• Home »
  • ਮਨੋਰੰਜਨ
  • » ਪੰਜਾਬੀ ਨਾਟਕ ”ਚੰਦਨ ਦੇ ਓਹਲੇ” ਦਾ ਸਫਲ ਮੰਚਨ

ਪੰਜਾਬੀ ਨਾਟਕ ”ਚੰਦਨ ਦੇ ਓਹਲੇ” ਦਾ ਸਫਲ ਮੰਚਨ

-ਪੰਜਾਬੀਲੋਕ ਬਿਊਰੋ
ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨ ਲਈ ਵਿਰਸਾ ਵਿਹਾਰ ਜਲੰਧਰ ਵਲੋਂ ਸ਼ੁਰੂ ਕੀਤੇ ਗਏ ਹਫਤਾਵਰੀ ਨਾਟਕ ”ਚੰਦਨ ਦੇ ਓਹਲੇ”  ਅਸ਼ੋਕ ਕੱਲਿਆਨ ਦੀ ਨਿਰਦੇਸ਼ਨਾ ਹੇਠ ਖੇਡਿਆ  ਗਿਆ। ਇਸ ਵਿਚ ਕਲਾਕਾਰ ਬਲਰਾਜ ਸਿੱਧੂ, ਅਰਪਨਪ੍ਰੀਤ ਕੌਰ, ਦੀਪਕ ਚੰਦ, ਮਨਜੀਤ ਮਾਨ, ਸ਼ਗੁਨ ਬੱਬਰ, ਰਾਹੁਲ ਸ਼ਰਮਾ, ਅਸ਼ਵਨੀ ਗੌਤਮ ਅਤੇ ਹੋਰਾਂ ਵਲੋਂ  ਵੱਖ ਵੱਖ ਕਿਰਦਾਰ ਨਿਭਾਏ ਗਏ। ਸਕੱਤਰ ਵਿਰਸਾ ਵਿਹਾਰ ਸ੍ਰੀ ਚੰਨੀ ਟਕੁਲੀਆ ਨੇ ਕਿਹਾ ਕਿ ਹਫਤਾਵਰੀ ਥੀਏਟਰ ਵਿਰਸਾ ਵਿਹਾਰ ਵਿਖੇ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਥੀਏਟਰ ਗਤੀਵਿਧੀਆਂ ਲਗਾਤਾਰ ਸੰਗਠਤਿ ਹੋ ਸਕਣ। ਉਨਾਂ ਸ਼ਹਿਰ ਦੇ ਕਲਾ ਪ੍ਰੋਮੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਗਤੀਵਿਧੀਆਂ ਵਿਚ ਆਪਣਾ ਸਹਿਯੋਗ ਦੇਣ ਤਾਂ ਜੋ ਪੰਜਾਬੀ ਸੱਭਿਆਚਾਰ ਅਤੇ ਕਲਾ ਨੂੰ ਅੱਗੇ  ਵਧਾਇਆ ਜਾ ਸਕੇ। ਉਨਾਂ ਅੱਗੇ ਦੱਸਿਆ ਕਿ ਅਗਲੇ ਸ਼ਨਿਚਰਵਾਰ ਨੂੰ ਲੇਖਕ ਸ੍ਰੀ ਗੁਰਸ਼ਰਨ ਸਿੰਘ ਦਾ  ਪੰਜਾਬੀ ਨਾਟਕ ”ਪਰਖ”  ਸ੍ਰੀ ਸਰਦਾਰਜੀਤ ਬਾਜਵਾ ਦੀ ਨਿਰਦੇਸ਼ਨਾ ਹੇਠ ਖੇਡਿਆ ਜਾਵੇਗਾ।