ਜਨਾਬ ਮੇਰੀ ਡਿਊਟੀ ਕੱਟ ਦਿਓ, ਢਿੱਡ ਦੁੱਖਦੈ..

-ਪੰਜਾਬੀਲੋਕ ਬਿਊਰੋ
ਚੋਣਾਂ oakley sunglasses outlet ਵਿੱਚ ਜਿੱਥੇ ਲੀਡਰਾਂ ਦੇ ਨੱਕ ਨਾਲ ਲਕੀਰਾਂ ਨਿਕਲ ਰਹੀਆਂ ਨੇ, ਓਥੇ ਚੋਣ ਡਿਊਟੀ ਦੇਣ ਵਾਲੇ ਸਰਕਾਰੀ ਅਮਲੇ ਵਲੋਂ ਕਰੜੀ ਡਿਊਟੀ ਤੋਂ ਬਚਣ ਲਈ ਜੁਆਕਾਂ ਵਾਂਗ ਬਹਾਨੇ ਘੜ cheap nfl jerseys shop ਰਹੇ ਨੇ,
ਜਨਾਬ ਡਿਊਟੀ ਕੱਟ ਦਿਓ ਮੇਰਾ ਬੀ ਪੀ ਵਧ ਜਾਂਦੈ,<br />
ਜਨਾਬ ਮੈਨੂੰ ਚੋਣਾਂ ਤੋਂ ਡਰ ਬੜਾ ਲੱਗਦੈ ਕਿਤੇ ਦਿਲ ਨਾ ਫੇਲ ਹੋ ਜਾਵੇ।
ਇਕ ਮੁਲਾਜ਼ਮ ਨੇ ਡਿਊਟੀ ਕਟਵਾਉਣ ਲਈ ਦਿੱਤੀ ਅਰਜ਼ੀ ‘ਚ ਕਿਹਾ ਹੈ ਕਿ ਇਹੋ ਜਿਹੀ ਡਿਊਟੀ ਕਰਦਿਆਂ ਮੇਰਾ ਸਿਰ ਖਾਣੇ ਦੁਖਣ ਲੱਗ ਜਾਂਦੈ, ਗੋਲ਼ੀਆਂ ਖਾਣੀਆਂ ਪੈਂਦੀਆਂ ਨੇ, ਇਕ ਹੋਰ ਨੇ ਕਿਹਾ ਕਿ ਮੇਰਾ ਤਾਂ ਢਿੱਡ ਦੁਖਦਾ ਰਹਿੰਦੈ, ਡਿਊਟੀ ਨਹੀਂ ਕਰ ਹੋਣੀ।
ਇਕ ਆਂਹਦਾ, ਰਿਸ਼ਤੇਦਾਰ ਦੇ ਵਿਆਹ ਹੈ, ਜ਼ਰੂਰੀ ਜਾਣਾ ਪੈਣੈ।
ਇਕ ਆਂਹਦਾ ਨਾਨਕਿਆਂ ਦੇ ਵਿਆਹ ਐ, ਜੇ ਨਾ ਗਿਆ ਤਾਂ ਨਾਨਕੇ ਰੁੱਸ ਜਾਣਗੇ, ਡਿਊਟੀ ਕੱਟ ਦਿਓ। ਵਿਆਹ ਜਾਣ ਦਿਓ।
ਇਕ ਮੁਲਾਜ਼ਮ ਕਹਿੰਦਾ ਮੈਂ ਤਾਂ ਪਰਿਵਾਰ ਨਾਲ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਇਆ, ਟਿਕਟਾਂ ਪਹਿਲਾਂ ਦੀਆਂ ਬੁੱਕ ਨੇ, ਛੁੱਟੀ ਚਾਹੀਦੀ ਐ।
ਚੋਣ ਅਫਸਰਾਂ ਕੋਲ ਸੈਂਕੜੇ ਮੁਲਾਜ਼ਮ ਛੁੱਟੀ ਲੈਣ ਲਈ ਆ ਰਹੇ ਨੇ, ਸਿਫਾਰਸ਼ਾਂ ਵੀ ਪਵਾ ਰਹੇ ਨੇ ਪਰ ਸਭ ਨੂੰ ਇਕੋ ਜੁਆਬ ਮਿਲ ਰਿਹੈ ਕਿ ਇਥੇ ਚੋਣ ਡਿਊਟੀ ਨਹੀਂ ਕੱਟੀ ਜਾਣੀ।
ਸਿਰਫ ਉਹਨਾਂ ਨੂੰ ਛੁੱਟੀ ਮਿਲੂ, ਜੋ ਗੰਭੀਰ ਬਿਮਾਰ ਹੋਊ, ਗਰਭਵਤੀ ਜਾਂ ਜਣੇਪਾ ਛੁੱਟੀ ਵਾਲੀ ਮਹਿਲਾ ਮੁਲਾਜ਼ਮ ਨੂੰ, wholesale nfl jerseys ਵਿਆਹ ਵਾਲੇ ਮੁਲਾਜ਼ਮ ਨੂੰ ਜਾਂ ਕਿਸੇ ਮੁਲਾਜ਼ਮ ਦੀ ਧੀ ਜਾਂ ਪੁੱਤ ਦਾ ਵਿਆਹ ਹੈ ਤਾਂ, ਬਾਕੀਆਂ ਦਾ ਚਾਹੇ ਢਿੱਡ ਦੁਖੇ, ਚਾਹੇ ਦੁਖੇ ਸਿਰ ਚੋਣ ਡਿਊਟੀ ਦੇਣੀ ਪਊ।