ਨਹੀਂ ਰਹੇ ਸ਼ਸ਼ੀ ਕਪੂਰ 

-ਪੰਜਾਬੀਲੋਕ ਬਿਊਰੋ
ਸੀਨੀਅਰ ਫਿਲਮ ਅਭਿਨੇਤਾ 79 ਸਾਲਾ ਸ਼ਸ਼ੀ ਕਪੂਰ ਦਾ ਅੱਜ ਦੇਹਾਂਤ ਹੋ ਗਿਆ. ਉਹ ਲੰਬੇ ਸਮੇਂ ਤੋਂ ਬਿਮਾਰ ਸਨ, 18 ਮਾਰਚ 1938 ਨੂੰ ਪ੍ਰਿਥਵੀ ਰਾਜ ਕਪੂਰ ਦੇ ਘਰ ਜਨਮੇ ਸ਼ਸ਼ੀ ਕਪੂਰ ਨੇ ਬਤੌਰ ਬਾਲ ਕਲਾਕਾਰ ਫਿਲਮਾਂ ਵਿੱਚ ਕੰਮ ਕੀਤਾ, 1961 ਚ ਧਰਮ ਪੁੱਤਰ ਫਿਲਮ ਚ ਬਤੌਰ ਹੀਰੋ ਆਏ ਤੇ 116 ਫਿਲਮਾਂ ਇੰਡਸਟਰੀ ਨੂੰ ਦਿੱਤੀਆਂ। ਕਈ ਪੁਰਸਕਾਰ ਜਿਹਨਾਂ ਵਿੱਚ ਪਦਮਭੂਸ਼ਣ ਤੇ ਦਾਦਾ ਸਾਹਿਬ ਫਾਲਕੇ ਵੀ ਸ਼ਾਮਲ ਹੈ, ਦਿੱਤੇ ਗਏ। ਜੈਨੀਫਰ ਨਾਲ ਵਿਆਹੇ ਸ਼ਸ਼ੀ ਕਪੂਰ 1984 ਵਿੱਚ ਜੈਨੀ ਦੀ ਮੌਤ ਤੋਂ ਬਾਅਦ ਪੁਰੀ ਤਰਾਂ ਟੁੱਟ ਗਏ ਤੇ ਜਨਤਕ ਨਾਤੇ ਤੋੜ ਲਏ, ਇਸ ਜੋੜੇ ਤੇ ਤਿੰਨ ਬੱਚੇ ਹਨ, ਜੋ ਲਾਈਮਲਾਈਟ ਤੋਂ ਦੂਰ ਰਹੇ।