• Home »
  • ਮਨੋਰੰਜਨ
  • » ਡੇਰਾ ਮੁਖੀ ਦੀ ਸਾਂਗ ਦਾ ਮਾਮਲਾ, ਕੀਕੂ ਨੂੰ ਮਿਲੇਗੀ ਰਾਹਤ

ਡੇਰਾ ਮੁਖੀ ਦੀ ਸਾਂਗ ਦਾ ਮਾਮਲਾ, ਕੀਕੂ ਨੂੰ ਮਿਲੇਗੀ ਰਾਹਤ

-ਪੰਜਾਬੀਲੋਕ ਬਿਊਰੋ
ਕਮੇਡੀ ਕਲਾਕਾਰ ਕੀਕੂ ਸ਼ਾਰਦਾ ਨੇ ਪਿਛਲੇ ਸਾਲ ਗੁਰਮੀਤ ਰਾਮ ਰਹੀਮ ਦੀ ਨਕਲ ਕੀਤੀ ਸੀ ਤਾਂ ਉਸ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਾ ਕੇ  ਪ੍ਰੇਮੀਆਂ ਨੇ ਕੇਸ ਦਰਜ ਕਰਵਾ ਦਿੱਤਾ ਸੀ ਤੇ ਇਕ ਦਿਨ ਲਈ ਕੀਕੂ ਨੂੰ ਜੇਲ ਵੀ ਜਾਣਾ ਪਿਆ ਸੀ, ਹੁਣ ਹਰਿਆਣਾ ਸਰਕਾਰ ਨੇ ਇਸ ਮਾਮਲੇ ਵਿੱਚ ਹਾਈਕੋਰਟ ਤੋਂ ਹੋਰ ਸਮਾਂ ਮੰਗਿਆ ਕਿ ਜਾਂਚ ਕਰਨੀ ਹੈ ਕਿ ਕੇਸ ਬਣਦਾ ਵੀ ਹੈ ਕਿ ਨਹੀਂ, ਪਰ ਕੋਰਟ ਨੇ ਕਿਹਾ ਹੈ ਕਿ ਡੇਰਾ ਮੁਖੀ ਜੇਲ ਜਾ ਚੁੱਕਿਆ ਹੈ, ਸੋ ਹੁਣ ਇਸ ਕੇਸ ਵਿੱਚ ਕੁਝ ਨਹੀਂ ਬਚਿਆ, ਇਸ ਨੂੰ ਖਤਮ ਕੀਤਾ ਜਾਵੇ। ਕੀਕੂ ਸ਼ਾਰਦਾ ਨੂੰ ਜਲਦੀ ਹੀ ਰਾਹਤ ਮਿਲ ਸਕਦੀ ਹੈ।