ਯੁਵੀ-ਹੇਜ਼ਲ ਦੇ ਵਿਆਹ ਦੀਆਂ ਰੌਣਕਾਂ

-ਪੰਜਾਬੀਲੋਕ ਬਿਊਰੋ
ਫਿਲਮ ਅਭਿਨੇਤਾ ਤੇ ਕ੍ਰਿਕਟਰ ਯੋਗਰਾਜ ਅਤੇ ਸ਼ਬਨਮ ਦੇ ਫਰਜ਼ੰਦ ਕ੍ਰਿਕਟਰ ਯੁਵਰਾਜ ਸਿੰਘ ਯੁਵੀ ਅੱਜ ਹੇਜ਼ਲ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।  ਵਿਆਹ ਵਿੱਚ ਸ਼ਾਮਲ ਹੋਣ ਲਈ ਚੰਡੀਗੜ ਦੇ ਆਈ. ਟੀ ਪਾਰਕ ਸਥਿਤ ਲਲਿਤ ਹੋਟਲ ‘ਚ ਕਾਫੀ ਸੰਖਿਆ ‘ਚ ਮਹਿਮਾਨ ਆ ਚੁੱਕੇ ਹਨ।  ਵਿਆਹ ਦੇ ਸੰਗੀਤ ਨੂੰ ਲੈ ਕੇ ਸਾਰੇ ਮਹਿਮਾਨਾਂ ‘ਚ ਕਾਫੀ ਦਿਲਚਸਪੀ ਵੇਖਣ ਨੂੰ ਮਿਲੀ।  ਵਿਰਾਟ ਕੋਹਲੀ, ਮੁਹੰਮਦ ਕੈਫ ਵਰਗੇ ਨਾਮੀ ਕ੍ਰਿਕਟਰ ਵੀ ਸੰਗੀਤ ਵਿੱਚ ਪਹੁੰਚੇ ਸਨ।  ਪੰਜਾਬੀ ਦੇ ਮਸ਼ਹੂਰ ਕਲਾਕਾਰ ਰਣਜੀਤ ਬਾਵਾ ਵੀ ਸ਼ਾਮਿਲ ਹੋਏ ਤੇ ਆਪਣੇ ਗਾਣਿਆਂ ਨਾਲ ਸਾਰੇ ਮਹਿਮਾਨਾਂ ਦਾ ਦਿਲ ਜਿੱਤ ਲਿਆ। ਮਹਿੰਦੀ ਦੀ ਰਸਮ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਵੀ ਮਹਿੰਦੀ ਲਗਵਾਈ।  ਲਲਿਤ ਹੋਟਲ ‘ਚ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ।