ਸ਼ੇਮ.. ਸ਼ੇਮ.. ਸੱਤਾ ਦੇ ਨਸ਼ੇ ਦਾ ਹੰਕਾਰ..

ਬੀਬਾ ਹਰਸਿਮਰਤ ਨੇ ਆਪਕਿਆਂ ਨੂੰ ‘ਭਈਏ’ ਕਿਹਾ
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਹਮਲਾ ਕਰਦਿਆਂ ਯੂ ਪੀ ਬਿਹਾਰ ਦੇ ਲੋਕਾਂ ਦੀ ਤੌਹੀਨ ਕੀਤੀ ਹੈ, ਜਿਹਨਾਂ ਲਈ ‘ਭਈਏ’ ਸ਼ਬਦ ਵਰਤਿਆ। ਕਿਸਾਨਾਂ ਦੇ ਮਸੀਹਾ ਦੀ ਨੂੰਹ ਬੀਬਾ ਜੀ ਨੂੰ ਇਹ ਵਿੱਸਰ ਗਿਆ ਕਿ ਜਿਹਨਾਂ ਪ੍ਰਤੀ ਨਫਰਤ ਨਾਲ ‘ਭਈਏ’ ਸ਼ਬਦ ਵਰਤਿਆ, ਉਹਨਾਂ ਪ੍ਰਵਾਸੀਆਂ ਦੇ ਮੁੜਕੇ ਦੀ ਮਹਿਕ ਨਾਲ ਪੰਜਾਬ ਦੀ ਆਰਥਿਕਤਾ ਮਹਿਕਦੀ ਆ ਰਹੀ ਹੈ, ਪੰਜਾਬ ਦੇ ਖੇਤਾਂ ਦੀ ਮਿੱਟੀ ਦੇ ਕਣ ਕਣ ‘ਚ, ਪੰਜਾਬ ਦੇ ਕਾਰਖਾਨਿਆਂ ਦੀ ਹਰ ਗੁੱਠ ‘ਚ ਇਹਨਾਂ ਯੂ ਪੀ, ਬਿਹਾਰ ਦੇ ਬਸ਼ਿੰਦਿਆਂ ਦਾ ਲਹੂ ਪਸੀਨਾ ਬਣ ਰਚ ਮਿਚ ਚੁੱਕਿਆ ਹੈ।
ਤੇ ਸਭ ਤੋਂ ਵੱਡੀ ਗੱਲ ਕਿ ਅਸੀਂ ਪੰਜਾਬੀ, ਬਿਹਾਰੀਏ, ਬੰਗਾਲੀ ਬਾਅਦ ‘ਚ ਹਾਂ ਭਾਰਤੀ ਪਹਿਲਾਂ ਹਾਂ..
ਮੋਦੀ ਵਜ਼ਾਰਤ ਦੀ ਦੀ ਇਸ ਵਜ਼ੀਰਨੀ ਨੂੰ ”ਖੇਤਰਵਾਦ” ਦਾ ਵਧੇਰੇ ਗਿਆਨ ਹੈ, ਇਹਨੂੰ ”ਰਾਸ਼ਟਰਵਾਦ” ਦਾ ਪਾਠ ਪੜਾਉਣ ਦੀ ਵੀ ਲੋੜ ਹੈ..
-ਅਮਨਦੀਪ ਹਾਂਸ