ਛੋਟੇਪੁਰ ਨੇ ਐਲਾਨੇ 15 ਹੋਰ ਉਮੀਦਵਾਰ

ਰਵੀਇੰਦਰ ਵਲੋਂ ਸਮਰਥਨ
-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਨਾਲੋਂ ਵੱਖ ਹੋ ਕੇ ਆਪਣਾ ਪੰਜਾਬ ਪਾਰਟੀ ਬਣਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਵੀ ਚੋਣ ਮੈਦਾਨ ‘ਚ ਸਰਗਰਮ ਹੋਏ ਨੇ, ਪਾਰਟੀ ਵਲੋਂ ਦੂਜੀ 15 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਤੇ ਛੋਟੇਪੁਰ ਦੀ ਪਾਰਟੀ ਨੂੰ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਸਮਰਥਨ ਦੇ ਦਿੱਤਾ ਹੈ। ਛੋਟਪੁਰ ਹੁਰੀਂ ਦਾਅਵਾ ਕਰ ਰਹੇ ਨੇ ਕਿ ਐਮ ਪੀ ਡਾ ਧਰਮਵੀਰ ਗਾਂਧੀ ਨੂੰ ਪਾਰਟੀ ਵਲੋਂ ਚੋਣ ਲੜਾਉਣਗੇ, ਗੱਲ ਚੱਲ ਰਹੀ ਹੈ।