• Home »
  • ਮਨੋਰੰਜਨ
  • » ਅਜ਼ਾਨ ਦਾ ਮਾਮਲਾ-ਸੋਨੂੰ ਨਿਗਮ ਨੇ ਸਿਰ ਮੁੰਨਾਇਆ

ਅਜ਼ਾਨ ਦਾ ਮਾਮਲਾ-ਸੋਨੂੰ ਨਿਗਮ ਨੇ ਸਿਰ ਮੁੰਨਾਇਆ

-ਪੰਜਾਬੀਲੋਕ ਬਿਊਰੋ
ਬਾਲੀਵੁੱਡ ਗਾਇਕ ਸੋਨੂੰ ਨਿਗਮ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਮੁਸਲਮਾਨ ਨਹੀਂ ਹੈ, ਪਰ ਫਿਰ ਵੀ ਉਸ ਨੂੰ ਅਜ਼ਾਨ ਸੁਣ ਕੇ ਜਾਗਣਾ ਪੈਂਦਾ ਹੈ, ਇਹ ਨਿਰੀ ਗੁੰਡਾਗਰਦੀ ਹੈ। ਇਸ ਮਗਰੋਂ ਇਕ ਮੌਲਵੀ ਨੇ ਕਿਹਾ ਸੀ ਕਿ ਜੋ ਵੀ ਵਿਅਕਤੀ ਸੋਨੂੰ ਦਾ ਸਿਰ ਮੁੰਨੇਗਾ ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ, ਅੱਜ ਸੋਨੂੰ ਨੇ ਆਪ ਹੀ ਸਿਰ ਮੁੰਨਵਾ ਦਿੱਤਾ ਤੇ ਉਹ ਵੀ ਮੁਸਲਮ ਹੇਅਰਡਰੈਸਰ ਕੋਲੋਂ ਤੇ ਟਵੀਟ ਕੀਤਾ ਕਿ ਕੀ ਹੁਣ ਮੌਲਵੀ ਜੀ ਵਾਅਦੇ ਮੁਤਾਬਕ  10 ਲੱਖ ਰੁਪਏ ਦੇਣਗੇ?
ਸੋਨੂੰ ਨੇ ਅੱਜ ਸਵੇਰੇ ਇੱਕ ਹੋਰ ਟਵੀਟ ਕੀਤਾ ਕਿ “ਜੋ ਵੀ ਮੇਰੇ ਟਵੀਟ ਨੂੰ ਮੁਸਲਮਾਨਾਂ ਦੇ ਖਿਲਾਫ ਕਹਿ ਰਹੇ ਹਨ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਮੁਆਫੀ ਮੰਗਣ ਲਈ ਤਿਆਰ ਹਾਂ, ਬਸ਼ਰਤੇ ਜੇ ਉਹ ਮੈਨੂੰ ਦੱਸ ਦੇਣ ਕਿ ਮੈਂ ਅਜਿਹਾ ਕੁਝ ਵੀ ਕਿਹਾ ਹੋਵੇ।”
ਸੋਨੂੰ ਨਿਗਮ ਨੇ ਆਪਣੇ ਟਵੀਟ ‘ਤੇ ਉਠੇ ਵਿਵਾਦ ‘ਤੇ ਪ੍ਰੈੱਸ ਕਾਨਫ਼ਰੰਸ ਕੀਤੀ ਤੇ ਸਾਫ਼ ਕਿਹਾ ਕਿ ਉਹ ਕਿਸੇ ਧਰਮ ਖਿਲਾਫ ਨਹੀਂ ਹਨ ਤੇ ਉਹ ਆਪਣੇ ਮੁਸਲਿਮ ਦੋਸਤਾਂ ਨੂੰ ਉਹਨਾਂ ਹੀ ਪਿਆਰ ਕਰਦੇ ਹਨ।
ਵਿਵਾਦ ਮਗਰੋਂ ਸੋਨੂੰ ਦੇ ਮੁੰਬਈ ਵਾਲੇ ਘਰ ਦੇ ਬਾਹਰ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ‘ਤੇ ਲਾਊਡਸਪੀਕਰ ਦੇ ਇਸਤੇਮਾਲ ‘ਤੇ ਪੂਰੇ ਦੇਸ਼ ਵਿੱਚ ਬਹਿਸ ਛਿੜੀ ਹੋਈ ਹੈ।