ਡੰਗ ਤੇ ਚੋਭਾਂ

-ਗੁਰਮੀਤ ਪਲਾਹੀ
ਪੰਜਾਬ ਵਿਚ ਆਮ ਲੋਕਾਂ ਦੀ ਆਮਦਨ ਵਧੀ ਹੋਵੇ ਜਾਂ ਨਾ ਪਰ ਬਾਦਲਾਂ ਦੀ ਆਮਦਨ ਵਿਚ ਦੁਗਣੇ ਤੋਂ ਵੀ ਵੱਧ ਦਾ ਵਾਧਾ ਹੋ ਗਿਆ ਹੈ। ਇਹ ਗੱਲ ਚੋਣਾਂ ਵਿਚ ਉਹਨਾਂ ਵੱਲੋਂ ਦਿੱਤੇ ਹਲਫ਼ਨਾਮੇ ਤੋਂ ਉਜਾਗਰ ਹੋਈ ਹੈ। ਹੈਰਾਨੀ ਦੀ ਗੱਲ ਹੈ ਦੋਹਾਂ ਬਾਦਲਾਂ ਕੋਲ ਕਾਰ ਨਹੀਂ, ਸਗੋਂ ਖੇਤੀ ਲਈ ਟਰੈਕਟਰ ਹਨ।
ਜਦ ਸਰਕਾਰੀ ਹੈਲੀਕਾਪਟਰਾਂ ਦੀ ਸਵਾਰੀ ਬਾਦਲਾਂ ਕੋਲ ਆ ਤਾਂ ਆਪਣੀਆਂ ਕਾਰਾਂ ਕੀ ਕਰਨੀਆਂ ਨੇ ? ਜਦ ਸਰਕਾਰ ਹੀ ਆਪਣੀ ਆਂ ਤਾਂ ਸਰਕਾਰੀ ਕਾਰ ਵੀ ਆਪਣੀ।  ਸਰਕਾਰੀ ਕੁਰਸੀ, ਕੁਰਸੀ ਉੱਤੇ ਚਿੱਟਾ ਤੌਲੀਆ, Cheap Jordan Shoes ਉੱਤੇ ਰੱਖੀ ਗੱਦੀ, ਚਾਹ ਪਾਣੀ, ਖਾਣਾ ਦਾਣਾ, ਸਰਕਾਰੀ ਕੋਠੀ , ਲੀੜਾ-ਲੱਤਾ, ਬੂਟ-ਜੁਰਾਬਾਂ, ਨੌਕਰ-ਚਾਕਰ ਸਭ ਬਾਦਲਾਂ ਦੇ ਦਰ ਉੱਤੇ ਸਰਕਾਰ ਦਿੰਦੀ ਆ ਤਾਂ ਭਾਈ ਉਹਨਾਂ ਦਾ ਆਪਣਾ ਖਰਚਾ ਕੇਹਾ?
ਉਂਜ  ਭਾਈ ਵਿਰੋਧੀ ਕਿਹੜਾ ਕਹਿਣੋਂ ਹਟਦੇ ਆ, ਅਖੇ ਬਾਦਲਾਂ ਦਾ ਤਾਂ ਸਾਰਾ ਪੰਜਾਬ Barcelona ਆ।  ਬੱਸਾਂ ਬਾਦਲਾਂ ਦੀਆਂ, ਰੇਤਾ ਬਾਦਲਾਂ ਦਾ, ਹੋਟਲ ਬਾਦਲਾਂ ਦੇ, ਮੋਟਲ ਬਾਦਲਾਂ ਦੇ, ਚੈਨਲ ਬਾਦਲਾਂ ਦੇ, ਖੇਤ-ਖਲਿਆਣ, ਆਲੂ-ਭਾਲੂ, ਸਭ ਬਾਦਲਾਂ ਦੇ! ਤਾਂ ਫਿਰ ਮਾਇਆ ਦੇ ਅੰਬਾਰ ਤਾਂ ਲੱਗਣੇ ਹੀ ਹੋਏ। ਬਿਨਾਂ ਗਿਣਿਆ, ਟਿਕ-ਟਿਕ ਹੋਈ ਜਾਂਦੀ ਆ, ਸਰਕਾਰੀ ਖਜ਼ਾਨੇ ਖਾਲੀ ਹੋਈ ਜਾਂਦੇ ਆ, ਆਪਣੇ ਖਜ਼ਾਨੇ ਭਰੀ ਜਾਂਦੇ ਆ।  ਕਰਨ ਕੀ ਬਾਦਲ..  ਲੋਕ ਹੀ ਪਿੱਛਾ ਨਹੀਂ ਛੱਡਦੇ, ਅਖੇ ਬਣੋ ਸੂਬੇ ਦੇ ਹਾਕਮ, ਪੰਜਾਬ ਰਹੇ ਨਾ ਰਹੇ, ਬਾਦਲ ਹਾਕਮ ਰਹਿਣੇ ਚਾਹੀਦੇ ਆ।  ਆਪਣੇ ਬਾਬਾ ਬਾਦਲ ਜੀ ਵੀ ਜਾਣਦੇ ਆ ਕਿ ਹਾਕਮਾਂ ਦੇ ਪੁੱਤਰਾਂ ਹਾਕਮ ਹੀ ਬਣਨਾ, ਤਦੇ ਛੋਟੇ ਬਾਦਲ ਨੂੰ ਮਾਇਆ ਇਕੱਠੀ cheap oakleys sunglasses ਕਰਨ ਤੇ ਲੋਕਾਂ ਨੂੰ ਕਾਬੂ ਕਰਨ ਦੇ ਗੁਰ ਸਿਖਾਈ ਜਾਂਦੇ ਆ, ਉਹਦੀ ਝੋਲੀ ਦਾਣੇ ਪਾਈ ਜਾਂਦੇ ਆ।  ਕਿਉਂਕਿ ਸਿਆਣੇ ਬਾਬਾ ਬਾਦਲ ਜਾਣਦੇ ਆ ਕਿ ”ਘਾਹੀਆਂ ਦੇ ਪੁੱਤ ਘਾਹੀ ਹੁੰਦੇ, ਹਲ਼ ਵਾਹਾਂ ਦੇ ਹਾਲ਼ੀ।
”ਆਹ ਲੈ ਪਕੜ ਪਰੈਣੀ ਪੁੱਤਰਾ ਸਾਂਭ ਮੁੰਨਾ ਪੰਜਾਲੀ। ”
ਖ਼ਬਰ ਹੈ ਕਿ ਖਾਦੀ ਵਿਲੇਜ਼ ਇੰਡਸਟਰੀਜ਼ ਕਮਿਸ਼ਨ ਦੇ ਨਵੇਂ ਸਾਲ ਦੇ ਕੈਲੰਡਰ ਅਤੇ ਡਾਇਰੀਆਂ ਤੋਂ ਗਾਇਬ ਹੋਈ ਮਹਾਤਮਾ ਗਾਂਧੀ ਦੀ ਤਸਵੀਰ ‘ਤੇ ਖਾਸਾ ਵਿਵਾਦ ਛਿੜ ਗਿਆ ਹੈ।  ਵਿਵਾਦ ਦਾ ਕਾਰਨ ਹੈ ਤਸਵੀਰ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਧੁਨਿਕ ਚਰਖੇ ‘ਤੇ ਸੂਤ ਕੱਤਦੇ ਨਜ਼ਰ ਆ ਰਹੇ ਹਨ। ਵਿਰੋਧੀ ਧਿਰ ਜਿਥੇ ਬਾਪੂ ਨੂੰ ਅਣਗੌਲਣ ਕਾਰਨ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧ ਰਹੀ ਹੈ ਉਥੇ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਵੀ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਸਿਰਫ਼ ਆਪਣੀ ਸਾਖ ਚਮਕਾਉਣ ਲਈ ਬਾਪੂ ਦਾ ਇਸਤੇਮਾਲ ਕਰ ਰਹੇ ਹਨ।  ਉਹਨਾਂ ਕਿਹਾ ਕਿ ਗਰੀਬਾਂ ਦੀ ਆਰਥਿਕ ਤਰੱਕੀ ਲਈ ਖਾਦੀ ਦੀ ਸ਼ੁਰੂਆਤ ਕੀਤੀ ਸੀ ਪਰ ਹੁਣ ਇਹ ਸਿਰਫ਼ ਫੋਟੋ ਖਿਚਵਾਉਣ ਦਾ ਇਕ ਜ਼ਰੀਆ ਬਣ ਕੇ ਰਹਿ ਗਈ ਹੈ।
ਮੋਦੀ ਜੀ ਨੂੰ ਰਾਤ ਨੂੰ ਕੋਈ ਸੁਫ਼ਨਾ ਆਉਂਦਾ ਹੈ ਤਾਂ ਉਹ ਸੁਵੱਖਤੇ ਉੱਠ ਆਪਣੀ ‘ਮਨ ਕੀ ਬਾਤ’ ਰਾਹੀਂ ਜਨਤਾ ਨੂੰ ਦੱਸਣ ਤੋਂ ਪਹਿਲਾਂ ਆਪਣੇ ਕਰਿੰਦਿਆਂ-ਅਫ਼ਸਰਾਂ-ਬਾਬੂਆਂ ਨਾਲ ਗੱਲ ਸਾਂਝੀ ਕਰਦੇ ਆ। ਉਹ ਕਰਿੰਦੇ ਹੱਥ ਤੇ ਸਰੋਂ ਜਮਾਉਣ ਵਾਂਗਰ ਉਸ ਸੁਫ਼ਨੇ ਨੂੰ ਹੁਕਮ ਬਣਾ ਕੇ ਤਟ-ਫਟ ਲਾਗ ੂਕਰਨ ਦਾ ਹੁਕਮ ਸੁਣਾ ਦਿੰਦੇ ਆ।
ਵੇਖੋ ਨਾ ਨੋਟਬੰਦੀ ਆਈ!
ਹਨੇਰੀ ਲਿਆਈ!
ਆਮ ਬੰਦੇ ਦੀ ਹੋਈ ਭਕਾਈ
ਰਾਤੀਂ ਸੁਫਨਾ ਆਇਆ, ‘ਮੋਦੀ ਬਾਬੂ’ ਨੇ 500 ਤੇ 1000 ਦੇ ਨੋਟ ਬੈਂਕਾਂ ‘ਚ ਕਰ ਦਿੱਤੇ ਬੰਦ! ਪੌਣੇ ਤਿੰਨ ਸਾਲਾਂ ਦੇ ਹਾਕਮਪੁਣੇ ‘ਚ ਪੌਣਾ-ਸੈਂਕੜਾ ਸਕੀਮਾਂ ਦੇਸ਼ ‘ਚ ਲਾਗੂ ਕਰ ਦਿੱਤੀਆਂ, ਜਿਹਨਾਂ ‘ਚੋਂ ਚੱਲੀ ਕੋਈ ਨਾ, ਬਸ ਬਾਬੂਆਂ ਅਫ਼ਸਰਾਂ ਦੀਆਂ ਮੇਜਾਂ ‘ਤੇ ਤੁਰਦੀਆਂ ਫਿਰਦੀਆਂ, ਲੋਕਾਂ ਤੱਕ ਰਤਾ ਕੁ ਹਵਾ ਦੇ ਬੁੱਲੇ ਵਾਂਗਰ ਇਹ ਪੁੱਛਣ ਲਈ ਆਉਂਦੀਆਂ ਆ,
”ਕਿਉਂ ਭਾਈ ਲੋਕੋਂ, ਜੀਊਂਦੇ ਜਾਗਦੇ ਹੋ, ਮਰੇ ਤਾਂ ਨਹੀਂ, ਕੋਈ ਯੋਜਨਾ ਚਾਹੀਦੀ ਆ, ਤਾਂ ਸਵੇਰੇ ਸੁਵੱਖਤੇ ਹੀ ਹਾਜ਼ਰ ਹੋ ਜੂ ਤੁਹਾਡੇ ਦਰ ਉੱਤੇ।”
ਆਹ ਨਵਾਂ ਕੰਮ ਤਾਂ ਭਾਈ ਲੋਹੜਾ ਹੀ ਆ, ”ਗਾਂਧੀ ਚਰਖਾ ਕੱਤਦਾ, ਕਿੰਨਾ ਸੋਹਣਾ ਲੱਗਦਾ ਸੀ, ਰੀਸੋ ਰੀਸੀ ਬੁੱਢੀਆਂ ਠੇਰੀਆਂ ਵੀ ਕੱਤੀ ਜਾਂਦੀਆਂ ਸੀ।” ਆਹ ਮੋਦੀ ਤਾਂ ਰਤਾ ਵੀ ਨਹੀਂ ਸਜਦਾ ਚਰਖਾ ਕੱਤਦਾ। ਉਂਜ ਭਾਈ ਡਾਇਰੀ ਤੇ ਚਰਖਾ ਕੱਤਦਾ ਕੱਤਦਾ ਕਿਧਰੇ ਮੋਦੀ ਬਾਪੂ ਗਾਂਧੀ ਵਾਲੇ ਨੋਟ ਉੱਤੇ ਹੀ ਨਾ ਆ ਚੜੇ,
”ਦੁਪੱਟਿਆ ਸੱਚ ਦੱਸ ਵੇ
ਕਿਹੜੇ ਪਿੰਡ ਮੁਕਲਾਵੇ ਜਾਣਾ’‘  ਵਾਂਗ ਮੋਦੀ ਜੀ ਦਾ ਕੀ ਭਰੋਸਾ?
.. ਚੋਣ ਹਲਕੇ ਵੱਲ ਮੁੜਦੇ ਹਾਂ ਕਿ ਆਮ ਆਦਮੀ ਵਾਲਿਆਂ ਦੀ ਪੰਜਾਬ ਵਾਲੀ ਸੂਚੀ ‘ਚ ਸਿਰਫ਼ 9 ਮਹਿਲਾਵਾਂ ਨੂੰ ਟਿਕਟਾਂ ਮਿਲੀਆਂ। ਕਾਂਗਰਸ ਦੀ ਸੂਚੀ ਵਿਚ ਵੀ ਮਹਿਲਾ ਉਮੀਦਵਾਰਾਂ ਦੀ ਕਮੀ ਹੈ। ਇਹੋ ਹਾਲ ਅਕਾਲੀ ਦਲ ਅਤੇ ਹੋਰ ਪਾਰਟੀਆਂ ਦਾ ਹੈ, ਜਿਥੇ ਬੀਬੀਆਂ ਦੀ ਰਤਾ Cheap Ray Bans ਵੀ ਪੁੱਛ ਪ੍ਰਤੀਤ ਨਹੀਂ ਹੈ। ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰਾਂ ‘ਤੇ ਪਰਿਵਾਰਵਾਦ ਭਾਰੂ ਹੈ। ਮਜੀਠੀਆ, ਆਦੇਸ਼ ਪ੍ਰਤਾਪ ਕੈਂਰੋ, ਪਰਮਿੰਦਰ ਢੀਂਡਸਾ, ਕਰਨ ਕੌਰ ਬਰਾੜ, ਗੁਰਕੀਰਤ ਕੌਰ, ਹਰਪ੍ਰੀਤ ਕੋਟ ਭਾਈ, ਫਤਹਿਜੰਗ ਬਾਜਵਾ, ਬਡਾਲਾ, ਤਲਵੰਡੀ ਆਦਿ ਕੁਝ ਇਹੋ ਜਿਹੇ ਉਮੀਦਵਾਰ ਹਨ, ਜਿਹੜੇ ਪਰਿਵਾਰਵਾਦ ਦੀ ਵੱਡੀ ਉਦਾਹਰਨ ਹਨ।  ਇਹੋ ਜਿਹੇ ਉਮੀਦਵਾਰਾਂ ਨੂੰ ਟੱਕਰ ਦੇਣ ਲਈ ਆਮ ਆਦਮੀ ਨੇ ਵੀ ‘ਲੋਹੇ ਨੂੰ ਲੋਹਾ ਕੱਟੂ’ ਦਾ ਅਸੂਲ ਲਾਗੂ ਕਰਦਿਆਂ ਆਮ ਆਦਮੀ ਨੂੰ Cheap nfl Jerseys ਟਿਕਟ ਦੇਣ ਦੀ ਥਾਂ ਅਮੀਰ ਉਮੀਦਵਾਰਾਂ ਨੂੰ ਟਿਕਟ ਦਿੱਤੀ।
ਸੁਣਿਆ ਸੀ ਆਪ ਵਾਲੇ ਦਹੀਂ ਭਲਿਆਂ ਵਾਲਿਆਂ ਨੂੰ, ਰੇਹੜੀ ਲਾਉਣ ਵਾਲਿਆਂ ਨੂੰ ਟਿਕਟਾਂ ਦੇਣਗੇ, ਪਰ ਭਾਈ ਉਹਨਾਂ ਵੀ ਟਨਾ-ਟਨ ਸਿੱਕਿਆਂ ਦੇ ਮਾਲਕਾਂ ਨੂੰ ਨਿਵਾਜਿਆ। ਬੀਬੀਆਂ ਦੀ ਥਾਂ ਬੀਬਿਆਂ ਨੂੰ ਟਿਕਟਾਂ ਦਿੱਤੀਆਂ।  ਭਲਾ ਕਾਂਗਰਸੀ-ਅਕਾਲੀ ਤਾਂ ਹੋਏ ਇਕੋ ਥੈਲੀ ਦੇ ਚੱਟੇ-ਵੱਟੇ, ਪਰ ਇਹ ਆਪ ਵਾਲੇ ਭਲਾ ਖਾਸ ਕਿਉਂ ਬਣੀ ਤੁਰੇ ਜਾਂਦੇ ਆ। ਬਸਪਾ ਵਿਚੋਂ ਕਾਂਗਰਸ, ਕਾਂਗਰਸ ਵਿਚੋਂ ਆਪ ਅਤੇ ਲਉ ਭਾਈ ਟਿਕਟ ਹਾਜ਼ਰ। ਅਕਾਲੀਆਂ ‘ਚੋਂ ਕਾਂਗਰਸ ਅਤੇ ਕਾਂਗਰਸ ਵਿਚੋਂ ਆਪ, ਲਉ ਭਾਈ ਟਿਕਟ ਹਾਜ਼ਰ।
ਕੌਣ ਪੁੱਛਦਾ ਬੀਬੀਆਂ ਨੂੰ? ਕੌਣ ਪੁੱਛਦਾ ਬੀਬਿਆਂ ਨੂੰ? ਮਾਇਆ ਕੇ ਤੀਨ ਨਾਮ ਵਾਲਿਆਂ ਦੀ ਤੂਤੀ ਬੋਲਦੀ ਆ। ਜਾਂ ਭਾਈ ਤੂਤੀ ਬੋਲਦੀ ਆ ਤਿਕੜਮਬਾਜਾਂ, ਦਲਾਲਾਂ ਦੀ, ਬਾਕੀ ਤਾਂ ਭਾਈ ਸਭ ਕਹਿਣ ਦੀਆਂ ਗੱਲਾਂ ਨੇ।  ਹਮਾਮ ਵਿਚ ਸਭ ਨੰਗੇ ਆ ਭਾਈ! ਤੂੰ ਗੱਲ ਛੱਡ ਪਰੇ!!
ਇਕ ਹੋਰ ਖ਼ਬਰ ਹੈ ਕਿ ਪੰਜਾਬ ਦੇ ਆਪਸੀ ਵਿਰੋਧੀਆਂ ਕਾਂਗਰਸ ਅਤੇ ਅਕਾਲੀ ਦਲ ਵਿਚਲੀ ਸਿੱਧੀ ਜੰਗ ਨੂੰ ਤਿਕੋਣੀ ਜੰਗ ਬਣਾ ਰਹੀ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਪੰਜਾਬ ‘ਚ ਬਿਹਾਰ ਵਾਲਾ ਮੰਤਰ ਫੂਕਿਆ ਜਾ ਰਿਹਾ ਹੈ।  ਬਿਹਾਰ ਦੀ ਤਰਾਂ ਪੰਜਾਬ ਵਿਚ ਵੀ ਕਾਂਗਰਸ ਅਤੇ ਅਕਾਲੀ ਦਲ ਨੇ ਪੰਜਾਬੀ ਬਨਾਮ ਬਾਹਰੀ ਮੁੱਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਘੇਰਨ ਦੀ ਨੀਤੀ ਬਣਾ ਲਈ ਹੈ।  ਕੁਝ ਦਿਨ cheap ray bans ਪਹਿਲਾਂ ਹੀ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਨੇ ਮੋਹਾਲੀ ਵਿਚ ਕੇਜਰੀਵਾਲ ਦਾ ਮੁੱਖ ਮੰਤਰੀ ਵਜੋਂ ਨਾਮ ਲੈ ਕੇ ਇਕ ਭਰਮ ਪਾ ਦਿੱਤਾ ਸੀ ਤਦੇ ਤੋਂ ਕਾਂਗਰਸ ਅਕਾਲੀ ਦਲ ਵੱਲੋਂ ਕੇਜਰੀਵਾਲ ਵਿਰੁੱਧ ਪ੍ਰਚਾਰ ਆਰੰਭਿਆ ਗਿਆ ।  ਕਾਂਗਰਸ ‘ਪੰਜਾਬ ਦਾ ਕੈਪਟਨ’ ਅਤੇ ਅਕਾਲੀ ਦਲ ਵੱਡੇ ਬਾਦਲ ਨੂੰ ਮੁੱਖ ਮੰਤਰੀ ਬਨਾਉਣ ਦਾ ਨਾਹਰਾ ਲਗਾ ਰਹੇ ਹਨ ਅਤੇ ਉਸੇ ਨੂੰ ਪੰਜਾਬ ਦਾ ਰਾਖਾ ਗਰਦਾਨ ਰਹੇ ਹਨ।
ਆਪੋ-ਧਾਪੀ ਪਈ ਹੋਈ ਆ ਪੰਜਾਬ ਵਿਚ। ਸੱਜੇ ਨੂੰ ਖੱਬਾ ਅਤੇ ਖੱਬੇ ਨੂੰ ਸੱਜਾ ਹੱਥ ਪਹਿਚਾਨਣ ਤੋਂ ਇਨਕਾਰੀ ਹੋਇਆ ਬੈਠਾ ਹੈ। ਇਕ ਦੂਜੇ ਨੂੰ ਕਹਿਰੀ ਅੱਖ ਨਾਲ ਵੇਖ ਰਿਹਾ ਹੈ ਛੋਟਾ-ਵੱਡਾ ਨੇਤਾ ਜਾਂ ਨੇਤਾਵਾਂ ਦਾ ਕਰਿੰਦਾ। ਅਤੇ ਉਹਨਾਂ ਦੀ ਅੱਖ ਸਿੱਧੀ ਵੋਟਰ ਤੇ ਟਿਕੀ ਹੋਈ ਹੈ, ਵੋਟਰ ਜਿਹੜਾ ਉਹਨਾਂ ਨੂੰ ਇਨਾਂ ਦਿਨਾਂ ‘ਚ ਵੱਡਾ ਸਰਮਾਇਆ ਦਿੱਸਦਾ ਹੈ।
ਆਪਣਾ ਹਾਕਮ ਲੋਕਾਂ ਨੇ ਚੁਣਨਾ ਹੈ ਆਪਣੇ ਵਿਚੋਂ।  ਵੱਢ-ਟੁੱਕ ਨੇਤਾਵਾਂ ‘ਚ ਆਪਸੀ ਹੋ ਰਹੀ ਹੈ ਆਪਣਾ ਕੋਈ ਦਿਸ ਹੀ ਨਹੀਂ ਰਿਹਾ।  ਕੋਈ ਇਕ ਪਾਸਿਓਂ ਛਾਂਗਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਪਿਊਂਦ ਦੀ ਤਰਾਂ ਮੜਿਆ ਜਾ ਰਿਹਾ ਹੈ।  ਕਲਾਕਾਰ, ਕਲਾਕਾਰੀ ਕਰ ਰਹੇ ਹਨ।  ਨੇਤਾ, ਨੇਤਾਗਿਰੀ ਕਰ ਰਹੇ ਹਨ।  ਬੁਰਛਾਗਰਦ ਆਪਣਾ ਕੰਮ ਕਰ ਰਹੇ ਹਨ ਤੇ ਅਫ਼ਸਰ ਆਪਣੀ ਤੂਤੀ ਵਜਾ ਰਹੇ ਹਨ।  ਪਰ ਗਰੀਬ ਵੋਟਰ ਦੋ-ਟੁਕ ਰੋਟੀ ਲਈ ਸੜਕਾਂ ਤੇ ਵਾਹੋ-ਦਾਹੀ ਭੱਜਿਆ ਫਿਰਦਾ ਨਜ਼ਰ ਆ ਰਿਹਾ ਹੈ।
ਔਹ ਵੇਖੋ ਬਾਦਲ, ਔਹ ਦੇਖੋ ਕੈਪਟਨ, ਔਹ ਵੇਖੋ ਕੇਜਰੀ, ਔਹ ਦੇਖੋ ਮਾਨ, ਔਹ ਵੇਖੋ ਘੁੱਗੀ, ਔਹ ਵੇਖੋ ਹੰਸ, ਔਹ ਵੇਖੋ ਬਿੱਟੀ! ਐਧਰ ਔਹ ਵੇਖੋ ਸਰਵਨ ਸਿਹੁੰ, ਪ੍ਰਗਟ ਸਿਹੁੰ, ਸਿੱਧੂ ਸਿਹੁੰ, ਘੁਗਿਆਣਾ, ਸਤਪਾਲ ਗੋਸਾਈ, ਆਪੋ ਆਪਣੀ ਡਫਲੀ ਆਪੋ-ਆਪਣਾ ਰਾਗ ਗਾਈ ਤੁਰੇ ਜਾਂਦੇ ਆ।  ਲੋਕਾਂ ਦੇ ਮੁੱਦੇ, ਲੋਕਾਂ ਦੇ ਮਸਲੇ, ਲੋਕਾਂ ਦੀਆਂ ਸਮੱਸਿਆਵਾਂ ਨਾਲ ਉਹਨਾਂ ਨੂੰ ਕੀ ਭਾਅ-ਭਾੜਾ? ਉਹ ਤਾਂ ਹੱਥ ‘ਚ ਦਾਤ, ਦਾਤਰੀ, ਖੰਜਰ, ਟਕੂਆ ਲਈ ਬੱਸ ਵੋਟਰਾਂ ਦੇ ਸੱਥਰਾਂ ਦੇ ਸੱਥਰ, ਬਿਨਾਂ ਡਰੋਂ, ਬਿਨਾਂ ਵਤਰੋਂ  ਵੱਢੀ ਤੁਰੇ ਜਾਂਦੇ ਆ।
ਲੋਕਾਂ ਦੀਆਂ ਖੁਸ਼ੀਆਂ? ਗਾਇਬ।
ਲੋਕਾਂ ਦੇ ਚਾਅ-ਮਲਾਰ? ਗਾਇਬ।
ਲੋਕਾਂ ਦੇ ਸੁਫ਼ਨੇ? ਗਾਇਬ।
ਨਾ ਕਿਤੋਂ ਛਣਕਾਰ ਨਾ ਝਾਂਜਰ ਮਿਲੇ
ਹਰ ਜਗਾ ਤ੍ਰਿਸ਼ੂਲ ਜਾਂ ਖੰਜਰ ਮਿਲੇ।