ਸਰਦਾਰ ਆਮਿਰ ਖਾਨ ..

-ਪੰਜਾਬੀਲੋਕ ਬਿਊਰੋ
ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਲਈ ਆਮਿਰ ਖਾਨ ਦੀ ਨਵੀਂ ਲੁੱਕ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।  ਆਮਿਰ ਖਾਨ ਇੱਕ ਸਰਦਾਰ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ।  ਉਹਨਾਂ ਨੇ ਪੱਗ ਬੰਨੀ ਹੈ ਤੇ ਦਾੜੀ ਵੀ ਰੱਖੀ ਹੋਈ ਹੈ।
ਆਮਿਰ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਹੈ।  ਇਸ ਫਿਲਮ ਵਿੱਚ ਬਿੱਗ ਬੀ ਵੀ ਆਮਿਰ ਨਾਲ ਕੰਮ ਕਰਨ ਵਾਲੇ ਹਨ।  ਹਾਲਾਂਕਿ ਇਸ ਫਿਲਮ ਦੀ ਕਹਾਣੀ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ।  ਆਮਿਰ ਖਾਨ ਦੀ ਫਿਲਮ ‘ਦੰਗਲ’ ਅਜੇ ਵੀ ਸਿਨੇਮਾ ਘਰਾਂ ਵਿੱਚ ਲੱਗੀ ਹੋਈ ਹੈ।  ਉਮੀਦ ਹੈ ਇਸ ਵਾਰ ਵੀ ਆਮਿਰ ਦਰਸ਼ਕਾਂ ਲਈ ਕੁਝ ਵਧੀਆ ਲੈ ਕੇ ਆਉਣਗੇ।