• Home »
  • ਮਨੋਰੰਜਨ
  • » ਤੂਫਾਨ ਸਿੰਘ ਫਿਲਮ ਨੂੰ ਇਸ ਵਾਰ ਵੀ ਨਹੀਂ ਮਿਲਿਆ ਕਲੀਅਰੈਂਸ ਸਰਟੀਫਿਕੇਟ

ਤੂਫਾਨ ਸਿੰਘ ਫਿਲਮ ਨੂੰ ਇਸ ਵਾਰ ਵੀ ਨਹੀਂ ਮਿਲਿਆ ਕਲੀਅਰੈਂਸ ਸਰਟੀਫਿਕੇਟ

-ਪੰਜਾਬੀਲੋਕ ਬਿਊਰੋ
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਖਾੜਕੂ ਯੁਗਰਾਜ ਸਿੰਘ ਤੂਫਾਨ ਦੀ ਜ਼ਿੰਦਗੀ ‘ਤੇ ਅਧਾਰਤ ਬਣੀ ਫਿਲਮ ਤੂਫਾਨ ਸਿੰਘ ਨੂੰ ਨਿਰਦੇਸ਼ਕ ਦਿਲਬਾਗ ਸਿੰਘ ਯੂ ਕੇ ਦੀ ਫਿਲਮ ਕੰਪਨੀ ਵਲੋਂ ਭਾਰਤੀ ਸੈਂਸਰ ਬੋਰਡ ਦੇ ਕਹਿਣ ‘ਤੇ ਬਦਲ ਕੇ ਫਿਲਮਾਇਆ ਗਿਆ, ਪਰ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਇਸ ਸਾਲ ਵੀ ਕਲੀਅਰੈਂਸ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੈਂਸਰ ਬੋਰਡ ਕਮੇਟੀ ਨੇ ਕਿਹਾ ਹੈ ਕਿ ਫਿਲਮ ਵਿੱਚ ਰਾਸ਼ਟਰ ਵਿਰੋਧੀ ਤੱਤਾਂ ਤੇ ਖਾਲਿਸਤਾਨ ਦੀ ਮਹਿਮਾ ਦਾ ਗਾਣ ਕੀਤਾ ਹੈ।
ਇਹ ਫਿਲਮ ਮੁੱਢ ਤੋਂ ਹੀ ਵਿਵਾਦਾਂ ਵਿੱਚ ਰਹੀ ਹੈ, ਯੁਗਰਾਜ ਸਿੰਘ ਤੂਫਾਨ ਦੀ ਧੀ ਸਿਮਰਨਜੀਤ ਕੌਰ ਤੇ ਪਰਿਵਾਰ ਨੇ ਵੀ ਫਿਲਮਮੇਕਰ ‘ਤੇ ਧੋਖਾਧੜੀ ਦੇ ਦੋਸ਼ ਲਾਏ ਹੋਏ ਹਨ, ਜਿਸ ਨੇ ਵਾਅਦੇ ਮੁਤਾਬਕ ਨਾ ਤਾਂ ਪਰਿਵਾਰ ਨੂੰ ਫਿਲਮ ਦੀ ਸ਼ੂਟਿੰਗ ਦਿਖਾਈ ਸੀ ਤੇ ਨਾ ਹੀ ਫਿਲਮ ਪੂਰੀ ਕਰਕੇ ਦਿਖਾਈ ਹੈ, ਫਿਲਮ ਦੀ ਕਹਾਣੀ ਤੇ ਡਾਇਲਾਗ ਲਿਖਣ ਵਿੱਚ ਯੋਗਦਾਨ ਪਾਉਣ ਵਾਲੇ ਸ਼ਿਵਚਰਨ ਜੱਗੀ ਕੁੱਸਾ ਦਾ ਜ਼ਿਕਰ ਵੀ ਨਹੀਂ ਕੀਤਾ, ਖੋਜਕਰਤਾਵਾਂ ਦੇ ਨਾਮ ਦਾ ਜਿਕਰ ਵੀ ਨਹੀਂ ਕੀਤਾ ਤੇ ਨਾ ਕਿਸੇ ਨੂੰ ਫਿਲਮ ਮੇਕਰ ਨੇ ਮਿਹਨਤਾਨਾ ਦਿੱਤਾ ਸੀ। ਜਦਕਿ ਫਿਲਮ ਬਣਾਉਣ ਦੇ ਨਾਮ ‘ਤੇ ਲਹਿਰ ਦੇ ਹਮਦਰਦਾਂ ਤੋਂ ਵਿਸ਼ਵ ਭਰ ਵਿਚੋਂ ਕਥਿਤ ਤੌਰ ‘ਤੇ ਮਦਦ ਦੇ ਨਾਮ ‘ਤੇ ਮੋਟੇ ਪੈਸੇ ਇਕੱਠੇ ਕੀਤੇ ਸਨ।