ਪੰਜਾਬ, ਦਿੱਲੀ ਵਾਲੇ ਇਤਿਹਾਸ ਨੂੰ ਨਹੀਂ ਦੁਹਰਾਏਗਾ…?

-ਜਸਪਾਲ ਸਿੰਘ ਹੇਰਾਂ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਨਤੀਜੇ ਆਉਣ ਤੇ ਹਰ ਸੱਚੇ ਸਿੱਖ ਦੇ ਧੁਰ ਅੰਦਰੋਂ ਹਉਕਾ ਨਿਕਲਿਆ ਤੇ ਉਹ ਸਿਰਫ਼ ਇਹੋ ਹੀ ਆਖ ਸਕਿਆ “ਇਸ ਕੌਮ ਦਾ ਗੁਰੂ ਹੀ ਰਾਖਾ” । ਬਾਦਲਕਿਆਂ ਦੀ ਦਿੱਲੀ ਜਿੱਤ ਭਾਵੇਂ ਬਾਦਲਾਂ ਦੀ ਨਹੀਂ ਸਗੋਂ ਮਨਜੀਤ ਸਿੰਘ ਜੀ. ਕੇ. ਅਤੇ ਆਰ. ਐੱਸ. ਐੱਸ. ਟੀਮ ਦੀ ਜਿੱਤ ਹੈ। ਪ੍ਰੰਤੂ ਇਸ ਨੂੰ ਬਾਦਲਾਂ ਦੀ ਜਿੱਤ ਆਖਣ ਤੋਂ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਦਿੱਲੀ ਦੇ ਸਿੱਖ ਵੋਟਰਾਂ ਨੇ ਨਜ਼ਰ ਅੰਦਾਜ਼ ਕਿਵੇਂ ਕਰ ਦਿੱਤਾ? ਉਹਨਾਂ ਆਪਣੇ ਗੁਰੂ ਨੂੰ ਬੇਦਾਵਾ ਕਿਵੇਂ ਲਿਖ ਦੇ ਦਿੱਤਾ? ਇਸਦੇ ਇੱਕ ਨਹੀਂ ਅਨੇਕ ਕਾਰਣ ਹਨ। ਅਸੀਂ ਬਾਕੀ ਸਾਰੇ ਕਾਰਣਾਂ ਦੀ ਵਿਆਖਿਆ ਦੀ ਥਾਂ “ਆਪਣਿਆਂ” ਵੱਲੋਂ ਕੌਮ ਦੀ ਪਿੱਠ ‘ਚ ਮਾਰੇ ਛੁਰੇ ਦਾ ਦਰਦ ਸਭ ਤੋਂ ਵੱਧ ਮਹਿਸੂਸ ਕਰ ਰਹੇ ਹਾਂ। ਕੌਮ ਵਿੱਚ ਫੁੱਟ, ਹਰ ਸਿੱਖ ਆਗੂ ਵਲੋਂ ਆਪਣੇ ਆਪ ਨੂੰ ਫੰਨੇ ਖਾਂ ਅਤੇ ਸਭ ਤੋਂ ਵੱਡਾ ਪੰਥ ਦਰਦੀ ਮੰਨਣਾ, ਕੌਮ ਦੇ ਇੱਕ ਹਿੱਸੇ ਵਲੋਂ ਕਿਸੇ ਖਾਸ ਮੁੱਦੇ ਤੇ ਮਿਲੀ ਹਮਾਇਤ ਨੂੰ ਆਪਣੇ ਆਪ ਨੂੰ ਕੌਮੀ ਆਗੂ ਦਾ ਭੁਲੇਖਾ ਪਾਲ ਲੈਣ ਲਈ ਵਰਤ ਲੈਣਾ, ਕੌਮੀ ਹਾਰ ਦੇ ਵੱਡੇ ਕਾਰਣ ਹਨ। ਸਮੁੱਚੇ ਪੰਥ ਦੇ ਸਾਹਮਣੇ ਬਾਦਲਾਂ ਦਾ ਸਫਾਇਆ , ਮੁੱਖ ਚੁਣੌਤੀ ਹੈ। ਫਿਰ ਇਸ ਚੁਣੌਤੀ ਦੇ ਸਨਮੁੱਖ ਆਪੋ ਆਪਣੀਆਂ ਨਿੱਜੀ ਗਰਜ਼ਾਂ, ਲੋਭ-ਲਾਲਸਾ ਤੇ ਚੋਧਰ-ਪੁਣੇ ਦੀ ਭੁੱਖ ਨੂੰ ਤਿਆਗ ਕੇ, ਪੰਥ ਦੀ ਚੜਦੀ ਕਲਾ ਲਈ ਇੱਕ ਕਿਉਂ ਨਹੀਂ ਹੋਇਆ ਜਾਂਦਾ? ਦਿੱਲੀ ਵਿੱਚ ਬਾਦਲਾਂ ਦੀ ਜਿੱਤ ਲਈ ਕੌਣ ਜਿੰਮੇਵਾਰ ਹੈ? ‘ਪੰਥਕ ਫੁੱਟ’। ਦਿੱਲੀ ਚੋਣ ਨਤੀਜਿਆਂ ਦਾ ਇਹ ਸਾਰ ਸਾਡੀ ਸਮਝ ‘ਚ ਕਦੋਂ ਆਵੇਗਾ? ਆਗੂਆਂ ਤੋਂ ਕੌਮ ਦੇ ਭਲੇ ਲਈ ਜਾਂ ਪੁਰਾਤਨ ਆਗੂਆਂ ਵਾਲੇ “ਮੈਂ ਮਰਾਂ ਪੰਥ ਜੀਵੇ” ਵਾਲੀ ਭਾਵਨਾ ਦੀ ਆਸ ਉਮੀਦ ਰੱਖਣੀ, ਹੁਣ ਬੇਵਕੂਫ਼ਾਂ ਦੀ ਦੁਨੀਆ ਵਿੱਚ ਰਹਿਣ ਵਰਗਾ ਹੈ। ਜਿਹੜੀਆਂ ਪੰਥਕ ਅਖਵਾਉਂਦੀਆਂ ਧਿਰਾਂ ਜਾਂ ਪੰਥਕ ਆਗੂ ਏਕੇ ਦੇ ਰਾਹ ਨਹੀਂ ਤੁਰਦੇ ਉਹਨਾਂ ਆਗੂਆਂ ਦਾ ਸਿੱਖ ਸੰਗਤਾਂ ਬਾਈਕਾਟ ਕਿਉਂ ਨਹੀਂ ਕਰਦੀਆਂ? ਉਹਨਾਂ ਵੱਲੋਂ ਵਜਾਈ ਜਾਂਦੀ ਆਪੋ-ਆਪਣੀ ਡਫ਼ਲੀ ਨੂੰ ਸੁਣਨਾ ਬੰਦ ਕਿਉਂ ਨਹੀਂ ਕਰਦੀਆਂ? ਜਦੋਂ ਤੱਕ ਸਿੱਖ ਖੁਦ ਸਿਆਣੇ ਨਹੀਂ ਹੁੰਦੇ, ਕੌਮੀ ਹਿੱਤਾਂ ਬਾਰੇ ਦੂਰ ਦ੍ਰਿਸ਼ਟੀ ਸੋਚ ਨਾਲ ਫੈਸਲਾ ਨਹੀਂ ਲੈਂਦੇ,  ਵੱਡੇ ਲਾਹੇ ਲਈ ਛੋਟੇ ਲਾਹੇ ਦੀ ਲਾਲਸਾ ਨਹੀਂ ਛੱਡਦੇ, ਉਦੋਂ ਤੱਕ ਸਿੱਖ ਦੁਸ਼ਮਣ ਤਾਕਤਾਂ ਸਾਡੀ ਬੇਵਕੂਫ਼ੀ ਦਾ ਲਾਹਾ ਲੈਂਦੀਆ ਰਹਿਣਗੀਆਂ। ਦਿੱਲੀ ਵਿੱਚ ਪਹਿਲਾਂ ਤਾਂ 54 ਫੀਸਦੀ ਸਿੱਖ ਵੋਟਰਾਂ ਨੇ ਵੋਟਾਂ ਨਹੀਂ ਪਾਈਆਂ, ਉਹਨਾਂ  ਨੂੰ ਸਾਰੀਆ ਧਿਰਾਂ ਹੀ ‘ਚੋਰ’ ਜਾਪੀਆਂ। ਜਿਹੜੇ 45.76 ਫੀਸਦੀ ਵੋਟਰਾਂ ਨੇ ਵੋਟਾਂ ਪਾਈਆਂ ਉਹ ਬਾਦਲ ਸਮੇਤ ਚਾਰ ਧੜਿਆਂ ਵਿੱਚ ਵੰਡੀਆਂ ਗਈਆਂ। ਜਿਹੜੇ ਬਾਦਲਾਂ ਨੂੰ ਅਸਲ ਵਿੱਚ 72 ਫੀਸਦੀ ਵੋਟਰਾਂ ਨੇ ਨਿਕਾਰਿਆ ਹੈ, ਉਹ 28 ਫੀਸਦੀ ਵੋਟਾਂ ਲੈ ਕੇ “ਜੇਤੂ” ਬਣ ਬੈਠੇ ਹਨ। ਪੰਜਾਬ ਅਤੇ ਸਿੱਖੀ ਦਾ ਇਸ ਤੋਂ ਭਿਆਨਕ ਘਾਣ ਹੋਣਾ ਹੈ, ਭਗਵਾਂ ਬ੍ਰਿਗੇਡ ਹੋਰ ਤਿੱਖੇ ਹਮਲੇ ਸਿੱਖੀ ਤੇ ਕਰੇਗਾ। ਇਹ ਕੌੜਾ ਸੱਚ ਹੈ। ਇਸਨੂੰ ਕੋਈ ਪ੍ਰਵਾਨ ਕਰੇ ਜਾਂ ਨਾ ਕਰੇ। ਇਸ ਲਈ ਸਿੱਖਾਂ ਨੂੰ ਹੀ ਸਿਆਣੇ ਹੋਣਾ ਪੈਣਾ ਹੈ। ਸਿਰਫ਼ ਗੁਰੂ ਤੇ ਪੰਥ ਨੂੰ ਸਮਰਪਿਤ ਹੋਣਾ ਜ਼ਰੂਰੀ ਹੈ। ਜਿਹੜੇ ਪੰਥਕ ਕੌਮ ਦੇ ਆਗੂ, ਆਖ਼ਰ ‘ਚ ਕੌਮ ਦੀਆਂ ਜੜਾਂ ਵੱਢਣ ਵਾਲੇ ਸਾਬਤ ਹੁੰਦੇ ਹਨ। ਉਹਨਾਂ ਨੂੰ ਕੌਮ ਨੂੰ ਪੂਰੀ ਤਰਾਂ ਨਕਾਰ ਦੇਣਾ ਚਾਹੀਦਾ ਹੈ। ਬਾਦਲਾਂ ਦੀ ਜਿੱਤ ਲਈ ਜਿਹੜਾਂ ਸਹਾਈ ਹੁੰਦਾ ਹੈ। ਉਹ ਕਦੇ ਵੀ ਪੰਥ ਦਾ ਦਰਦੀ ਨਹੀਂ ਹੋ ਸਕਦਾ। ਦਿੱਲੀ ਕਮੇਟੀ ਦਾ ਪ੍ਰਬੰਧ ਹੋਰ 4 ਸਾਲਾਂ ਲਈ ਬਾਦਲਾਂ ਦੇ ਹੱਥ ਚਲਾ ਗਿਆ। ਇਸ ਦਾ ਖ਼ਮਿਆਜਾ ਕੌਮ ਨੂੰ ਕਿਸ ਰੂਪ ਵਿਚ ਭੁਗਤਣਾ ਪਵੇਗਾ? ਇਸਦਾ ਅੱਜ ਅੰਦਾਜਾ ਲਾਉਣਾ ਸੰਭਵ ਨਹੀਂ। ਭਾਵੇਂ ਕਿ ਦਿੱਲੀ ‘ਚ ਬਾਦਲਕਿਆਂ ਦੀ ਜਿੱਤ ਨੇ ਪੰਜਾਬ ‘ਚ ਹਰ ਪੰਥ ਦਰਦੀ ਨੂੰ ਡਰਾ ਦਿੱਤਾ ਹੈ, ਲੰਘੀ ਰਾਤ ਉਸਨੂੰ ਨੀਂਦ ਨਹੀਂ ਆਈ। 11 ਤਰੀਕ ਦੇ ਪੰਜਾਬ ਨਤੀਜਿਆਂ ਬਾਰੇ ਸ਼ੰਕਾ ਉਸਨੂੰ ਵੱਢ-ਵੱਢ ਖਾਂਦੀ ਰਹੀ। ਕਮੇਟੀ ਦੀਆਂ ਚੋਣਾਂ ਦੇ ਨਤੀਜੇ ਬਾਦਲਕਿਆਂ ਦੇ ਹੱਕ ‘ਚ ਆਉਣ ਤੇ ਹਰ ਸੱਚੇ ਪੰਥ ਦਰਦੀ ਨੇ ਜਿਹੜੀ ਚਿੰਤਾ ਦਾ ਪ੍ਰਗਟਾਵਾ ਕੀਤਾ, ”ਕਿਤੇ ਪੰਜਾਬ ‘ਚ ਵੀ ਦਿੱਲੀ ਵਾਲੀ ਤਾਂ ਨਹੀਂ ਹੋਜੂ”, । ਭਾਵੇਂ ਕਿ ਹੋਣਾ ਤਾਂ ਓਹੀ ਹੈ, ਜਿਹੜਾ ਵਾਹਿਗੁਰੂ ਨੂੰ ਭਾਉਂਦਾ ਹੈ ਅਤੇ Cheap Ray Ban Sunglasses ਉਸਦੇ ਪਿੱਛੇ ਕੋਈ ਸਬਕ ਜਿਹੜਾ ਭਵਿੱਖ ‘ਚ ਭਲਾ ਕਰਨ ਵਾਲਾ ਛੁਪਿਆ ਹੁੰਦਾ ਹੈ, ਉਹ ਵੀ ਜ਼ਰੂਰ ਛੁਪਿਆ ਹੋਵੇਗਾ। ਦਿੱਲੀ ਕਮੇਟੀ ਦੀਆਂ ਚੋਣਾਂ ਦੇ ਨਤੀਜੇ, ਸਿੱਖੀ ਸੋਚ ਦੇ ਵਿਰੁੱਧ ਗਏ। ਪ੍ਰੰਤੂ ਇਹ ਕੌਮ ਨੂੰ ਅਤੇ ਬਾਦਲਕਿਆਂ ਦੋਵਾਂ ਨੂੰ ਵੱਡਾ ਸੁਨੇਹਾ ਦੇ ਗਏ। ਜੇ ਕੌਮ ਚੜਦੀ ਕਲਾ ਚਾਹੁੰਦੀ ਹੈ, ”ਗੁਰੂ ਗ੍ਰੰਥ ਤੇ ਗੁਰੂ ਪੰਥ” ਦੀ ਰਾਖ਼ੀ ਚਾਹੁੰਦੀ ਹੈ, ਕੌਮ ਦੋਖੀਆਂ ਦਾ ਖ਼ਾਤਮਾ ਚਾਹੁੰਦੀ ਹੈ ਤਾਂ ”ਕੌਮੀ ਏਕਾ” ਇੱਕੋ-ਇੱਕ ਹੱਲ ਹੈ। ਧੜੇਬੰਦੀਆਂ, ਫੁੱਟ, ਵਖਰੇਵਾਂ ਕੌਮ ਦੀ ਤਬਾਹੀ ਦੇ ਹਥਿਆਰ ਹਨ। ਸ਼੍ਰੋਮਣੀ ਕਮੇਟੀ ਜਿਸਦਾ ਪ੍ਰਬੰਧ ਸੱਚੇ-ਸੁੱਚੇ ਸਿੱਖਾਂ ਦੇ ਹੱਥ ਹੋਵੇ, ਸਾਰੇ ਦੁੱਖਾਂ ਦਾ ਦਾਰੂ ਬਣੇਗਾ, ਉਸ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ‘ਚ ਸਿੱਖ ਪੰਥ ਦੀ ਜਿੱਤ ਲਈ ਦਿੱਲੀ ਕਮੇਟੀ ਚੋਣਾਂ ਦੇ ਨਤੀਜੇ ਵੱਡਾ ਸਬਕ ਹਨ। ਜੇ ਕੌਮ ਏਕੇ ਦਾ ਮਿਲਿਆ ਸਬਕ ਸਿੱਖ ਲਵੇ ਤਾਂ, ਬਾਦਲਕਿਆਂ ਲਈ ਦਿੱਲੀ  ਚੋਣਾਂ ਦੇ ਨਤੀਜੇ ਸਾਫ਼ ਕਰਦੇ ਹਨ ਕਿ ਸਿੱਖਾਂ ਦਾ ਗੁੱਸਾ, ਬਾਦਲ ਪਰਿਵਾਰ ਵਿਰੁੱਧ ਹੈ, ਅਕਾਲੀ ਦਲ ਪ੍ਰਤੀ ਨਹੀਂ। ਜੇ ਉਹ ਬਾਦਲਕਿਆਂ ਨੂੰ ਦਿੱਲੀ ਚੋਣਾਂ ਵਾਗੂੰ ਅਕਾਲੀ ਦਲ ਤੋਂ ਵੀ ਲਾਂਭੇ ਕਰ ਦੇਣ ਤਾਂ ਸਿੱਖ ਅਕਾਲੀ ਦਲ ਦੇ ਹੱਕ ‘ਚ ਖੜੇ ਹੋਣ ਲਈ ਤੱਤਪਰ ਹਨ। ਜਿਹੜੀ ਚਿੰਤਾ ਦਿੱਲੀ ਨਤੀਜਿਆਂ ਕਾਰਣ ਪੰਥ ਦਰਦੀਆਂ ਦੇ ਮਨ ‘ਚ ਪੈਦਾ ਹੋਈ ਹੈ, ਉਨਾਂ ਨੂੰ ਅਸੀਂ ਇਹ ਭਰੋਸਾ ਪੂਰੇ ਦਾਅਵੇ ਨਾਲ ਅਤੇ ਤੱਥਾਂ ਦੀ ਰੋਸ਼ਨੀ ‘ਚ ਦੇ ਸਕਦੇ ਹਾਂ ਕਿ ਉਨਾਂ ਨੂੰ ਅਜਿਹੀ ਚਿੰਤਾ ਕਰਨ ਦੀ ਲੋੜ ਨਹੀਂ। ਪੰਜਾਬ ਦੇ ਵੋਟਰਾਂ ਨੇ ਬਾਦਲਾਂ ਦਾ ਬੋਰੀਆਂ ਬਿਸਤਰਾ ਗੋਲ ਕਰ ਦਿੱਤਾ ਹੋਇਆ ਹੈ, ਇਹੋ 11 ਮਾਰਚ ਤਸਦੀਕ ਕਰ ਕਰੇਗਾ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ‘ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਦਿੱਲੀ ਦੇ ਸਿੱਖ ਵੋਟਰਾਂ ‘ਚੋਂ ਸਿਰਫ਼ 45.76 ਫੀਸਦੀ ਨੇ ਵੋਟ ਪਾਈ। 55 ਫੀਸਦੀ ਸਿੱਖ ਵੋਟਰ, ਇਨਾਂ ਚੋਣਾਂ ਤੋਂ ਦੂਰ ਰਿਹਾ। ਬਾਦਲਕਿਆਂ ਨੂੰ ਕੁੱਲ ਵੋਟਾਂ ਦਾ ਸਿਰਫ਼ 22.7 ਫੀਸਦੀ ਵੋਟਾਂ ਮਿਲੀਆਂ ਹਨ। ਬਾਦਲ ਦਲ ਨੂੰ ਦਿੱਲੀ ਚੋਣਾਂ ‘ਚ ਸਿੱਖ ਵੋਟਰਾਂ ਦੇ ਗੁੱਸੇ ਨੂੰ ਠੰਡਾ ਕਰਨ ਲਈ ਬਾਦਲ ਪਰਿਵਾਰ ਨੂੰ ਦਿੱਲੀ ਚੋਣਾਂ ਤੋਂ ਦੂਰ ਰੱਖਣਾ ਪਿਆ। ਪਾਰਟੀ ਪ੍ਰਧਾਨ ਦਿੱਲੀ ‘ਚ ਹੋ ਕੇ ਵੀ ਚੋਣ ਮੁਹਿੰਮ ਤੋਂ ਦੂਰ ਬੈਠਾ ਰਿਹਾ। ਦਿੱਲੀ ‘ਚ ਬਾਦਲਾਂ ਪ੍ਰਤੀ ਗੁੱਸਾ ਤਾਂ ਸੀ, ਪਰ ਪਾਰਟੀ ਦੀ ਦਿੱਲੀ ਇਕਾਈ ਦੇ ਆਗੂਆਂ ਪ੍ਰਤੀ ਕਿਤੇ ਨਾ ਕਿਤੇ, ਉਨਾਂ ਦੀ ਮੁੱਖ ਵਿਰੋਧੀ ਧਿਰ, ਸਰਨੇ ਨਾਲੋਂ ਹਾਂ ਪੱਖੀ ਸੋਚ ਭਾਰੂ ਸੀ। ਦਿੱਲੀ ‘ਚ ਬਾਦਲ ਦਲ ਦੀ ਜਿੱਤ ‘ਚ ਆਰ. ਐਸ. ਐਸ. ਨੇ ਪਿੱਛੇ ਰਹਿ ਕੇ ਪ੍ਰਭਾਵੀ ਰੋਲ ਨਿਭਾਇਆ। ਭਾਜਪਾ ਦੇ ਦੋ ਪ੍ਰਮੁੱਖ ਆਗੂਆਂ ਨੂੰ ਪਾਰਟੀ ਟਿਕਟ ਤੋਂ ਚੋਣ ਵੀ ਲੜਾਈ ਗਈ। ਕੇਂਦਰੀ ਸਰਕਾਰ ਦੇ ਹਰ ਪ੍ਰਭਾਵ ਦੀ ਵਰਤੋਂ ਵੀ ਹੋਈ।
ਦਿੱਲੀ ਦੇ ਸਿੱਖਾਂ ‘ਚ ਕਾਂਗਰਸ ਪ੍ਰਤੀ 1984 ਦੇ ਸਿੱਖ ਕਤਲੇਆਮ ਕਾਰਣ ਪੈਦਾ ਹੋਈ ਨਫ਼ਰਤ ਸਦੀਵੀ ਹੈ। ਸਰਨੇ ਤੇ ਕਾਂਗਰਸ ਪੱਖੀ ਹੋਣ ਦਾ hockey jerseys ਠੱਪਾ, ਉਸਨੂੰ ਸਿੱਖ ਵੋਟਰਾਂ ਦੇ ਮਨਾਂ ਤੋਂ ਸੁਭਾਵਿਕ ਰੂਪ ‘ਚ ਹੀ ਦੂਰ ਕਰ ਦਿੰਦਾ ਹੈ। ਪੰਜਾਬ ‘ਚ 80 ਫੀਸਦੀ ਦੇ ਆਸ-ਪਾਸ ਭਾਰੀ ਪੋਲਿੰਗ ਹੋਈ ਹੈ। ਵੋਟਰਾਂ ਦੇ ਮਨਾਂ ‘ਚ ਬਾਦਲਾਂ ਪ੍ਰਤੀ ਗੁੱਸਾ, ਚੋਣ ਮੁਹਿੰਮ ‘ਚ ਖੁੱਲ ਕੇ ਸਾਹਮਣੇ ਆਇਆ ਹੈ। ਭਾਵੇਂ ਕਿ ਇਸ ਵਾਰ ਪੰਜਾਬ ਦੇ ਵੋਟਰਾਂ ਦੀ ਖਾਮੋਸ਼ੀ, ਨਤੀਜਿਆਂ ਬਾਰੇ ਭੰਬਲਭੂਸਾ ਪੈਦਾ ਕਰ ਰਹੀ ਹੈ। ਪ੍ਰੰਤੂ ਬਾਦਲਾਂ ਨੂੰ ਨਕਾਰਿਆ ਜਾਣ, ਸਾਫ਼ ਤੇ ਸਪੱਸ਼ਟ ਵਿਖਾਈ ਦਿੱਤਾ ਹੈ। ਆਪ, ਕਿੰਨੀਆਂ ਸੀਟਾਂ ਜਿੱਤੂ, ਕਾਂਗਰਸ ਕਿੰਨੀਆਂ ਸੀਟਾਂ ਜਿੱਤੂ? ਇਹ ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ, ਪ੍ਰੰਤੂ ਇਸ ਬਾਰੇ Cheap Jerseys ਲਗਭਗ ਸਾਰੇ ਰਾਜਸੀ ਮਾਹਿਰ ਇਕ-ਮੱਤ ਹਨ ਕਿ ਦੋਵੇਂ ਪਾਰਟੀਆਂ 40 ਦੇ ਅੰਕੜੇ ਤੋਂ ਪਾਰ ਜਾਣਗੀਆਂ। ਫਿਰ ਬਾਦਲਕੇ, ਕਿਧਰੋਂ ਤੇ ਕਿਵੇਂ ਦਿੱਲੀ ਵਾਲਾ ਇਤਿਹਾਸ ਦੁਹਰਾ ਸਕਦੇ ਹਨ? ਸੌਦਾ ਸਾਧ ਤੇ ਬਾਦਲਾਂ ਦੀ ਰਾਜਸੀ  ਸ਼ਕਤੀ ਦਾ 11 ਮਾਰਚ ਅੰਤ ਕਰੇਗਾ, ਪੰਜਾਬ ‘ਚ ਤਬਦੀਲੀ ਦੇ ਹਨੇਰੀ ਵਗੀ ਸੀ ਅਤੇ ਨਤੀਜੇ ਵੀ ਉਸੇ ਹਨੇਰੀ ਵਾਲੇ ਆਉਣਗੇ।