ਸੈਫੀਨਾ ਦੇ ਘਰ ਆਇਆ ‘ਤੈਮੂਰ’

-ਪੰਜਾਬੀਲੋਕ ਬਿਊਰੋ
ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦੇ ਘਰ ਨੰਨਾ ਖਾਨ ਆ ਗਿਆ ਹੈ। ਅੱਜ ਸਵੇਰੇ ਸਾਢੇ ਸੱਤ ਵਜੇ ਕਰੀਨਾ ਕਪੂਰ ਨੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਮ ਤੈਮੂਰ ਅਲੀ ਖਾਨ ਪਟੌਦੀ ਰੱਖਿਆ ਗਿਆ ਹੈ। ਮਾਂ-ਪੁੱਤ ਪੂਰੀ ਤਰਾਂ ਤੰਦਰੁਸਤ ਹਨ। ਸੈਫ ਨੇ ਸਾਰੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਸਭ ਨੂੰ ਕ੍ਰਿਸਮਿਸ ਤੇ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਹੈ। ਕਰੀਨਾ ਕਪੂਰ ਬਾਲੀਵੁੱਡ ਦੀ ਪਹਿਲੀ ਅਭਿਨੇਤਰੀ ਹੈ, ਜੋ ਪ੍ਰੈਗਨੈਂਸੀ ਦੇ ਦਿਨਾਂ ਵਿੱਚ ਵੀ ਸਰਗਰਮ ਰਹੀ, ਉਸ ਨੇ ਫੈਸ਼ਨ ਸ਼ੋਅਜ਼ ਵਿੱਚ ਹਿੱਸਾ ਲਿਆ, ਮੈਗਜ਼ੀਨ ਕਵਰ ਲਈ ਫੋਟੋਸ਼ੂਟ ਕਰਵਾਇਆ। ਉਸ ਦੀ ਪ੍ਰੈਗਨੈਂਸੀ ਭਾਰਤੀ ਮੀਡੀਆ ਵਿੱਚ ਬਾਲੀਵੁੱਡ ਦੀ ਸਭ ਤੋਂ ਵੱਧ ਚਰਚਿਤ ਰਹੀ।