ਬੀਬੀ ਭਾਗੀਕੇ ਨੇ ਦਿੱਤਾ ਅਸਤੀਫਾ

ਸਿੱਧੂ ਤੇ ਪਰਗਟ ਕਾਂਗਰਸ ‘ਚ ਗਏ
-ਪੰਜਾਬੀਲੋਕ ਬਿਊਰੋ
ਟਿਕਟ ਨਾ ਦਿੱਤੇ ਜਾਣ ਤੋਂ ਖਫਾ ਹੋ ਕੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਰਿਜ਼ਰਵ ਤੋਂ ਅਕਾਲੀ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੇ ਵਿਧਾਇਕ ਪਦ ਤੋਂ ਅਸਤੀਫ਼ਾ ਦੇ ਦਿੱਤਾ ਹੈ।  ਉਹਨਾਂ ਨੇ ਦੋਸ਼ ਲਾਇਆ ਹੈ ਕਿ ਹਾਈਕਮਾਂਡ ਨੇ ਉਹਨਾਂ ਨੂੰ ਅਣਦੇਖਾ ਕਰਕੇ ਪੈਰਾਸ਼ੂਟ ਜ਼ਰੀਏ ਹੋਰ ਨੇਤਾ ਨੂੰ ਟਿਕਟ ਦੇ ਦਿੱਤੀ।
ਓਧਰ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰਗਟ ਸਿੰਘ ਅਤੇ ਭਾਜਪਾ ਦੀ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ।  ਪਰਗਟ ਸਿੰਘ ਦੇ ਜਲੰਧਰ ਛਾਉਣੀ ਤੇ ਬੀਬੀ ਸਿੱਧੂ ਦੇ ਅੰਮ੍ਰਿਤਸਰ ਤੋਂ ਚੋਣ ਲੜਨ ਦੇ ਅਸਾਰ ਹਨ।