ਵੱਧ ਤੋਂ ਵੱਧ ਮਾਇਆ ਸੇਵਾ ਵਿੱਚ ਪਾਉ ਜੀ

ਸਵੇਰ ਦਾ ਸਮਾਂ ਸੀ।ਮੈਂ ਸਕੂਲ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਅਚਾਨਕ ਇੱਕ ਅਵਾਜ ਸੁਣਾਈ ਦਿੱਤੀ- – – 
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਾਰੇ ਨਗਰ ਨਿਵਾਸੀਆਂ ਨੰ ਬੇਨਤੀ ਕੀਤੀ ਜਾਂਦੀ ਹੈ ਕਿ ਅਪਣੇ ਪਿੰਡ ਦੀ ਰਾਜੀ ਖੁਸ਼ੀ ਲਈ ਪਿੰਡ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਉਸਦੇ ਸਬੰਧ ਵਿੱਚ ਗੁਰੂ ਘਰ ਵਿਚ ਇੱਕ ਮੀਟਿੰਗ ਰੱਖੀ ਗਈ ਹੈ ਸੋ ਹਰ ਘਰ ਦਾ ਇੱਕ ਜੀਅ ਗੁਰੂ ਘਰ ਜਰੂਰ ਪਹੁੰਚੇ।- – –
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਹ ਅਵਾਜ ਸੁਣ ਕੇ ਮਨ ਨੂੰ ਇਕ ਅਜੀਬ ਜਿਹੀ ਖੁਸ਼ੀ ਮਿਲੀ, ਚਲੋ ਚੰਗਾ ਉਪਰਾਲਾ ਹੈ ਪਿੰਡ ਵਾਲਿਆਂ ਦਾ, ਕਿ ਪਿੰਡ ਵਿਚ ਇਕ ਧਾਰਮਿਕ ਸਮਾਗਮ ਹੋ ਰਿਹੈ, ਗੁਰੂ ਦੀ ਬਾਣੀ ਦੀ ਗੱਲ ਹੋਉ Artikel ਕੋਈ ਚੰਗੀ ਸੇਧ ਮਿਲੂ ਨਗਰ ਨੂੰ ਇਹ ਸਭ ਸੋਚਦਾ ਹੋਇਆ ਮੈ ਗੁਰੁ ਘਰ ਪਹੁੰਚ ਗਿਆ ਲਗਭਗ ਹਰ ਘਰ ਦਾ ਜੀਅ ਉਥੇ ਹਾਜਰ ਸੀ। ਮੈ ਵੀ ਗੁਰੂ ਜੀ ਨੂੰ ਨਕਮਸਤਕ ਹੋ ਕੇ ਬੈਠ ਗਿਆ।ਪਿੰਡ ਦਾ ਸਭ ਤੋਂ ਸਤਿਕਾਰਤ ਬੰਦਾ ਬਾਪੂ ਸੁਚਾ ਸਿੰਘ ਉਠਿਆ ਅਤੇ ਕਹਿਣ ਲੱਗਾ, “ਭਾਈ ਸਾਧ ਸੰਗਤ ਜੀ”, ਅਪਣੇ ਪਿੰਡ ਦੀ ਸਾਰੀ ਸੰਗਤ ਰਲ ਮਿਲ ਕੇ ਪਿੰਡ ਦੀ ਸੁਖ ਸ਼ਾਂਤੀ ਲਈ ਇਕ ਧਾਰਮਿਕ ਸਮਾਗਮ ਕਰਵਾ ਰਹੀ ਹੈ ਤਾਂ ਜੋ ਪਿੰਡ ਵਿੱਚ ਅਮਨ ਤੇ ਭਾਈਚਾਰਾ ਬਣਿਆਂ ਰਹੇ।ਇਸ ਕਾਰਜ ਲਈ ਭਾਈ ਮਾਇਆ ਦੀ ਬਹੁਤ ਲੋੜ ਹੈ ਸੋ ਸਾਰੇ ਵੱਧ ਤੋਂ ਵੱਧ ਮਾਇਆ ਸੇਵਾ ਵਿੱਚ ਪਾਉ ਜੀ ਕਲ ਘਰ ਘਰ ਜਾ ਕੇ ਉਗਰਾਈ ਕੀਤੀ ਜਾਵੇਗੀ ਜੀ-।
ਅਗਲੇ ਦਿਨ ਮੇਰੀ ਵੀ ਡਿਉਟੀ ਉਗਰਾਹੀ ਇੱਕਠੀ ਕਰਨ ਵਾਲੇ ਸੇਵਾਦਾਂਰਾ ਨਾਲ ਲਗ ਗਈ. . ਅਸੀ ਘਰ ਘਰ ਜਾ ਕੇ ਉਗਰਾਈ ਕਰ ਰਹੇ ਸਾਂ ਹਰ ਕੋਈ ਅਪਣੀ ਸ਼ਰਧਾ ਅਨੁਸਾਰ ਮਾਇਆ ਦੇ ਰਿਹਾ ਸੀ।ਕੋਈ ਪੰਜ ਹਜ਼ਾਰ, ਕੋਈ ਹਜਾਰ ਕੋਈ ਪੰਜ ਸੋ ਭਾਵ ਅਪਣੀ ਅਪਣੀ ਸ਼ਰਧਾ ਅਨੁਸਾਰ। ਉਗਰਾਈ ਇੱਕਠੀ ਕਰਦੇ ਕਰਦੇ ਅਸੀ ਉਸ ਵਿਹੜੇ ਪਹੁੰਚ ਗਏ ਜਿੱਥੇ ਗਰੀਬ ਮਜਦੂਰ ਲੋਕ ਰਹਿੰਦੇ ਸਨ ਜੋ ਦਿਹਾੜੀ ਦਪਾ ਕਰਕੇ ਅਪਣਾ ਪੇਟ ਪਾਲਦੇ ਸਨ। ਉਹ ਵੀ ਅਪਣੀ ਸ਼ਰਧਾ ਅਨੁਸਾਰ ਸੇਵਾ ਵਿੱਚ ਹਿੱਸਾ ਪਾ ਰਹੇ ਸਨ। ਉਗਰਾਈ ਕਰਦੇ ਹੈ ਅਸੀ ਦੌਲੇ ਦੇ ਘਰ ਪਹੁੰਚੇ ਸਾਹਮਣੇ ਟੁੱਟੀ cheap football jerseys ਜਿਹੀ ਮੰਜੀ ਤੇ ਉਸ ਦੀ ਬਿਮਾਰ ਮਾਂ ਪਈ ਦਰਦ ਨਾਲ ਕੁਰਲਾ ਰਹੀ ਸੀ ਉਸ ਦੇ ਪੂਵਾਂਦੀ ਦੌਲੇ ਦੀ ਅਠ ਨੌ ਸਾਲ ਦੀ ਧੀ ਮਹਿੰਦੀ ਬੈਠੀ ਦਾਦੀ ਦੇ ਪੈਰ ਘੁੱਟ ਰਹੀ ਸੀ ਜਿਵੇ ਨੇ ਹਥਾਂ ਨਾਲ ਦਰਦ ਨੂੰ ਘੱਟ ਕਰਨ ਦੀ ਕੌਸ਼ਿਸ਼ ਕਰ ਰਹੀ ਹੋਵੇ , ਇੰਨੇ ਨੂੰ ਦੌਲਾ ਵੀ ਮਿਟੀ ਨਾਲ ਮੁੰਹ – ਸਿਰ ਲਬੇੜੀ, ਪਾਟਾ ਝਗਾ ਪਾਈ,ਟੁੱਟੀ ਵਧਰ ਵਾਲੀ ਚਪਲ ਨਾਲ ਤੁਰਦਾ ਮੋਡੇ ਤੇ ਸਾਫਾ ਰੱਖੀ ਸਾਡੇ ਵੱਲ ਆ ਰਿਹਾ ਸੀ।ਸੁਖੇ ਨੇ ਉਸਦੇ ਕੋਲ ਆਉਦੀਆਂ ਹੀ ਮਸ਼ਕਰੀ ਨਾਲ ਕਿਹਾ ,“ਲਿਆ ਦੌਲਿਆ, ਅੱਜ ਦੀ ਦਿਹਾੜੀ ਗੁਰੂ ਲੇਖੇ ਲਾ ਦੇ ਗੁਰੂ ਤੇਰੇ ਖਜਾਨੇ ਭਰ ਦਿਉ ,ਲਹਿਰਾਂ -ਬਹਿਰਾਂ ਹੋ ਜਾਣਗੀਆਂ।ਇਹ ਸੁਣਦਿਆਂ ਹੀ ਜਿਵੇਂ ਮਹਿੰਦੀ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਆਸ ਬਝ ਗਈ ਤੇ ਆ ਕੇ ਅਪਣੇ ਬਾਪ ਨੂੰ ਕਹਿਣ ਲੱਗੀ
,“ਬਾਪੂ ਅਜ ਦੀ ਦਿਹਾੜੀ ਗੁਰੂ ਲੇਖੇ ਲਾ ਦੇ ਸਮਾਗਮ ਤੋਂ ਬਾਅਦ ਅਪਣੇ ਘਰੇ ਲਹਿਰਾਂ–ਬਹਿਰਾਂ ਹੋ ਜਾਣਗੀਆਂ ਅਜ ਮੈਂ ਭੁੱਖੀ ਹੀ ਸੋਂ ਜਾਉ; ਨਾਲੇ ਬੇਬੇ ਦੀ ਦਵਾਈ ਵੀ ਕਲ ਵਾਲੀ ਦਿਹਾੜੀ ‘ਚੋਂ ਲੈ ਆਂਵੀ।ਇਹ ਸੁਣਦੇ ਹੀ ਦੌਲੇ ਨੇ ਪੂਰੀ ਦਿਹਾੜੀ ਦੇ ਪੈਸੇ ਉਗਰਾਹੀ ਵਿੱਚ ਪਾ ਦਿੱਤੇ। ਉਹ ਸਾਫੇ ਦੇ ਪਲੇ ਨਾਲੋ ਖੋਲੇ ਤੋਰੇ ਮਰੋੜੇ ਜਿਹੇ ਪੈਸੇ ਫੜਦਿਆ ਪਤਾ ਨਹੀ ਮੇਰੇ ਹੱਥ ਕਿਉਂ ਕੰਬ ਰਹੇ ਸਨ ਮੈਨੂੰ ਇੰਝ ਲਗ ਰਿਹਾ cheap China Jerseys ਸੀ ਜਿਵੇਂ ਅਸੀ ਇਹ ਸਮਾਗਮ ਕਰਵਾ ਕੇ ਪੁੰਨ ਦੀ ਜਗਾ ਪਾਪ ਕਰ ਰਹੇ ਹਾਂ ਪਰ ਭੁਖੀ ਮਹਿੰਦੀ ਦੀਆਂ ਅੱਖਾਂ ਵਿੱਚ ਮੈਨੂੰ ਰੱਬ ਤੋਂ ਅਥਾਹ ਆਸਾਂ ਨਜਰ ਆ ਰਹੀਆਂ ਸਨ।ਖੈਰ !
ਉਗਰਾਈ ਇੱਕਠੀ ਕੀਤੀ ਲਗਭਗ ਦੋ ਲੱਖ ਰੁਪਏ ਇਕੱਠੇ ਹੋ ਗਏ। ਫਿਰ ਇੱਕ ਮੀਟਿੰਗ ਬੁਲਾਈ ਗਈ ਕਿ ਸਾਰੇ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇ। ਸਭ ਤੋਂ ਪਹਿਲਾ ਸਵਾਲ ਕਿ custom jerseys ਸੰਤ ਕਿਹੜੇ ਬੁਲਾਏ ਜਾਣ ਹਰ ਇੱਕ ਨੇ ਅਪਣੀ ਰਾਏ ਦਿੱਤੀ ਜੇ ਕੌਈ ਕਿਸੇ ਸੰਤ ਦੀਆ ਗੱਲ ਕਰੇ ਤਾਂ ਦੂਜਾ ਉਸ ਮਹਾਨ ਸੰਤ ਦੇ ਕਾਰਨਾਮੇ ਉਜਾਗਰ ਕਰੇ ਦੇਵੇ ਲਉ ਜੀ ਗਲ ਕਿ cheap jordans online ਅਠ ਦਸ ਸੰਤਾਂ ਦੇ ਦਰਸ਼ਨ ਤਾਂ ਸੰਗਤਾ ਨੂੰ ਪਹਿਲਾ ਹੀ ਹੋ ਗਏ।ਆਖਰ ਦੋ ਤਿੰਨ ਘੰਟਿਆਂ ਦੀ ਘਮਸਾਨ ਤੋਂ ਬਾਅਦ ਚਿਮਟਿਆਂ ਵਾਲੇ ਬਾਬੇ ਨੂੰ ਲਿਆਉਣ ਦਾ ਫੈਂਸਲਾ ਲਿਆ ਗਿਆ ਪਰ ਫੈਸਲਾ ਥੋੜਾ ਮਹਿੰਗਾ ਪਿਆ ਕਿਉਂਕਿ ਜਿੰਨਾ ਦੀ ਪਸੰਦ ਦੇ ਬਾਬੇ ਨਹੀ ਲਿਆਂਦੇ ਗਏ ਉਹ ਰੁਸ ਕੇ ਘਰ ਬਹਿ ਗਏ ਭਾਵ ਕੀ ਚੌਥਾ ਹਿੱਸਾ ਸੰਗਤ ਰੁੱਸ ਗਈ।
ਲਉ ਜੀ ਹੁਣ ਆ ਗਈ ਲੰਗਰ ਪਰਸ਼ਾਦ ਦੀ ਵਾਰੀ ਕਿ ਲੰਗਰ ਵਿੱਚ ਕੀ ਬਣਾਇਆ ਜਾਏ ?
ਕੌਈ ਆਖੇ ਖੀਰ
ਕੌਈ ਆਖੇ ਸ਼ਾਹੀ ਪਨੀਰ
ਕੌਈ ਆਖੇ ਹੋਵੇ ਦਾਲ
ਤੇ ਨਾਲ ਹੋਵੇ ਮਿਕਸ ਅਚਾਰ।
ਲਉ ਜੀ ਰੌਲਾ ਇੱਥੇ ਵੀ ਪੈ ਗਿਆ।ਜਿਨ•ਾਂ ਦੀ ਪਸੰਦ ਦਾ ਲੰਗਰ ਨਹੀ ਬਣਿਆ ਕੁਝ ਕੂ ਉਹ ਵੀਰ ਵੀ ਰੁੱਸ ਗਏ ਭਾਵ ਕੀ ਚੌਥਾ ਹਿੱਸਾ ਸੰਗਤ ਹੋਰ ਰੁੱਸ ਗਈ। ਹੁਣ ਰਹਿ ਗਈ ਅੱਧੀ ਸੰਗਤ।
ਉਹਨਾਂ ਕਿਹੜਾ ਘੱਟ ਕੀਤੀ ਜਿਹੜਾ ਬੰਦਾ ਸਿਰੇ ਦਾ ਸੂਮ ,ਦਿਵਾਂਨੀ ਖਰਚ ਕੇ ਰਾਜੀ ਨਹੀ ਇਥੇ ਖੁਲਾ ਖਰਚ cheap jordan shoes ਕਰਨ ਲਈ ਕਹਿ ਰਿਹਾ ਸੀ ਜਿਵੇਂ ਸਰਦਾਰਾਂ ਦਾ ਵਿਆਹ ਰੱਖਿਆ ਹੋਵੇ।ਅਪਣੀ ਅਪਣੀ ਲਗਦੀ ਵਾਹ ਸਾਰਿਆ ਨੇ ਲਾਈ।ਕੁਝ ਕੂ ਸਿਆਣੇ ਬੰਦੇ ਸੰਗਤ ਦੇ ਪੈਸੇ ਨੂੰ ਇਸ ਤਰਾਂ ਲਟਾਉਣ ਤੋਂ ਗੁਰੇਜ ਕਰਦੇ ਸਨ।ਚਲੋ ਜੀ ਉਹ ਭਾਗਾ ਵਾਲਾ ਦਿਨ ਆ ਗਿਆ ਸਮਾਗਮ ਦੀ ਪੂਰੀ ਤਿਆਰੀ ,,ਪਰ ਇੰਝ ਲੱਗਿਆ ਜਿਵੇਂ ਰਬ ਜੀ ਪਰਗਟ ਹੋ ਗਿਆ ਪਤਾ ਨਹੀ ਕਿਧਰੋਂ ਕਾਲਾ ਸ਼ਾਹ ਬਦਲ ਆਇਆ ਤੇ ਗਰਜਨ ਲਗਿਆ ;ਅੰਤ ਮੀਂਹ ਨੇ ਸਭ ਕੁਝ ਪਾਣੀ ਪਾਣੀ ਕਰ ਦਿੱਤਾ ,ਸੁਕੇ ਆਲੂ ਰੱਬ ਨੇ ਤਰੀ ਆਲੇ ਬਣਾ ਤੇ ਪੰਜਾ ਮਿੰਟਾ’ਚ।ਉਧਰ ਸੰਤ ਜੀ ਵੀ ਬੈਠੇ ਗੁਰੂ ਘਰ ਆ ਕੇ ਕਹਿਣ ਬਈ ਗੱਲ ਸੁਣੋ ਸੰਗਤੋਂ ਸਾਡਾ ਪੰਜਾਹ ਹਜਾਰ ਇਥੇ ਰਖੋ ਸਮਾਗਮ ਨਹੀ ਹੋਇਆ ਤਾਂ ਤੁਹਾਡਾ ਨਹੀ ਹੋਇਆ,, ਸਾਡਾ ਤਾਂ ਹੋ ਗਿਆ ਸਾਡੀ ਸੇਵਾ ਇੱਥੇ ਰਖੋ।ਸਾਰੇ ਇੱਕ ਦੁਜੇ ਵਲ ਵੇਖਣ ਬਈ ਹੋਈ ਕਿਹੜੀ ?ਘੱਪੂ ਦੀ ਸੁਣ ਲਉ ਕਹਿੰਦਾ,“ ਦਿਉ ਬਾਬਾ ਜੀ ਨੂੰ ਇਹਨਾਂ ਦੀ ਸੇਵਾ ਕਿਤੇ ਸਰਾਪ ਹੀ ਨਾ ਦੇ ਦੇਣ,“ਝਟ ਸਰਪੰਚ ਨੇ ਪੈਸੇ ਸਾਧ ਦੇਣ ਅੱਗੇ ਧਰਤੇ।ਐਨਾਂ ਖਰਚ ਹੋਇਆ ,ਐਨਾ ਸਮਾ ਬਰਬਾਦ ਕੀਤਾ,ਪਿੰਡ ਤਿੰਨਾ ਹਿੱਸਿਆ ਵਿੱਚ ਵੰਡਿਆ ਗਿਆ।ਕੁਝ ਪਲੇ ਨਾ ਪਿਆ ਲਗਦਾ ਸੀ ਜਿਵੇਂ ਸਾਰਾ ਪਿੰਡ ਠੱਗਿਆ ਗਿਆ ਹੋਵੇ ਔਰ ਸਭ ਤੋਂ ਜਿਆਦਾ ਤਾਂ ਲੱਗਦਾ ਮਹਿੰਦੀ ਠਗੀ ਗਈ ਸੀ ਜਿਹੜੀ ਭੁੱਖੀ ਵੀ ਰਹੀ ਤੇ ਉਸ ਵਿਚਾਰੀ ਦੀਆਂ ਆਸਾਂ ਨੂੰ ਬੂਰ ਵੀ ਨਾਂ ਲਗਿਆ।ਅੱਜ ਇਸ ਤਰਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਅਸੀ ਇਹ ਸਮਾਗਮ ਪਿੰਡ ਦੀ ਸ਼ਾਂਤੀ ਨਹੀ ਅਸ਼ਾਂਤੀ ਲਈ ਕਰਵਾਇਆ ਹੋਵੇ।
ਨੋਟ-: ਇਹ ਪੈਸਾ ਜੇ ਕਿਤੇ ਸਾਧ ਦੇ ਢਿੱਡ ਵਿੱਚ ਪਾਉਣ ਨਾਲੋਂ ਕਿਸੇ ਗਰੀਬ ਦੇ ਮੁੰਹ ਵਿੱਚ ਪਾਇਆ ਜਾਂਦਾ ਤਾ ਸ਼ਾਇਦ ਅਸੀ ਜਿਆਦਾ ਗੁਰੂ ਦੀ ਖੁਸ਼ੀ ਦੇ ਪਾਤਰ ਬਣਦੇ।