ਮੋਦੀ ਸਰਕਾਰ ਦੀਆਂ ‘ਪ੍ਰਾਪਤੀਆਂ’

-ਪਰਮਜੀਤ ਸਿੰਘ ਵਿਰਦੀ
ਆਹ ਜ਼ਰੂਰ ਕਿਸੇ ਦੇਸ਼ ਵਿਰੋਧੀ ਦੀ ਭਾਜਪਾ (ਭਾਰਤੀ ਜਨਤਾ ਪਾਰਟੀ) ਨੂੰ ਅਤੇ ਮਹਾਨ ਨਰਿੰਦਰ ਮੋਦੀ/ਆਰ ਐਸ ਐਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੀ ਹੋ ਸਕਦੀ ਹੈ।
ਅੱਜ ਭਾਰਤ ਦੀ ਨਵੀਂ ਸਰਕਾਰ ਬਣੀ ਨੂੰ 820 ਦਿਨ ਹੋ ਗਏ ਨੇ।
ਮੌਜੂਦਾ ਮੋਦੀ ਸਰਕਾਰ ਦੀਆਂ ਕੁਝ ਕੁ ਪ੍ਰਾਪਤੀਆਂ ਇਸ ਤਰਾਂ ਹਨ ….
1. ਰੇਲ ਕਿਰਾਇਆ ਬਿਹਾਰ ਦੇ ਮੋਤੀਹਾਰੀ ਤੋਂ ਯੂ ਪੀ ਕਾਨਪੁਰ ਤੱਕ 830 ਰੁਪੈ ਸੀ … ਅੱਜ ਇਹ 1270 ਰੁਪੈ ਹੈ।  ਅੱਜ ਤੱਕ ਕਦੇ ਵੀ ਕਿਸੇ ਵੀ ਦੇਸ਼ ਦੀ ਸਰਕਾਰ ਵੱਲੋਂ 50% ਦਾ ਵਾਧਾ ਨਹੀਂ ਕੀਤਾ ਗਿਆ।
2. ਰੇਲਵੇ ਦੀ ਪਲੇਟਫਾਰਮ ਦੀ ਟਿਕਟ 3 ਰੁਪੈ ਤੋਂ ਵਧ ਕੇ 10 ਰੁਪੈ ਹੋ ਗਈ ਹੈ ਅਤੇ ਕੋਈ ਟਿਕਟ ਕੈਂਸਲ ਕਰਵਾਉਣ ਲਈ 10 ਰੁਪੈ ਦੀ ਥਾਂ ਹੁਣ 30 ਰੁਪੈ ਦੇਣੇ ਪੈਂਦੇ ਹਨ।
3. ਜਦੋਂ ਕੱਚੇ ਤੇਲ ਦੀ ਕੀਮਤ 135 ਰੁਪੈ ਸੀ, ਉਦੋਂ ਪੈਟਰੋਲ 67 ਰੁਪੈ ਲੀਟਰ ਮਿਲਦਾ ਸੀ … ਅੱਜ ਕੱਚਾ ਤੇਲ 50 ਡਾਲਰ ਤੋਂ ਵੀ ਘੱਟ ਹੈ ਪਰ ਪੈਟਰੋਲ ਅੱਜ ਵੀ ਉਹੀ 65-70 ਰੁਪੈ ਮਿਲਦਾ ਹੈ।
4. ਨਵੀਂ ਸਰਕਾਰ ਤੋਂ ਪਹਿਲਾਂ ਅਰਹਰ ਦੀ ਦਲ 70 ਰੁਪੈ ਸੀ …. ਤੇ ਅੱਜ 150 ਰੁਪੈ ਹੈ. ਇਸੇ ਤਰਾਂ ਸਰੋਂ ਦਾ ਤੇਲ 70 ਰੁਪੈ ਦੀ ਥਾਂ 140 ਰੁਪੈ ਹੋ ਗਿਆ ਹੈ।
5. ਲਗਭਗ ਸਾਰੀਆਂ ਗੱਡੀਆਂ (ਕਰਨ ਦੀ ਕੀਮਤ 20 % ਵਧ ਗਈ ਹੈ /
6. ਸਰਵਿਸ ਟੈਕਸ 12.36 % ਤੋਂ ਵਧ ਕੇ 15 % ਹੋ ਗਿਆ ਹੈ।
7. ਐਕਸਾਈਜ਼ ਡਿਊਟੀ 10 % ਦੀ ਥਾਂ ਅੱਜ 12.5 % ਹੋ ਗਈ ਹੈ।  ਸਾਰੇ ਵਪਾਰੀਆਂ ਦੀਆਂ ਬੈਲੇਂਸ ਸ਼ੀਟਾਂ ਚੈਕ ਕੀਤੀਆਂ ਜਾ ਸਕਦੀਆਂ ਹਨ।
8. ਅਮਰੀਕਨ ਡਾਲਰ 58 ਰੁਪੈ ਤੋਂ ਵਧ ਕੇ 70 ਦਾ ਹੋ ਗਿਆ ਹੈ।
9. 100 ਕਰੋੜ ਦੀ ਗੈਸ ਸਬਸਿਡੀ ਖਤਮ ਕਰਨ ਲਈ 250 ਕਰੋੜ ਮਸ਼ਹੂਰੀ ਤੇ ਖਰਚੇ ਦਿੱਤਾ ਗਿਆ।
10. ਸਫਾਈ ਮੁਹਿੰਮ ਚਲਾਉਣ ਲਈ ਉਸਦੀ ਮਸ਼ਹੂਰੀ ਲਈ 250 ਕਰੋੜ ਖਰਚ ਦਿੱਤੇ ਗਏ ਪਰ ਸਫਾਈ ਮਜ਼ਦੂਰਾਂ ਦੀ ਤਨਖ਼ਾਹ ਲਈ ਮੇਰੇ ਕੋਲ 35 ਕਰੋੜ ਨਹੀਂ ਹਨ।
11. ਕਿਸਾਨਾਂ ਲਈ ਬਣੇ ਟੀ ਵੀ ਚੈਨਲ ਨੂੰ 100 ਕਰੋੜ ਦੇ ਰਿਹਾ ਹਾਂ ਕਿਉਂਕਿ ਇਸ ਚੈੱਨਲ ਦੇ 50 % ਸਲਾਹਕਾਰ ਅਤੇ ਬਹੁਤੇ ਕਰਮਚਾਰੀ ਆਰ ਐਸ ਐਸ ਨਾਲ ਸੰਬੰਧਿਤ ਹਨ।
12. ਯੋਗਾ ਡੇ ਲਈ 500 ਕਰੋੜ ਦੀ ਰਕਮ ਰਾਖਵੀਂ ਹੈ ਅਤੇ ਹਰਿਆਣਾਂ ਦੇ ਸਕੂਲਾਂ ਚ ਯੋਗਾ ਸਿਖਾਉਣ ਲਈ 700 ਕਰੋੜ ਦਾ ਬੱਜਟ ਹੈ।
13. ਸਕੂਲਾਂ ਲਈ ਪੈਸੇ ਨਹੀਂ ਹਨ, ਇਸ ਲਈ ਪ੍ਰਾਇਮਰੀ ਸਿੱਖਿਆ ਦੇ ਬੱਜਟ ਵਿੱਚ 20% ਦੀ ਕਟੌਤੀ ਕਰਨੀ ਪਈ ਹੈ।
14. ਡਿਫਾਲਟਰ ਹੋਏ ਵਪਾਰੀਆਂ ਤੇ ਕਰਖਾਨੇਦਾਰਾਂ ਦੇ 114,00,000 ਕਰੋੜ (1.4 ਲੱਖ ) ਦੇ ਕਰਜ਼ੇ ਮਾਫ਼ ਕਰ ਦਿੱਤੇ ਹਨ, ਪਰ ਅੰਨਦਾਤਾ ਕਹਾਉਂਦੇ ਗਰੀਬ ਭਾਰਤੀ ਕਿਸਾਨਾਂ ਦੇ ਸਿਰਫ 16.500 ਕਰੋੜ ਦੇ ਕਰਜ਼ੇ ਮਾਫ ਕਰਨ ਲਈ ਪੈਸੇ ਨਹੀਂ ਹਨ।
15. ਸਕਿਲ ਇੰਡੀਆ ਦੇ ਨਾਮ ਤੇ 200 ਕਰੋੜ ਦੀ ਮਸ਼ਹੂਰੀ ਕਰ ਦਿੱਤੀ ਹੈ ਪਰ ਮੇਰੇ ਕੋਲ ਵਿਦਿਆਰਥੀਆਂ ਦੇ ਵਜੀਫੇ ਦੀ ਰਕਮ ਵਿੱਚ 500 ਕਰੋੜ ਦੀ ਕਟੌਤੀ ਕਰ ਦਿੱਤੀ ਹੈ।  ਕਾਰਨ ਸਾਫ ਹੈ … ਉਹ ਭਾਰਤ ਮਾਤਾ ਕੀ ਜੈ ਨਹੀਂ ਬੋਲਦੇ।
16. ਸਰਕਾਰ ਘਾਟੇ ਚ ਚੱਲ ਰਹੀ ਹੈ ਇਸ ਲਈ ਰੇਲਵੇ ਦੀਆਂ ਜ਼ਮੀਨਾਂ ਵੇਚਣ ਲਈ ਟੈਂਡਰ ਮੰਗ ਲੈ ਗਏ ਹਨ …. ਕਿਉਂਕਿ ਅਡਾਨੀ ਨੂੰ 2200 ਕਰੋੜ ਦੇਣੇ ਹਨ।
17. ਵਿਜੇ ਮਾਲੀਆ 9000 ਕਰੋੜ ਲੈ ਕੇ ਭੱਜ ਗਿਆ ਫਿਰ ਕੀ ਹੋਇਆ ??? ਬੱਸ ਹਰ ਭਾਰਤੀ ਦੇ ਹਿੱਸੇ ਸਿਰਫ 75 ਰੁਪੈ ਹੀ ਆਉਂਦੇ ਹਨ !!!
ਅੱਛੇ ਦਿਨ ਆ ਤਾਂ ਗਏ ਨੇ !! (ਮੋਦੀ ਦੇ ਤੇ ਉਸਦੇ ਸਹਿਯੋਗੀ ਵਪਾਰੀਆਂ ਦੇ)
ਜਨਤਾ ਤੇ ਵਿਰੋਧੀ ਤਾਂ ਐਵੇਂ ਰੌਲਾ ਪਾ ਰਹੇ ਨੇ।