ਸਿੱਖਾਂ ਦਾ ਦਿੱਲੀ ਵਿੱਚ ਭਲਕੇ ਇਮਤਿਹਾਨ ਹੈ..

ਜਸਪਾਲ ਸਿੰਘ ਹੇਰਾਂ
ਭਲਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਦੀ ਚੋਣ ਲਈ ਵੋਟਾਂ ਪੈ ਜਾਣੀਆਂ ਹਨ।  ਦਿੱਲੀ ਦੇ ਸਿੱਖ ਵੋਟਰਾਂ ਨੇ ਦਿੱਲੀ ‘ਚ ਗੁਰੂ ਘਰਾਂ ਦੇ ਪ੍ਰਬੰਧਾਂ ਦੀ, ਸਿੱਖੀ ਦੇ ਪ੍ਰਚਾਰ ਦੀ ਅਤੇ ਸਿੱਖੀ ਦੇ ਪਸਾਰ ਦੀ ਜੁੰਮੇਵਾਰੀ ਕਿਸ ਧਿਰ ਨੂੰ ਦੇਣੀ ਹੈ, ਇਸਦਾ ਫੈਸਲਾ ਵੋਟ ਮਸ਼ੀਨਾਂ ‘ਚ ਬੰਦ ਕਰ ਦਿੱਤਾ ਜਾਵੇਗਾ।  ਭਾਵੇਂ ਕਿ ਗੁਰੂ ਘਰਾਂ ਦੇ ਪ੍ਰਬੰਧਕਾਂ ਦਾ ਵੋਟਾਂ ਨਾਲ ਫੈਸਲਾ ਹੋਣਾ ਸਿੱਖੀ ਸਿਧਾਂਤਾਂ ਦੇ ਉਲਟ ਹੈ, ਪ੍ਰੰਤੂ ਵਿਦੇਸ਼ੀ ਹਕੂਮਤ ਸਮੇਂ ਸਿੱਖਾਂ ਨੇ ਅਜਿਹਾ ਗੁਰਦੁਆਰਾ ਐਕਟ ਪ੍ਰਵਾਨ ਕਰ ਲਿਆ, ਜਿਹੜਾ ਸਿੱਖਾਂ ਦੇ ਗੁਰਦੁਆਰਿਆਂ ਨੂੰ ਵੀ ਸਰਕਾਰਾਂ ਦੇ ਅਧਿਕਾਰ ਖੇਤਰ ‘ਚ ਦੇ ਗਿਆ।  ਸਿੱਖ ਵੱਖਰੀ ਕੌਮ ਹੈ ਅਤੇ ਜਦੋਂ ਇਕ ਵੱਖਰੀ ਕੌਮ ਨੂੰ ਅਜ਼ਾਦੀ ਨਹੀਂ ਮਿਲਦੀ, ਉਸ ਲਈ ਅਜਿਹੀਆਂ ਕਈ ਗ਼ੁਲਾਮੀਆਂ ਨੂੰ ਝੱਲਣਾ ਮਜਬੂਰੀ ਹੁੰਦਾ ਹੈ।  ਖੈਰ! ਅਸੀਂ ਗੱਲ ਕਰ ਰਹੇ ਸੀ, ਦਿੱਲੀ ਸਥਿੱਤ ਗੁਰੂ ਘਰਾਂ ਦੇ ਪ੍ਰਬੰਧਕਾਂ ਦੀ ਚੋਣ ਲਈ 26 ਫਰਵਰੀ ਨੂੰ ਦਿੱਲੀ ਦੇ ਸਿੱਖਾਂ ਵੱਲੋਂ ਲਏ ਜਾਣ صيانة ਵਾਲੇ ਫੈਸਲੇ ਦੀ।  ਇਸ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਬਾਦਲ ਦਲ ਕਾਬਜ਼ ਹੈ।  ਪ੍ਰੰਤੂ ਜਿਸ ਸੰਸਥਾ ਦੇ ਨਾਮ ਨਾਲ ਬਾਦਲ ਲੱਗਦਾ ਹੈ, ਉਸ ਸੰਸਥਾ ਨੂੰ ਹੁਣ ਕੋਈ ਸਿੱਖ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ।  ਕਾਰਣ ਹਰ ਸਿੱਖ ਦੇ ਮਨ ‘ਚ ਬਾਦਲਾਂ ਪ੍ਰਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਨਿਰੰਤਰ ਬੇਅਦਬੀ, ਜਿਹੜੀ ਅੱਜ ਤੱਕ ਜਾਰੀ ਹੈ, ਸਾਰੀਆਂ ਉਚ ਸਿੱਖ ਸੰਸਥਾਵਾਂ ਦੇ ਪਾਏ ਭੋਗ, ਸਿੱਖੀ ਸਿਧਾਂਤਾਂ ਨੂੰ ਲਾਏ ਖੋਰੇ ਅਤੇ ਗੁਰੂ ਘਰਾਂ ਦੀ ਗੋਲਕ ਨੂੰ ਭ੍ਰਿਸ਼ਟਾਚਾਰ ਦੀ ਪਾਤਰ ਬਣਾਉਣ ਕਾਰਣ, ਗੁੱਸਾ ਜਿਹੜਾ ਹੁਣ ਨਫ਼ਰਤ ‘ਚ ਬਦਲ ਚੁੱਕਾ ਹੈ, ਇਹ ਬਾਦਲਾਂ ਪ੍ਰਤੀ ਗੁੱਸੇ ਦਾ ਮੁੱਖ ਕਾਰਨ ਹੈ।
ਉਸ ਨਫ਼ਰਤ ਕਾਰਣ, ਦਿੱਲੀ ਦਾ ਕੋਈ ਸਿੱਖ, ਉਸ ਧਿਰ ਨੂੰ ਜਿਹੜੀ ਬਾਦਲ ਦੀ ਧਿਰ ਅਖਵਾਉਂਦੀ ਹੋਵੇ, ਕਦੇ ਵੀ ਦਿੱਲੀ ਦੇ ਗੁਰੂ ਘਰਾਂ ਦੇ ਪ੍ਰਬੰਧਕ ਨਹੀਂ ਵੇਖਣਾ ਚਾਹੇਗਾ।  ਦਿੱਲੀ ਦੇ ਸਿੱਖ ਇਹ ਵੀ ਬਾਖ਼ੂਬੀ ਜਾਣਦੇ ਹਨ ਕਿ ਪੰਜਾਬ ਦੇ ਸਿੱਖਾਂ ਨੇ ਉਪਰੋਕਤ ਸਾਰੇ ਕਾਰਣਾਂ ਕਰਕੇ, ਵਿਧਾਨ ਸਭਾ ਚੋਣਾਂ ‘ਚ ਬਾਦਲਕਿਆਂ ਦਾ ਸਫ਼ਾਇਆ ਕਰਕੇ, ਉਹਨਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਅਤੇ ਸਿੱਖ ਦੁਸ਼ਮਣ ਸੌਦਾ ਸਾਧ ਨਾਲ ਪਾਈ ਜੱਫ਼ੀ ਦੀ ਸਜ਼ਾ ਦੇ ਦਿੱਤੀ ਹੋਈ ਹੈ।
ਦਿੱਲੀ ਦੇ ਸਿੱਖ ਕਦੇ ਵੀ ਪੰਜਾਬ ਦੇ ਸਿੱਖਾਂ ਵੱਲੋਂ ਲਏ ਫੈਸਲੇ ਤੋਂ ਬਾਹਰ ਨਹੀਂ ਜਾਣਗੇ, ਸਗੋਂ ਉਸਨੂੰ ਹੋਰ ਪਕੇਰਾ ਕਰਨ ਲਈ, ਆਪਣੀ ਮੋਹਰ ਲਾਉਣਗੇ।  ਭਾਵੇਂ ਕਿ ਗੁਰੂ ਘਰਾਂ ਦੇ ਪ੍ਰਬੰਧ ‘ਚ ਸਿਆਸਤ ਦਾ ਦਖ਼ਲ ਨਹੀਂ ਹੋਣਾ ਚਾਹੀਦਾ ਹੈ।  ਇਹ ਪ੍ਰਬੰਧ ਗੁਰੂ ਨੂੰ ਪ੍ਰਣਾਏ ਸੱਚੇ-ਸੁੱਚੇ, ਇਮਾਨਦਾਰ ਗੁਰਸਿੱਖਾਂ ਦੇ ਹੱਥਾਂ ‘ਚ ਹੋਣਾ ਚਾਹੀਦਾ ਹੈ।  ਜਿਹੜੇ ਗੁਰੂ ਘਰਾਂ ਨੂੰ ਸੱਚੀ ਮੁੱਚੀ ਸਿੱਖੀ ਦੇ ਪ੍ਰਚਾਰ ਤੇ ਪਸਾਰ ਦਾ ਕੇਂਦਰ ਅਤੇ jordan retro 1 ਗੁਰੂ ਦੀ ਗੋਲਕ ਨੂੰ ਗਰੀਬ ਦਾ ਮੂੰਹ ਬਣਾਉਣ ਦੇ ਸਮਰੱਥ ਹੋਣ।  ਪ੍ਰੰਤੂ ਸਿੱਖਾਂ ਨੇ ਪੰਜਾਬ ‘ਚ ਵੀ, ਦੇਸ਼ ‘ਚ ਵੀ ਅਤੇ ਵਿਦੇਸ਼ ‘ਚ ਵੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ‘ਚੌਧਰਪੁਣੇ’ ‘ਚ ਸ਼ਾਮਲ ਕਰ ਲਿਆ ਹੈ।  ਇਸ ਲਈ ਪ੍ਰਬੰਧਕੀ ਕਮੇਟੀ ਦੀ ਚੋਣ ਸਮੇਂ ਪੱਗਾਂ ਲਹਿੰਦੀਆਂ ਹਨ, ਸਿਰ ਪਾਟਦੇ ਹਨ, ਇਕ ਦੂਜੇ ਦੇ ਪੋਤੜੇ ਫੋਲੇ ਜਾਂਦੇ ਹਨ, ਪੁਲਿਸ ਸੱਦੀ ਜਾਂਦੀ ਹੈ, ਆਪਣਾ ਜਲੂਸ ਪੂਰੀ ਦੁਨੀਆ ਨੂੰ ਵਿਖਾਇਆ ਜਾਂਦਾ ਹੈ।  ਕਾਰਣ, ਸਿਆਸਤ, ਧਰਮ ‘ਤੇ ਭਾਰੂ ਹੋ ਚੁੱਕੀ ਹੈ।  ਭਾਵੇਂ ਕਿ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਦਿੱਲੀ ਦੇ ਸਿੱਖ ਵੋਟਰ, ਬਾਦਲਕਿਆਂ ਨੂੰ ਦਿੱਲੀ ਦੇ ਗੁਰੂ ਘਰਾਂ ਦੇ ਪ੍ਰਬੰਧਾਂ ਤੋਂ ‘ਵੋਟ ਧੱਕੇ’ ਨਾਲ ਬਾਹਰ ਕੱਢ ਦੇਣ ਦਾ ਲਗਭਗ ਫੈਸਲਾ ਕਰੀ ਬੈਠੇ ਹਨ।  ਪ੍ਰੰਤੂ ਜਿਹੜੀ ਤਬਦੀਲੀ ਆਉਣੀ ਹੈ, ਉਸ ਵੱਡੀ ਤਬਦੀਲੀ ਨਾਲ ਭਾਵੇਂ ਗੁਰੂ ਘਰਾਂ ਦੇ ਪ੍ਰਬੰਧ ‘ਚ ਵੱਡੀ ਤਬਦੀਲੀ ਤੇ ਸੁਧਾਰ ਆਉਣ ਦੀ ਬਹੁਤੀ ਸੰਭਾਵਨਾ ਨਹੀਂ ਹੈ।  ਪ੍ਰੰਤੂ ਦਿੱਲੀ ਦੇ ਸਿੱਖਾਂ ਲਈ ਪਹਿਲੀ ਚੁਣੌਤੀ ਬਾਦਲਾਂ ਨੂੰ ਗਲੋਂ ਲਾਹੁਣ ਅਤੇ ਉਨਾਂ ਤੋਂ ਦਿੱਲੀ ਦੇ ਗੁਰੂ ਘਰਾਂ ਦਾ ਪ੍ਰਬੰੰਧ ਖੋਹ ਕੇ, ਉਨਾਂ ਦੇ ਕਫ਼ਨ ‘ਚ ਆਖ਼ਰੀ ਕਿੱਲ ਠੋਕਣ ਦੀ ਹੈ।
ਇਸ ਲਈ ਅਸੀਂ ਦਿੱਲੀ ਦੇ ਸੂਝਵਾਨ ਸਿੱਖ ਵੋਟਰਾਂ Cheap Jerseys ਨੂੰ ਇਹ ਹਾਰਦਿਕ ਅਪੀਲ ਜ਼ਰੂਰ ਕਰਾਂਗੇ ਕਿ ਸਮੁੱਚਾ ਪੰਥ ਹੁਣ ਦਿੱਲੀ ray ban sale ਵੱਲ ਵੇਖ ਰਿਹਾ ਹੈ।  ” ਗੁਰੂ ਗੰ੍ਰਥ ਤੇ ਗੁਰੂ ਪੰਥ” ਦੀ ਰਾਖੀ ਤੇ ਹੋਈ ਬੇਅਦਬੀ ਦਾ ਬਦਲਾ, ਉਨਾਂ ਦੇ ਹੱਥ ਹੈ।  ਜੇ ਉਹ ਗੁਰੂ ਨੂੰ ਸਰਮਪਿਤ ਹਨ ਤਾਂ ਆਪਣੀ ਵੋਟ ਨੂੰ ਬਾਦਲਾਂ ਨੂੰ ਸਜ਼ਾ ਦੇਣ ਲਈ ਵਰਤਣਗੇ।  ਜੇ ਉਹ ਗੁਰੂ ਨੂੰ ਬੇਦਾਵਾ ਦੇਣਾ ਚਾਹੁੰਦੇ ਹਨ ਤਾਂ ਫਿਰ ਉਨਾਂ ਦੀ ਮਰਜ਼ੀ।  ਪੰਥ ਅੱਗੇ ਭਵਿੱਖ ਦੀਆਂ ਵੱਡੀਆਂ Cheap Jerseys ਚੁਣੌਤੀਆਂ ਹਨ।  ਸਿੱਖ ਦੁਸ਼ਮਣ ਤਾਕਤਾਂ ਦੀ ਸਿੱਖ ਤੇ ਸਿੱਖੀ ਨੂੰ 2070 ਤੱਕ ਖ਼ਤਮ ਕਰਨ ਦੀ ਵੱਡੀ ਵੰਗਾਰ ਵੀ ਸਾਹਮਣੇ ਹੈ।  ਇਸ ਲਈ ਵੋਟ ਪਾਉਣ ਤੋਂ ਪਹਿਲਾਂ ਦਿੱਲੀ ਦੇ ਹਰ ਸਿੱਖ ਦੀ ਪਹਿਲੀ ਤੇ ਆਖ਼ਰੀ ਚੋਣ ਇਹੋ ਹੋਣੀ ਚਾਹੀਦੀ ਹੈ ਕਿ ਜਿਹੜਾ ਬਾਦਲਾਂ ਨੂੰ ਹਰਾ ਸਕਦਾ ਹੈ, ਵੋਟ ਉਸੇ ਉਮੀਦਵਾਰ ਦੇ ਚੋਣ ਨਿਸ਼ਾਨ ਨੂੰ ਹੀ ਪਾਈ ਜਾਵੇ।  ਭਾਂਵੇ ਵੋਟਾਂ ਆਉਂਦੀਆ ਜਾਂਦੀਆਂ ਰਹਿੰਦੀਆਂ ਹਨ, ਪ੍ਰੰਤੂ ਇਸ ਵਾਰ ਵਰਗੀਆਂ ਵੋਟਾਂ ਕਦੇ ਕਦੇ ਹੀ ਆਉਂਦੀਆਂ ਹਨ।  ਜਦੋਂ ਵੋਟ, ਕੌਮ ਦੀ ਹੋਂਦ ਨਾਲ, ਗੁਰੂ ਸਾਹਿਬ ਨਾਲ ਜੁੜੀ cheap nfl jerseys ਹੋਵੇ ਉਦੋਂ ਵੋਟ ਪਾਉਣ ਤੋਂ ਪਹਿਲਾ ਸਿੱਖ ਨੂੰ ਇਕ ਵਾਰ ਗੁਰੂ ਸਾਹਿਬ ਦਾ ਧਿਆਨ ਧਰਨਾ ਹੀ ਚਾਹੀਦਾ ਹੈ।  ਦਿੱਲੀ ਦੇ ਸਿੱਖ ਵੋਟਰਾਂ ਨੂੰ ਇਹੋ ਬੇਨਤੀ ਹੈ ਕਿ ਬੱਸ ! ਵੋਟ ਪਾਉਣ ਤੋਂ ਪਹਿਲਾ ਇਕ ਵਾਰ ਬਰਗਾੜੀ ਦੀਆਂ ਗਲੀਆਂ, ਬਜ਼ਾਰਾਂ ‘ਚ ਰੁਲੇ ਗੁਰੂ ਸਾਹਿਬ ਦੇ ਪਾਵਨ ਅੰਗਾਂ ਤੇ ਬਾਦਲਕਿਆਂ ਦੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੰਘਾਂ ਦੇ ਚਿੱਥੜੇ-ਚਿੱਥੜੇ ਸਰੀਰਾਂ ਦਾ ਇਕ ਵਾਰ ਧਿਆਨ ਜ਼ਰੂਰ ਕਰ ਲੈਣਾ।