ਤਰਕ ਵਿਤਰਕ ‘ਤੇ ਸਿੱਖ ਹਲਕਿਆਂ ‘ਚ ਬਹਿਸ ਸ਼ੁਰੂ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਵਲੋਂ ਕੁਝ ਤੱਥ ਸਾਂਝੇ ਕਰਨ ‘ਤੇ ਪੰਥਕ ਹਲਕਿਆਂ ਵਿੱਚ ਬਹਿਸ ਛਿੜੀ ਹੋਈ ਹੈ, ਤਰਕ ਦੀ ਸਾਣ ‘ਤੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਇਕ ਪਾਸੇ ਹਨ ਤੇ ਜਥੇਦਾਰੀਆਂ ਮਾਣ ਰਹੇ ਸ਼ਖਸ ਇਕ ਪਾਸੇ ਹਨ।
ਇਸ ਮੁੱਦੇ ‘ਤੇ ਭਾਈ ਪੰਥਪ੍ਰੀਤ ਸਿੰਘ ਨੇ ਭਾਈ ਢੱਡਰੀਆਂ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਪੂਰੀ ਗੁਰਬਾਣੀ ਵਿਚ ਕਿਤੇ ਵੀ ਭੋਰਿਆਂ ਵਾਲੀ ਤਪੱਸਿਆ ਨੂੰ ਕੋਈ ਮਾਨਤਾ ਨਹੀਂ ..
ਭਾਈ ਢੱਡਰੀਆਂ ਵਾਲਿਆਂ ਦੇ ਪ੍ਰਚਾਰ ਸਬੰਧੀ ਸਿੱਖ ਕੌਮ ਅੰਦਰ ਚੱਲ ਰਹੇ ਮੌਜੂਦਾ ਵਿਵਾਦ ਸਬੰਧੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ …

ਪੂਰੀ ਗੁਰਬਾਣੀ ਵਿਚ ਕਿਤੇ ਵੀ ਭੋਰਿਆਂ ਵਾਲੀ ਤਪੱਸਿਆ ਨੂੰ ਕੋਈ ਮਾਨਤਾ ਨਹੀਂ, ਇਸ ਗੱਲ ਦਾ ਹਵਾਲਾ ਉਹਨਾ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰੇ ਉਤਮ ਪੁਰਖ ਦੇ ਸਬਦ
ਕੋਟਿ ਕੋਟੀ ਮੇਰੀ ਆਰਜਾ, ਪਵਣੁ ਪੀਅਣੁ ਅਪਿਆਉ
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ, ਸੁਪਨੈ ਸਉਣ ਨ ਥਾਉ
ਭੀ ਤੇਰੀ ਕੀਮਤਿ ਨਾ ਪਵੈ ,ਹਉ ਕੇਵਡੁ ਆਖਾ ਨਾਉ
ਰਾਹੀਂ ਦਿੱਤਾ।
ਉਨ•ਾਂ ਕਿਹਾ ਕਿ ਇਸ ਸਬਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਬੇਸ਼ਕ ਸਾਡੀ ਉਮਰ ਕਰੋੜਾਂ ਸਾਲ ਵੀ ਹੋ ਜਾਵੇ ਅਤੇ ਅਸੀਂ ਕਰੋੜਾਂ ਸਾਲ ਤੱਕ ਕਿਸੇ ਗੁਫਾ ਜਾ ray ban sunglasses sale ਭੋਰੇ ਵਿੱਚ ਬੈਠ ਜੋਈਏ ਅਤੇ ਕਰੋੜਾਂ ਸਾਲ ਸੂਰਜ ਅਤੇ ਚੰਦ ਨਾ ਵੇਖੀਏ ਅਤੇ ਖਾਣਾ ਪੀਣਾ ਵੀ ਬੰਦ ਕਰ ਦਈਏ, ਫਿਰ ਵੀ ਸਾਨੂੰ ਪਰਮਾਤਮਾ ਦਾ ਮੇਲ ਨਹੀਂ ਹੋ ਸਕਦਾ।
ਉਨ•ਾਂ ਕਿਹਾ ਕਿ ਫੇਰ ਨੌਵੇਂ ਪਾਤਸਾਹ ਸਭ ਕੁਝ ਤਿਆਗ ਕੇ ਭੋਰੇ ਵਿੱਚ ਕਿਵੇਂ ਬੈਠ ਸਕਦੇ ਹਨ? ਬਾਬਾ ਬਕਾਲਾ ਦੇ ਅਸਥਾਨ ਸਬੰਧੀ ਬੋਲਦਿਆਂ ਉਨ•ਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਭੋਰਾ ਸਾਹਿਬ ਉਸ ਸਮੇਂ ਕੋਈ ਕਮਰਾ ਹੀ ਹੋਵੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਸੰਗਤਾਂ ‘ਚ ਪ੍ਰਚਾਰ ਕਰਨ ਤੋਂ ਬਾਅਦ ਉਕਤ ਜਗਾ ਤੇ ਆ ਕੇ ਵਿਸ਼ਰਾਮ ਕਰਦੇ ਹੋਣ ਅਤੇ ਗਹਿਰਾ ਚਿੰਤਨ ਕਰਦੇ ਹੋ ਸਕਦੇ ਹਨ ! ਪ੍ਰੰਤੂ ਸਾਡੇ ਵੱਲੋਂ ਗੁਰਬਾਣੀ ਦਾ ਸੱਚਾ ਗਿਆਨ ਛੱਡ ਕੇ ਗੁਰੂ ਸਾਹਿਬ ਨੂੰ ਇੰਨਾ ਲੰਮਾਂ ਸਮਾਂ ਭੋਰਿਆਂ ਵਿੱਚ ਬਿਠਾਉਣਾ ਗੁਰਮਤਿ ਅਨੁਸਾਰ ਠੀਕ ਨਹੀਂ।
ਉਨ•ਾਂ ਕਿਹਾ ਕਿ ਸਾਡਾ ਮੁੱਖ ਆਧਾਰ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਹਨ ਅਤੇ ਅਸੀਂ ਸਾਰੀ ਜਾਣਕਾਰੀ ਗੁਰਬਾਣੀ ਤੋਂ ਪ੍ਰਾਪਤ ਕਰਨੀ ਹੈ ! ਉਨ•ਾਂ ਕਿਹਾ ਕਿ ਜਿਹੜਾ ਇਤਿਹਾਸ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ, ਉਸਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ ! ਉਨ•ਾਂ ਕਿਹਾ ਕਿ ਸਾਡੇ ਕਈ ਵੀਰ ਗੁਰਬਾਣੀ ਦੀ ਵਿਚਾਰ ਨੂੰ ਪਿਛੇ ਰੱਖ ਕੇ ਸਿਰਫ ਇਤਿਹਾਸ ਨੂੰ ਹੀ ਸਹੀ ਮੰਨ ਰਹੇ ਹਨ£ ਉਨ•ਾਂ ਕਿਹਾ ਕਿ ਸਾਡੇ ਇਤਿਹਾਸ ਵਿਚ ਬਿਪਰਵਾਦ ਨੇ ਅੱਜ ਬਹੁਤ ਜਿਆਦਾ ਮਿਲਾਵਟ ਕਰ ਦਿੱਤੀ ਹੈ, ਜਿਸ ਨੂੰ ਸਿਰਫ ਗੁਰਬਾਣੀ ਦੀ ਕਸਵੱਟੀ ‘ਤੇ ਹੀ ਪਰਖਿਆ ਜਾ ਸਕਦਾ ਹੈ।
ਭਾਈ ਢੱਡਰੀਆਂ ਵਾਲਿਆਂ ਦਾ ਵਿਰੋਧ ਕਰਨ ਵਾਲਿਆਂ ਸਬੰਧੀ ਬੋਲਦਿਆਂ ਉਨ•ਾਂ ਕਿਹਾ ਕਿ ਸਿੱਖ ਪ੍ਰਚਾਰਕਾਂ ਦੇ ਵਿਰੋਧੀ ਵੀਰਾਂ ਨੂੰ ਹਜੂਰ ਸਾਹਿਬ ਵਿਖੇ ਵੱਡੇ ਜਾ ਰਹੇ ਬੱਕਰੇ ਕਿਉਂ ਨਹੀਂ ਦਿਸਦੇ, ਉਥੇ ਕੀਤੀਆਂ ਜਾ ਰਹੀਆਂ ਸ਼ਰੇਆਮ ਮਨਮੱਤਾਂ ਆਦਿ ਕਿਉਂ ਨਹੀਂ ਦਿਸਦੀਆਂ? ਉਨ•ਾਂ ਕਿਹਾ ਕਿ ਸਾਡੇ ਇਤਿਹਾਸ ਵਿੱਚ ਤਾਂ ਸ੍ਰੀਚੰਦ ਨੂੰ ਵੀ ਪੰਜਵੇ ਪਾਤਸ਼ਾਹ ਤੋਂ ਵੱਡਾ ਦਰਸਾਇਆ ਗਿਆ ਹੈ, ਕੀ ਹੁਣ ਅਸੀਂ ਇਸ ਤਰਾਂ ਦੇ ਇਤਿਹਾਸ ਨੂੰ ਮਾਨਤਾ ਦੇ ਸਕਦੇ ਹਾਂ? ਸ੍ਰੋਮਣੀ ਕਮੇਟੀ ਸਬੰਧੀ ਬੋਲਦਿਆਂ ਉਨ•ਾਂ ਕਿਹਾ ਕਿ ਸਾਡੇ ਇਤਿਹਾਸ ਨੂੰ ਵਿਗਾੜਨ ਵਿਚ ਸਭ ਤੋਂ ਜਿਆਦਾ ਵੱਡਾ ਹੱਥ ਸ੍ਰੋਮਣੀ ਕਮੇਟੀ ਦਾ ਹੀ ਹੈ, ਜਿਸ ਨੇ ਗੁਰਬਾਣੀ ਦੀ ਵਿਚਾਰਧਾਰਾ ਦੇ ਉਲਟ ਵੱਖ ਵੱਖ ਤਰ•ਾਂ ਦੇ ਇਤਿਹਾਸ ਨੂੰ ਮਾਨਤਾ ਦਿੱਤੀ ਹੋਈ ਹੈ।

ਭਾਈ ਹਰਜਿੰਦਰ ਸਿੰਘ ਸਭਰਾ ਨੇ ਕਿਹਾ ਹੈ ਕਿ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨਾਲ ਮੌਜੂਦਾ ਕੁਝ ਦਿਨਾਂ ਤੋਂ ਕੁਝ ਲੋਕਾਂ ਨੇ ਜੋ ਵਿਵਾਦ ਖੜਾ ਕੀਤਾ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਰੇ ਸੰਬੰਧੀ, ਇਹ ਬੇਲੋੜਾ ਵਿਵਾਦ ਹੈ।
ਭਾਈ ਰਣਜੀਤ ਸਿੰਘ ਨੇ ਇਤਿਹਾਸ ਵਿੱਚ ਲਿਖੇ ਤੱਥ ਹੀ ਸੰਗਤ ਸਾਹਮਣੇ ਰੱਖੇ ਹਨ ਕੋਈ ਕੋਲੋਂ ਘੜੀ ਹੋਈ ਗੱਲ ਨਹੀਂ ਕਹੀ। ਜਿਵੇਂ ਪਹਿਲਾਂ ਪਾਣੀ ਬਨਾਮ ਜਲ ਦਾ ਬੇਲੋੜਾ ਝਗੜਾ ਪਾਇਆ ਗਿਆ ਸੀ ਉਵੇਂ ਹੀ ਇਹ ਵਿਵਾਦ ਖੜਾ ਕੀਤਾ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸੰਬੰਧੀ ਦੇ ਬਾਬਾ ਬਕਾਲਾ ਨਗਰ ਵਿਚ ਲਗਾਤਾਰ ੨੬ ਸਾਲ ੯ ਮਹੀਨੇ ਤੇ ੧੩ ਦਿਨ ਨਾ ਟਿਕੇ ਹੋਣ ਦਾ ਜ਼ਿਕਰ ਕਈ ਲਿਖਾਰੀਆਂ ਨੇ ਕੀਤਾ ਹੈ ਜਿਸਦਾ ਹਵਾਲਾ ਭਾਈ ਰਣਜੀਤ ਸਿੰਘ ਨੇ ਆਪਣੇ ਵਿਖਆਨ ਦੌਰਾਨ ਦਿੱਤਾ ਹੈ।
ਜਿਵੇਂ :

੧. ਗਿਆਨੀ ਗਰਜਾ ਸਿੰਘ
੨. ਪਿਆਰਾ ਸਿੰਘ ਪਦਮ
੩. ਮਹਿੰਦਰ ਸਿੰਘ ਜੋਸ਼
੪. ਹਰਜਿੰਦਰ ਸਿੰਘ ਦਿਲਗੀਰ
੫. ਸੰਗਤ ਸਿੰਘ
੬. ਡਾ. ਗੰਡਾ ਸਿੰਘ
…ਆਦਿਕ ਹੋਰ ਵੀ।

ਇਨ•ਾਂ ਲਿਖਾਰੀਆਂ ਦਾ ਸ੍ਰੋਤ ਭੱਟਾਂ ਦੁਆਰਾ ਲਿਖੀਆਂ ਵਹੀਆਂ ਹਨ।
ਭਾਈ ਹਰਜਿੰਦਰ ਸਿੰਘ ਸਭਰਾ ਨੇ ਕਿਹਾ ਕਿ ਇਤਿਹਾਸ ਰੇਤ ‘ਚ ਖਿਲਰੀ ਖੰਡ ਵਾਂਗ ਹੈ ਜੋ ਖੋਜ ਤੇ ਛਾਣਬੀਣ ਨਾਲ ਤਥ ਛਾਣ ਕੇ ਉਨ•ਾਂ ਦੀ ਸਹੀ ਸੰਦਰਭ ਵਿਚ ਵਿਆਖਿਆ ਕੀਤੀ ਜਾਂਦੀ ਹੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੨੬ ਸਾਲ ਤੋਂ ਵਧੀਕ ਸਮਾਂ ਬਾਬਾ ਬਕਾਲਾ ਰਹਿਣ ਦਾ ਜ਼ਿਕਰ ਵੀ ਕੁਝ ਲਿਖਾਰੀਆਂ ਨੇ ਹੀ ਕੀਤਾ ਹੈ ਜਿਸਤੇ ਵਿਸ਼ਵਾਸ਼ ਕਰਕੇ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਭੱਟ ਵਹੀਆਂ ਇਨ•ਾਂ ਲਿਖਾਰੀਆਂ ਨਾਲੋਂ ਪੁਰਾਣੀਆਂ ਲਿਖਤਾਂ ਹਨ ਤੇ ਕਈ ਤਥਾਂ ਦੀ ਸੋਹਣੀ ਤੇ ਸ਼ਪਸ਼ਟ ਵਿਆਖਿਆ ਕਰਦੀਆਂ ਹਨ। ਫਿਰ ਬਿਨਾਂ ਵੀਚਾਰ ਅਤੇ ਤੱਥਾਂ ਨੂੰ ਸਮਝੇ ਫਾਲਤੂ ਦਾ ਖੜਾ ਕੀਤਾ ਵਿਵਾਦ ਸਿੱਖਾਂ ਨੂੰ ਕਿਸ ਦਿਸ਼ਾ ਚ ਲਿਜਾਏਗਾ ?

੧. ੨੬ ਸਾਲ ਬਕਾਲੇ ਦਾ ਜ਼ਿਕਰ ਕਰਨ ਵਾਲੇ ਲਿਖਾਰੀ ਇਸ ਗੱਲ ਦਾ ਜਾਂ ਤਾਂ ਜ਼ਿਕਰ ਹੀ ਨਹੀਂ ਕਰਦੇ ਕਿ ਬਾਬਾ ਮੱਖਣ ਸ਼ਾਹ ਗੁਰੂ ਘਰ ਨਾਲ ਪਹਿਲਾਂ ਤੋਂ ਜੁੜਿਆ ਹੋਇਆ ਸੀ ਤੇ ਜਾਂ ਕੋਈ ਸਹੀ ਵਿਆਖਿਆ ਨਹੀਂ ਕਰਦੇ। ਇਸਦਾ ਜ਼ਿਕਰ ਭੱਟ ਵਹੀਆਂ ਕਰਦੀਆਂ ਨੇ ਕਿ ਬਾਬਾ ਮੱਖਣ ਸ਼ਾਹ ਆਪਣੇ ਪਿਤਾ ਜੀ ਨਾਲ ਪੰਜਵੇਂ ਗੁਰੂ ਦਾ ਦਰਸ਼ਨ ਕਰ ਚੁਕਿਆ ਸੀ ਤੇ ਛੇਵੇਂ. ਸਤਵੇਂ ਗੁਰੂ ਜੀ ਦੀ ਸੰਗਤ ਵਿਚ ਉਨ•ਾਂ ਦਾ ਉਘਾ ਨਾਂ ਸੀ।

੨. ਬਹੁਤੇ ਲਿਖਾਰੀਆਂ ਨੇ ਨੌਵੇਂ ਪਾਤਸ਼ਾਹ ਦੀ ਇਕ ਗ੍ਰਿਫਤਾਰੀ ਤੇ ਬਾਅਦ ਵਿਚ ਸ਼ਹੀਦੀ ਦਾ ਜ਼ਿਕਰ ਕਰਕੇ ਸਾਰਾ ਸੰਘਰਸ਼ਮਈ ਜੀਵਨ ਸੰਕੋਚ ਦਿੱਤਾ ਹੈ ਪਰ ਭੱਟ ਵਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਤਿੰਨ ਗ੍ਰਿਫਤਾਰੀਆਂ ਅਤੇ ਸ਼ਹੀਦੀ ਵਾਰਤਾ ਪੂਰੀ ਵਿਆਖਿਆ ਸਹਿਤ ਲਿਖੀ ਹੈ।

ਖੈਰ ਅਜਿਹੇ ਕਈ ਹੋਰ ਇਤਿਹਾਸਕ ਭੁਲੇਖੇ ਦੂਰ nfl jerseys shop ਹੋਏ ਹਨ। ਪਰ ਵੇਖਣ ਵਿਚ ਆ ਰਿਹਾ ਹੈ ਕਿ ਕੁਝ ਗੱਲਾਂ ਨੂਂ ਜਾਣ ਬੁਝ ਕੇ ਮਸਲਾ ਬਣਾਇਆ ਜਾ ਰਿਹਾ ਹੈ ਤਾਂ ਕਿ ਇਨ•ਾ ਮਸਲਿਆਂ ‘ਚ ਪਾ ਕੇ ਭਾਈ ਰਣਜੀਤ ਸਿੰਘ ਨੂੰ ਭੈਭੀਤ ਕਰਕੇ ਉਸਨੂੰ ਪੰਥ ਦੋਸ਼ੀ ਸਾਬਤ ਕੀਤਾ ਜਾ ਸਕੇ । ਅਜਿਹਾ ਉਨ•ਾਂ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ ਜੋ ਡੇਰੇਦਾਰਾਂ ਦੀਆਂ ਲਿਖੀਆਂ ਗੁਰਮਤ ਵਿਰੋਧੀ ਲਿਖਤਾਂ ਜਿੰਨਾਂ ਦੇ ਉਹ ਉਪਾਸ਼ਕ ਹਨ ਤੇ ਕਦੇ ਰੌਲਾ ਨਹੀਂ ਪਾਉਂਦੇ।

੧. ਕੀ ਗੁਰਬਾਣੀ ਪਾਠ ਦਰਸ਼ਨ ਵਿਚ ਲਿਖਿਆ ਸਭ ਇੰਨ ਬਿੰਨ ਗੁਰਮਤ ਮੁਤਾਬਕ ਸਹੀ ਹੈ?

੨. ਕੀ ਡੇਰੇਦਾਰਾਂ ਦੀਆਂ ਲਿਖੀਆਂ ਲਿਖਤਾਂ ਤੇ ਮਰਯਾਦਾਵਾਂ ਬਿਲਕੁਲ ਗੁਰਮਤ ਆਸ਼ੇ ਅਨੁਸਾਰੀ ਹਨ?

੩. ਕੀ ਮਰ ਚੁਕੇ ਸਾਧਾਂ ਦੇ ਸਰੀਰਾਂ ‘ਤੇ ਚੌਰ ਕਰਨੇ ਗੁਰੂ ਦੀ ਸ਼ਰੀਕੀ ਨਹੀਂ ਜੋ ਕੀਤੀ ਜਾ ਚੁਕੀ ਹੈ?

੪. ਆਪਣੇ ਪੈਰ ਧੁਆ ਕੇ ਸੰਗਤ ਨੂੰ ਚੁਲੇ ਲਿਆਉਣ ਵਾਲੇ ਗੁਰਮਤ ਵਿਰੋਧੀ ਕਿਉਂ ਨਜ਼ਰ ਨਹੀਂ ਆਉਂਦੇ?

੫. ਆਪਣੇ ਬਾਬਿਆਂ ਦੀਆਂ ਫੋਟੋਆਂ ਦਾ ਨਗਰ ਕੀਰਤਨ ਕੱਢਣ ਵਾਲੇ ਦੋਸ਼ੀ ਕਿਉਂ ਨਹੀਂ ਦਿਸੇ?

ਖੈਰ ਇਥੇ ਵੀ ਕਾਫੀ ਕੁਝ ਹੈ ਜੋ ਦਸਿਆ ਜਾ ਸਕਦਾ ਹੈ।

ਹੈ ਨਾ ਕਮਾਲ! ਲਾਲਾਂ ਵਾਲੇ ਪੀਰ ਤੋਂ ਲੈ ਕੇ ਬਿਪਰਵਾਦੀ ਕਥਾਵਾਂ ਤੱਕ ਅਤੇ ਇਕ ਸ਼ਖਸ਼ੀ ਪੂਜਾ ਵਾਲੇ ਡੇਰੇਦਾਰ ਦੀਆਂ ਸਭ ਹਰਕਤਾਂ ਉਤੇ ਚੁਪ ਵੱਟੀ ਰੱਖਣ ਵਾਲੇ ਕਦੇ ਉਸ ਦੀਆਂ ਬਰੂਹਾਂ ‘ਤੇ ਜਾ ਕੇ ਪੁਛ ਨਾ ਸਕੇ ਕਿ ਸਿੱਖ ਹੋ ਕੇ ਸੰਤ ਅਖਵਾ ਕੇ ਆਹ ਕੀ ਕਰ ਰਿਹਾ ਹੈਂ? ਕੋਈ ਜਥੇਦਾਰ ਨਾ ਕੁਸਕਿਆ ਤੇ ‘ ਸਭ ਸ਼ੁਭ ਹੈ’ ਕਹਿ ਕੇ ਚਲਦਾ ਰਿਹਾ।

ਹੁਣ ਇਹ ਸਭ ਕੁਝ ਛੱਡ ਕੇ ਭਾਈ ਬਣ ਵਿਚਰਣ ਅਤੇ ਬਿਬੇਕ ਸਹਿਤ ਗੱਲ ਕਰਨ ‘ਤੇ ਗੋਲੀਆਂ, ਧਰਨਿਆਂ ਤੇ ਬੇਬੁਨਿਆਦ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ ਭਾਈ ਰਣਜੀਤ ਸਿੰਘ।

ਸ਼ਪਸ਼ਟ ਹੈ ਇਸ ਪਿਛੇ ਮਨਸ਼ਾ ਕੀ ਹੈ, ਤੇ ਹਰ ਕਿਸਮ ਦੇ ਜਥੇਦਾਰ ਅਤੇ ਡੇਰੇਦਾਰ ਕੀ ਚਾਹੁੰਦੇ ਹਨ ?

ਮਸਲਾ ਈਨ ਮਨਾਉਣ ਦਾ ਹੈ, ਭੈਭੀਤ ਕਰਨ ਅਤੇ ਆਤਮ ਗਿਲਾਨੀ ਦੀ ਖੱਡ ‘ਚ ਧੱਕਾ ਦੇ ਕੇ ਧਰਮ ਦੇ ਨਾਂ ‘ਤੇ ਸਿੱਖਾਂ ‘ਤੇ ਆਪਣੀ ਇਜਾਰੇਦਾਰੀ ਅਤੇ ਧੌਂਸ ਜਮਾਉਣ ਦਾ ਹੈ।

ਗੁਰਮਤਿ ਕਿਸੇ ਧੜੇ, ਸੰਪਰਦਾ, ਟਕਸਾਲ, ਸੰਸਥਾ ਜਾਂ ਜਥੇਬੰਦੀ ਦੀ ਗੁਲਾਮ ਨਹੀਂ, ਕਿ ਕਿਸੇ ਦੀ ਗੁਲਾਮੀ ਕਰਦਿਆਂ ਕਮਾਈ ਜਾਂ ਸਮਝੀ ਜਾਵੇ। ਇਹ ਗਰੀਬ ਸਿੱਖਨ ਨੂੰ ਮਿਲੀ ਪਾਤਸ਼ਾਹੀ ਹੈ।
ਤੇ ਖਾਲਸਾ ਨਿਊਜ਼ ਨੇ ਕਟਾਖਸ਼ ਕੀਤੇ ਨੇ ਕਿ
ਪੰਥਕ ਕਹਾਉਣ ਲਈ ਕੁੱਝ ਜ਼ਰੂਰੀ ਸ਼ਰਤਾਂ ਇਹ ਕਰ ਦਿਓ..

ਭੋਰੇ ‘ਚ ਸ਼ਰਧਾ ਹੋਵੇ
ਬੇਰੀ ‘ਚ ਸ਼ਰਧਾ ਹੋਵੇ
ਜੰਡ ‘ਚ ਸ਼ਰਧਾ ਹੋਏ
ਥੰਮ ‘ਚ by ਸ਼ਰਧਾ ਹੋਵੇ
ਥੜੇ ‘ਚ ਸ਼ਰਧਾ ਹੋਵੇ
ਕੰਧ ‘ਚ ਸ਼ਰਧਾ ਹੋਵੇ
ਸਰੋਵਰਾਂ ‘ਤੇ ਸ਼ਰਧਾ ਹੋਵੇ
ਦੋ ਗ੍ਰੰਥਾਂ ਨੂੰ ਗੁਰੂ ਮੰਨਦਾ ਹੋਵੇ
ਹਜ਼ੂਰ ਸਾਹਿਬ ਬੱਕਰੇ ਦੀ ਬਲੀ ਦੇ ਪੱਖ ‘ਚ ਹੋਵੇ
ਗੁਰੂ ਨਾਨਕ ਸਾਹਿਬ ਨੂੰ ਲਹੂ ਕੁਸੂ ਦੀ ਔਲਾਦ ਮੰਨਦਾ ਹੋਵੇ
ਗੁਰੂ ਗੋਬਿੰਦ ਸਿੰਘ ਜੀ ਨੂੰ ਪਿਛਲੇ ਜਨਮ ‘ਚ ਬ੍ਰਾਹਮਣ ਮੰਨਦਾ ਹੋਵੇ
ਬਚਿੱਤਰ ਨਾਟਕ ‘ਚ ਪੂਰਣ ਭਰੋਸਾ ਹੋਵੇ
ਡੇਰੇ ਟਕਸਾਲਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਹੱਥੀਂ ਚਲਾ ਕੇ ਗਏ, ਇਸ ‘ਤੇ ਭਰੋਸਾ ਹੋਵੇ
ਤੇ  ਗੁਰੂ ਗੁਰਬਾਣੀ ਵਿਚਾਰਨੀ ਜ਼ਰੂਰੀ ਨਹੀਂ
..
ਸੋ ਇਹੋ ਜਿਹੀ ਬਹਿਸ ਪੰਥਕ ਹਲਕਿਆਂ ਵਿਚ ਚੱਲ ਰਹੀ ਹੈ..
ਤਰਕ ਬੇਤਰਕ ਦੀ ਬਹਿਸ.. ਸਿੱਖੀ ਤੋਂ ਜਨਸੰਘ ਦੀ ਪਾਣ ਲਾਹੁਣ ਦੇ ਉਪਰਾਲੇ ਦਾ ਮੁੱਢ ਬੱਝਦਾ ਦਿਸ ਰਿਹਾ ਹੈ..
ਆਸ ਰੱਖਣੀ ਬਣਦੀ ਹੈ..