ਲਓ ਜੀ ਹੋ ਗੀਆਂ ”ਲੈਣਾਂ” ਬੰਦ..

ਲਓ ਜੀ ਕਹਿੰਦੇ ਸੀ ਬੈਂਕਾਂ ਤੋਂ ਲੈਣਾ ਨੀ ਬੰਦ ਹੋਣੀਆਂ। ਲਓ.. ਕਰਤੀਆਂ ਬੈਂਕਾਂ  ਨੇ ਲੈਣਾਂ ਬੰਦ, ਬੈਂਕ ਤਾਂ ਛੁੱਟੀ ਕਰਕੇ ਬੰਦ ਹੈ ਹੀ ਸੀ, ਜਿਹਨਾਂ ਦੀਆਂ ਲੈਣਾਂ ਬੰਦ  ਹੋਣੀਆਂ ਹੀ ਸੀ, ਏ ਟੀ ਐਮਜ਼ ਦੀਆਂ ਲੈਣਾਂ ਵੀ ਬੰਦ ਕਰਤੀਆ, ਨਾ ਪੈਸਾ ਏ ਟੀ ਐਮ  ਵਿਚ ਪਾਓ ਤੇ ਨਾ ਲੈਣਾਂ ਲਗਣਗੀਆਂ।  ਛੁੱਟੀਆਂ ਹੋਣ ਕਾਰਣ ਲੋਕਾਂ ਸੋਚਿਆ ਸੀ ਕਿ ਏ ਟੀ ਐੱਮ ਚੋ ਪੈਸੇ ਕਢਵਾ ਲਵਾਂਗੇ ਪਰ ਹੋਇਆ ਉਲਟ , ਏ ਟੀ ਐੱਮ ਖਾਲੀ ਹੀ ਰਹੇ।  ਕਈ ਫਿਰ ਵੀ ਏ ਟੀ ਐਮ ਆ ਖੜਦੇ ਆ ਕਿ ਸ਼ਾਇਦ ਬੈਂਕ ਵਾਲੇ ਪੈਸੇ ਪਾ ਜਾਣ, ਪਰ ਨਹੀਂ।  ਏ ਟੀ ਐਮ ਕੋਲ ਬੈਠਾ ਗਰੀਬ ਦਾਸ ਕੰਬਲ ਦੀ ਬੁੱਕਲ ਮਾਰੀ ਸਵੇਰ ਤੋਂ ਬੈਠਾ ਸੀ ਜਿਸ ਨੂੰ ਏ ਟੀ ਐੱਮ ਦੇ ਗਾਰਡ ਨੇ ਕਿਹਾ ਕਿ ਜਾ ਗਰੀਬ ਦਾਸ ਦੋ ਦਿਨ ਬੈਂਕ ਬੰਦ ਨੇ ਤੇ ਏ ਟੀ ਐਮ ਬੰਦ ਰਹਿਣੇ ਨੇ।  ਗਰੀਬ ਦਾਸ ਭੱੜਕ ਪਿਆ ਕਹਿੰਦਾ ਮੈਨੂੰ  ਇਹ ਦੱਸੋ  ਤੁਸੀਂ ਲਿਖ ਕਿ  ਕਿਉਂ ਨੀ ਲਾਉਂਦੇ ਕੇ ਕਦੋ ਕੈਸ਼ ਆਵੇਗਾ ਤੇ ਕਦੋ ਨਹੀਂ? ਅਸੀਂ ਹੈਰਾਨ ਹੁੰਦੇ ਫਿਰਦੇ ਹਾਂ ,ਇਹੋ ਹਾਲ ਬੈਂਕ ਵਾਲੇ ਕਰਦੇ ਨੇ ਜਾ ਕੇ  ਲੈਣ  ਚ ਖੜ ਜਾਵੋ, ਜਦੋ ਵਾਰੀ ਆਉਂਦੀ ਏ ਕਹਿ ਦਿੰਦੇ ਨੇ ਕੈਸ਼ ਮੁੱਕ ਗਿਆ, ਕਿਉਂ ਬੈਂਕਾਂ ਦੇ ਬਾਹਰ ਲਿਖਿਆ ਨਹੀਂ ਜਾਂਦਾ ਕਿ ਕੈਸ਼ ਨਹੀਂ ਹੈ ਜਾ ਕਦਂੋ ਆਵੇਗਾ ਤੇ ਕਿੰਨਾ ਵੰਡਿਆ ਜਾਵੇਗਾ ਕਿੰਨਾ ਬੈਂਕ ਨੂੰ ਕੈਸ਼ ਮਿਲਿਆ ਹੈ ਲਿਸਟ ਕਿਉਂ ਨਹੀਂ ਲਗਾਈ ਜਾਂਦੀ ? ਕਈ ਵਾਰੀ ਤਾਂ ਟੋਕਨ ਦੇ ਕੇ ਸਾਰਾ ਦਿਨ ਖੜਾ ਵੀ ਕਹਿ  ਦਿੰਦੇ  ਨੇ ਕੈਸ਼ ਮੁੱਕ ਗਿਆ , ਬਾਕੀਆਂ ਨੂੰ ਕੱਲ ਮਿਲੇਗਾ। ਮੈਨੂੰ ਹਫਤਾ ਹੋ ਗਿਆ ਇਸੇ ਚੱਕਰ ਵਿਚ ? ਗਰੀਬ ਦਾਸ ਦੇ ਵਾਸਤੇ  ਤਾਂ ਉਸ ਦੀਆਂ ਹੱਥ ਦੀਆਂ ਲੈਣਾਂ ਵੀ ਬੰਦ ਹੋ  ਗਈਆਂ ਬੈਂਕਾਂ ਤੇ ਏ ਟੀ ਐੱਮ ਦੀਆਂ ਤਾਂ ਨਹੀਂ  ਹੋਈਆਂ ਸੀ।