ਰਾਖੀ ਲੁਧਿਆਣਾ ਕੋਰਟ ‘ਚ ਹੋਈ ਪੇਸ਼

-ਪੰਜਾਬੀਲੋਕ ਬਿਊਰੋ
ਵਾਲਮੀਕੀ ਭਾਈਚਾਰੇ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਦਾਕਾਰਾ ਰਾਖੀ ਸਾਵੰਤ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਮਾਨਯੋਗ ਜੱਜ ਵਿਸ਼ਵ ਗੁਪਤਾ ਦੀ ਅਦਾਲਤ ਵਿਚ ਪੇਸ਼ ਹੋਈ। ਜਿੱਥੇ ਕਿ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਪੁਲਿਸ ਵਲੋਂ ਅਦਾਲਤ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਰਾਖੀ ਦੇ ਅਦਾਲਤ ਵਿਚ ਪੇਸ਼ੀ ਦੌਰਾਨ ਉਨਾਂ ਦੇ ਨਿੱਜੀ ਸੁਰੱਖਿਆ ਮੁਲਾਜ਼ਮ ਵੀ ਸਨ।