• Home »
  • ਮਨੋਰੰਜਨ
  • » ਡੇਰਾ ਸਿਰਸਾ ਮੁਖੀ ਦੀ ਆ ਰਹੀ ਹੈ ਕਮੇਡੀ ਫਿਲਮ

ਡੇਰਾ ਸਿਰਸਾ ਮੁਖੀ ਦੀ ਆ ਰਹੀ ਹੈ ਕਮੇਡੀ ਫਿਲਮ

-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫੇਰ ਚਰਚਾ ਵਿੱਚ ਹੈ, ਉਸ ਨੇ ਆਪਣੀ 5ਵੀਂ ਫਿਲਮ ਦੀ ਸ਼ੂਟਿੰਗ 15 ਦਿਨਾਂ ਵਿੱਚ ਪੂਰੀ ਕਰਨ ਦਾ ਦਾਅਵਾ ਕੀਤਾ ਹੈ, ਜੱਟੂ ਇੰਜੀਨੀਅਰ ਟਾਈਟਲ ਵਾਲੀ ਇਹ ਫਿਲਮ ਕਮੇਡੀ ਫਿਲਮ ਹੈ, ਤੇ ਕਿਹਾ ਗਿਆ ਹੈ ਕਿ ਇਸ ਫਿਲਮ ਜ਼ਰੀਏ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ। ਫਿਲਮ ਵਿੱਚ ਉਹ ਆਪ ਹੀ ਐਕਟਰ, ਡਾਇਰੈਕਟਰ, ਗੀਤਕਾਰ, ਗਾਇਕ ਹੈ, ਪਹਿਲੀਆਂ ਫਿਲਮਾਂ ਵਾਂਗ ਤੇ ਇਸ ਵਿੱਚ ਉਸ ਦੀ ਧੀ ਹਨੀਪ੍ਰੀਤ ਨੇ ਵੀ ਭੂਮਿਕਾ ਨਿਭਾਈ ਹੈ। ਜੱਟੂ ਇੰਜੀਨੀਅਰ ਵਿੱਚ ਡੇਰਾ ਮੁਖੀ ਇੰਜੀਨੀਅਰ ਤੇ ਰਾਜਪੂਤ ਹੈਡਮਾਸਟਰ ਦੀ ਭੂਮਿਕਾ ਵਿੱਚ ਹੈ । ਫਿਲਮ ਦੀ ਪ੍ਰਮੋਸ਼ਨ ਕਰਦਿਆਂ ਡੇਰਾ ਮੁਖੀ ਨੇ ਚੰਡੀਗੜ ਪ੍ਰਸ਼ਾਸਨ ਨੂੰ ਸਾਰਾ ਸ਼ਹਿਰ ਸਾਫ ਸੁਥਰਾ ਕਰਨ ਲਈ ਡੇਰਾ ਪ੍ਰੇਮੀਆਂ ਵਲੋਂ ਸੇਵਾ ਦੀ ਪੇਸ਼ਕਸ਼ ਕੀਤੀ ਹੈ, ਪਰ ਹਾਲੇ ਤੱਕ ਪ੍ਰਸ਼ਾਸਨ ਨੇ ਕੋਈ ਜੁਆਬ ਨਹੀਂ ਦਿੱਤਾ।
ਓਧਰ ਡੇਰਾ ਇਹ ਫਿਲਮ ਵੀ ਬਾਕੀ ਫਿਲਮਾਂ ਵਾਂਗ ਰਿਕਾਰਡ ਤੋੜ ਸਫਲਤਾ ਹਾਸਲ ਕਰਨ ਦੇ ਦਾਅਵੇ ਕਰ ਰਿਹਾ ਹੈ। ਇਸ ਫਿਲਮ ਵਿੱਚ ਡੇਰਾ ਮੁਖੀ ਨੇ ਸਿਰ ‘ਤੇ ਜੂੜਾ ਕਰਕੇ ਪਟਕਾ ਬੰਨ ਕੇ ਕਮੇਡੀ ਕਿਰਦਾਰ ਸਿਰਜਿਆ ਹੈ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਤੇ ਜ਼ਮੀਰ ਨੂੰ ਇਕ ਵਾਰ ਫੇਰ ਪਰਖਣ ਲੱਗਿਆ ਹੈ..