ਖਾਲਸਾ ਜੀ! ਕੀ ਇਹ ਨਹੀਂ ਹੋ ਸਕਦਾ…?

ਜਸਪਾਲ ਸਿੰਘ ਹੇਰਾਂ
“ਜੇ ਸਿੱਖ, ਸਿੱਖ ਨੂੰ ਨਾਂਹ ਮਾਰੇ ਤਾਂ ਸਿੱਖ ਕੌਮ ਕਿਸੇ ਤੋਂ ਕਦੇ ਨਾ ਹਾਰੇ ” ਸਿੱਖਾਂ ਨੇ ਆਪਣੇ ਬਾਰੇ ਇਹ ਤੱਥ, ਸਿੱਖਾਂ ਦੇ ਸੁਭਾਅ, ਆਦਤਾਂ ਤੇ ਸੋਚ ਨੂੰ ਰਿੜਕ ਕੇ ਕੱਢਿਆ ਹੋਇਆ ਹੈ। ਇਹ ਜਾਣਦਿਆਂ ਹੋਇਆ ਵੀ ਕਿ ਕੌਮ ‘ਚ ਫੁੱਟ, ਕੌਮ ਲਈ ਖ਼ਤਰਨਾਕ ਹੈ ਅਤੇ ਸਿੱਖ ਕੌਮ ਦਾ ਜਿਹੜਾ ਨੁਕਸਾਨ ਹੋਇਆ, ਫੁੱਟ ਕਾਰਨ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਦਾ ਪਲੇਠਾ ਖਾਲਸਾ ਰਾਜ ਗਿਆ, ਸਿੱਖਾਂ ਦੀ ਫੁੱਟ ਕਾਰਨ। ਮਹਾਰਾਜਾ ਰਣਜੀਤ ਸਿੰਘ ਵਾਲਾ ‘ਸਿੱਖ ਰਾਜ’ ਗਿਆ, ਸਿੱਖਾਂ ਦੀ ਗਦਾਰੀ ਕਾਰਨ। ਸਿੱਖ ਵੱਡੇ-ਵੱਡੇ ਸੰਘਰਸ਼ ਲੜਕੇ, ਲਾਸਾਨੀ ਸ਼ਹਾਦਤਾਂ ਦੇ ਕੇ ਵੀ ਪ੍ਰਾਪਤੀਆਂ ਵਲੋਂ ਖ਼ਾਲੀ ਝੋਲੀ ਹੀ ਰਹੇ। ਕੌਮ ‘ਚ ਫੁੱਟ ਕਾਰਨ, ਕੌਮ ਗੁਲਾਮਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਐਨਾ ਕੁਝ ਗੁਆ ਕੇ ਵੀ ਜੇ ਸਿੱਖਾਂ ਨੂੰ ਸਮਝ ਨਹੀਂ ਆਉਂਦੀ, ਉਹ ਇੱਕਠੇ ਹੋਣ ਵੱਲ ਨਹੀਂ ਤੁਰਦੇ, ਫਿਰ ਇਸ ਕੌਮ ਨੂੰ ਦੁਨੀਆਂ ਦੀ ਕੋਈ ਤਾਕਤ ਖ਼ਤਮ ਹੋਣ ਤੋਂ ਬਚਾ ਨਹੀਂ ਸਕੇਗੀ। ਇਸ ਸੱਚ ਤੋਂ ਅੱਖਾਂ ਨਹੀਂ ਮੀਚੀਆਂ ਜਾ ਸਕਦੀਆਂ। ਦੁਨੀਆਂ ਦੇ ਤਖ਼ਤ ‘ਤੇ ਅਨੇਕਾਂ ਕੌਮਾਂ ਹਨ ,ਉਹਨਾਂ ‘ਚ ਵੀ ਵਿਚਾਰਾਂ ਦੇ ਮੱਤਭੇਦ ਹਨ, ਆਪੋ-ਵਿੱਚ ਲੜਾਈ ਝਗੜੇ ਵੀ ਹੁੰਦੇ ਹਨ, ਪ੍ਰੰਤੂ ਕੌਮੀ ਮੁੱਦਿਆ ‘ਤੇ cheap MLB Jerseys ਉਹ ਇੱਕਜੁੱਟ ਹੋ ਜਾਂਦੇ ਹਨ ਤੇ ਦੁਸ਼ਮਣ ਦਾ ਮੂੰਹ ਤੋੜਵਾਂ ਜਵਾਬ ਦਿੰਦੇ ਹਨ। ਫ਼ਿਰ ਭਾਵੇਂ ਜਿੱਤ ਤੋਂ ਅਗਲੇ ਦਿਨ ਹੀ ਆਪੋ ‘ਚ ਭਿੜ ਪੈਣ ।
ਖੈਰ! ਅਸੀਂ ਗੱਲ ਕਰ ਰਹੇ ਹਾਂ ਸਿੱਖ ਪੰਥ ਦੀ ਜਿਸ ਨੂੰ ਆਏ ਦਿਨ “ਦੰਗਾ” ਕਰਨ ਦੀ ਆਦਤ ਹੈ। ਪ੍ਰੰਤੂ ਹੁਣ ਇਹ ਦੰਗਾ ਸਿੱਖ ਦੁਸ਼ਮਣ ਅਤੇ ਜ਼ੋਰ-ਜ਼ਬਰ ਕਰਨ ਵਾਲੀਆਂ ਬਾਹਰੀ ਤਾਕਤਾਂ ਵਿੱਰੁਧ ਨਹੀਂ ਹੁੰਦਾ, ਹੁਣ ਇਹ ਦੰਗਾ ਆਪਣਿਆਂ ਨਾਲ ਸ਼ੁਰੂ ਹੋ ਗਿਆ ਹੈ। ਗੁਰੂ ਦਾ ਤਾਂ ਕੋਈ ਸਿੱਖ ਹੁਣ ਰਿਹਾ ਹੀ ਨਹੀਂ। ਸਿੱਖ ਟਕਸਾਲਾਂ ਦਾ ਹੋ ਗਿਆ ਹੈ। ਸਿੱਖ ਸੰਪਰਦਾਵਾਂ ਦਾ ਹੋ ਗਿਆ ਹੈ। ਸਿੱਖ ਡੇਰੇਦਾਰ ਸਾਧਾਂ ਦਾ ਹੋ ਗਿਆ ਹੈ। ਜਦੋਂ ਸਿੱਖ ਗੁਰੂ ਦਾ ਰਿਹਾ ਹੀ ਨਹੀਂ, ਫਿਰ ਉਹ ਗੁਰੂ ਦੀ ਮੱਤ custom jerseys ਦੀ ਵਰਤੋਂ ਕਿਵੇਂ ਕਰ ਸਕੇਗਾ? ਮਨਮੱਤ ਤਾਂ ਫਿਰ ਖੁਆਰ ਹੀ ਕਰਦੀ ਹੈ। ਜਿਹੜੀ ਹੋ ਰਹੀ ਹੈ। ਸੱਚੇ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ। ਹੁਣ ਜਦੋਂ ਗੁਰੂ ਸਾਹਿਬ ਤੇ ਗੁਰਬਾਣੀ ਦੀ ਨਿਰੰਤਰ ਬੇਅਦਬੀ ਹੋ ਰਹੀ ਹੈ, ਉਦੋਂ ਸਿੱਖ ਇਹ ਅੱਤ cheap football jerseys china ਦੁਖਦਾਈ ਕਾਂਡ ਨੂੰ ਛੱਡ ਕੇ, ਛੋਟੇ-ਛੋਟੇ ਮੁੱਦਿਆਂ ‘ਤੇ ਇੱਕ -ਦੂਜੇ ਪਿੱਛੇ ਡਾਂਗਾਂ ਲੈ ਕੇ ਫਿਰੀ ਜਾਣ ਤਾਂ ਉਹਨਾਂ ਨੂੰ ਕੀ ਆਖਿਆ ਜਾਵੇਗਾ? ਸਿੱਖ ਕੌਮ ‘ਮਾਰਸ਼ਲ ਕੌਮ ‘ ਹੈ ਭਾਵੇਂ ਕਿ ਪਦਾਰਥਵਾਦ ਤੇ ਸਵਾਰਥਵਾਦ ਦੀ ਅੰਨੀ ਦੌੜ ਨੇ ਇਸ ਤੋਂ ਮਾਰਸ਼ਲ ਸਪਿਰਟ ਖੋਹ ਲਈ ਹੈ। ਇਹ ਕੌਮ ਹੁਣ ਸਰਕਸ Cheap Jordan Shoes ਦਾ ਸ਼ੇਰ ਬਣ ਚੁੱਕੀ ਹੈ। ਉਸ ਸਮੇਂ ਸਿੱਖ ਦੁਸ਼ਮਣ ਤਾਕਤਾਂ ਵਲੋਂ ਸਿੱਖੀ ‘ਤੇ ਹੁੰਦੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਥਾਂ ਉਹ ਇੱਕ-ਦੂਜੇ ਦੀਆਂ ਪੱਗਾਂ ਲਾਹੁਣ ‘ਚ ਲੱਗ ਗਏ ਹਨ।
ਜਿਹਨਾਂ ਦੁਸ਼ਮਣ ਤਾਕਤਾਂ ਨੇ 2070 ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ, ਉਹ ਤਾਕਤਾਂ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਪੜਾਅ ਦਰ ਪੜਾਅ ਅੱਗੇ ਵਧ ਰਹੀਆਂ ਹਨ। ਸਿੱਖੀ ਨੂੰ ਖੋਰਾ ਲਾਉਣ ਲਈ, ਸਿੱਖੀ ਦੀਆਂ ਜੜਾਂ ‘ਚ ਪਾਖੰਡਵਾਦ ਤੇ ਫੋਕਟ ਕਰਮ- ਕਾਂਡਾਂ ਦੀ ਚਾਸ਼ਨੀ ਵਾਲਾ ਘੜਾ ਮੂਧਾ ਕਰ ਦਿੱਤਾ ਗਿਆ ਹੈ ਤਾਂ ਕਿ ਸਿੱਖੀ ਦਾ ਬੂਟਾ ਹੌਲੀ-ਹੌਲੀ ਆਪੇ ਸੁੱਕ ਜਾਵੇਗਾ। ਚਾਸ਼ਨੀ ਕਾਰਨ ਕੀੜਿਆਂ ਦਾ ਜੜਾਂ ‘ਤੇ ਹਮਲਾ ਹੋਣਾ ਹੀ ਹੋਣਾ ਹੈ। ਸ਼ੈਤਾਨ, ਮੱਕਾਰ ਤੇ ਸ਼ਕਤੀਸ਼ਾਲੀ ਸਿੱਖ ਦੁਸ਼ਮਣ ਤਾਕਤਾਂ ਸਾਡੇ ਹੱਥੋਂ ਹੀ ਸਿੱਖੀ ਤੇ ਸਿੱਖ ਸਿਧਾਂਤਾਂ ਦਾ ਕਤਲੇਆਮ ਕਰਵਾਉਣ ਤੇ ਕੌਮ ‘ਚ ਵੰਡੀਆਂ ਪੁਆਉਣ ਦੇ ਯਤਨਾਂ ‘ਚ ਲੱਗੀਆਂ ਹੋਈਆਂ ਹਨ। ਅਸੀਂ ਸਮਝੀਏ ਜਾਂ ਨਾਂਹ ।
ਕੀ ਇਹ ਫੈਸਲਾ ਸੱਮੁਚੀ ਕੌਮ ਨਹੀਂ ਲੈ ਸਕਦੀ? ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਪੂਰਨ ਠੱਲ ਨਹੀਂ ਪੈਂਦੀ, ਦੋਸ਼ੀ ਫੜੇ ਨਹੀਂ ਜਾਂਦੇ, ਇਹ ਘਿਨਾਉਣੀ ਖੇਡ ਖੇਡਣ ਵਾਲੀਆਂ, ਪਰਦੇ ਪਿਛਲੀਆਂ ਤਾਕਤਾਂ ਨੂੰ ਨੰਗਾ ਨਹੀਂ ਕਰਵਾ ਲਿਆ ਜਾਂਦਾ ,ਉਦੋਂ ਤੱਕ ਕੌਮ ਕਿਸੇ ਹੋਰ ਵਿਵਾਦ ‘ਚ discount football jerseys ਨਹੀਂ ਪਵੇਗੀ।
ਜੇ ਕੋਈ ਵਿਵਾਦ ਖੜਾ ਕਰਦਾ ਹੈ ਤਾਂ ਉਸ ਨੂੰ ਕੌਮ ਦਾ ਗ਼ਦਾਰ ਮੰਨਿਆਂ ਜਾਵੇਗਾ। ਗੁਰੂ ਸਾਹਿਬ ਦੀ ਨਿਰੰਤਰ ਹੋ Tiffany ਰਹੀ ਬੇਅਦਬੀ ਰੋਕਣ ਲਈ ਸੱਮੁਚੀਆਂ ਪੰਥਕ ਧਿਰਾਂ ‘ਦੁਸ਼ਟ ਸੋਧਕ ਦਲ’ ਦੇ ਝੰਡੇ ਹੇਠ ਇੱਕਠੀਆਂ ਹੋਣ। ਇਕ ਵਿੰਗ ਆਪਣੇ ਤੌਰ ‘ਤੇ ਦੋਸ਼ੀਆਂ ਦੀ ਭਾਲ ਕਰੇ ਤੇ ਸਜ਼ਾ ਦੇਵੇ। ਦੂਜਾ ਵਿੰਗ ਸਰਕਾਰ ‘ਤੇ ਦਬਾਅ ਪਾ ਕੇ ਇਹਨਾਂ ਮੰਦਭਾਗੀਆਂ ਘਟਨਾਵਾਂ ਨੂੰ 2 ਹਫ਼ਤਿਆਂ ‘ਚ  ਬੰਦ ਕਰਨ ਅਤੇ ਹੋ ਚੁੱਕੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਜੇਲਾਂ  ਦੀਆਂ ਸਲਾਖਾਂ ਪਿੱਛੇ ਬੰਦ ਕਰਵਾਉਣ ਲਈ ਯਤਨਸ਼ੀਲ ਹੋਵੇ। ਜਦੋਂ ਤੱਕ ਇਸ ਸੰਘਰਸ਼ ‘ਚ ਪੂਰਨ ਸਫਲਤਾ ਨਹੀਂ ਮਿਲਦੀ, ਉਦੋਂ ਤੱਕ ਕੌਮ ਦਾ ਧਿਆਨ ਕਿਸੇ ਹੋਰ ਪਾਸੇ ਮੋੜਨ ਦਾ ਯਤਨ ਨਾ ਹੋਵੇ, ਜੇ ਕੋਈ ਕਰੇ ਤਾਂ ਉਸ ਨੂੰ ਕੌਮ ਗ਼ਦਾਰ ਜਾਣ ਕੇ ਮੂੰਹ ਨਾ ਲਾਇਆ ਜਾਵੇ, ਕੀ ਇਹ ਨਹੀਂ ਹੋ ਸਕਦਾ ?