ਚੋਣ ਪ੍ਰਚਾਰ ਦਾ ਮੁੱਖ ਜ਼ਰੀਆ ਬਣਿਆ ਸੋਸ਼ਲ ਮੀਡੀਆ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਚੋਣ ਪ੍ਰਚਾਰ ਦਾ ਮੁੱਖ ਜ਼ਰੀਆ ਸੋਸ਼ਲ ਮੀਡੀਆ ਬਣਿਆ ਹੈ।  2012 ਦੀਆਂ ਚੋਣਾਂ ਵੇਲੇ ਤੱਕ Cheap nfl Jerseys ਟੈਲੀਵਿਜ਼ਨ ਤੇ ਅਖਬਾਰਾਂ ਜ਼ਰੀਏ ਚੋਣ ਪ੍ਰਚਾਰ ਕੀਤਾ ਜਾਂਦਾ ਸੀ, ਪਰ ਇਸ ਵਾਰ ਮਾਹੌਲ ਬਿਲਕੁਲ ਵੱਖਰਾ ਹੈ। ਸੋਸ਼ਲ ਮੀਡੀਆ ਇਸ ਵਾਰ ਲੋਕਾਂ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਜ਼ਰੀਆ ਬਣਿਆ ਹੋਇਆ ਹੈ।  ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਮੈਸੇਂਜਰ ਫੇਸਬੁਕ ਹੈ ਕਿਉਂਕਿ ਫੇਸਬੁਕ ਯੂਜ਼ਰ ਨੂੰ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਵੱਖ-ਵੱਖ ਵਿਕਲਪ ਦਿੰਦੀ ਹੈ।  ਫੇਸਬੁਕ ਦੀ ਸਭ ਤੋਂ ਵੱਡੀ ਦੇਣ ਫੇਸਬੁਕ ਲਾਈਵ ਹੈ ਜੋ ਲੋਕਾਂ ਤੱਕ ਪਹੁੰਚਣ ਦਾ ਸਭ ਤੋਂ ਸੌਖਾ, ਸਸਤਾ ਤੇ ਵਧੀਆ ਤਰੀਕਾ ਹੈ।  ਸੋਸ਼ਲ ਮੀਡੀਆ ਜ਼ਰੀਏ ਚੋਣ ਪ੍ਰਚਾਰ ਕਰਨ ਦੀ ਰਵਾਇਤ ਨਵੀਂ ਉੱਭਰੀ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਹੈ।  ‘ਆਪ’ ਨੇ ਦਿੱਲੀ ਚੋਣਾਂ ਵੇਲੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ ਸਾਧਨ ਸੋਸ਼ਲ ਮੀਡੀਆ ਨੂੰ ਚੁਣਿਆ ਸੀ, ਕਿਉਂਕਿ ਇੱਕ ਤਾਂ ਨਵੀਂ ਪਾਰਟੀ ਕੋਲ ਫੰਡਾਂ ਦੀ ਘਾਟ ਹੋਣ ਕਾਰਨ ਹੋਰ ਮਹਿੰਗੇ ਸਾਧਨਾਂ ਤੱਕ ਪਹੁੰਚਣਾ ਮੁਸ਼ਕਲ ਹੁੰਦਾ ਹੈ।  ਦੂਜਾ, ਆਧੁਨਿਕ ਨੌਜਵਾਨ ਤਕਨਾਲੋਜੀ ਪ੍ਰਤੀ ਜਾਗਰੂਕ ਹੋਣ ਕਾਰਨ ਉਹਨਾਂ ਨੂੰ ਨਵੇਂ ਤਰੀਕੇ ਨਾਲ ਆਪਣੀ ਪਾਰਟੀ ਨਾਲ ਜੋੜਨਾ ਸੀ।  ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਕਾਮਯਾਬੀ ਵੀ ਹਾਸਲ ਹੋਈ। ਮੌਜੂਦਾ ਸਮੇਂ ਪੰਜਾਬ ਵਿਧਾਨ ਸਭਾ ਚੋਣ ਪ੍ਰਚਾਰ ਵੀ ਪਹਿਲੀ ਵਾਰ ਸੋਸ਼ਲ ਮੀਡੀਆ ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ।  ਆਮ ਆਦਮੀ ਪਾਰਟੀ ਦੇ ਪ੍ਰਚਾਰ ਲੀਹ ‘ਤੇ ਚੱਲਦਿਆਂ ਦੋਵੇਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਵੀ ਸੋਸ਼ਲ ਮੀਡੀਆ ਜ਼ਰੀਏ ਪ੍ਰਚਾਰ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।  ਹਰ Cheap nba Jerseys ਪਾਰਟੀ ਵੱਲੋਂ ਫੇਸਬੁਕ, ਟਵਿੱਟਰ, ਇੰਸਟਾ ਤੇ ਯੂਟਿਊਬ ਅਕਾਊਂਟ ਬਣਾਏ ਗਏ ਹਨ ਜਿਨਾਂ ‘ਤੇ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।  ਹਰ ਪਾਰਟੀ ਦੇ ਉਮੀਦਵਾਰ ਜਾਂ ਸੀਨੀਅਰ ਆਗੂ ਜਦੋਂ ਪੰਜਾਬ ਵਿੱਚ ਚੋਣ ਰੈਲੀਆਂ ਕਰਦੇ ਹਨ ਤਾਂ ਹਰ ਰੈਲੀ ਜਾਂ ਪਾਰਟੀ ਦੀ ਹੋਰ ਛੋਟੀ-ਵੱਡੀ ਗਤੀਵਿਧੀ ਨੂੰ ਫੇਸਬੁਕ ‘ਤੇ ਲਾਈਵ ਦਿਖਾਇਆ ਜਾਂਦਾ ਹੈ। ਯੂਟਿਊਬ ਜਾਂ ਕੋਈ ਵੈੱਬਸਾਈਟ ਖੋਲਣ ‘ਤੇ ਕੈਪਟਨ ਜਾਂ ਅਕਾਲੀ ਦਲ ਦੇ ਵਾਅਦਿਆਂ ਤੇ ਕੰਮਾਂ ਦੇ ਇਸ਼ਤਿਹਾਰ ਤੁਹਾਨੂੰ ਆਮ ਹੀ ਦਿਖਾਈ ਦੇਣਗੇ। de  ਪਾਰਟੀਆਂ ਦੇ ਫੇਸਬੁਕ ਪੇਜਾਂ ਨੂੰ ਵਰਕਰਾਂ ਵੱਲੋਂ ਰੱਜ ਕੇ ਲਾਈਕ ਤੇ ਸ਼ੇਅਰ ਕਰਕੇ ਹਮਾਇਤ ਦਿੱਤੀ ਜਾਂਦੀ ਹੈ।  ਫੇਸਬੁਕ ਦੀ ਪੋਸਟ ਨੂੰ ਪਸੰਦ ਕਰਨ Fake Ray Bans ਤੇ ਫਿਰ ਸ਼ੇਅਰ ਕਰਨ ਦੀ ਫੀਚਰ ਲੋਕਾਂ ਲਈ ਕਾਫੀ ਵੱਡੀ ਸਹੂਲਤ ਹੈ, ਕਿਉਂਕਿ ਸ਼ੇਅਰ ਦੇ ਜ਼ਰੀਏ ਇੱਕ ਜਾਣਕਾਰੀ ਨੂੰ ਹਜ਼ਾਰਾਂ, ਲੱਖਾਂ ਜਾਂ ਕਰੋੜਾਂ ਲੋਕਾਂ ਤੱਕ ਪਹੁੰਚਾਇਆ cheap jerseys ਜਾ ਸਕਦਾ ਹੈ।  ਇਸ ‘ਤੇ ਖਰਚਾ ਸਿਰਫ ਇੰਟਰਨੈੱਟ ਦਾ ਭੁਗਤਾਨ ਹੀ ਹੁੰਦਾ ਹੈ। ਅੱਜ ਕੱਲ ਤਾਂ ਕਈ ਮੀਡੀਆ ਹਾਊਸ ਫੇਸਬੁਕ ‘ਤੇ ਹੀ ਪੰਜਾਬ ਦਾ ਚੋਣ ਸਰਵੇ ਵੀ ਕਰ ਰਹੇ ਹਨ।  ਲੋਕਾਂ ਦਾ ਝੁਕਾਅ ਕਿਸ ਪਾਰਟੀ ਵੱਲ ਜ਼ਿਆਦਾ ਹੈ, ਕਿਹੜੀ ਪਾਰਟੀ ਕਿੱਥੇ ਜ਼ਿਆਦਾ ਮਜ਼ਬੂਤ ਹੈ, ਕਿਸ ਪਾਰਟੀ ਨੇ ਕੀ ਗਲਤੀ ਕੀਤੀ ਹੈ, ਕਿਸ ਪਾਰਟੀ ਦਾ ਕਿਹੜਾ ਲੀਡਰ ਕਿੱਥੇ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਹੈ, ਇਹ ਸਾਰੀਆਂ ਜਾਣਕਾਰੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਅੱਜ ਬਹੁਤ ਆਸਾਨੀ ਨਾਲ ਹਾਸਲ ਹੋ ਜਾਂਦੀਆਂ ਹਨ। ਚੋਣ ਪ੍ਰਚਾਰ ਦੇ ਰਵਾਇਤੀ ਤਰੀਕਿਆਂ ਦੀ ਗੱਲ ਕਰੀਏ ਤਾਂ ਪਹਿਲਾਂ ਟੀਵੀ, ਅਖਬਾਰਾਂ ਰਾਹੀਂ ਇਸ਼ਤਿਹਾਰ ਦੇਣੇ, ਵਾਹਨਾਂ ਤੇ ਲਾਊਡ ਸਪੀਕਰ ਰਾਹੀਂ ਗਲੀ-ਗਲੀ, ਪਿੰਡ-ਸ਼ਹਿਰ ਜਾ ਕੇ ਪ੍ਰਚਾਰ ਕਰਨਾ ਤੇ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਤੇ ਪਾਰਟੀ ਦੀਆਂ ਝੰਡੀਆਂ ਵੰਡਣੀਆਂ ਆਦਿ ਪ੍ਰਮੁਖ ਸਾਧਨ ਹੁੰਦੇ ਸਨ jordan retro 11 ਤੇ ਇਸ ਵਾਰ ਸੋਸ਼ਲ ਮੀਡੀਆ ਇਨਾਂ ਸਾਰੇ ਸਾਧਨਾਂ ਤੋਂ ਮੋਹਰੀ ਹੈ।