ਘੀਲੇ ਦੀ ਭੂਆ ਬਨਾਮ ਸਿੱਧੂ..

ਭੂਆ ਲੀੜਿਆਂ ਅੰਗੂੰ ਤਾਂ ਤੂੰ ਫੁੱਫੜ ਬਦਲਦੀ ਆਂ..
-ਅਮਨ
ਘੀਲਾ ਕਿਸੇ ਵੱਡੇ ਦੀ ਗੱਲ ਸੁਣਾ ਰਿਹੈ, ਕਹਿੰਦਾ, ਸਾਡੇ ਇਕ ਭੂਆ ਲੱਗਦੀ ਸੀ ਕਿਸੇ ਅੰਗਲੀ ਸੰਗਲੀ ‘ਚੋਂ. . ਸੀ ਬਾਹਲੀ ਅੱਖੜ .. .. ਓਹਦੀ ਬਣਦੀ ਨਹੀਂ ਸੀ ਕਿਸੇ ਨਾਲ, ਘਰਦਿਆਂ ਨੇ ਵਿਆਹ ਕੇ ਫਾਹਾ ਜਿਹਾ ਵੱਢਤਾ ਬਈ ਅਗਲੇ ਭੁਗਤਣਗੇ.. ਓਥੇ ਤਾਂ ਜੀ ਫੁੱਫੜ ਨਾਲ ਚਾਰ ਦਿਨ ਨਾ ਬਣੀ ਭੂਆ ਦੀ, ਛੱਡ ਛੁਡਾਅ ਕੇ ਪੇਕੇ ਆ ਗਈ.. throwback jerseys ਤੇ ਪੇਕਿਆਂ ਨੇ ਕੁਝ ਚਿਰ ਮਗਰੋਂ ਕਿਸੇ ਹੋਰ ਥਾਂ ਤੋਰਤੀ.. ਭੂਆ ਦੀ ਓਥੇ ਵੀ ਨਾ ਬਣੀ.. ਤੀਏ ਕੁ ਦਿਨ ਫੇਰ ਝੋਲਾ ਚੱਕ ਕੇ ਆ ਗਈ, ਆਂਹਦੀ ਮੈਂ ਨਹੀਂ ਵਸਦੀ, ਨਵੇਂ ਆਲਾ ਫੁੱਫੜ ਮਗਰੇ ਆਇਆ ਵੀ ਲੈਣ, ਪਰ ਭੂਆ ਜੀ ਕਿੱਥੇ ਮੰਨੇ.. ਫੁੱਫੜ ਬਚਾਰਾ ਬਰੰਗ ਚਿੱਠੀ ਅੰਗੂ ਮੁੜ ਗਿਆ ਮਸੋਸਿਆ ਜਿਹਾ ਮੂੰਹ ਲੈ ਕੇ।  ਘਰਦੇ ਬੜੇ ਦੁਖੀ.. ਆਖਰ ਦੂਰ ਦੀ ਰਿਸ਼ਤੇਦਾਰੀ ‘ਚ ਭੂਆ ਕਿਸੇ ਲੋੜਵੰਦ ਦੇ ਘਰ ਬਿਠਾਤੀ ਪੰਚੈਤ ਨੇ.. ਓਹ ਟੱਬਰ ਸੀ ਬਾਹਲਾ ਸਾਊ.. ਭੂਆ ਮਹੀਨਾ ਕੁ ਕੱਟ ਗਈ ,,, ਪਰ ਸਾਰੇ ਟੱਬਰ ਨੂੰ ਉਂਗਲਾਂ ਤੇ ਨਚਾਈ ਜਾਏ.. ਉਹ ਆਲਾ ਫੁੱਫੜ ਵੀ ਜਮਾ ਕੰਨ ‘ਚ ਪਾਇਆ ਨਹੀਂ ਸੀ ਰੜਕਦਾ.. ਭੂਆ ਦੇ ਦਾਬਿਆਂ ਨੇ ਉਹਦਾ ਹਾਲ ਭੁਕਾਨੇ ਅਰਗਾ cheap China Jerseys ਕਰਤਾ, ਇਕ ਦਿਨ ਫੁੱਟ ਗਿਆ.. ਫੁੱਫੜ ਦਾ ਜੀ ਹਲਟ ਫੇਲ ਹੋ ਗਿਆ.. ਡਾਕਦਾਰ ਆਂਹਦੇ ਕੋਈ ਸਦਮਾ Front ਪੈ ਗਿਆ. ਤੇ ਫੁੱਫੜ ਨੇ ਮੱਲ ਲਿਆ ਮੰਜਾ.. ਭੂਆ ਜੁੱਲੀ ਤੱਪੜ ਚੱਕ ਕੇ ਫੇਰ ਪੇਕੇ ਆ ਵੜੀ..  ਅਖੇ ਮੈਂ ਨੀਂ ਰੋਗੀ ਦੇ ਵਸਦੀ..
ਪੇਕਿਆਂ ਦਾ ਸਾਰਾ ਟੱਬਰ ਸਿਰ ਫੜ ਕੇ ਬਹਿ ਗਿਆ। ਘੀਲਾ ਆਂਹਦਾ ਪਹਿਲਾ ਇਨਕਲਾਬ ਸਾਡੇ ਘਰ ‘ਚ ਉਦੋਂ ਆਇਆ ਸੀ, ਜਦ ਬਾਬੇ ਸਾਡੇ ਨੇ ਕਹਿਤਾ – ਬਈ ਜਾਹ ਕੁੜੀਏ ਆਵਦੀ ਮਰਜ਼ੀ ਨਾਲ ਜਿੱਥੇ ਤੇਰਾ ਜੀਅ ਕਰਦੈ ਘਰ ਵਸਾ ਲੈ ਜਾ ਕੇ.. oakley sunglasses outlet ਤੇ ਭੂਆ ਤਾਂ ਜੀ ਸੱਚੀਓਂ ਚਲੀ ਗਈ.. ਕਈ ਚਿਰ ਮਗਰੋਂ ਆਈ. .। ਨਾਲ ਇਕ ਭਾਈ ਮਗਰੇ ਸੈਂਕਲ ਰੋੜੀ ਆਵੇ,,  ਵਿਹੜੇ ‘ਚ ਨਿੰਮ ਥੱਲੇ ਘੀਲਾ ਆਂਹਦਾ ਅਸੀਂ ਸਾਰੇ ਜੁਆਕ ਬੰਟੇ ਖੇਡਦੇ ਸੀ, ਤੇ ਬਾਬਾ ਮੰਜੇ ਤੇ ਬੈਠਾ ਸੀ, ਭੂਆ ਸਿੱਧੀ ਬਾਬੇ ਕੋਲ ਆ ਗਈ, ਝੋਲਾ ਮੰਜੇ ਦੇ ਪਾਵੇ ‘ਚ ਅੜਾ ਕੇ ਨਾਲ ਆਏ ਸੈਂਕਲ ਆਲੇ ਭਾਈ ਵੱਲ ਇਸ਼ਾਰਾ ਜਿਹਾ ਕਰਦੀ ਸਾਨੂੰ ਆਂਹਦੀ, ਜਾਹ ਮੱਲੋ ਚੀਜੀ ਥੋਡੀ ਐਹਦੇ ਕੋਲ ਐ,.. ਲੈ ਲਓ.. -ਜੁਆਕ ਸੰਗਦੇ ਹਿੱਲੇ ਨਾ.. ਭੂਆ ਹੂਰਾ ਜਿਹਾ ਲੈ ਕੇ ਪਈ, ਵੇ ਸੋਡਾ ਫੁੱਫੜ ਐ.. ਸੰਗਦੇ ਕਾਸਤੋਂ ਐਂ.. ਤੇ ਘੀਲਾ ਆਂਹਦਾ ਮੈਂਥੋਂ ਕਹਿ ਹੋ ਗਿਆ.. ਭੂਆ ਸਾਨੂੰ ਕੀ ਪਤੈ ਬਈ ਇਹ ਸਾਡਾ ਫੁੱਫੜ ਐ.. Baratas Ray Ban ਲੀੜਿਆਂ ਅੰਗੂੰ ਤਾਂ ਤੂੰ Cheap Ray Bans ਫੁੱਫੜ ਬਦਲਦੀ ਐਂ..
ਤੇ ਘੀਲਾ ਆਂਹਦਾ ਅਸੀਂ ਤਾਂ ਓਸ ਚੰਦਰੀ ਭੂਆ ਨੂੰ ਜਮਾ ਭੁੱਲ ਭੁਲਾਅ ਗਏ ਸੀ ਪਰ ਆਹ ਸਿੱਧੂ ਪਤੰਦਰ ਨੇ ਚੇਤੇ ਲਿਆਤੀ, ਇਹ ਤਾਂ ਜਮਾ ਸਾਡੇ ਆਲੀ ਭੂਆ ਤੇ ਗਿਆ, ਕੱਲ ਤੱਕ ਵੱਡੇ ਬਾਦਲ ਨੂੰ ਪਿਓ ਦੱਸਦਾ ਸੀ ਅੱਜ ਕੈਪਟਨ ਨੂੰ ਡੈਡੀ ਬਣਾ ਲਿਆ..। .. .. .. ਮੰਨ ਲਈਏ..??