ਰੀਮਾ ਲਾਗੂ ਨਹੀਂ ਰਹੀ

ਬਾਲੀਵੁੱਡ ਦੀ ਮਾਂ ਵਜੋਂ ਜਾਣੀ ਜਾਂਦੀ ਰੀਮਾ ਲਾਗੂ ਦਾ ਅੱਜ ਤੜਕੇ ਦਿਲਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਹ 59 ਸਾਲਾਂ ਦੀ ਸੀ। ਰੀਮਾ ਮੇਨੇ ਪਿਆਰ ਕੀਆ, ਆਸ਼ਿਕੀ, ਸਾਜਨ, ਹਮ ਆਪਕੇ ਹੈਂ ਕੌਨ, ਕੁਛ ਕੁਛ ਹੋਤਾ ਹੈ, ਆਦਿ ਫਿਲਮਾਂ ਵਿੱਚ ਮਾਂ ਦੀ ਭੂਮਿਕਾ ਨਿਭਾਅ ਕੇ ਹਰ ਦਿਲ ਅਜੀਜ਼ ਹੋ ਗਈ , ਉਹਨਾਂ ਨੇ ਮਰਾਠੀ ਫਿਲਮਾਂ ਵਿੱਚ ਵੀ ਤੇ ਕਈ ਟੀ ਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਸੀ। ਉਹਨਾਂ ਦੇ ਦੇਹਾਂਤ ਦੀ ਖਬਰ  ਸੁਣਦਿਆਂ ਹੀ ਕਲਾ ਜਗਤ ਵਿੱਚ ਉਦਾਸੀ ਛਾਅ ਗਈ।