ਵੀ ਆਈ ਪੀ ਕਲਚਰ ਖਿਲਾਫ ਦੇਸ਼ ਭਰ ‘ਚ ਉਠੀ ਅਵਾਜ਼

ਪੇਸ਼ਕਸ਼-ਅਮਨ
ਪੰਜਾਬ ਤੇ ਯੂ ਪੀ ਵਿਚ ਵੀ ਆਈ ਪੀ ਕਲਚਰ ਖਤਮ ਕਰਨ ਦੀ ਚੱਲ ਰਹੀ ਕੋਸ਼ਿਸ਼ ਦਾ ਅਸਰ ਦੇਸ਼ ਭਰ ਵਿਚ ਦਿਸ ਰਿਹਾ ਹੈ, ਹੋਰ ਸੂਬਿਆਂ ਵਿਚ ਵੀ ਲਾਲ ਬੱਤੀ ਕਲਚਰ ਖਤਮ ਕਰਨ ਦੀ ਮੰਗ ਉਠ ਰਹੀ ਹੈ। ਇਸ ਮੁੱਦੇ ਤੇ ਨੇਤਾ ਵੀ ਵੰਡੇ ਗਏ ਨੇ- ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਵੀ ਆਈ ਪੀ ਸਭਿਆਚਾਰ ਅਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਸੀ, ਸਾਡੇ ਵਰਗੇ ਲੋਕਤੰਤਰਿਕ ਤੇ ਪ੍ਰਗਤੀਸ਼ੀਲ ਸਮਾਜ ਵਿੱਚ ਇਸ ਦੀ ਕੋਈ ਥਾਂ ਨਹੀਂ। ਇਹੋ ਜਿਹਾ ਕਲਚਰ ਖਤਮ ਹੋਣ ਦੀ ਪ੍ਰਕਿਰਿਆ ਨੂੰ ਨੇਤਾਵਾਂ ਤੇ ਅਫਸਰਾਂ ਵਲੋਂ ਆਪਣੇ ਮਾਣ ਸਨਮਾਨ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ।
ਕਪਤਾਨ ਸਾਹਿਬ ਖੁਦ ਵੀ ਵੀ ਆਈ ਪੀ ਕਲਚਰ ਮਾਣਦੇ ਰਹੇ ਨੇ, ਪਰ ਜਦ ਜਾਗੇ ਉਦੋਂ ਸਵੇਰਾ..।
ਓਧਰ ਬੀਬੀ ਉਮਾ ਭਾਰਤੀ ਕਹਿੰਦੀ ਹੈ ਕਿ ਮੈਂ ਮੰਤਰੀਆਂ ਦਾ ਵੀ ਆਈ ਪੀ ਕਲਚਰ ਖਤਮ ਕਰਨ ਦੇ ਖਿਲਾਫ ਹਾਂ, ਕਿਸੇ ਮੰਤਰੀ ਦੇ ਲੰਘਣ Cheap nfl Jerseys ‘ਤੇ ਜੇ ਲੋੜ ਪਵੇ ਤਾਂ ਟਰੈਫਿਕ ਰੋਕਣਾ ਚਾਹੀਦਾ ਹੈ, ਮੰਤਰੀ ਜੇ ਕਿਸੇ ਜ਼ਰੂਰੀ ਕੰਮ ਜਾ ਰਿਹਾ ਹੋਵੇ ਤਾਂ ਲਾਲ ਬੱਤੀ ਵਾਲੀ ਗੱਡੀ ਵਿੱਚ ਜਾਵੇ।
ਵੀ ਆਈ ਪੀ ਕਲਚਰ ਬਾਰੇ ਦੇਸ਼ ਵਿੱਚ ਸਰਵੇ ਹੋ ਰਹੇ ਨੇ , ਇਕ ਸਰਵੇ ਦੀ ਰਿਪੋਰਟ ਮੁਤਾਬਕ ਦੇਸ਼ ਦੇ 87 ਫੀਸਦੀ ਆਮ ਲੋਕ ਇਸ ਦੇ ਵਿਰੁੱਧ ਹਨ। ਉਹਨਾਂ ਦਾ ਕਹਿਣਾ ਹੈ ਕਿ ਵੀ ਆਈ ਪੀ ਕਾਫਲੇ ਲੰਘਣ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਲਾਲ ਨੀਲੀ ਬੱਤੀ ਦਾ ਗਲਤ ਇਸਤੇਮਾਲ ਹੁੰਦਾ ਹੈ, ਇਸ ਦੀ ਵਰਤੋਂ ਨਾਲ ਬਹੁਤ ਸਾਰੇ ਲੋਕਾਂ ਦੇ  ਨਜਾਇਜ਼ ਕਾਰੋਬਾਰ ਹੁੰਦੇ ਨੇ।
ਇਹ ਵੀ ਕਿਹਾ ਗਿਆ ਹੈ ਕਿ ਲੋਕਤੰਤਰਿਕ ਦੇਸ਼ਾਂ ਵਿੱਚ ਸਮਾਨਤਾ ਦਾ ਸਿਧਾਂਤ ਹੈ, ਬਾਵਜੂਦ ਇਸ ਦੇ ਨਿੱਜੀ ਹਿੱਤਾਂ ਲਈ ਸੱਤਾਧਾਰੀ ਨਵੇਂ ਨਵੇਂ ਨਿਯਮ ਘੜ ਲੈਂਦੇ ਨੇ, ਜਾਂ ਫਿਰ ਪੁਰਾਣਿਆਂ ਵਿੱਚ ਸੰਨ ਲਾਉਂਦੇ ਨੇ। ਗ੍ਰਹਿ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਛੋਟੇ ਜਿਹੇ ਸੂਬੇ ਛਤੀਸਗੜ ਵਿੱਚ ਹੀ 28 ਐਮ ਪੀਜ਼ ਤੇ ਵਿਧਾਇਕਾਂ ਸਮੇਤ ਸਾਬਕਾ ਮੁੱਖ ਮੰਤਰੀ ਕੋਲ ਦੋ ਦੋ ਸਰਕਾਰੀ ਬੰਗਲੇ ਹਨ।
ਸੁਪਰੀਮ ਕੋਰਟ ਇਸ ਬਾਰੇ ਸਖਤ ਹੈ, ਉਸ ਦਾ ਕਹਿਣਾ ਹੈ ਕਿ ਸਿਰਫ ਇਸ ਬਿਨਾਅ ‘ਤੇ ਵੀ ਕਿਸੇ ਨੂੰ ਸਰਕਾਰੀ ਬੰਗਲਾ ਪਹਿਲ ਦੇ ਅਧਾਰ ‘ਤੇ ਨਹੀਂ ਦਿੱਤਾ ਜਾ ਸਕਦਾ ਕਿ ਉਹ ਸੂਬੇ ਦਾ ਮੁੱਖ ਮੰਤਰੀ ਹੈ, ਸਾਬਕਾ ਮੁੱਖ ਮੰਤਰੀ ਵੀ ਇਸਦਾ Cheap Jerseys From China ਹੱਕਦਾਰ ਨਹੀਂ, ਇਸ ਲਈ ਤੁਰੰਤ ਉਹੇਦ ਤੋਂ ਬੰਗਲਾ ਖਾਲੀ ਕਰਵਾਇਆ ਜਾਣਾ ਚਾਹੀਦਾ ਹੈ।
Îਮੁਲਕ ਵਿੱਚ ਵੀ ਆਈ ਪੀ ਕਲਚਰ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਬਹੁਤ ਸਾਰੇ ਕਿੱਸੇ ਨੇ.
ਇਕ ਤਾਂ ਤਾਜ਼ਾ ਮਾਮਲਾ ਸ਼ਿਵਸੈਨਾ ਦੇ ਐਮ ਪੀ ਰਵੇਂਦਰ ਗਾਇਕਵਾੜ ਦਾ ਹੈ, ਜੀਹਨੇ ਇਕਾਨਮੀ ਕਲਾਸ ਦੀ ਟਿਕਟ ਖਰੀਦ ਕੇ ਬਿਜ਼ਨੈਸ ਕਲਾਸ ਵਿੱਚ ਬਹਿਣ ਦੀ ਜ਼ਿੱਦ ਕੀਤੀ ਤੇ ਏਅਰ ਇੰਡੀਆ ਦੇ ਮੁਲਾਜ਼ਮ ਦੀ ਕੁੱਟਮਾਰ ਕੀਤੀ।
ਇਕ ਵਾਰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਟਰੈਫਿਕ ਵਿੱਚ ਫਸ ਗਏ ਸਨ, ਜੀਹਦੀ ਵਜਾ ਕਰਕੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਅਫਸਰਾਂ ਨੂੰ ਝਾੜਾਂ ਪਈਆਂ ਸਨ।
ਮਹਾਰਾਸ਼ਟਰ ਦੇ ਸੀ ਐਮ ਦਵੇਂਦਰ ਫੜਨਵੀਸ ਨੇ ਅਮਰੀਕਾ ਦੌਰੇ ਦੌਰਾਨ ਏਅਰ ਇੰਡੀਆ ਦੀ ਫਲਾਈਟ ਲੇਟ ਕਰਵਾਈ ਸੀ। ਕਿਉਂਕਿ ਸੀ ਐਮ ਸਾਹਿਬ ਦੇ  ਮੁੱਖ ਸਕੱਤਰ ਦਾ ਪਾਸਪੋਰਟ ਆਊਟਡੇਟਿਡ ਹੋ ਗਿਆ ਸੀ, ਉਸ ਨੂੰ ਠੀਕ ਕਰਵਾਉਣ ਤੱਕ ਇਕ ਘੰਟੇ ਲਈ ਫਲਾਈਟ ਰੋਕੀ ਰੱਖੀ ਗਈ ਸੀ।
ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਅੰਮ੍ਰਿਤਸਰ ਤੋਂ ਜੈਪੁਰ ਜਾਂਦੀ ਅਜਮੇਰ ਐਕਸਪ੍ਰੈਸ ਵਿੱਚ ਜਾਣਾ ਸੀ, ਸਾਂਪਲਾ ਸਾਹਿਬ ਲੇਟ ਪੁੱਜੇ, ਉਹਨਾਂ ਨੂੰ ਉਡੀਕਣ ਲਈ ਰੇਲ ਗੱਡੀ ਜਲੰਧਰ ਦੇ ਸਟੇਸ਼ਨ ‘ਤੇ 8 ਮਿੰਟ ਤੱਕ ਰੋਕੀ ਰੱਖੀ ਗਈ।
ਲੇਹ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਿਨ ਰਿਜਿਜੂ ਲਈ ਏਅਰ ਇੰਡੀਆ ਦੀ ਫਲਾਈਟ ਵਿੱਚ ਥਾਂ ਬਣਾਉਣ ਲਈ ਤਿੰਨ ਮੁਸਾਫਰਾਂ ਨੂੰ ਜਹਾਜ਼ ਵਿਚੋਂ ਲਾਹ ਦਿੱਤਾ ਗਿਆ। ਜਿਹਨਾਂ ਵਿੱਚ ਇਕ ਬੱਚਾ ਵੀ ਸ਼ਾਮਲ ਸੀ, ਇਹਨਾਂ ਨੇ ਟਿਕਟਾਂ ਪਹਿਲਾਂ ਹੀ ਬੁੱਕ ਕਰਵਾਈਆਂ ਸਨ। ਇਹ ਪਹਿਲਾਂ ਹੀ ਆਪਣੀਆਂ ਸੀਟਾਂ ‘ਤੇ ਬੈਠੇ ਸੀ, ਪਰ ਮੰਤਰੀ ਤੇ ਉਹਨਾਂ ਦੇ ਪੀ ਏ ਨੂੰ Как ਬਹਾਉਣ ਲਈ ਇਹਨਾਂ ਤਿੰਨਾਂ ਨੂੰ ਉਤਾਰ ਦਿੱਤਾ ਗਿਆ ਤੇ ਫਲਾਈਟ ਵੀ ਇਕ ਘੰਟਾ ਰੋਕੀ ਰੱਖੀ।
ਹੁਣ ਪੰਜਾਬ ਸਰਕਾਰ Cheap Ray Ban Sunglasses ਨੇ ਜਦ ਲਾਲ ਬੱਤੀ ਕਲਚਰ ਨੂੰ ਤਿਲਾਂਜਲੀ ਦੇਣ ਦੀਆਂ ਕੋਸ਼ਿਸ਼ਾਂ ਆਰੰਭੀਆਂ ਨੇ ਤਾਂ ਯੂ ਪੀ ਨੇ ਤਾਂ nba jerseys sales ਝੱਟਪੱਟ ਇਸ ਨੂੰ ਅਪਣਾ ਲਿਆ, ਤੇ ਬਿਹਾਰ, ਛਤੀਸਗੜ, ਉਤਰਾਖੰਡ, ਮੱਧ ਪ੍ਰਦੇਸ਼, ਆਦਿ ਸੂਬਿਆਂ ਵਿੱਚ ਲਾਲ ਬੱਤੀ ਕਲਚਰ ਖਤਮ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ, ਤੇ wholesale football jerseys china ਇਸ ਵਾਸਤੇ ਸੁਪਰੀਮ ਕੋਰਟ ਨੂੰ ਦਖਲ ਦੇਣ ਲਈ ਕਿਹਾ ਜਾ ਰਿਹਾ ਹੈ।