ਮਾਝੇ ‘ਚ ਦਿਹਾੜੀਦਾਰਾਂ ਦਾ ‘ਕੱਠ-ਮਜੀਠੀਆ

-ਅਮਨ
ਕੇਜਰੀਵਾਲ ਦੇ ਯੂ ਟਰਨ ਹੋਣ ਜਾਂ ਵਾਈ ਟਰਨ, ਪੰਜਾਬੀ ਜਨਤਾ ਨੂੰ ਇਸ ਨਾਲ ਕੋਈ ਮਤਲਬ ਨਹੀਂ, ਆਪ ਮੁਹਾਰੇ ਜਨਤਾ ਕੇਜਰੀਵਾਲ ਦੇ ਨਾਮ ‘ਤੇ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੀ ਹੈ, ਕੱਲ ਵਾਲੀ ਮਜੀਠਾ ਰੈਲੀ ਸਾਰਾ ਕੁਝ ਸਾਫ ਕਰ ਗਈ, ਨਤੀਜੇ ਕੁਝ ਵੀ ਹੋਣ, ਪਰ ਇਸ ਪਾਰਟੀ ਨੇ ਸਥਾਪਤ ਪਾਰਟੀਆਂ ਦੇ ਲੀਡਰਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਖੁਦ ਨੂੰ ਹੌਸਲਾ ਦਿੰਦਿਆਂ ਬਿਕਰਮ ਮਜੀਠੀਆ ਨੇ ਆਪ ਦੀ ਮਜੀਠਾ ਰੈਲੀ ਦੀ ਸਮੀਖਿਆ ਕਰਦਿਆਂ ਕਿਹਾ ਕਿ ਮਾਝੇ ਦੇ ਤਾਂ ਬੱਸ ਦੋ ਫੀਸਦੀ ਹੀ ਲੋਕ ਸੀ, ਬਾਕੀ ਤਾਂ ਦਿਹਾੜੀ ਦੇ ਕੇ ਇਕੱਠੇ ਕੀਤੇ ਹੋਏ ਸਨ,
ਸ਼ਾਇਦ ਮਜੀਠੀਆ ਦਾ ਤਜਰਬਾ ਬੋਲ ਰਿਹਾ ਸੀ..
ਮਜੀਠੀਆ ਸਾਹਿਬ ਕਹਿੰਦੇ ਮਾਝੇ ਦੇ ਲੋਕ ਕੇਜਰੀਵਾਲ ਐਂਡ ਕੰਪਨੀ ਨੂੰ ਮੂੰਹ ਨਹੀਂ ਲਾਉਣਗੇ। ਰੈਲੀ ਵਿੱਚ ਦੋਆਬਾ, ਫਾਜ਼ਿਲਕਾ, ਮਾਨਸਾ, ਧਰਮਕੋਟ, ਦਿੜਬਾ ਆਦਿ ਤੋਂ ਦਿਹਾੜੀਦਾਰ ਲਿਆਂਦੇ ਗਏ ਸਨ। ਉਹ ਦਿਨ ਦੂਰ ਨਹੀਂ ਜਦ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਭੇਜਾਂਗੇ। ਕੈਪਟਨ ਅਮਰਿੰਦਰ ਦੀ ਸਮਾਰਟ ਫੋਨ ਵੰਡਣ ਵਾਲੀ ਮੁਹਿੰਮ ਬਾਰੇ ਮਜੀਠੀਆ ਕਹਿੰਦਾ ਜਿਹੜਾ ਬੰਦਾ ਆਪਣੀ ਘਰਵਾਲੀ ਨੂੰ ਕਦੇ ਫੋਨ ਨਹੀਂ ਮਿਲਾਉਂਦਾ, ਉਹ ਹੋਰਨਾਂ ਨੂੰ ਫੋਨ ਵੰਡਣ ਦੀ ਗੱਲ ਕਰਦਾ ਤਾਂ ਹਾਸਾ ਆਉਂਦੈ।