ਸੋਹਣੀ ਮਹੀਂਵਾਲ ਕੇਸ ਦੀ ਇਨਵੈਸਟੀਗੇਸ਼ਨ ਰਿਪੋਰਟ

-ਬਲਰਾਜ ਸਿੰਘ ਸਿੱਧੂ ਐਸ ਪੀ
ਸੋਹਣੀ ਕੱਚੇ ਘੜੇ ਨੂੰ ਕਹਿੰਦੀ ਹੈ-
”ਸੁਣ ਵੇ ਘੜਿਆ
ਟੁੱਟ ਨਾ ਜਾਵਣ ਲੱਗੀਆਂ ਮੇਰੀਆਂ ਪ੍ਰੀਤਾਂ
ਜਿਉਣਾ ਮਰਨਾ ਯਾਰ ਦੀ ਖਾਤਰ
ਇਸ਼ਕ ਦੀਆਂ ਇਹ ਰੀਤਾਂ ”
ਤੇ ਨਾਲ ਹੀ ਕਹਿੰਦੀ ਹੈ..
”ਏਸ ਇਸ਼ਕ ਦੀਆਂ ਰੀਤਾਂ ਨੂੰ ਕੋਈ ਜਾਣੇ ਮਰਦ ਸਿਆਣਾ ,
ਜੇ ਨਾ ਅੱਪੜੀ ਯਾਰ ਦੇ ਦਰ ਤੇ ਮੈਂ ਨਹੀਂ ਬਖਸ਼ੀ ਜਾਣਾ..”

ਸੋਹਣੀ ਮਹੀਵਾਲ ਦੇ ਕਿੱਸੇ ਨੂੰ ਦੋ ਵਿਅਕਤੀਆਂ ਨੇ ਜਗਤ ਪ੍ਰਸਿੱਧ ਕੀਤਾ,.. ”ਮੈਨੂੰ ਪਾਰ ਲੰਘਾ ਦੇ ਵੇ ਘੜਿਆ..” ਗਾਣਾ ਗਾ ਕੇ ਮੁਹੰਮਦ ਆਲਮ ਲੁਹਾਰ ਨੇ ਅਤੇ ਤਸਵੀਰ ਬਣਾ ਕੇ ਸੋਭਾ ਸਿਹੁੰ ਨੇ।  ਸੋਭਾ ਸਿਹੁੰ ਦੀ ਪੇਂਟਿੰਗ ਨੇ ਸੋਹਣੀ ਮਹੀਵਾਲ ਨੂੰ ਪੰਜਾਬ ਦੇ ਘਰ ਘਰ  ਪਹੁੰਚਾ ਦਿੱਤਾ। ਪੰਜਾਬ ਦੇ ਸਾਰੇ ਇਸ਼ਕੀਆ ਕਿੱਸਿਆਂ ਦੇ ਹੀਰੋਆਂ ਵਿੱਚੋਂ ਮਹੀਵਾਲ ਸਭ ਤੋਂ ਚਲਾਕ ਹੈ। ਮਿਰਜ਼ੇ ਤੇ ਰਾਂਝੇ ਨੇ ਹਿੰਮਤ ਕਰ ਕੇ ਆਪਣੀਆਂ ਮਸ਼ੂਕਾਂ ਨੂੰ ਬਲ ਰਾਹੀਂ ਪ੍ਰਾਪਤ ਕਰ ਲਿਆ ਸੀ। ਭਾਵੇਂ ਆਖਰ ਵਿੱਚ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ। ਪਰ ਇਹ ਚਲਾਕ ਬੰਦਾ ਆਪਣੀ ਮਸ਼ੂਕ ਕੋਲ ਜਾਣ ਦਾ ਰਿਸਕ ਲੈਣ ਦੀ ਬਜਾਏ ਉਸ ਨੂੰ ਆਪਣੇ ਕੋਲ ਸਦਦਾ ਸੀ।
ਸੋਹਣੀ ਮਹੀਵਾਲ ਦਾ ਕਿੱਸਾ ਸੱਯਦ ਫਜ਼ਲ ਸ਼ਾਹ ਨੇ ਲਿਖਿਆ, ਕਹਾਣੀ ਮੁਤਾਬਕ ਸੋਹਣੀ ਦਾ ਜਨਮ ਮੁਗਲ ਕਾਲ ਦੇ ਅੰਤਿਮ ਸਾਲਾਂ ਵਿੱਚ (18ਵੀਂ ਸਦੀ) ਪਾਕਿਸਤਾਨੀ ਪੰਜਾਬ ਦੇ Wholesale nfl Jerseys ਸ਼ਹਿਰ ਗੁਜਰਾਤ ਦੇ ਵਸਨੀਕ ਤੁੱਲੇ ਘੁਮਿਆਰ ਦੇ ਘਰ ਹੋਇਆ ਸੀ। ਕਹਿੰਦੇ ਹਨ ਕਿ ਤੁੱਲੇ ਦੀ ਦੁਕਾਨ ਗੁਜਰਾਤ ਦੇ ਪ੍ਰਸਿੱਧ ਰਾਮ ਪਿਆਰੀ ਮਹਿਲ ਦੇ ਨਜ਼ਦੀਕ ਸੀ।  ਸੋਹਣੀ ਬਹੁਤ ਖੂਬਸੂਰਤ ਸੀ। ਜਦੋਂ ਉਹ ਵੱਡੀ ਹੋਈ ਤਾਂ ਭਾਂਡਿਆਂ ‘ਤੇ ਵੇਲ ਬੂਟੇ ਬਣਾ ਕੇ ਆਪਣੇ ਬਾਪ ਦੀ ਮਦਦ ਕਰਨ ਲੱਗ ਪਈ। ਸੁਰਾਹੀਆਂ ‘ਤੇ ਪਾਏ ਉਸ ਦੇ ਡਿਜ਼ਾਈਨ ਲੋਕਾਂ ਦਾ ਦਿਲ ਮੋਹ ਲੈਂਦੇ । ਸੋਹਣੀ ਦਾ ਹੁਸਨ ਵੇਖਣ ਲਈ ਨੌਜਵਾਨਾਂ ਦੀ ਭੀੜ ਲੱਗੀ ਰਹਿੰਦੀ ਸੀ, ਪਰ ਸੋਹਣੀ ਕਿਸੇ ਨੂੰ ਘਾਹ ਨਹੀਂ ਸੀ ਪਾਉਂਦੀ।
ਖੌਰੇ ਉਹ ਮਹੀਵਾਲ ਲਈ ਬਣੀ ਸੀ,..
ਮਹੀਵਾਲ ਦਾ ਅਸਲ ਨਾਮ Cheap Jerseys From China ਇੱਜ਼ਤ ਬੇਗ ਸੀ। ਇੱਕ ਅਮੀਰ ਵਪਾਰੀ ਦਾ ਬੇਟਾ.. ਇੱਜ਼ਤ ਬੇਗ ਬੁਖਾਰਾ (ਉਜ਼ਬੇਕਿਸਤਾਨ) ਦਾ ਰਹਿਣ ਵਾਲਾ ਸੀ।  ਉਹ ਵਪਾਰ ਕਰਕੇ ਦਿੱਲੀ ਤੋਂ ਵਾਪਸ ਜਾਂਦਾ ਆਪਣੇ ਕਾਫਲੇ ਨਾਲ ਗੁਜਰਾਤ ਰੁਕਿਆ,  ਸੋਹਣੀ ਦੇ ਹੁਸਨ ਦੇ ਚਰਚੇ ਸੁਣੇ ਤਾਂ ਤੁੱਲੇ ਦੇ ਚੱਕ ‘ਤੇ ਪਹੁੰਚ ਗਿਆ। ਸੋਹਣੀ ਦੇ ਹੁਸਨ ਨੇ ਉਸ ਨੂੰ ਐਸਾ ਡੰਗਿਆ.. ਬੱਸ ਇਜ਼ੱਤ ਬੇਗ ਗੁਜਰਾਤ ਦਾ ਹੀ ਹੋ ਕੇ ਰਹਿ ਗਿਆ।  ਹਰ ਰੋਜ਼ ਭਾਂਡੇ ਖਰੀਦਣ ਲਈ ਪਹੁੰਚ ਜਾਂਦਾ।  ਹੌਲੀ-ਹੌਲੀ ਸੋਹਣੀ ਨੂੰ ਵੀ ਉਸ ਨਾਲ ਪਿਆਰ ਹੋ ਗਿਆ। ਇੱਜ਼ਤ ਬੇਗ ਨੇ ਆਪਣੀ ਸਾਰੀ ਦੌਲਤ ਭਾਂਡੇ ਖਰੀਦਣ ‘ਤੇ ਲੁਟਾ ਦਿੱਤੀ।  ਉਹ ਬੁਖਾਰਾ ਵਾਪਸ ਜਾਣ ਦੀ ਬਜਾਏ ਸੋਹਣੀ ਦੇ ਘਰ ਮਹੀਆਂ ਭਾਵ ਮੱਝਾਂ ਚਾਰਨ ਲਈ ਨੌਕਰ ਹੋ ਗਿਆ।  ਤੇ ਉਸ ਦਾ ਨਾਮ ਮਹੀਵਾਲ ਪੈ ਗਿਆ।  ਜਦੋਂ ਸੋਹਣੀ ਦੇ ਬਾਪ ਨੂੰ ਇਸ ਪ੍ਰੇਮ ਕਹਾਣੀ ਬਾਰੇ ਖਬਰ ਲੱਗੀ ਤਾਂ ਉਸ ਨੇ ਫੌਰਨ ਸੋਹਣੀ ਦਾ ਵਿਆਹ ਚਨਾਬ ਤੋਂ ਪਾਰ ਕਿਸੇ ਪਿੰਡ ਕਰ ਦਿੱਤਾ।
ਮਹੀਵਾਲ ਵੀ ਲੱਭਦਾ ਲੁਭਾਉਂਦਾ ਸੋਹਣੀ ਦੇ ਪਿੰਡ ਪਹੁੰਚ ਗਿਆ। ਉਸ ਨੇ ਫਕੀਰ ਬਣ ਕੇ ਸੋਹਣੀ ਨਾਲ ਮੁਲਾਕਾਤ ਕੀਤੀ ਤੇ ਚਨਾਬ ਦੇ ਪਰਲੇ ਕਿਨਾਰੇ ਝੁੱਗੀ ਬਣਾ ਕੇ ਰਹਿਣ ਲੱਗਾ।  ਸੋਹਣੀ ਦਾ ਘਰਵਾਲਾ ਕਾਰੋਬਾਰ ਕਾਰਨ ਬਹੁਤਾ ਘਰੋਂ ਬਾਹਰ ਹੀ ਰਹਿੰਦਾ ਸੀ।  ਸੋਹਣੀ ਰੋਜ਼ ਰਾਤ ਨੂੰ ਘੜੇ ਉੱਤੇ ਦਰਿਆ ਪਾਰ ਕਰਕੇ ਮਹੀਵਾਲ ਨੂੰ Oakleys Outlet ਮਿਲਣ ਜਾਂਦੀ ਸੀ। ਇਸ਼ਕ ਮੁਸ਼ਕ ਵੀ ਕਦੇ ਗੁੱਝੇ ਰਹੇ ਨੇ. . ਸੋ  ਪਿੰਡ ‘ਚ ਘੁਸਰ ਮੁਸਰ ਤੋਂ ਗੱਲ ਲਾਲਾ.. ਲਾਲਾ ਤੱਕ  ਹੋਣ ਲੱਗੀ ਤਾਂ ਸੋਹਣੀ ਦੀ ਨਨਾਣ ਨੂੰ ਵੀ ਉਸ ਦੀਆਂ ਹਰਕਤਾਂ ‘ਤੇ ਸ਼ੱਕ ਹੋ ਗਿਆ।  ਇੱਕ ਰਾਤ ਉਸ ਨੇ ਸੋਹਣੀ ਦਾ ਪਿੱਛਾ ਕੀਤਾ ਤੇ ਘੜਾ ਰੱਖਣ ਵਾਲਾ ਟਿਕਾਣਾ ਵੀ ਵੇਖ ਲਿਆ।  ਖਾਨਦਾਨ ਦੀ ਬਦਨਾਮੀ ਦੀ ਵਜਾ ਬਣ ਰਹੀ ਸੋਹਣੀ ਦਾ ਫਸਤਾ ਵੱਢਣ ਲਈ ਉਸ ਨੇ ਦਿਨੇ ਹੀ ਜਾ ਕੇ ਪੱਕੇ ਦੀ ਥਾਂ ‘ਤੇ ਕੱਚਾ ਘੜਾ ਰੱਖ ਦਿੱਤਾ। ਅਗਲੀ ਰਾਤ ਸੋਹਣੀ ਕੱਚੇ ਘੜੇ ‘ਤੇ ਹੀ ਦਰਿਆ ਵਿੱਚ ਠਿੱਲ ਪਈ।  ਬਰਸਾਤਾਂ ਕਾਰਨ ਦਰਿਆ ਚੜਿਆ ਹੋਇਆ ਸੀ।  ਕੱਚਾ ਘੜਾ ਖੁਰਨ ਲੱਗ ਪਿਆ ਤੇ ਸੋਹਣੀ ਗੋਤੇ ਖਾਣ ਲੱਗੀ।  ਮਹੀਵਾਲ ਨੇ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਚੜ•ੇ ਹੋਏ ਦਰਿਆ ਵਿੱਚ ਦੋਵੇਂ ਡੁੱਬ ਕੇ ਮਰ ਗਏ। ..
ਕਹਾਣੀ ਤਾਂ ਇੰਨੀ ਕੁ ਹੀ ਸਭ ਨੇ ਸੁਣੀ ਹੋਈ ਹੈ, ਪਰ ਪੁਲਸੀਆ ਨਜ਼ਰ ਤੋਂ ਇਹ ਕਹਾਣੀ ਹੋਰ ਹੀ ਰੰਗ ਬੰਨਦੀ ਹੈ..
ਇਹ ਕਹਾਣੀ ਸਿੰਧ ਸੂਬੇ ਵਿਚ ਵੀ ਬਹੁਤ ਮਸ਼ਹੂਰ ਹੈ।  ਸਿੰਧੀ ਵਿੱਚ ਇਹ ”ਸ਼ਾਹ ਜੋ ਰਿਸਾਲੋ” ਦੇ ਨਾਮ ਹੇਠ ਲਿਖੀ ਗਈ ਸੀ।  ਸਿੰਧੀ ਕਹਾਣੀ ਮੁਤਾਬਕ ਸੋਹਣੀ ਜੱਟੀ ਸੀ ਜੋ ਸਿੰਧ ਦਰਿਆ ਦੇ ਪੱਛਮੀ ਕਿਨਾਰੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਸੀ।  ਸੋਹਣੀ ਦਾ ਪਤੀ ਦੱਮ ਪੂਰਬੀ ਕਿਨਾਰੇ ਦੇ ਸਮਤੀਆ ਪਿੰਡ ਦਾ ਵਸਨੀਕ ਸੀ।  ਜਿਸ ਦਿਨ ਉਹ ਸੋਹਣੀ ਨੂੰ ਵਿਆਹ ਕੇ ਲਿਜਾ ਰਿਹਾ ਸੀ, ਉਸ ਦਿਨ ਕੁਦਰਤੀ ਮਹੀਵਾਲ ਦਰਿਆ ਕਿਨਾਰੇ ਮੱਝਾਂ ਚਾਰ ਰਿਹਾ ਸੀ।  ਚਨਾਬ ਦੇ ਕਿਨਾਰੇ ਡੋਲੀ ਰੱਖ ਕੇ ਬਰਾਤੀ ਜਦੋਂ ਕਿਸ਼ਤੀ ਉਡੀਕ ਰਹੇ ਸਨ ਤਾਂ ਮਹੀਵਾਲ ਪੇਂਡੂ ਰਿਵਾਜ਼ ਮੁਤਾਬਕ ਉਹਨਾਂ ਨੂੰ ਦੁੱਧ ਪਿਆਉਣ ਲੱਗ ਪਿਆ।  ਉਸ ਨੇ ਡੋਲੀ ਵਿੱਚ ਬੈਠੀ ਸੋਹਣੀ ਨੂੰ ਦੁੱਧ ਦਾ ਪਿਆਲਾ ਦਿੱਤਾ ਤਾਂ ਦੋਵਾਂ ਦੀਆਂ ਅੱਖਾਂ ਲੜ ਗਈਆਂ।  ਉਹ ਪਹਿਲੀ ਨਜ਼ਰੇ ਇੱਕ ਦੂਸਰੇ ਨੂੰ ਦਿਲ ਦੇ ਬੈਠੇ।  ਉਸ ਤੋਂ ਬਾਅਦ ਦੀ ਕਹਾਣੀ ਪੰਜਾਬੀ ਕਹਾਣੀ ਵਰਗੀ ਹੀ ਹੈ।
ਇਸ ਕਿੱਸੇ ਵਿੱਚ ਕਈ ਊਣਤਾਈਆਂ ਹਨ।  ਮਹੀਵਾਲ ਜੇ ਵਪਾਰ ਕਰ ਕੇ ਦਿੱਲੀ ਤੋਂ ਬੁਖਾਰੇ ਜਾ ਰਿਹਾ ਸੀ ਤਾਂ ਉਸ ਦਾ ਗੁਜਰਾਤ ਪਹੁੰਚਣ ਦਾ ਕੋਈ ਕਾਰਨ ਨਹੀਂ ਬਣਦਾ।  ਗੁਜਰਾਤ ਬਾਦਸ਼ਾਹ ਅਕਬਰ ਨੇ ਵਸਾਇਆ ਸੀ ਤੇ ਉਸ ਵੇਲੇ ਛੋਟਾ ਜਿਹਾ ਕਸਬਾ ਸੀ।  ਗੁਜਰਾਤ ਪਾਕਿਸਤਾਨ ਦੇ ਉੱਤਰ ਵੱਲ ਜੰਮੂ ਤੋਂ ਕਰੀਬ 75 ਕਿ.ਮੀ. ਹੈ।  ਇਹ ਕਿਸੇ oakley sunglasses sale ਵੀ ਵਪਾਰਕ ਸ਼ਾਹ ਰਾਹ ‘ਤੇ ਨਹੀਂ ਪੈਂਦਾ।  ਇਸ ਲਈ ਲੱਗਦਾ ਹੈ ਕਿ ਮਹੀਵਾਲ ਕੋਈ ਛੋਟਾ ਮੋਟਾ ਵਪਾਰੀ ਸੀ ਜੋ ਪਿੰਡਾਂ-ਕਸਬਿਆਂ ਵਿੱਚ ਸਮਾਨ ਵੇਚਦਾ ਫਿਰਦਾ ਸੀ।  ਕਿਹਾ ਜਾਂਦਾ ਹੈ ਕਿ ਸੋਹਣੀ ਮਹੀਵਾਲ ਦੀਆਂ ਲਾਸ਼ਾਂ ਹੈਦਰਾਬਾਦ (ਸਿੰਧ, ਪਾਕਿਸਤਾਨ) ਤੋਂ 75 ਕਿ.ਮੀ. ਦੂਰ ਸ਼ਾਹਦਾਦਪੁਰ ਨੇੜਿਉਂ ਸਿੰਧ ਦਰਿਆ ‘ਚੋਂ ਮਿਲੀਆਂ ਸਨ।  ਸੋਹਣੀ ਦਾ ਮਕਬਰਾ ਸ਼ਾਹਦਾਦਪੁਰ ਦੇ ਸ਼ਾਹਪੁਰ ਚੱਕਰ ਰੋਡ ‘ਤੇ ਬਣਿਆ ਹੋਇਆ ਹੈ।  ਇਹ ਸੰਭਵ ਨਹੀਂ ਹੈ।  ਸੋਹਣੀ ਮਹੀਵਾਲ ਚਨਾਬ ਦਰਿਆ ਵਿੱਚ ਡੁੱਬ ਕੇ ਮਰੇ ਸਨ।  ਚਨਾਬ ਸਤਲੁਜ ਵਿੱਚ ਅਤੇ ਸਤਲੁਜ ਸਿੰਧ ਦਰਿਆ ਵਿੱਚ ਡਿੱਗਦਾ ਹੈ।  ਗੁਜਰਾਤ ਤੋਂ ਸ਼ਾਹਦਾਦਪੁਰ ਦਾ ਫਾਸਲਾ 1250 ਕਿ.ਮੀ. ਦੇ ਕਰੀਬ ਹੈ।  ਲਾਸ਼ਾਂ ਨੂੰ ਐਨੀ ਦੂਰ ਪਹੁੰਚਦੇ ਪਹੁੰਚਦੇ ਕਈ ਮਹੀਨੇ ਲੱਗ ਜਾਣੇ ਸਨ ਤੇ ਰਾਹ ਵਿੱਚ ਹੀ ਗਲ ਸੜ ਜਾਣੀਆਂ ਸਨ।
ਸੋਹਣੀ ਦਾ ਬਾਪ ਤੁੱਲਾ ਵੀ ਲਾਲਚੀ ਕਿਸਮ ਦਾ ਬੰਦਾ ਸੀ।  ਜਦੋਂ ਤੱਕ ਮਹੀਵਾਲ ਮਿੱਟੀ ਦੇ ਭਾਂਡੇ ਸੋਨੇ ਦਾ ਭਾਅ ਖਰੀਦਦਾ ਰਿਹਾ, ਉਹ ਚੁੱਪ ਰਿਹਾ।  ਪਰ ਜਦ ਉਸ ਨੇ ਵੇਖਿਆ ਬਈ ਮਹੀਵਾਲ ਤਾਂ ਹੋ ਗਿਆ ਨੰਗ ਤੇ ਮੱਝਾਂ ਚਾਰਨ ਲੱਗ ਗਿਐ , ਉਹਨੇ ਸੋਹਣੀ ਦਾ ਰਿਸ਼ਤਾ ਮਹੀਵਾਲ ਨਾਲ ਕਰਨ ਤੋਂ ਇਨਕਾਰ ਕਰ ਦਿੱਤਾ।  ਜੇ ਕਿਤੇ ਮਹੀਵਾਲ ਅਮੀਰੀ ਵੇਲੇ ਰਿਸ਼ਤਾ ਮੰਗਦਾ ਤਾਂ ਹੋ ਸਕਦਾ ਸੀ ਕਿ ਤੁੱਲਾ ਮੰਨ ਜਾਂਦਾ।  ਨੰਗਾਂ ਨਾਲ ਧੀਆਂ ਕੌਣ ਵਿਆਂਹਦਾ ਹੈ।  ਵੈਸੇ ਲੱਗਦਾ ਹੈ ਕਿ ਸੋਹਣੀ ਨੇ ਵੀ ਵਿਆਹ ਵੇਲੇ ਕੋਈ ਬਾਹਲ਼ੀ ਬਗਾਵਤ ਨਹੀਂ ਸੀ ਕੀਤੀ।  ਚੁੱਪ ਕਰ ਕੇ ਡੋਲੀ ਚੜ• ਗਈ।  ਮਹੀਵਾਲ ਵੀ ਨਿਰਾ ਡਰਪੋਕ ਬੰਦਾ.. ਆਵਦੀ ਮਸ਼ੂਕ ਨੂੰ ਭਜਾ ਕੇ ਲਿਜਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।  ਮਹੀਵਾਲ ਤੁੱਲੇ ਦੀਆਂ ਹੀ ਮੱਝਾਂ ਚਾਰਦਾ ਸੀ।  ਉਹਦੇ ਲਈ ਸੋਹਣੀ ਨੂੰ ਭਜਾ ਕੇ ਬੁਖਾਰੇ ਲੈ ਜਾਣਾ ਕੋਈ ਮੁਸ਼ਕਲ ਨਹੀਂ ਸੀ।  ਜਦੋਂ ਸੋਹਣੀ ਵਿਆਹੀ ਗਈ ਤਾਂ ਮਹੀਵਾਲ ਵੀ ਢੀਠਾਂ ਵਾਂਗ ਪਿੱਛੇ ਪਿੱਛੇ ਉਸ ਦੇ ਸਹੁਰੇ ਪਿੰਡ ਪਹੁੰਚ ਗਿਆ।  ਉਸ ਨੂੰ ਇਲਮ ਸੀ Baratas Ray Ban ਕਿ ਜੇ ਉਹਨੇ ਸੋਹਣੀ ਦੇ ਪਿੰਡ ‘ਚ ਰਹਿਣ ਦੀ ਕੋਸ਼ਿਸ਼ ਕੀਤੀ ਤਾਂ ਜਰੂਰ ਕਿਸੇ ਦਿਨ ਕਾਬੂ ਆ ਜਾਊ ਤੇ ਲੋਕਾਂ ਨੇ ਉਹਦੀ ਛਿਤਰ ਪਰੇਡ ਕਰ ਦੇਣੀ ਐ.. ਇਸ ਲਈ ਚਲਾਕੀ ਨਾਲ ਉਸ ਨੇ ਦਰਿਆ ਦੇ ਦੂਸਰੇ ਕਿਨਾਰੇ ਝੁੱਗੀ ਪਾ ਲਈ।
ਕਯਾ ਆਸ਼ਕ ਸੀ, ਇਹ ਜਾਣਦਾ ਸੀ ਬਈ ਸੋਹਣੀ  ਨੂੰ ਚੰਗੀ ਤਰਾਂ ਤੈਰਨਾ ਨਹੀਂ ਆਉਂਦਾ, ਉਤੋਂ ਅੰਤਾਂ ਦੀ ਠੰਡੀ ਰੁੱਤ.. ਆਪ ਦਰਿਆ ਪਾਰ ਕਰਨ ਦੀ ਬਜਾਏ ਸੋਹਣੀ ਨੂੰ ਆਉਣ ਲਈ ਉਕਸਾਉਂਦਾ ਸੀ।
ਐਸ ਪੀ ਸਾਹਿਬ ਸਾਇੰਸੀਆ ਦਲੀਲ ਵੀ ਨਾਲ ਹੀ ਦਿੰਦੇ ਨੇ, ਕਿ ਘੜੇ ਤੇ ਤੈਰਨਾ ਹੁੰਦਾ ਵੀ ਬੜਾ ਔਖਾ..  ਘੜੇ ਨੂੰ ਦੋਵਾਂ ਹੱਥਾਂ ਨਾਲ ਘੁੱਟ ਕੇ ਫੜ ਕੇ ਪੈਰਾਂ ਦੇ ਚੱਪੂ ਮਾਰ ਕੇ ਅੱਗੇ ਵਧਣਾ ਪੈਂਦੈ। ਹਵਾ ਦੇ ਪ੍ਰੈਸ਼ਰ ਨਾਲ ਘੜਾ ਉੱਪਰ ਵੱਲ ਆਉਣ ਦੀ ਕੋਸ਼ਿਸ਼ ਕਰਦਾ ਹੈ।
ਤੇ ਲੱਗਦਾ ਤਾਂ ਇਹ ਵੀ ਐ ਕਿ ਮਹੀਵਾਲ ਕੋਈ ਬਹੁਤਾ ਅਮੀਰ ਆਦਮੀ ਨਹੀਂ ਸੀ।  ਜੇ ਉਹ ਬੁਖਾਰੇ ਦਾ ਰਾਜਕੁਮਾਰ ਹੁੰਦਾ ਤਾਂ ਕੀ ਉਹਦੇ ਵਾਰਸ ਉਸ ਦਾ ਪਤਾ ਕਰਨ ਨਾ ਆਉਂਦੇ? ਪੁਨੂੰ ਵਾਂਗ ਉਸ ਨੂੰ ਬੰਨ• ਕੇ ਨਾ ਲੈ ਜਾਂਦੇ।  ਉਹਨੂੰ ਝੁੱਗੀ ਪਾ ਕੇ ਸੋਹਣੀ ਦੇ ਪਿੰਡ ਬਹਿਣ ਦੀ ਕੀ ਲੋੜ ਸੀ? ਸੋਹਣੀ ਦਾ ਘਰਵਾਲਾ ਤਾਂ ਵਪਾਰ ਕਰਕੇ ਕਈ ਕਈ ਹਫਤੇ ਘਰ ਨਹੀਂ ਸੀ ਆਉਂਦਾ,  ਮਹੀਵਾਲ ਕੋਲ ਸੋਹਣੀ ਨੂੰ ਭਜਾ ਲਿਜਾਣ ਦਾ ਬਥੇਰਾ ਸਮਾਂ ਸੀ।  ਸੋਹਣੀ ਦੇ ਘਰਵਾਲੇ ਦੇ ਮੁੜਨ ਤੱਕ ਤਾਂ ਉਹਨਾਂ ਨੇ ਕਿਤੇ ਦੇ ਕਿਤੇ ਪਹੁੰਚ ਜਾਣਾ ਸੀ।  ਅਸਲ ‘ਚ ਉਹ ਡਰਪੋਕ ਤੇ ਅੱਯਾਸ਼ ਕਿਸਮ ਦਾ ਬੰਦਾ ਸੀ।  ਉਸ ਨੇ ਨਾ ਤਾਂ ਮਿਰਜ਼ੇ ਵਾਂਗ ਸੋਹਣੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਰਾਂਝੇ ਵਾਂਗ ਅਦਾਲਤ ਰਾਹੀਂ ਹਾਸਲ ਕੀਤਾ।  ਉਹ ਚੁੱਪ ਕਰ ਕੇ ਦਰਿਆਓਂ ਪਾਰ ਝੁੱਗੀ treo ਪਾ ਕੇ ਉਹਦੇ ਨਾਲ ਅੱਯਾਸ਼ੀ ਕਰਦਾ ਰਿਹਾ ਤੇ ਮੱਛੀਆਂ ਭੁੰਨ ਭੁੰਨ ਕੇ ਖਾਂਦਾ ਰਿਹਾ।
ਸੋਹਣੀ ਨੇ ਵੀ ਘਟੀਆ ਹਰਕਤ ਕੀਤੀ।  ਪਤੀ ਦੇ ਜਿਊਂਦੇ ਜੀਅ ਪ੍ਰੇਮੀ ਕੋਲ ਰਾਤਾਂ ਗੁਜ਼ਾਰਨੀਆਂ ਇਖਲਾਕੀ ਗੱਲ ਨਹੀਂ ਕਹੀ ਜਾ ਸਕਦੀ।  ਪੰਜਾਬ ਦੀਆਂ ਸਾਰੀਆਂ ਪ੍ਰੇਮ ਕਹਾਣੀਆਂ ਦੀਆਂ ਨਾਇਕਾਵਾਂ ਵਿੱਚੋਂ ਸਿਰਫ ਸੋਹਣੀ ਹੀ ਹੈ ਜਿਸ ਨੇ ਵਿਆਹੀ ਵਰੀ ਹੋ ਕੇ ਆਪਣੇ ਪ੍ਰੇਮੀ ਨਾਲ ਨਜ਼ਾਇਜ ਸਬੰਧ ਕਾਇਮ ਰੱਖੇ।  ਵੈਸੇ ਵੀ ਸੋਹਣੀ ਵਾਸਤੇ ਦਰਿਆ ਪਾਰ ਕਰ ਕੇ ਜਾਣਾ ਤੇ ਰਾਤ ਕੱਟ ਕੇ ਵਾਪਸ ਆਉਣਾ ਅਤੇ ਕਿਸੇ ਦੀ ਨਜ਼ਰ ਵਿੱਚ ਨਾ ਆਉਣਾ ਅਸੰਭਵ ਜਿਹਾ ਲੱਗਦਾ ਹੈ।  ਉਹ ਘਰ ਵਾਪਸ ਆ ਕੇ ਗਿੱਲੇ ਕੱਪੜੇ ਕਿਵੇਂ ਸੁਕਾਉਂਦੀ ਹੋਊ? ਘਰਵਾਲੇ ਨਹੀਂ ਪੁੱਛਦੇ ਹੋਣਗੇ ਬਈ ਤੇਰੇ ਕੱਪੜੇ ਰੋਜ਼ ਰਾਤ ਨੂੰ ਭਿੱਜ ਕਿਵੇਂ ਜਾਂਦੇ ਨੇ? ਵੈਸੇ ਇਹ ਗੱਲ ਵੀ ਸਮਝ ਨਹੀਂ ਆਉਂਦੀ ਕਿ ਇੱਕ ਘੁਮਿਆਰੀ ਨੂੰ ਪਤਾ ਈ ਨਾ ਲੱਗੇ ਕਿ ਘੜਾ ਕੱਚਾ ਕਿ ਪੱਕਾ।  ਸੋਹਣੀ ਸਾਰੀ ਉਮਰ ਭਾਂਡੇ ਬਣਾਉਂਦੀ ਰਹੀ ਸੀ। ਉਹ ਤਾਂ ਘੜਾ ਛੂਹ ਕੇ ਦੱਸ ਦੇਂਦੀ।  ਦੋਵਾਂ ਨੂੰ ਆਸ਼ਕ ਨਹੀਂ, ਅੱਯਾਸ਼ ਕਿਹਾ ਜਾ ਸਕਦਾ ਹੈ।