ਪੰਜਾਬ ਦੇ ਲਾਇਸੈਂਸਧਾਰੀ ਤੇ ਵਿਆਹਾਂ ਵਿੱਚ ਫਾਇਰਿੰਗ

-ਬਲਰਾਜ ਸਿੰਘ ਸਿੱਧੂ ਐਸ ਪੀ
5 ਦਸੰਬਰ ਨੂੰ ਇੱਕ ਦੁਖਦਾਈ ਘਟਨਾ ਦੌਰਾਨ ਬਠਿੰਡਾ ਦੇ ਇੱਕ ਵਿਆਹ ਸਮਾਗਮ ਵਿੱਚ ਇੱਕ ਬੇਵਕੂਫ ਸ਼ਰਾਬੀ ਵੱਲੋਂ ਗੋਲੀ ਚਲਾਉਣ ਕਾਰਨ ਆਰਕੈਸਟਰਾ ਵਾਲੀ ਇੱਕ ਬੇਕਸੂਰ ਕੁੜੀ ਮਾਰੀ ਗਈ। ਕੁੜੀ ਦੀ ਬੇਵਕਤੀ ਮੌਤ ਕਾਰਨ ਉਸ ਦਾ ਪਰਿਵਾਰ ਤਾਂ ਆਰਥਿਕ ਸੰਕਟ ਵਿੱਚ ਆ ਹੀ ਜਾਵੇਗਾ ਨਾਲ ਦੋ ਚਾਰ ਸੌ ਦੀ ਮੁਫਤ ਦੀ ਸ਼ਰਾਬ ਪੀ ਕੇ ਫੁਕਰੀ ਮਾਰਨ ਵਾਲਾ ਉਹ ਵਿਅਕਤੀ ਵੀ 10-15 ਸਾਲਾਂ ਲਈ ਜੇਲ ਵਿੱਚ ਸੜੇਗਾ।  ਪੰਜਾਬ ਵਿੱਚ ਵਿਆਹਾਂ ਦੇ ਸੀਜ਼ਨ ਦੌਰਾਨ ਹਰ ਦੂਸਰੇ ਚੌਥੇ ਹਫਤੇ ਅਜਿਹੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ। ਆਪਣੀ ਨੌਕਰੀ ਦੌਰਾਨ ਮੈਂ ਕਦੇ ਵੀ ਇਹ ਨਹੀਂ ਵੇਖਿਆ ਕਿ ਕਿਸੇ ਲਾਇਸੈਂਸੀ ਹਥਿਆਰ ਵਾਲੇ ਨੇ ਹੋਰ ਤਾਂ ਕਿਸੇ ਦੀ ਮਦਦ ਕੀ ਕਰਨੀ ਹੈ, ਆਪਣੇ ਘਰ ਆਏ ਡਾਕੂ, ਕਾਲੇ ਕੱਛੇ ਵਾਲੇ, ਲੁਟੇਰੇ ਜਾਂ ਚੋਰ ਨੂੰ ਗੋਲੀ ਮਾਰੀ ਹੋਵੇ। ਹਥਿਆਰਾਂ ਦੀ ਵਰਤੋਂ ਸਿਰਫ ਸ਼ੋਸ਼ੇਬਾਜ਼ੀ ਜਾਂ ਲੜਾਈ ਝਗੜਿਆਂ ਵਿੱਚ ਕੀਤੀ ਜਾਂਦੀ ਹੈ।  ਮੈਂ ਅਨੇਕਾਂ ਅਜਿਹੇ ਕੇਸ ਵੇਖੇ ਨੇ ਕਿ ਲੁਟੇਰੇ ਘਰ ਲੁੱਟ ਕੇ ਲੈ ਗਏ ਤੇ ਰਾਈਫਲਾਂ ਪੇਟੀਆਂ ‘ਚ ਰੱਖੀਆਂ ਰਹਿ ਗਈਆਂ।  ਰਾਤ ਨੂੰ ਜਿਆਦਾਤਰ ਲੋਕਾਂ ਨੇ ਸ਼ਰਾਬ ਹੀ ਐਨੀ ਪੀਤੀ ਹੁੰਦੀ ਹੈ ਕਿ ਚੋਰ ਚਾਹੇ ਉਹਨੂੰ ਵੀ ਨਾਲ ਚੁੱਕ ਕੇ ਲੈ ਜਾਣ।  ਹਥਿਆਰ ਇੱਕ ਕਮਰੇ ਵਿੱਚ ਪਏ ਹੁੰਦੇ ਹਨ ਤੇ ਗੋਲ਼ੀਆਂ ਦੂਸਰੇ ਕਮਰੇ ਦੀ ਕਿਸੇ ਪੇਟੀ ਵਿੱਚ ਸੰਭਾਲੀਆਂ ਹੁੰਦੀਆਂ ਨੇ।
ਗੋਲ਼ੀਆਂ ਚਲਾਉਣ ਦਾ ਰਿਵਾਜ ਪੰਜਾਬ ਵਿੱਚ ਬਹੁਤ ਪੁਰਾਣਾ ਹੈ।  ਪੁਰਾਣੇ ਸਮੇਂ ਵਿੱਚ ਅਸਲੇ ਵਾਲੇ ਵਿਅਕਤੀ ਨੂੰ ਚੋਰ ਡਾਕੂਆਂ ਤੋਂ ਬਚਾਅ ਲਈ ਜੰਝ ਦੇ ਨਾਲ ਲਿਜਾਇਆ ਜਾਂਦਾ ਸੀ।  ਉਹ ਕਈ ਵਾਰ ਬਦਮਾਸ਼ਾਂ ਆਦਿ ਵਿੱਚ ਦਹਿਸ਼ਤ ਪਾਉਣ Cheap Jerseys ਲਈ ਇੱਕ ਅੱਧ ਫਾਇਰ ਵੀ ਕੱਢ ਦੇਂਦਾ Cheap NFL Jerseys ਸੀ।  ਪਰ ਅੱਜ ਕੱਲ ਤਾਂ ਵਿਆਹ ਤੋਂ ਪਹਿਲਾਂ ਸਾਰੇ ਜਾਣੂ ਬੰਦਿਆਂ ਦੇ ਲਾਇਸੰਸਾਂ ‘ਤੇ ਗੋਲੀਆਂ ਕਾਰਤੂਸ ਇਕੱਠੇ ਕੀਤੇ ਜਾਂਦੇ ਹਨ।  ਅਸਲੇ ਵਾਲੇ ਹਵਾਈ ਫਾਇਰ ਕਰਨ ਦੇ ਸ਼ੌਕੀਨ ਫੁਕਰਿਆਂ ਨੂੰ ਖਾਸ ਤੌਰ ‘ਤੇ ਕਾਰਡ ਵੰਡੇ ਜਾਂਦੇ ਨੇ ਤੇ ਸਖਤ ਤਾਕੀਦ ਕੀਤੀ ਜਾਂਦੀ ਕਿ ਬਿਨਾਂ ਪਿਸਤੌਲ ਤੋਂ ਨਾ ਆਇਉ।  ਪੰਜਾਬੀ ਮਾਨਸਿਕਤਾ ਕਿ ਵਿਆਹ ਕਿਹੜਾ ਵਾਰ ਵਾਰ ਹੋਣਾ ਹੈ, ਇਸ ਨੇ ਲੋਕਾਂ ਦਾ ਨਾਸ ਮਾਰ ਦਿੱਤਾ ਹੈ।  ਉਹ ਗੱਲ ਅਲੱਗ ਹੈ ਕਿ ਅਜਿਹੇ ਵਿਆਹ ਦੀ ਰਿਸੈਪਸ਼ਨ ਕਈ ਵਾਰ ਥਾਣੇ ਦੀ ਹਵਾਲਾਤ ਵਿੱਚ ਹੁੰਦੀ ਹੈ।  ਸੁਣਨ ਵਿੱਚ ਆਇਆ ਹੈ ਕਿ ਮੈਰਿਜ ਪੈਲੇਸ, ਘੋੜੀ, ਬੈਂਡ ਵਾਜੇ ਅਤੇ ਕੈਟਰਿੰਗ ਸਮੇਤ ਹੁਣ ਵਿਆਹ ਵਿੱਚ ਫਾਇਰ ਕਰਨ ਵਾਲਿਆ ਦੀ ਵੀ ਬੁਕਿੰਗ ਹੋਣ ਲੱਗ ਪਈ ਹੈ।  ਜਿਹਨਾਂ ਦਾ ਕੋਈ ਦੋਸਤ ਰਿਸ਼ਤੇਦਾਰ ਲਾਇਸੈਂਸ ਵਾਲਾ ਨਹੀਂ, ਉਹ ਕਿਰਾਏ ‘ਤੇ ਫਾਇਰ ਕਰਨ ਵਾਲੇ ਲੈ ਲੈਂਦੇ ਨੇ।  ਗੋਲੀਆਂ ਦੇ ਹਿਸਾਬ ਪੇਮੈਂਟ ਕੀਤੀ ਜਾਂਦੀ ਹੈ।  ਪੇਂਡੂ ਵਿਆਹਾਂ ਵਿੱਚ ਤਾਂ ਖਾਸ ਤੌਰ ‘ਤੇ ਇਹ ਗੱਲ ਬਹੁਤ ਬੁਰੀ ਸਮਝੀ ਜਾਂਦੀ ਹੈ ਕਿ ਕੋਈ ਫਾਇਰ ਹੀ ਨਹੀਂ ਹੋਇਆ।  ਜਿਹੜਾ ਮੈਰਿਜ ਪੈਲੇਸ ਵਾਲਾ ਫਾਇਰ ਕਰਨ ਤੋਂ ਸਖਤੀ ਨਾਲ ਰੋਕਦਾ ਹੈ, ਲੋਕ ਉਸ ਦਾ ਪੈਲੇਸ ਬੁੱਕ ਕਰਨ ਤੋਂ ਟਾਲਾ ਵੱਟਣ ਲੱਗ ਜਾਂਦੇ ਹਨ।  ਉਹ ਵੀ “ਮੈਰਿਜ ਪੈਲੇਸ ਵਿੱਚ ਫਾਇਰ ਕਰਨਾ ਮਨਾਂ ਹੈ, ਇਹ ਬੋਰਡ ਲਗਾ ਕੇ ਜ਼ਿੰਮੇਵਾਰੀ ਪੂਰੀ ਕਰ ਲੈਂਦੇ ਹਨ।  ਜੇ ਕਿਤੇ ਪੁਲਿਸ ਵਾਲੇ ਦਖਲ ਅੰਦਾਜ਼ੀ ਕਰਨ ਤਾਂ ਸ਼ਰਾਬ ਨਾਲ ਅੰਨੇ ਹੋਏ ਲੋਕ ਗਲ ਪੈਂਦੇ ਹਨ ਕਿ ਤੁਸੀਂ ਤਾਂ ਸਾਡਾ ਵਿਆਹ ਖਰਾਬ ਕਰਕੇ ਰੱਖਤਾ..
ਪੰਜਾਬ ਵਿੱਚ ਕਿਸੇ ਨੂੰ ਖੁਸ਼ ਕਰਨਾ ਹੋਵੇ ਤਾਂ ਉਸ ਨੂੰ ਲਾਇਸੰਸ ਬਣਾ ਕੇ ਦੇ ਦਿਉ।  ਘਰ ਵਿੱਚ ਰੋਟੀ ਭਾਵੇਂ ਨਾ ਪੱਕਦੀ ਹੋਵੇ, ਹਥਿਆਰ ਜਰੂਰ ਚਾਹੀਦਾ ਹੈ।  ਮੇਰੇ ਇੱਕ ਵਾਕਫ discount football jerseys ਨੇ ਆਪਣਾ, ਪੁੱਤ ਦਾ ਤੇ ਆਪਣੀ ਵਹੁਟੀ ਦਾ, ਤਿੰਨ ਲਾਇਸੰਸ ਬਣਾ ਕੇ 9 ਹਥਿਆਰ ਖਰੀਦੇ ਹੋਏ ਹਨ। ਹੁਣ ਜਦੋਂ ਵਾਰ ਵਾਰ ਲਾਇਸੰਸ ਆਨਲਾਈਨ ਜਾਂ ਰੀਨਿਊ ਕਰਾਉਣੇ ਪੈਂਦੇ ਹਨ, ਸ਼ਕਲ ਵੇਖਣ ਵਾਲੀ ਹੁੰਦੀ ਹੈ।  ਲੀਡਰਾਂ ਕੋਲ ਤੇ ਅਫਸਰਾਂ ਕੋਲ ਸਭ ਤੋਂ ਜਿਆਦਾ ਸਿਫਾਰਸ਼ਾਂ ਲਾਇਸੰਸ ਬਣਾਉਣ ਦੀਆਂ ਹੀ ਆਉਂਦੀਆਂ ਹਨ।  ਅਸਲਾ The ਰੱਖਣਾ, ਸੰਭਾਲਣਾ ਅਤੇ ਚਲਾਉਣਾ ਬਹੁਤ ਨਾਜ਼ੁਕ ਕੰਮ ਹੈ।  90% ਲੋਕਾਂ ਨੂੰ ਹਥਿਆਰ ਖੋਲਣੇ, ਜੋੜਨੇ ਜਾਂ ਸਾਫ ਕਰਨੇ ਨਹੀਂ ਆਉਂਦੇ।  ਜਾਅਲੀ ਟਰੇਨਿੰਗ ਲਾਇਸੰਸ ‘ਤੇ ਅਸਲਾ ਲਾਇਸੰਸ ਬਣਵਾ ਲਿਆ ਜਾਂਦਾ ਹੈ।  ਪਿਸਤੌਲ ਨੂੰ ਬੁੱਕਲ ਦਾ ਹਥਿਆਰ ਕਿਹਾ ਜਾਂਦਾ ਹੈ ਜੋ ਆਤਮ ਰੱਖਿਆ ਲਈ ਕੱਪੜਿਆਂ ਦੇ ਥੱਲੇ ਛਿਪਾ ਕੇ ਪਹਿਨਿਆਂ ਜਾਣਾ ਚਾਹੀਦਾ ਹੈ।  ਪਰ ਪਿਸਤੌਲ ਲੈਣ ਦਾ ਫਾਇਦਾ ਕੀ ਜੇ ਕਿਸੇ ਨੇ ਵੇਖਿਆ ਨਾ ਤਾਂ? ਜਾਣ ਬੁੱਝ ਕੇ ਪੈਂਟ ਦੀ ਬੈਲਟ ਵਿੱਚ ਹੋਲਸਟਰ ਲਗਾ ਕੇ ਪਹਿਨਿਆਂ ਜਾਂਦਾ ਹੈ। ਜੇ ਅਗਲਾ ਫਿਰ ਵੀ ਨਾ ਵੇਖੇ ਤਾਂ ਫਿਰ ਐਵੇਂ ਜਾਣ ਕੇ ਚੁਭਣ ਦੇ ਬਹਾਨੇ ਬਾਹਰ ਕੱਢ ਲਿਆ ਜਾਂਦਾ ਹੈ। ਜੇ ਕਿਸੇ ਚੋਰ ਲੁਟੇਰੇ ਨੇ ਹਮਲਾ ਕਰਨਾ ਹੋਵੇ ਤਾਂ ਉਸ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਕੋਲ ਪਿਸਤੌਲ ਹੈ।  ਉਹ ਜੱਫਾ ਮਾਰ ਕੇ ਪਹਿਲਾਂ ਪਿਸਤੌਲ ਨੂੰ ਹੀ ਕਾਬੂ ਕਰੇਗਾ।
ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਪਿੰਡਾਂ ਵਿੱਚ ਸਿਰਫ ਦੋ ਚਾਰ ਮੋਹਤਬਰਾਂ ਕੋਲ ਹੀ ਅਸਲਾ ਹੁੰਦਾ ਸੀ। ਪਿਸਤੌਲ ਵਿਦੇਸ਼ੀ ਹੋਣ ਕਾਰਨ ਬਹੁਤ ਮਹਿੰਗੇ ਸਨ ਤੇ ਹਾਰੀ ਸਾਰੀ ਨਹੀਂ ਸੀ ਖਰੀਦ ਸਕਦਾ। ਪਰ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਸਰਕਾਰੀ ਕਾਨਪੁਰੀ ਦੇਸੀ ਪਿਸਤੌਲ ਬਣਨ ਲੱਗ ਪਏ। ਹੁਣ ਹਰ ਜਣਾ-ਖਣਾ ਡੱਬ ਵਿੱਚ ਫਸਾਈ ਫਿਰਦਾ ਹੈ।  ਹਰੇਕ ਨੌਜਵਾਨ ਬਾਲਗ ਹੁੰਦੇ ਸਾਰ ਹੀ ਲਾਇਸੰਸ ਬਣਾਉਣ ਵੱਲ ਭੱਜਦਾ ਹੈ। ਫਿਲਮਾਂ ਵੇਖ ਕੇ, ਵੀਡੀਉ ਗੇਮਾਂ ਖੇਡ ਕੇ ਅਤੇ ਪੰਜਾਬੀ ਗਾਇਕਾਂ ਦੇ ਜੱਟਵਾਦੀ ਗਾਣੇ ਸੁਣ ਕੇ ਜਵਾਨ ਹੋਈ ਇਸ ਪੀੜੀ ਨੂੰ ਅਸਲੀਅਤ ਬਾਰੇ ਪਤਾ ਨਹੀਂ ਹੈ।  ਜੇ ਕਿਸੇ ਦੀ ਗਲਤੀ ਨਾਲ ਵੀ ਗੋਲੀ ਵੱਜ ਕੇ ਮੌਤ ਹੋ ਜਾਵੇ ਤਾਂ ਸਮਝੋ ਗੋਲੀ ਮਾਰਨ ਵਾਲੇ ਦੀ ਜ਼ਿੰਦਗੀ ਬਰਬਾਦ।  ਉਸ ‘ਤੇ ਕਤਲ ਦਾ ਪਰਚਾ ਦਰਜ ਹੁੰਦਾ ਹੈ।  ਕਤਲ ਦੇ ਪਰਚੇ ਵਿੱਚ ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਨਹੀਂ ਹੁੰਦੀ।  ਜੇ ਸਜ਼ਾ ਹੋ ਗਈ ਤਾਂ ਸਾਰੀ ਉਮਰ ਜੇਲ ਵਿੱਚ ਗਰਕ ਹੋ ਜਾਂਦੀ ਹੈ।  ਦੋ ਮਿੰਟ ਦੀ ਫੁਕਰੀ ਤੇ ਦੋ ਚਾਰ ਸੌ ਦੀ ਮੁਫਤ ਦੀ ਪੀਤੀ ਸ਼ਰਾਬ 50-60 ਲੱਖ ਵਿੱਚ ਪੈਂਦੀ ਹੈ।  ਪਿੱਛੋਂ ਘਰ ਵਾਲੇ ਥਾਣਿਆਂ ਅਦਾਲਤਾਂ ਵਿੱਚ ਧੱਕੇ ਖਾਂਦੇ ਫਿਰਦੇ ਹਨ।
ਵਿਆਹਾਂ ਵਿੱਚ ਆਮ ਵੇਖਣ ਵਿੱਚ ਆਇਆ ਹੈ ਗੋਲੀਆਂ ਚੱਲਣੀਆਂ ਸ਼ੁਰੂ ਹੁੰਦੀਆਂ ਸਾਰ ਹੀ ਸਿਆਣੇ ਬੰਦੇ ਉੱਠ ਕੇ ਘਰਾਂ ਨੂੰ ਚੱਲ ਪੈਂਦੇ ਹਨ।
ਸਾਡੇ ਨਜ਼ਦੀਕੀ ਪਿੰਡ ਵਿੱਚ ਇੱਕ ਵਲੈਤੀਆ ਆਪਣੇ ਭਰਾ ਦਾ ਵਿਆਹ ਕਰਨ ਲਈ ਵਿਦੇਸ਼ੋਂ ਆਇਆ ਸੀ।  ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਬਰਾਤ ਵਿੱਚ ਹਥਿਆਰ ਨਾਲ ਲਿਆਉਣ ਦਾ ਹੁਕਮ ਜਾਰੀ ਕਰ ਦਿੱਤਾ।  ਇਹ ਫੈਸਲਾ ਕੀਤਾ ਗਿਆ ਕਿ ਐਨੇ ਫਾਇਰ ਕਰਨੇ ਹਨ ਕਿ ਅੱਜ ਤੱਕ ਕਿਸੇ ਨੇ ਇਲਾਕੇ ਵਿੱਚ ਨਾ ਕੀਤੇ ਹੋਣ।  ਜਦੋਂ ਮੁਫਤ ਦੀ ਸ਼ਰਾਬ ਡੱਫ ਕੇ ਨਿਸ਼ਾਨਚੀਆਂ ਨੇ ਫਾਇਰ ਖੋਲਿਆ ਤਾਂ ਕਈ ਤਰਾਂ ਦੇ ਨਸ਼ਿਆਂ ਨਾਲ ਟੱਲੀ ਹੋਏ ਇਕ ਸੂਰਮੇ ਦਾ ਬਾਰਾਂ ਬੋਰ ਦਾ ਫਾਇਰ ਲਾੜਾ ਸਾਹਿਬ ਨੂੰ ਹੀ ਲੱਗ ਗਿਆ।  ਵਿਆਹ ਵਿੱਚ ਬੀਅ ਦਾ ਲੇਖਾ ਪੈ ਗਿਆ।  ਬੜੀ ਮੁਸ਼ਕਲ ਨਾਲ ਲਾੜੇ ਦੀ ਜਾਨ ਬਚੀ।  ਸ਼ੁਕਰ ਹੈ ਕਿ ਲਾਵਾਂ ਫੇਰੇ ਹੋ ਗਏ ਸਨ ਨਹੀਂ ਤਾਂ ਵਿਆਹ ਵੀ ਵਿੱਚੇ ਰਹਿ ਜਾਣਾ ਸੀ।  ਬੜੀ ਮੁਸ਼ਕਲ ਨਾਲ ਮਾਮਲਾ ਦਬਾਇਆ ਗਿਆ।  ਰਾਤੋ ਰਾਤ ਦਿੱਲੀ ਤੋਂ ਐਮਰਜੈਂਸੀ ਟਿਕਟ ਲੈ ਕੇ ਭੱਜਾ ਵਲਾਇਤੀਆ ਅੱਜ ਤੱਕ ਵਾਪਸ ਨਹੀਂ ਆਇਆ।  ਅਸਲ ਵਿੱਚ ਸ਼ਰਾਬੀ ਵਿਅਕਤੀ ਤਾਂ ਆਪਣਾ ਆਪ ਨਹੀਂ ਸੰਭਾਲ ਸਕਦਾ, ਹਥਿਆਰ ਉਸ ਨੇ ਕੀ ਸੰਭਾਲਣਾ ਹੈ।
ਹਥਿਆਰ ਆਦਮੀ ਦੀ ਆਤਮ ਰੱਖਿਆ ਲਈ ਹੁੰਦੇ ਹਨ, ਸ਼ੋਸ਼ੇਬਾਜ਼ੀ, ਹਵਾਈ ਫਾਇਰ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਨਹੀਂ। ਹਥਿਆਰ ਹਮੇਸ਼ਾ ਸਾਫ ਕਰ ਕੇ ਘਰ ਵਿੱਚ ਕਿਸੇ ਸੁਰੱਖਿਅਤ ਅਤੇ ਸੌਖਾਲੀ ਪਹੁੰਚ ਵਾਲੀ ਥਾਂ ‘ਤੇ ਰੱਖਣੇ ਚਾਹੀਦੇ ਹਨ। ਬੱਚਿਆਂ ਵਿੱਚ ਹਥਿਆਰ ਫੜਨ ਦੀ ਬਹੁਤ ਖਿੱਚ ਹੁੰਦੀ ਹੈ, ਪਰ ਇਹ ਕੋਈ ਖਿਡੌਣਾ ਨਹੀਂ ਹਨ।  ਕਦੀ ਵੀ ਭਰਿਆ ਹੋਇਆ ਹਥਿਆਰ ਬੱਚਿਆਂ ਨੂੰ ਨਹੀਂ ਫੜਾਉਣਾ ਚਾਹੀਦਾ। ਕਈ ਵਾਰ ਬੱਚੇ ਖੇਡ ਖੇਡ ਵਿੱਚ ਆਪਣੇ ਭੈਣ ਭਰਾ ਨੂੰ ਗੋਲੀ ਮਾਰ ਦੇਂਦੇ ਹਨ। ਜੇ ਜਿਆਦਾ ਸਮੇਂ ਲਈ Cheap nfl Jerseys ਘਰੋਂ ਬਾਹਰ ਜਾਣਾ ਹੋਵੇ ਤਾਂ ਹਥਿਆਰ ਨਜ਼ਦੀਕੀ ਥਾਣੇ ਜਾਂ ਗੰਨ ਹਾਊਸ ਵਿੱਚ ਜਮਾਂ ਕਰਵਾ ਦੇਣਾ ਚਾਹੀਦਾ ਹੈ। ਰਾਤ ਨੂੰ ਸੌਣ ਲੱਗੇ ਗੋਲੀਆਂ ਅਤੇ ਹਥਿਆਰ wholesale jerseys ਪਹੁੰਚ ਵਿੱਚ ਹੋਣੇ ਚਾਹੀਦੇ ਹਨ।  ਹਥਿਆਰ ਨੂੰ ਲਾਕ ਲੱਗਾ ਹੋਵੇ।  ਕਦੇ ਵੀ ਨਸ਼ੇ ਦੀ ਐਨੀ ਵਰਤੋਂ ਨਹੀਂ ਕਰਨੀ ਚਾਹੀਦੀ ਕਿ ਹਥਿਆਰ ਚੁੱਕਣ ਜੋਗੀ ਹਿੰਮਤ ਹੀ ਨਾ ਰਹੇ।
ਕਹਿੰਦੇ ਹਨ ਕਿ ਕਿਸਮਤ ਮਾੜੀ ਹੋਵੇ ਤਾਂ ਖਾਲੀ ਵੀ ਚੱਲ ਜਾਂਦੀ ਹੈ।  ਗੋਲੀ ਹਮੇਸ਼ਾ ਬੰਦੇ ਵੱਲ ਹੀ ਜਾਂਦੀ ਹੈ।  ਸ਼ੋਸ਼ੇਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਹੈ।  ਜੇ ਕਿਸੇ ਵਿਆਹ ਵਿੱਚ ਫਾਇਰ ਹੁੰਦੇ ਨੇ ਤਾਂ ਮੈਰਿਜ ਪੈਲੇਸ ਅਤੇ ਘਰ ਵਾਲੇ ਆਪਣੀ ਜ਼ਿੰਮੇਵਾਰੀ ਅਤੇ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ।  ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਜ਼ਦੀਕੀ ਥਾਣੇ ਨੂੰ ਸੂਚਨਾ ਦੇਣ।  ਸਿਰਫ ਇਹ ਲਿਖ ਦੇਣ ਨਾਲ ਕਿ ਮੈਰਿਜ ਪੈਲੇਸ ਵਿੱਚ ਫਇਰ ਕਰਨੇ ਮਨਾ ਹਨ, ਜ਼ਿੰਮੇਵਾਰੀ ਤੋਂ ਨਹੀਂ ਭੱਜਿਆ ਜਾ ਸਕਦਾ।