ਬਾਦਲ ਸਾਹਿਬ ਨੇ ਫੇਰ ਕੀਤੀ ਵਾਅਦਾ ਖਿਲਾਫੀ

ਹੱਕ ਮੰਗਦੇ ਗੱਭਰੂ ਮੁਟਿਆਰਾਂ ਟੈਂਕੀਆਂ ‘ਤੇ ਚੜੇ
-ਪੰਜਾਬੀਲੋਕ ਬਿਊਰੋ
ਚੋਣ ਵਰੇ ਵਿੱਚ ਸੀ ਐਮ ਬਾਦਲ ਨੇ ਹੱਕ ਮੰਗ ਰਹੇ ਪੰਜਾਬ ਦੇ ਬੇਰੁਜ਼ਗਾਰਾਂ ਵਿਚੋਂ ਈ ਟੀ ਟੀ ਟੈਟ ਪਾਸ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ 28 ਨਵੰਬਰ ਨੂੰ ਰੁਜ਼ਗਾਰ ਦੇਣ ਦੀ ਫਾਈਨਲ ਲਿਸਟ ਜਾਰੀ ਕਰ ਦੇਣਗੇ, ਪਰ ਹਮੇਸ਼ਾ ਵਾਂਗ ਐਤਕੀਂ ਵੀ ਵਾਅਦਾ ਕਰਕੇ ਸੀ ਐਮ ਸਾਹਿਬ ਮੁੱਕਰ ਗਏ ਜਾਂ ਭੁੱਲ ਗਏ.. ਕੋਈ ਕਾਰਵਾਈ ਨਹੀਂ ਹੋਈ, ਨਰਾਜ਼ ਹੋ ਕੇ ਬੇਰੁਜ਼ਗਾਰ ਅਧਿਆਪਕ ਇਕ ਵਾਰ ਫੇਰ ਪਾਣੀ ਵਾਲੀਆਂ ਟੈਂਕੀਆਂ ਤੇ ਜਾ ਚੜੇ ਨੇ, ਇਸ ਵਾਰ ਜਲਾਲਾਬਾਦ ਦੇ 15 ਪਿੰਡਾਂ ਦੀਆਂ ਵਾਟਰ ਵਰਕਸ ਦੀਆਂ ਟੈਂਕੀਆਂ ‘ਤੇ 40 ਅਧਿਆਪਕ ਜਾ ਚੜੇ, ਕਾਰਵਾਈ ਕੱਲ ਤੜਕੇ 4 ਵਜੇ ਹੋਈ। ਇਹਨਾਂ ਵਿੱਚ 13 ਮਹਿਲਾਵਾਂ ਵੀ ਸ਼ਾਮਲ ਨੇ। ਇਹਨਾਂ ਦੇ ਦੋ ਸਾਥੀ 28 ਦਿਨਾਂ ਤੋਂ ਪੰਜਾਬ ਭਵਨ ਦੇ ਟਾਵਰ ‘ਤੇ ਚੜੇ ਹੋਏ ਨੇ, ਹਾਲਤ ਵਿਗੜ ਰਹੀ ਹੈ, ਯੂਨੀਅਨ ਦਾ ਜੈਸਿੰਘਵਾਲਾ ਵਿੱਚ 193 ਦਿਨਾਂ ਤੋਂ ਧਰਨਾ ਲੱਗਿਆ ਹੋਇਆ ਹੈ, ਓਥੇ ਵੀ ਦੋ ਬੇਰੁਜ਼ਗਾਰ 40 ਦਿਨਾਂ ਤੋਂ ਟਾਵਰ ‘ਤੇ ਚੜੇ ਹੋਏ ਨੇ। ਇਹਨਾਂ ਸੰਘਰਸ਼ਸ਼ੀਲਾਂ ਨੂੰ ਜਲਾਲਾਬਾਦ ਹਲਕੇ ਤੋਂ ਆਪ ਉਮੀਦਵਾਰ ਭਗਵੰਤ ਮਾਨ ਮਿਲੇ ਤੇ ਹਮਦਰਦੀ ਜਤਾਈ।