ਵੋਟ ਮੰਗਤਿਆਂ ਤੋਂ ਬਚਣ ਦਾ ਕਾਰਗਰ ਘਰੇਲੂ ਨੁਸਖਾ

-ਮਿੰਟੂ ਬਰਾੜ
ਵੋਟਰੋ ਦੇਰ ਨਾਲ ਈ ਸਹੀ ਪਰ ਦਰੁਸਤ ਸਮਝਿਓ ਆਹ ਨੁਸਖਾ .. ਜਿਹੜਾ ਆਪਾਂ ਦੱਸਣ ਲੱਗੇ ਆਂ.. ਇਹ ਨੁਸਖਾ ਅਖੌਤੀ ਲੀਡਰਾਂ ਤੇ ਵਾਹਵਾ ਕਾਮਯਾਬ ਹੋ ਰਿਹੈ, ਕੁਝ ਕੁ ਲੋਕਾਂ ਨੇ ਅੱਧ-ਪਚੱਧਾ ਅਜ਼ਮਾਇਆ ਵੀ ਐ ਤੇ ਨਤੀਜੇ ਸ਼ਾਨਦਾਰ ਰਹੇ ਨੇ। ਵੋਟਾਂ ਦੇ cheap authentic jordans ਰਹਿੰਦੇ ਢਾਈ ਦਿਨ ਬਹੁਤੇ ਨੇਤਾ ਹਾਲੇ ਵੀ ਤੁਹਾਡੇ ਦਰ ਨੀਵੇਂ ਕਰਨ ਆਉਣਗੇ।।  ਸੋ ਉਨ੍ਹਾਂ ਨਾਲ ਨਜਿਠੱਣ ਲਈ ਤਲਵੰਡੀ ਸਾਬੋ ਤੋਂ ਸਾਡੇ ਵੀਰ ਖ਼ੁਸ਼ਦੀਪ ਸਿੰਘ ਚੱਠਾ ਨੇ ਇੱਕ ਨੁਸਖਾ ਭੇਜਿਐ, ਜੋ ਉਨ੍ਹਾਂ ਦੇ ਪਿੰਡ ‘ਚ ਅਪਣਾਇਆ ਜਾ ਰਿਹੈ, ਪਰ ਪੂਰਨ ਨਹੀਂ।  ਚਲੋ ਵਕਤ ਰਹਿੰਦਿਆਂ ਉਸ ਪੂਰਨ ਨੁਸਖ਼ੇ ਬਾਰੇ ਦੱਸਦੇ ਆਂ ਕਿ ਤੁਹਾਨੂੰ ਕੀ ਕੁਝ ਉਸ ਨੁਸਖ਼ੇ ਲਈ ਚਾਹੀਦੈ ਤੇ ਕਿਵੇਂ-ਕਿਵੇਂ ਉਹਨੂੰ ਵਰਤਣੈ।
1. ਘਰ ਵਿਚ ਪਾਣੀ ਦਾ ਸਰੋਤ ਹੋਣਾ ਲਾਜ਼ਮੀ ਹੈ ਜੇ ਦੋ ਇੰਚ ਵਾਲੀ ਬੰਬੀ ਹੋਵੇ ਤਾਂ ਰੀਸ ਨਹੀਂ ਪਰ ਸਰ ਤੁਹਾਡਾ ਟੂਟੀ ਵਾਲੇ ਪਾਣੀ ਨਾਲ ਵੀ ਜਾਣਾ ਹੈ।
2. ਪਾਈਪ ਲੋੜ ਮੁਤਾਬਕ ਲੈ ਲਿਓ, ਜਿਹੜੀ ਟੂਟੀ ਤੋਂ ਸੌਖਿਆਂ ਗਲੀ ਵਿਚ ਦਸ ਕੁ ਮੀਟਰ ਤੱਕ ਮਾਰ ਕਰ ਸਕੇ।
3. ਮੂੰਹ ਉੱਤੇ ਲਾਉਣ ਲਈ ਇੱਕ ਟੇਪ ਵੀ ਚਾਹੀਦੀ ਐ, ਜਿਹੜੀ ਤੁਹਾਨੂੰ ਗ਼ੁੱਸੇ ਦੌਰਾਨ ਵੀ ਮੰਦੀ ਸ਼ਬਦਾਵਲੀ ਬੋਲਣ ਤੋਂ ਬਚਾ ਸਕੇ।
4. ਜੇ ਕੰਨ ‘ਚ ਲਾਉਣ ਵਾਲੇ ਡੱਟ ਮਿਲ ਜਾਣ ਤਾਂ ਉਹ ਵੀ ਸਹਾਈ ਹੋਣਗੇ।  ਕਿਉਂਕਿ ਉਨ੍ਹਾਂ ਨਾਲ ਜਦੋਂ ਤੁਹਾਨੂੰ ਮੂਹਰਲਿਆਂ ਦੀਆਂ ਗੱਲਾਂ ਸੁਣੀਆਂ ਹੀ ਨਾ ਤਾਂ ਗ਼ੁੱਸਾ ਆਉਣ ਦੇ ਆਸਾਰ ਘਟ ਹੀ ਜਾਣੇ ਨੇ।
5. ਬਾਕੀ ਚੀਜ਼ਾਂ ਜਿਵੇਂ -ਪਾਣੀ ‘ਚ ਭਿੱਜਣ ਤੋਂ ਬਚਣ ਲਈ ਤੇ ਤਿਲ੍ਹਕਣ ਤੋਂ ਬਚਣ ਲਈ ਵਰਤੋਂ ‘ਚ ਆਉਂਦੇ ਰਬੜ ਦੇ ਬੂਟ ਜਾਂ ਬਰਸਾਤੀਆਂ ਆਦਿ ਲੋੜ ਮੁਤਾਬਕ ਵਰਤੀਆਂ ਜਾ ਸਕਦੀਆਂ ਨੇ, ਜਿਨ੍ਹਾਂ ਦੀ ਸਾਨੂੰ ਆਮ ਬੰਦਿਆਂ ਨੂੰ ਕੋਈ ਖ਼ਾਸ ਜ਼ਰੂਰਤ ਵੀ ਨਹੀਂ ਹੁੰਦੀ।
6. ਆਂਢੀਆਂ-ਗੁਆਂਢੀਆਂ ਦਾ ਸਹਿਯੋਗ ਜੇ ਮਿਲ ਸਕੇ ਤਾਂ ਸੋਨੇ ਤੇ ਸੁਹਾਗਾ ਸਮਝਿਓ।
ਨੁਸਖੇ ਨੂੰ ਅਮਲ ‘ਚ ਲਿਆਉਣ ਲਈ ਤੁਸੀਂ ਕਰਨਾ ਕੀ ਹੈ :
ਸਭ ਤੋਂ ਪਹਿਲਾਂ ਆਪਣੇ ਆਂਢੀਆਂ-ਗੁਆਂਢੀਆਂ ਦੀ ਲਿਸਟ ਬਣਾਓ ਕਿ ਕਿਹੜੇ-ਕਿਹੜੇ ਤੁਹਾਡਾ ਇਸ ਕਾਰਜ ‘ਚ ਸਾਥ ਦੇ ਸਕਦੇ ਨੇ।  ਇਸ ਕੰਮ ਲਈ ਨਿੱਜੀ ਜਾਣਕਾਰੀ ਜਾਂ ਘਰ ‘ਤੇ ਲੱਗੀ ਝੰਡੀ ਆਪ ਜੀ ਦੀ ਮਦਦ ਕਰ ਸਕਦੀ ਹੈ।  (ਧਿਆਨ ਰਹੇ! ਜੇ ਕੋਈ ਪਰਿਵਾਰ ਜ਼ਿਆਦਾ ਹੀ ਟਕਸਾਲੀ ਹੋਵੇ ਕਿਸੇ ਵੀ ਖ਼ਾਸ ਪਾਰਟੀ ਦਾ..  ਤਾਂ ਉਸ ਤੋਂ ਆਪਣੇ ਮਿਸ਼ਨ ਦਾ ਪਰਦਾ ਬਣਾ ਕੇ ਰੱਖਣਾ ਪੈਣਾ ਹੈ)।  ਫੇਰ ਉਨ੍ਹਾਂ ਨਾਲ ਮੀਟਿੰਗ ਕਰੋ ਤੇ ਆਪਣਾ ਸਾਰਾ ਪਲਾਨ ਸਮਝਾਓ।  ਕਿਉਂਕਿ ਇਸ ਸਾਰੇ ਮਿਸ਼ਨ ‘ਚ ਜਿਵੇਂ ਫ਼ੌਜੀ ਕਵਰ ਸ਼ਾਟ ਲਈ ਤਿਆਰ ਹੁੰਦੇ ਨੇ ਤੇ ਇੱਕ ਦੂਜੇ ਨੂੰ ਬੈਕ-ਅਪ ਦਿੰਦੇ ਨੇ, ਓਵੇਂ ਜਿਵੇਂ ਤਿਆਰ ਰਹਿਣਾ ਪੈਣਾ ਸਾਰੇ ਆਂਢ ਗੁਆਂਢ ਨੂੰ।
ਆਪਣੇ ਘਰ ਪਰਿਵਾਰ ਦੇ ਜੀਆਂ ਨੂੰ ਭਰੋਸੇ ‘ਚ ਲਵੋ ਤੇ ਉਨ੍ਹਾਂ ਨੂੰ ਆਪੋ ਆਪਣੇ ਮੋਰਚਿਆਂ ਬਾਰੇ ਸਮਝਾਓ, ਦਿਖਾਓ ਅਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਦੀ ਪ੍ਰੈਕਟਿਸ ਕਰਵਾਓ।  ਪੁਰਾਣੇ ਬਜ਼ੁਰਗਾਂ ਦੇ ਮੰਜੇ ਅੰਦਰਲੇ ਦਲਾਣ ‘ਚ ਡਾਹ ਦਿਓ ਕਿਉਂਕਿ ਇਸ ਕਾਰਜ ‘ਚ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਹੀ ਸਹੀ ਪਰਫਾਰਮੈਂਸ ਦੇ ਸਕਦੀ ਹੈ।  ਘਰ ਦੇ ਸਭ ਤੋਂ ਛੋਟੇ ਬੱਚਿਆਂ ਨੂੰ (ਧਿਆਨ ਰਹੇ ਛੋਟੇ ਮਤਲਬ 10/12 ਸਾਲਾਂ ਦੇ ) ਮੋਰਚੇ ‘ਚ ਸਭ ਤੋਂ ਮੂਹਰੇ ਰੱਖਿਓ।  ਘਰ ਦਾ ਮਾਲਕ ਬੰਬੀ ਦੀ ਸੁੱਚ ਕੋਲ ਤੇ ਮਾਲਕਣ ਗੇਟ ਕੋਲ ਆਪਣਾ ਮੋਰਚਾ ਸੰਭਾਲੂਗੀ।  ਕਿਸ਼ੋਰ ਅਵਸਥਾ ਦੇ ਬੱਚਿਆਂ ਦੀ ਡਿਊਟੀ ਮੁਹੱਲੇ ਵਾਲੇ ਮੋੜ ਤੋਂ ਲੈ ਕੇ ਗਲੀ ਦੇ ਮੋੜ ਤੱਕ ਲੱਗੇ,  ਜੋ ਵੋਟਾਂ ਮੰਗਣ ਆ ਰਹੇ ਕਾਫ਼ਲੇ ਦੀ ਲੋਕੇਸ਼ਨ ਦਾ ਪਲ-ਪਲ ਦਾ ਦ੍ਰਿਸ਼ਟਾਂਤ ਮੋਰਚੇ ‘ਤੇ ਡਟੇ ਪਰਿਵਾਰ ਨੂੰ ਦੱਸਦੇ ਰਹਿਣ।
ਸਭ ਤੋਂ ਪਹਿਲਾਂ ਮੁਹੱਲੇ ਦੇ ਮੋੜ ਵਾਲਾ ਨੌਜਵਾਨ ਆਪਣੇ ਮੋਬਾਈਲ ਰਾਹੀਂ ਜਾਂ ਸੀਟੀ ਮਾਰ ਕੇ ਗਲੀ ਦੇ ਮੋੜ ਵਾਲੇ ਜਵਾਨ ਨੂੰ ਸੁਚੇਤ ਕਰੂ,  ਜੇ ਹੋ ਸਕੇ ਤਾਂ ਕਾਫ਼ਲੇ ਦੀ ਗਿਣਤੀ ਉਸ ਦੀ ਸਪੀਡ ਅਤੇ ਉਸ ਵਿਚ ਆ ਰਹੇ ਉਮਰ ਵਰਗ ਦੇ ਲੋਕਾਂ ਦਾ ਵੀ ਪਤਾ ਲੱਗ ਜਾਵੇ ਤਾਂ ਸੋਨੇ ਤੇ ਸੁਹਾਗਾ।
ਉਸ ਤੋਂ ਬਾਅਦ ਗਲੀ ਦੇ ਮੋੜ ਵਾਲਾ ਜਵਾਨ ਬਾਰ ਮੂਹਰੇ ਖੇਡ ਰਹੇ ਬੱਚਿਆਂ ਨੂੰ ਚੌਕਸ ਕਰੂ ਤੇ ਬੱਚਿਆਂ ਨੂੰ ਇਹ ਪਹਿਲਾਂ ਈ ਸਿਖਾਇਆ ਹੋਊ ਬਈ ਜਦੋਂ ਭੀੜ 10 ਮੀਟਰ ਦੀ ਦੂਰੀ ਤੇ ਆ ਗਈ ਤਾਂ ਉਨ੍ਹਾਂ ਨੇ  ਘਰ ਦੇ ਮਾਲਕ ਨੂੰ ਚੀਕ ਮਾਰ ਕੇ ਇਸ਼ਾਰਾ ਕਰਨੈ, ਜੋ ਬੰਬੀ ਦਾ ਬਟਨ ਨੱਪ ਦੇਊ ਤੇ ਮਾਲਕਣ ਨੂੰ ਟੂਟੀ ਫ਼ੁੱਲ ਸਪੀਡ ਤੇ ਛੱਡਣ ਦੀ ਹਦਾਇਤ ਦੇ ਦਊ।   ਪਹਿਲਾਂ ਤੋਂ ਚੰਡੇ ਜੁਆਕ ਵੋਟਾਂ ਵਾਲੇ ਪਤਵੰਤਿਆਂ ਦੇ ਲੱਖ ਰੋਕਣ ‘ਤੇ ਉਨ੍ਹਾਂ ਵੱਲ ਪਾਈਪ ਦਾ ਮੂੰਹ  ਕਰ ਦੇਣਗੇ ਤੇ ਜਦੋਂ ਪਾਣੀ ਤੋਂ ਬਚਣ ਲਈ ਹਫ਼ੜਾ ਦਫ਼ੜੀ ਮੱਚੂ ਤਾਂ ਇਹ ਲਾਜ਼ਮੀ ਹੈ ਕਿ ਅੱਧੀ ਭੀੜ ਸੱਜੇ ਤੇ ਅੱਧੀ ਖੱਬੇ ਭੱਜੂ।  ਬੱਸ ਉਹੀ ਸਹੀ ਵਕਤ ਹੋਊ ਗੁਆਂਢੀਆਂ ਵੱਲੋਂ ਇਹ ਵਿਹਾਰ ਦੁਹਰਾਉਣ ਦਾ।
ਅੱਜ ਦੇ ਜੁਆਕ ਕੱਲ ਦੇ ਜਵਾਨ ਹੁੰਦੇ ਨੇ, ਇਸੇ ਕਰਕੇ ਉਹਨਾਂ ਨੂੰ ਮੂਹਰੇ ਲਾਉਣ ਦਾ ਸੋਚਿਆ, ਨਾਲੇ ਬਈ ਇੱਕ ਤਾਂ ਬੱਚੇ ਸ਼ਰਾਰਤੀ ਹੁੰਦੇ ਨੇ ਤੇ ਉਨ੍ਹਾਂ ਨੂੰ ਇਹ ਮਾਂ-ਬਾਪ ਵਾਲੋਂ ਪ੍ਰਮਾਣਿਤ ਸ਼ਰਾਰਤ ਕਰਨ ‘ਚ  ਮਜ਼ਾ ਵੀ ਬਹੁਤਾ ਆਊ ਤੇ ਅੱਗੇ ਤੋਂ ਦੀਵਾਲੀ ਵਾਂਗ ਇਸ ਦਿਨ ਦੀ ਉਡੀਕ ਕਰਿਆ ਕਰਨਗੇ।  ਦੂਜਾ ਮੂਹਰਲਿਆਂ ਕੋਲ ਵੀ ਬੋਲਣ ਨੂੰ ਕੁਝ ਨਹੀਂ ਰਹਿਣਾ, ਨਹੀਂ ਤਾਂ ਉਨ੍ਹਾਂ ਕਹਿਣਾ ਸੀ ਓਏ Sania ਤੁਸੀਂ ਸਿਆਣੇ-ਸੋਥੇ ਇਹ ਕੀ ਕਰੀ ਜਾਨੇ ਓਂ..।
ਇੱਥੇ ਖ਼ਾਸ ਧਿਆਨ ਰੱਖਣ ਯੋਗ ਗੱਲ ਇਹ ਵੀ ਐ ਬਈ ਉਸ ਦਿਨ ਘਰ ਦੇ ਸਿਆਣੇ ਵੀ ਜੇ ਆਪਣੇ ਅੰਦਰਲੇ ਬੱਚੇ ਨੂੰ ਜਗਾ ਕੇ ਸ਼ਰਾਰਤੀ ਟਾਈਪ ਫੀਲਿੰਗ ‘ਚ ਆ ਜਾਣ ਤਾਂ ਮਿਸ਼ਨ ਹੋਰ ਵੀ ਜ਼ਿਆਦਾ ਕਾਮਯਾਬ ਹੋਊ।
ਇਸ ਸਾਰੇ ਘਟਨਾਕ੍ਰਮ ਦੌਰਾਨ ਤੁਹਾਨੂੰ ਬਹੁਤ ਸਾਰੀਆਂ ਗਾਲ੍ਹਾਂ ਪੈਣੀਆਂ ਨੇ,  ਪਰ ਤੁਹਾਨੂੰ ਉਸ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਤੁਸੀਂ ਕੰਨਾਂ ‘ਚ ਡੱਟ ਦਿੱਤੇ ਹੋਣੇ ਨੇ।
ਕਹਿੰਦੇ ਨੇ  ਬਈ ਲੜਾਈ ਦੇ ਮੋਰਚੇ ‘ਤੇ ਹਮੇਸ਼ਾ ਉਹੀ ਸੂਰਮਾ ਕਾਮਯਾਬ ਹੁੰਦਾ ਜਿਹੜਾ ਆਪਣਾ ਦਿਮਾਗ਼ ਠੰਢਾ ਰੱਖੇ ਤੇ ਸਰੀਰ ਚੁਸਤ।  ਤੁਸੀਂ ਸਾਰੇ ਮਿਸ਼ਨ ਦੌਰਾਨ ਇੱਕ ਗੱਲ ਚੇਤੇ ਰੱਖਣੀ ਆ, ਬਈ ਜਿਹੜਾ ਵਤੀਰਾ ਤੁਸੀਂ ਅੱਜ ਵੋਟਾਂ ਮੰਗਣ ਆਇਆਂ ਨਾਲ ਕਰ ਰਹੇ ਹੋ, ਇਹ ਪਿਛਲੇ ਕਈ ਦਹਾਕਿਆਂ ਤੋਂ ਤੁਹਾਡੇ ਨਾਲ ਚੰਡੀਗੜ੍ਹ ਦੇ ਮਟਕਾ ਚੌਕ ‘ਚ ਹੁੰਦਾ ਆ ਰਿਹਾ ਹੈ ਤੇ ਅੱਗੇ ਵੀ ਜਾਰੀ ਰਹੇਗਾ।

ਬੱਸ ਤੁਸੀਂ ਆਪਣੀ ਸਭਿਅਤਾ ਦਾ ਸਬੂਤ ਦੇਣ ਲਈ Cheap Ray Bans ਇੱਕ ਗੱਲ ਧਿਆਨ ‘ਚ ਰੱਖਿਓ ਕਿ ਇਸ ਮਿਸ਼ਨ ਦੌਰਾਨ ਕਿਸੇ ਦੀ ਪੱਗ ਨਾ ਲੱਥੇ ਨਹੀਂ ਤਾਂ ਤੁਹਾਡੇ ਅਤੇ ਇਹਨਾਂ ‘ਚ ਕੋਈ ਫ਼ਰਕ ਨਹੀਂ।
ਤੇ ਨਾਲੇ ਇਕ ਗੱਲ ਦਾ ਹੋਰ ਵੀ ਖਿਆਲ ਰੱਖਿਓ ਭੱਜੇ ਜਾਂਦੇ ਦੀ ਪਿੱਠ ‘ਤੇ cheap jerseys ਵਾਛੜ ਨਾ ਮਾਰਿਓ, ਇਕ ਤਾਂ ਪਿੱਠ ਤੇ ਵਾਰ ਕਰਨਾ ਕਮੀਨਗੀ ਹੁੰਦੀ ਐ ਤੇ ਦੂਜਾ ਪਾਣੀ ਦੀ ਫਜ਼ੂਲ ਖਰਚੀ ਹੋਊ, ਪਾਣੀ ਓਨਾ ਈ ਵਰਤਿਆ ਜਾਵੇ ਜਿੰਨੇ ਬਿਨਾ ਸਰਦਾ ਨਾ ਹੋਵੇ।
ਹਾਂ ਸੱਚ! ਹਰ ਪਿੰਡ ਗਲੀ ਮੁਹੱਲੇ ਕੋਈ ਨਾ ਕੋਈ ਤੁਹਾਨੂੰ ਮਟਕਾ ਚੌਕ ਤੋਂ ਇਸ ਕਾਰਜ ਦਾ ਤਜਰਬਾ-ਧਾਰੀ ਮੁਲਾਜ਼ਮ ਵੀ ਮਿਲ ਜਾਣੈ! ਜੀਹਨੇ ਗਾਹੇ ਬਗਾਹੇ ਉੱਥੇ ਪਾਣੀ ਦੀਆਂ ਬੁਛਾੜਾਂ ਨਾਲ ਲੀੜੇ ਪੜਵਾਏ ਹੋਣਗੇ । ਸੋ ਉਨ੍ਹਾਂ ਦੇ ਤਜਰਬੇ ਦਾ ਲਾਹਾ ਵੀ ਲਿਆ ਜਾ ਸਕਦਾ ਹੈ ਉਨ੍ਹਾਂ ਨੂੰ ਮਿਸ਼ਨ ਦਾ ਕਮਾਂਡਰ ਬਣਾ ਕੇ।
ਬਾਕੀ ਚੋਣ ਕਮਿਸ਼ਨ ਮੇਰੇ ਇਸ ਲੇਖ ਤੇ ਇਹ ਕਹਿ ਕੇ ਪਾਬੰਦੀ ਨਹੀਂ ਲਾ ਸਕਦਾ ਬਈ ਇਹ ਲੋਕ-ਭੜਕਾਊ ਐ,  ਕਿਉਂਕਿ ਮੈਂ ਕਿਹੜਾ ਕਿਸੇ ਦੇ ਡਲ਼ੇ ਮਾਰਨ ਨੂੰ ਉਕਸਾਇਆ, ਮੈਂ ਤਾਂ ਸਰਕਾਰ ਵਾਂਗ ਆਪਣੇ ਗਲੀ ਮੁਹੱਲੇ ਦੀ ਸ਼ਾਂਤੀ ਬਣਾਈ ਰੱਖਣ ਲਈ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਸਰਕਾਰ ਦਾ ਈ ਅਜ਼ਮਾਇਆ ਫ਼ਾਰਮੂਲਾ ਲੋਕਾਂ ਨੂੰ ਚੇਤੇ ਕਰਵਾਇਆ।
ਸੋ ਵੋਟਰੋ..  ਹੁਣ ਦੇਰੀ ਕਾਹਦੀ? ਨੁਸਖ਼ੇ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਘਰਾਂ ‘ਚ ਮੌਜੂਦ ਨੇ, ਬੱਸ ਅਮਲ ਈ ਕਰਨਾ। ਨਾਲੇ .. ਸਾਨੂੰ ਤਾਂ ਸਾਡੇ ਮਹਾਪੁਰਖ ਵੀ ਕਹਿ ਗਏ ਨੇ ਬਈ ਅਮਲਾਂ ਨਾਲ ਹੀ ਨਬੇੜੇ ਹੋਣੇ ਆ।