ਫ਼ੁਕਰੇ ਕਲਾਕਾਰ-ਬਣੇ ਜੁੱਤੀ ਦੇ ਯਾਰ

-ਮਨਜਿੰਦਰ ਸਿੰਘ ਸਰੌਦ
ਵੈਲੀਆਂ ਦੀ ਢਾਣੀ ਨਾਲ ਸਿੰਙ ਅੜਦੇ
ਨਫਰਾਂ ‘ਚ ਜੱਟ ਆਉਂਦਾ discount oakley ਹੋਣ ਚਰਚੇ
ਅਸਲਾ ਤੇ ਗੱਡੀ ਗੁੱਡੀ ਮਾੜੀ ਰੱਖੀ ਨਾ
ਸਰਕਾਰੀ ਬੱਜਟ ਦੇ ਵਾਂਗੂ ਰੱਖੇ ਖੁੱਲੇ ਖਰਚੇ
ਤੂੰ ਫਿਰੇ ਜਿਹਨਾਂ ਨਾਲ ਖਿਚਾਉਂਦੀ ਫੋਟੋਆਂ
ਪਹਿਲੀਆਂ ‘ਚ ਰਹੇ ਉਦੋਂ ਸਾਡੇ ਦਾਸ ਨੀ
ਉਂਗਲਾਂ ਲਬੇੜ ਖਾਂਦਾ ‘ਫੀਮ ਗੱਭਰੂ
ਤੂੰ ਜਿਵੇਂ ਖਾਵੇਂ ਚਵਨਪ੍ਰਾਸ਼ ਨੀ,..
ਪੰਜਾਬੀ ਮਾਂ ਬੋਲੀ ਦੀ ਇਉਂ ਸੇਵਾ ਕਰਨ ਵਾਲਾ ਇਹ ਗਾਇਕ ਹੈ ਕਰਮਾ, ਤੇ ਐਲਬਮ ਹੈ ਚਮਕੀਲਾ.. .. ..
ਦੋ ਮਿੰਟ ਦਿਮਾਗ ‘ਤੇ ਵਜ਼ਨ ਪਾ ਕੇ ਸਾਡੀ ਅੱਜ ਦੀ ਗਾਇਕੀ ਬਾਰੇ ਕਿਸੇ ਨੇ ਸੋਚਣ ਦੀ ਲੋੜ ਹੀ ਨਹੀਂ ਸਮਝੀ ਕਿ ਅੱਜ ਦੀ ਗਾਇਕੀ ਲੱਚਰਤਾ ਦੇ ਸਾਰੇ ਹੱਦਾਂ ਬੰਨੇ ਪਾਰ ਕਰਕੇ ਹਨੇਰੀ ਰਾਤ ਦੇ ਪਰਛਾਵੇਂ ਵਿੱਚ ਪਹੁੰਚ ਚੁੱਕੀ ਹੈ।  ਚਾਰੇ ਦਿਸ਼ਾਵਾਂ ‘ਚ ਆਲਮ Wholesale NFL Jerseys ਇੱਕੋ ਜਿਹਾ ਪ੍ਰਤੀਤ ਹੁੰਦਾ ਏ।  ਸਾਡੀ ਜੁਆਨੀ ਗਾਇਕੀ ਜ਼ਰੀਏ ਭਟਕਣਾ ਭਰੇ ਦੌਰ ਦੀ ਵਾਸੀ ਹੋ ਚੁੱਕੀ ਹੈ।  ਅਪਰਾਧੀ ਘਟਨਾਵਾਂ ਸਿਖ਼ਰਲੇ ਦੌਰ ‘ਤੇ ਪਹੁੰਚ ਚੁੱਕੀਆਂ ਨੇ।  ਹੱਸਦੇ ਵੱਸਦੇ ਪਰਿਵਾਰ ਅਦਾਲਤਾਂ ਦੀਆਂ ਘੁੰਮਣ-ਘੇਰੀਆਂ ਦੇ ਆਦੀ ਹੋ ਚੁੱਕੇ ਹਨ।
ਕੁਝ ਇੱਕ ਨੂੰ ਛੱਡ ਕੇ ਲਗਭਗ ਸਾਰੇ ਹੀ ਚੈਨਲ ਲੱਚਰਤਾ ਤੇ ਨੰਗੇਜ਼ ਦੀ ਹਨੇਰੀ ਦਾ ਰਿਕਾਰਡ ਕਾਇਮ ਕਰਨ ‘ਤੇ ਤੁਲ ਚੁੱਕੇ ਨੇ।  ਕਹਿਣ ਨੂੰ ਪੰਜਾਬੀ ਜਾਪਦੇ ਇਹ ਚੈਨਲ ਅੰਗਰੇਜ਼ੀ ਚੈਨਲਾਂ ਤੋਂ ਅੱਗੇ ਲੰਘ ਆਪਣੇ ਸਮਾਜ ਦੀ ਮਿੱਟੀ ਪੁੱਟ ਪੁੱਟ ਕੇ ਜੜਾਂ ‘ਚ ਤੇਲ ਦੇਣ ਦਾ ਫ਼ਰਜ਼ ਨਿਭਾਅ ਰਹੇ ਨੇ।  ਏਨਾ ਕੁਝ ਵਾਪਰਣ ‘ਤੇ ਸਰਕਾਰਾਂ ਚੁੱਪ ਨੇ, ਸੱਭਿਆਚਾਰ ਦਾ ਰਾਖਾ ਮੰਤਰੀ ਚੁੱਪ ਐ, ਸਾਹਿੱਤ ਅਕਾਦਮੀ ਦੇ ਪ੍ਰਧਾਨ ਤੇ ਚੇਅਰਮੈਨ ਚੁੱਪ ਨੇ, ਸੱਭਿਆਚਾਰ ਦੇ ਬਾਬਾ ਬੋਹੜ ਦੇ ਮੂੰਹ ‘ਚ ਸ਼ਾਇਦ ਘੁੰਗਣੀਆਂ ਪੈ ਚੁੱਕੀਆਂ ਨੇ।  ਮਾਂ ਬੋਲੀ ਦੇ ਠੇਕੇਦਾਰ ਕਹਾਉਂਦੇ ਲੋਕ ਪਤਾ ਨਹੀਂ ਕਿਹੜੀਆਂ ਕੂਟਾਂ ਨੂੰ ਚੜ ਚੁੱਕੇ ਨੇ।  ਹਾਂ, ਜੇਕਰ ਅੱਜ ਪੰਜਾਬ ਅੰਦਰ ਸ਼ੋਰ ਹੈ, ਤਾਂ ਸਿਰਫ਼ ਲੱਚਰ ਗਾਇਕੀ ਦਾ, ਮਾੜੀ ਗਾਇਕੀ ਨੂੰ ਪੇਸ਼ ਕਰਦੇ ਲੋਕ ਪੰਜਾਬ ਦੇ ਮਹਾਨ ਇਤਿਹਾਸ ਨੂੰ Ray Ban Outlet ਵਿਸਾਰ ਬੈਠੇ ਨੇ।  ਪੰਜਾਬੀਆਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਪੂਰੀ ਤਰਾਂ ਵਿਸਾਰ ਕੇ ਅੱਜ ਦੇ ਗਾਇਕ ਤੇ ਗੀਤਕਾਰ ਪੰਜਾਬੀਆਂ ਨੂੰ ਆਸ਼ਕੀ, ਸ਼ਰਾਬੀ ਅਤੇ ਅੱਯਾਸ਼ੀ ਦੇ ਸ਼ੌਕੀਨ ਕਹਿ ਰਹੇ ਨੇ।  ਸ਼ਹੀਦਾਂ ਦੀ ਰੱਤ ਨਾਲ ਸਿੰਜੀ ਪੰਜਾਬ ਦੀ ਧਰਤੀ ਲੱਚਰਤਾ ਤੇ ਨੰਗੇਜ਼ ਦਾ ਅਖ਼ਾੜਾ ਬਣ ਜਾਰ-ਜਾਰ ਰੋਂਦੀ, ਕੁਰਲਾਉਂਦੀ, ਹਾਕਮਾਂ ਤੇ ਅਹੁਦੇਦਾਰਾਂ ਦੇ ਵਾਸਤੇ ਘੱਤ ਰਹੀ Out ਪ੍ਰਤੀਤ ਹੁੰਦੀ ਏ।
ਅੱਜ cheap oakleys ਦੀ ਗਾਇਕੀ ਨੇ ਪੰਜਾਬ ਦੀ ਜੁਆਨੀ ਨੂੰ ਹਰ ਗਲਤ ਕੰਮ ਦੇ ਮੋਹਰੀ ਦੇ ਤੌਰ ‘ਤੇ ਪੇਸ਼ ਕਰ ਦਿੱਤਾ ਹੈ।  ਗੱਲ ਭਾਵੇਂ ਕਾਲਜਾਂ ਨੂੰ ਆਸ਼ਕੀ ਦੇ ਅੱਡੇ ਬਨਾਉਣ ਦੀ ਹੋਵੇ ਜਾਂ ਹੋਸਟਲਾਂ ਤੇ ਪੀ.ਜੀ. ਨੂੰ ਆਸ਼ਕਾਂ ਦੇ ਮਿਲਣ ਦੀ ਜਗਾ ‘ਤੇ ਮੋਹਰ ਲਾਉਣ ਦੀ ਹੋਵੇ।  ਗਾਇਕੀ ਦੇ ਅਸ਼ਲੀਲ ਬੋਲਾਂ ਦੇ ਨਾਲ ਨਾਲ  ਸਿਰੇ ਦੀਆਂ ਕਾਮ-ਉਕਸਾਊ ਤੇ ਮਨ-ਭੜਕਾਊ ਵੀਡਿਓਜ਼ ਕਹਿਣ ਨੂੰ ਹੀ ਪੰਜਾਬੀ ਐਲਬਮਾਂ ਨੇ ਪਰ ਵੇਖਣ ਤੇ ਸੁਨਣ ਨੂੰ ਬਲਿਊ ਫ਼ਿਲਮਾਂ ਹੀ ਜਾਪਦੀਆਂ ਨੇ।
ਪੰਜਾਬੀ ਦੀ ਚੰਗੀ ਸਮਝ ਰੱਖਣ ਵਾਲੀ ਇੱਕ ਹਸਤੀ ਦੀ ਇਹ ਟਿੱਪਣੀ ਸੀ ਕਿ ਪੰਜਾਬੀ ਗਾਇਕੀ ਹੁਣ ਇਕੱਲੇ ਬੈਠ, ਖੇਤ ਜਾਂ ਮੋਟਰ ‘ਤੇ ਸੁਣੀ ਜਾਂ ਦੇਖੀ ਜਾਣ ਵਾਲੀ ਹੋ ਚੁੱਕੀ ਏ, ਇਹ ਬਿਲਕੁੱਲ ਠੀਕ ਏ।  ‘ਪਾਰਟੀ ਕੈਟ’ ਜਿਹੇ ਗੀਤ ਪੰਜਾਬ ਦੀ ਸਰਜ਼ਮੀਨ ਦੇ ਅਤੇ ਇੱਥੋਂ ਦੇ ਸੱਭਿਆਚਾਰ ਦੇ ਕਦੇ ਵੀ ਹਾਣੀ ਨਹੀਂ ਹੋ ਸਕਦੇ।  ”ਮੈਥੋਂ ਹੋਰ ਨੀ ਸਿੰਗਲ ਰਹਿ ਹੁੰਦਾ” ਜਾਂ ”ਜੇ ਚੰਡੀਗੜ ਫੋਲਾਂ” ਜਿਹੇ ਗੀਤ ਚੰਡੀਗੜ ਦੇ ਮਾਪਿਆਂ ਤੇ ਬੱਚਿਆਂ ਦੀ ਸਰੇਆਮ ਬੇਇੱਜ਼ਤੀ ਕਰਦੇ ਮਹਿਸੂਸ ਹੋ ਰਹੇ ਨੇ।  ‘ਮੁੰਨੀ ਨੂੰ ਬੁਲਾਓ’ ਅਤੇ ‘ਜਿੰਨੀ ਤੇਰੀ ਕਾਲਜ ਦੀ ਫ਼ੀਸ ਬੱਲੀਏ, ਓਨੀ ਨਾਗਣੀ ਜੱਟਾਂ ਦਾ ਪੁੱਤ ਖਾਂਦਾ ਤੜਕੇ’ ਵਾਲੇ ਬਾਈ ਵੀ ਜੁਆਨੀ ‘ਤੇ ਕਹਿਰ ਬਣ ਟੁੱਟ ਚੁੱਕੇ ਨੇ।  ਹੋਰ ਤਾਂ ਹੋਰ ‘ਖਿੱਲਰ ਜਾਏਂਗੀ ਨੱਚ ਨਾ ਐਨਾ, ਲੱਕ ਮੇਡ ਇਨ ਚਾਈਨਾ’ ਜਿਹੇ ਗੀਤਾਂ ‘ਤੇ ਸਾਡੀਆਂ ਬੱਚੀਆਂ ਨੱਚਦੀਆਂ ਨੇ,  ਕੀ ਇਹ ਹੈ ਸਾਡਾ ਵਿਰਸਾ।
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਢੇਰ ਸਾਰੀਆਂ ਕਿਤਾਬਾਂ ਪਾਠਕਾਂ ਦੀ ਝੋਲੀ ਪਾਉਣ ਵਾਲੇ ਸਾਹਿਤਕਾਰ ਚੁੱਪ ਕਿਉਂ ਨੇ ? ਕਿਉਂ ਅੱਜ ਗੁਰੂਆਂ ਦੇ ਵਾਰਸ ਅਖਵਾਉਂਦੀਆਂ ਸਿੱਖ ਜੱਥੇਬੰਦੀਆਂ ਪੰਥਕ ਸਰਕਾਰ ਦੀ ਰਜਾਈ ਦਾ ਨਿੱਘ ਛੱਡ ਬਾਹਰ ਨਹੀਂ ਆ ਰਹੀਆਂ ? ਪੰਜਾਬ ਦੇ ਚੱਪੇ-ਚੱਪੇ ‘ਤੇ ਚਿਮਟੇ, ਢੋਲਕੀਆਂ ਖੜਕਾਉਣ ਵਾਲੇ ਬਾਬੇ ਕਿਉਂ ਆਪਣੀ ਜ਼ੁਬਾਨ ਦਾ ਜੰਗ ਲਾਹੁਣ ਨੂੰ ਤਿਆਰ ਨਹੀਂ ? ਸ਼ਾਇਦ ਪੰਜਾਬੀਆਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ ? ਸ਼ੇਰਾਂ ਦੀ ਕੌਮ ਅਖਵਾਉਣ ਵਾਲੇ ਅੱਜ ਗਿੱਦੜਾਂ ਦੇ ਅੱਗੇ ਲੱਗ ਤੁਰੇ ਨੇ।
ਲੇਖਕ ਚੰਡੀਗੜ ਵਾਸੀਆਂ ਨੂੰ ਦੁਹਾਈ ਦੇ ਰਿਹੈ, ਵੰਗਾਰ ਰਿਹੈ, ਕਿ ਚੰਡੀਗੜੀਓ ! ਤੁਸੀਂ ਹੀ ਕੋਈ ਜੁਰਅਤ ਭਰਿਆ ਕੰਮ ਕਰਦੇ ਵਿਖਾ ਦਿਓ।  ਇਹ ਲੋਕ ਸਰੇਆਮ ਤੁਹਾਡੀਆਂ ਧੀਆਂ ਦੀ ਬੇਇੱਜ਼ਤੀ ਹਰ ਰੋਜ਼ ਹਰ ਸਮੇਂ ਕਰੀ ਜਾ ਰਹੇ ਨੇ ਤੇ ਤੁਸੀਂ ਐਸੇ ਮੜਕ ‘ਚ ਫ਼ਸੇ ਰਹੋ ਕਿ ਅਸੀਂ ਤਾਂ ਅਗਾਂਹ-ਵਧੂਆਂ ਦੀ ਲਾਈਨ ‘ਚ ਸ਼ਾਮਲ ਹੋ ਚੁੱਕੇ ਹਾਂ।
ਅੱਜ ਪੰਜਾਬੀ ਗਾਇਕੀ ਦਾ ਸਿਰੇ ਦਾ ਸੱਤਿਆਨਾਸ ਕਰਨ ਵਿੱਚ ਲੜਕੇ ਕਲਾਕਾਰਾਂ ਤੋਂ ਬਾਅਦ ਮਹਿਲਾ ਗਾਇਕਾਂ ਵੀ ਪਿੱਛੇ ਨਾ ਰਹੀਆਂ।  ਜਿੰਨਾ ਹੋ ਸਕਿਆ, ਉਹਨਾਂ ਵੀ ਰੱਜ ਕੇ ਘਾਣ ਕੀਤਾ।  ਮਾਂ ਬੋਲੀ, ਬੱਚਿਆਂ, ਬੁੱਢਿਆਂ ਤੇ ਨੌਜਵਾਨਾਂ ਨੂੰ ਚੁਣ ਚੁਣ ਕੇ ਨਿਸ਼ਾਨੇ ਮਾਰੇ ਜਾਂਦੇ ਨੇ।  ਜਾਤ-ਪਾਤ ਰਾਹੀਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਸਾਡੇ ਅੱਜ ਦੇ ਕਲਾਕਾਰ ਮਜਹਬਾਂ ਦੇ ਵਿਚਕਾਰ ਦੀਵਾਰ ਬਣ ਕੇ ਖੜਣ ਦਾ ਯਤਨ ਵੀ ਕਰਦੇ ਵੇਖੇ ਗਏ।  ਇੱਕ ਮਹਿਲਾ ਗਾਇਕ ਬੀਬੀ ਨੇ ਜੋ ਕਿਸੇ ਨੇ ਲਿਖ ਦਿੱਤਾ, ਉਸ ਨੇ ਗਾ ਦਿੱਤਾ।  ਭਾਵੇਂ ਉਸ ਗੀਤ ਰਾਹੀਂ ਸੱਭਿਆਚਾਰ ਦਾ ਗਲਾ ਹੀ ਕਿਉਂ ਨਾ ਘੁੱਟਿਆ ਜਾ ਰਿਹਾ ਹੋਵੇ।  ਇੱਕ ਤੋਂ ਬਾਅਦ ਇੱਕ ਗੀਤਾਂ ਦੇ ਹਿੱਟ ਹੋਣ ਦੀ ਲਾਲਸਾ ਨੇ ਕਈ ਅਜਿਹੀਆਂ ਹਿੱਟਾਂ ਮਾਰ ਦਿੱਤੀਆਂ ਜੋ ਪੰਜਾਬੀ ਗਾਇਕੀ ਦੇ ਇੱਕ ਕਾਲੇ ਅਧਿਆਇ ਵਜੋਂ ਸਦਾ ਯਾਦ ਰੱਖੀਆਂ ਜਾਣਗੀਆਂ।  ਜੱਟ ਭਾਈਚਾਰੇ ਦੀ ਚੰਗੀ ਦੁਰਦਸ਼ਾ ਕਰਨ ਤੋਂ ਬਾਅਦ ਇਹ ਵੀ ਆਖਿਆ ਗਿਆ ਕਿ ‘ਮੁੰਡਾ ਕਹਿੰਦਾ ਭਾਵੇਂ ਵੇਚਣੀ ਜ਼ਮੀਨ ਪੈ ਜੇ, ਪਰ ਤਾਜ ਮਹਿਲ ਮੇਰੇ ਨਾਂਅ ਕਰਾਉਣ ਨੂੰ ਫਿਰੇ’ ਤੋਂ ਬਾਅਦ ਇਹ ਕਿਹਾ ਗਿਆ ‘ ਮੁੰਡਿਆਂ ਨੂੰ ਦੌਰੇ ਪੈ ਗਏ, ਜਦ ਮੈਂ ਦੌਰਾ ਕੀਤਾ ਸ਼ਹਿਰ ਦਾ’ ਅਜਿਹੇ ਗੀਤਾਂ ਰਾਹੀਂ ਪੰਜਾਬ ਦੀ ਜੁਆਨੀ ਨੂੰ ਉਕਸਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ।
ਗਾਇਕੀ ਦਾ ਚੰਗਾ ਮੱਕੂ ਠੱਪਣ ਤੋਂ ਬਾਅਦ ਇਕ ਗਾਇਕਾ ਹੁਣ ਲੋਕ ਸਭਾ ਦੀਆਂ ਪੌੜੀਆਂ ਚੜਣ ਵਿੱਚ ਮਸਰੂਫ ਹੈ।  ਜੇ ਇਹ ਲੋਕ ਸਿਆਸੀ  ਅਖਾੜੇ ਦੇ ਮੋਹਰੀ ਬਣਦੇ ਨੇ ਤਾਂ ਇਹ ਸਮਾਂ ਪੰਜਾਬ ਲਈ ਹੋਰ ਵੀ ਮੰਦਭਾਗਾ ਗਿਣਿਆ ਜਾਵੇਗਾ ਕਿਉਂਕਿ ਜਿਹੜੇ ਆਪਣੇ ਸੱਭਿਆਚਾਰ ਨੂੰ ਹੀ ਨਾ ਬਚਾਅ ਸਕੇ, ਉਹ ਸਿਆਸਤ ਦੇ ਖਿਲਾੜੀ ਬਣਕੇ ਪਤਾ ਨਹੀਂ ਕੀ ਚੰਨ ਚਾੜਣਗੇ ?
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨੰਗੇ ਸਿਰ ਗੁਰਦੁਆਰਾ ਸਾਹਿਬ ਜਾਣ ‘ਤੇ ਕੋਹਰਾਮ ਮਚਾਉਣ ਵਾਲੇ ਲੋਕ ਆਪਣੀਆਂ ਜ਼ੁਬਾਨਾਂ ਨੂੰ ਤਾਲੇ ਕਿਉਂ ਮਾਰੀ ਬੈਠੇ ਨੇ ? ਜਨਤਾ ਨੂੰ ਸਰਬ-ਸਾਂਝੀਵਾਲਤਾ ਦਾ ਪਾਠ ਪੜਾਉਣ ਵਾਲੇ ਮਾੜੀ ਗਾਇਕੀ ਪ੍ਰਤੀ ਚੁੱਪ ਕਿਉਂ ਨੇ ? ਫ਼ੈਡਰੇਸ਼ਨਾਂ ਦੇ ਪ੍ਰਧਾਨ ਫੋਟੋਆਂ ਤੱਕ ਹੀ ਸਿਮਟ ਚੁੱਕੇ ਨੇ ਅਤੇ ਤਮਾਸ਼ਾ ਦੇਖ ਆਪਣੀਆਂ ਅਹੁਦੇਦਾਰੀਆਂ ਲਈ ਮੈਦਾਨ ਤਿਆਰ ਕਰ ਰਹੇ ਨੇ।  ਖਾਲਿਸਤਾਨ ਦਾ ਝੰਡਾ ਬੁਲੰਦ ਰੱਖਣ ਵਾਲੇ ਆਪਣੇ ਘੁਰਣਿਆਂ ਤੋਂ ਬਾਹਰ ਕਿਉਂ ਨਹੀਂ ਆਉਂਦੇ।  ਅੱਜ ਪੰਜਾਬੀਆਂ ਨੂੰ ਜਾਗ ਕੇ ਆਪਣੀਆਂ ਜ਼ਮੀਰਾਂ ਨੂੰ ਜਗਾ ਕੇ, ਮਾੜੀ ਗਾਇਕੀ ਵਾਲਿਆਂ ਨੂੰ ਨੱਥ ਪਾਉਣ ਦੀ ਪਹਿਲ ਕਰਨੀ ਹੋਵੇਗੀ।  ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਅਸੀਂ ਅੱਖਾਂ ‘ਚ ਘਸੁੰਨ ਦੇ ਕੇ ਰੋਵਾਂਗੇ।  ਲੋੜ ਹੈ ਰੰਨਾਂ, ਪੁਰਜਿਆਂ, ਪਟੋਲਿਆਂ ਤੱਕ ਸਿਮਟ ਚੁੱਕੀ ਅੱਜ ਦੀ ਗਾਇਕੀ ਨੂੰ ਮੁੜ ਮਾਂ ਬੋਲੀ ਦਾ ਸੂਰਜ ਬੁਲੰਦ ਰੱਖਣ ਦੀ ਤਾਂ ਕਿ ਸਮਾਜ ਤੇ ਜੁਆਨੀ ਦਾ ਭਲਾ ਹੋ ਸਕੇ।
ਸਰਕਾਰ, ਬੁਧੀਜੀਵੀ ਵਰਗ ਤੇ ਸਮੂਹ ਅਖ਼ਬਾਰਾਂ ਅਤੇ ਪੰਥਕ ਜੱਥੇਬੰਦੀਆਂ ਨੂੰ ਇਸ ਗੰਦ ਦੇ ਪਸਾਰੇ ਨੂੰ ਰੋਕਣ ਦੇ ਲਈ ਅੱਗੇ ਆਉਣਾ ਹੀ ਪਵੇਗਾ। ਆਖ਼ਿਰ ਇੱਕ ਗੱਲ ਕਹਿਣੀ ਚਾਹਾਂਗਾ ਕਿ ਜੇਕਰ ਰੋਕ ਸਕਦੇ ਹੋ ਤਾਂ ਰੋਕੋ ਇਨਾਂ ਨੂੰ ਤੇ ਫੜੋ ਇਹਨਾਂ ਦੇ ਗਲਾਮੇ ਤੇ ਕਰੋ ਇਹਨਾਂ ਦੀਆਂ ਟਾਈਆਂ ਢਿੱਲੀਆਂ।  ਨਹੀਂ ਤਾਂ ਤਿਆਰ ਰਹੋ ਆਪਣੀ ਜੁਆਨੀ ਦੀ ਬਰਬਾਦੀ ਦਾ ਮੰਜ਼ਰ ਵੇਖਣ ਲਈ ਤੇ । ਰਹਿਬਰਾਂ ਦੀਆਂ ਕੀਤੀਆਂ ਕੁਰਬਾਨੀਆਂ ਵੀ ਅਜਾਈਂ ਜਾਣਗੀਆਂ ਅਤੇ ਫੁਕਰੇ ਤੇ ਬੇਸ਼ਰਮ ਲੋਕ ਸਾਡੇ ਸਿਰਾਂ ‘ਤੇ ਬੈਠ ਹੁਕਮ ਚਲਾਉਣਗੇ ਤੇ ਅਸੀਂ ਇਹਨਾਂ ਦੇ ਗੁਲਾਮ ਅਖਵਾਵਾਂਗੇ।