ਅਮਿਤ ਸ਼ਾਹ ਮੂਹਰੇ ਸੁਖਬੀਰ ਦੀ ਬੋਲਤੀ ਕਿਉਂ ਬੰਦ ਹੋਈ…?

ਜਸਪਾਲ ਸਿੰਘ ਹੇਰਾਂ
ਪੰਜਾਬ ਸਰਕਾਰ ਦਾ ਪੈਸਾ, ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੈ।  ਫ਼ਿਰ ਕੀ ਇਸਨੂੰ ਪੰਜਾਬ ਦੇ ਲੋਕਾਂ ਨੂੰ ਹੀ ਬੇਵਕੂਫ਼ ਬਣਾਉਣ ਲਈ ਵਰਤਿਆ ਜਾ ਸਕਦਾ ਹੈ? ਕੋਈ ਵੀ ਹਾਂ ‘ਚ ਜਵਾਬ ਨਹੀਂ Testimonials ਦੇਵੇਗਾ, ਉਹ ਵੀ ਨਹੀਂ, ਜਿਹੜੇ ਇਹ ਪਾਪ ਕਰ ਰਹੇ ਹਨ।  ਅਸੀਂ ਦ੍ਰਿੜਤਾ ਨਾਲ ਪੂਰਨ ਬੇਬਾਕੀ ਨਾਲ ਇਸ ਸੱਚ ਦਾ ਹੋਕਾ ਬੁਲੰਦ ਅਵਾਜ਼ ‘ਚ ਦਿੱਤਾ ਹੈ ਕਿ ਪੰਜਾਬ ਦੇ ਪਾਣੀ, ਪੰਜਾਬ ਦੀ ਜਿੰਦ-ਜਾਨ ਹਨ, ਰੱਬ ਦੇ ਵਾਸਤੇ ਇਹਨਾਂ ਦੀ ਰਾਖ਼ੀ ਦੇ ਮੁੱਦੇ ਨੂੰ ਸਿਆਸੀ ਫੁੱਟਬਾਲ ਨਾ ਬਣਾਓ।  ਪ੍ਰੰਤੂ ਸੱਤਾ ਦੇ ਲਾਲਸੀਆਂ ਲਈ ਪੰਜਾਬ ਕੋਈ ਅਰਥ ਨਹੀਂ ਰੱਖਦਾ, ਪੰਜਾਬੀਆਂ ਦੇ ਹਿੱਤਾਂ ਦੇ ਉਹਨਾਂ ਲਈ ਕੋਈ ਮਾਅਨੇ ਨਹੀਂ ਹਨ।  ਉਹਨਾਂ ਨੇ ਤਾਂ ਸਿਰਫ਼ ਸਿਆਸੀ ਸਤਰੰਜ਼ ਦੀ ਖੇਡ ‘ਚ ਆਪਣੇ ਮੋਹਰਿਆਂ ਨੂੰ ਜਿਤਾਉਣ ਲਈ ਚਾਲਾਂ ਚੱਲਣੀਆਂ ਹੁੰਦੀਆਂ ਹਨ।  ਬਾਕੀ ਸੱਭ ਜਾਵੇ ਢੱਠੇ ਖੂਹ ‘ਚ, ਉਹਨਾਂ ਨੂੰ ਕੋਈ ਚਿੰਤਾ ਨਹੀਂ।  ਅੱਜ ਪੰਜਾਬ ਦੇ ਖਜ਼ਾਨੇ ਦਾ ਕਰੋੜਾਂ ਰੁਪਿਆ ਪੰਜਾਬ ਦੇ ਉਸ ਮੁੱਖ ਮੰਤਰੀ ਵੱਲੋਂ, ਜਿਸਨੇ ਖ਼ੁਦ ਸਤਲੁਜ ਯਮਨਾ ਲਿੰਕ ਲਹਿਰ ਲਈ 2 ਕਰੋੜ ਲਿਆ ਸੀ, ਪੰਜਾਬ ਦੇ ਪਾਣੀਆਂ ਦੀ ਰਾਖ਼ੀ ਲਈ ”ਹਰ ਕੁਰਬਾਨੀ” ਦੇਣ ਦੇ ਇਸ਼ਤਿਹਾਰ ਤੇ ਫਲੈਕਸ ਬੋਰਡ ਥਾਂ-ਥਾਂ, ਲਾ ਕੇ ਪੰਜਾਬ ਦਾ ਪੈਸਾ ਖਰਚਿਆ ਜਾ ਰਿਹਾ ਹੈ।
ਕਰੋੜਾਂ ਰੁਪਏ ਦੇ ਅਜਿਹੇ ਇਸ਼ਤਿਹਾਰ ਅਖ਼ਬਾਰਾਂ ‘ਚ ਦਿੱਤੇ ਜਾ ਰਹੇ ਹਨ। ਪੰਜਾਬ ਦੇ ਪਾਣੀਆਂ ਦੀ ਰਾਖ਼ੀ ਦਾ ਮੁੱਢਲਾ ਫਰਜ਼ ਪੰਜਾਬ ਦੇ ਕਰਤੇ-ਧਰਤਿਆਂ ਦਾ ਹੈ। ਉਹਨਾਂ ਨੂੰ ਹਰ ਕੁਰਬਾਨੀ ਦੇਣੀ ਚਾਹੀਦੀ ਹੈ ਤੇ ਅਜਿਹੀ ਕੋਈ ਕੁਰਬਾਨੀ ਦੇ ਕੇ, ਉਹ ਪੰਜਾਬੀਆਂ ਸਿਰ ਕੋਈ ਅਹਿਸਾਨ ਨਹੀਂ ਕਰਨਗੇ। ਸਗੋਂ ਆਪਣੇ ਫਰਜ਼ ਦੀ ਪੂਰਤੀ ਕਰਨਗੇ। ਪ੍ਰੰਤੂ ਜੇ ‘ਕੁਰਬਾਨੀ’ ਸ਼ਬਦ ਦੀ ਵਰਤੋਂ ਪੰਜਾਬੀਆਂ ਨੂੰ ਭਾਵੁਕ ਰੂਪ ‘ਚ ਬਲੈਕਮੇਲ ਕਰਨ ਲਈ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਵੱਡੀ ਅਕ੍ਰਿਤਘਣਤਾ ਹੋਰ ਨਹੀਂ ਹੋ ਸਕਦੀ। ਪੰਜਾਬ ਦੇ ਹਾਕਮ, ਪੰਜਾਬ ਦੇ ਪਾਣੀਆਂ ਦੀ ਰਾਖ਼ੀ ਲਈ ਮਨੋਂ ਕਿੰਨੇ ਕੁ ਗੰਭੀਰ ਹਨ, ਇਸ ਦਾ ਨਮੂਨਾ ਪੰਜਾਬ ਦੇ ਭਾਵੀ ਮੁੱਖ ਮੰਤਰੀ ਦਾ ਸੁਪਨਾ ਵੇਖ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਤਮਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਜਲੰਧਰ ਵਿਖੇ, ਭਾਜਪਾ ਦੇ ਤੇਜ਼-ਤਰਾਰ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜਲੰਧਰ ਰੈਲੀ ਸਮੇਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਪੂਰੀ ਤਰਾਂ ਦੜ ਵੱਟ ਕੇ, ਵਿਖਾ ਹੀ ਦਿੱਤਾ ਹੈ।  ਇਕ ਪਾਸੇ ਕਰੋੜਾਂ ਰੁਪਏ ਦੇ ਇਸ਼ਤਿਹਾਰ, ਇਕ ਪਾਸੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਤੇ ਇਕ ਪਾਸੇ ਵੱਡੇ-ਵੱਡੇ ਦਮਗਜੇ ਤੇ ਦੂਜੇ ਪਾਸੇ ”ਮੌਨ!” ਆਖ਼ਰ ਇਹ ਕੀ ਸਿੱਧ ਕਰਦਾ ਹੈ? ਇਹੀ ਨਾ.. ਕਿ ਪੰਜਾਬ ਦੇ ਪਾਣੀਆਂ ਦੀ ਨਹੀਂ, ਸੱਤਾ ਦੀ ਚਿੰਤਾ ਹੈ.. ਸਿਰਫ ਸੱਤਾ ਦੀ ਚਿੰਤਾ..
ਬਾਦਲ ਪਿਉ-ਪੁੱਤ ਪੰਜਾਬੀਆਂ ਨੂੰ ਐਨੇ ਬੇਵਕੂਫ਼ ਕਿਉਂ ਸਮਝਦੇ ਹਨ? ਆਖ਼ਰ ਸਮਝਣ ਵੀ ਕਿਉਂ ਨਾਂ, ਪੈਰ-ਪੈਰ ਤੇ ਪੰਜਾਬ ਤੇ ਕੌਮ ਨਾਲ ਧੋਖਾ ਕੀਤਾ, ਪਿੱਠ ਦਿੱਤੀ, ਕੌਮ ਨੇ ਫ਼ਿਰ ਵਾਰ-ਵਾਰ ਸੱਤਾ ਤੇ ਬਿਠਾਇਆ।  ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਤੇ ਕੌਮ ਪ੍ਰਤੀ ਸਾਡੇ ਜਿਹੜੇ ਜਜ਼ਬਾਤ ਹਨ, ਉਹਨਾਂ ਦੀ ਪੂਰਤੀ ਦੀ ਆਸ ਬਾਦਲਕਿਆਂ ਤੋਂ ਰੱਖਣਾ, ਨਿਰੀ ਮੂਰਖਤਾ ਹੈ।  ਪ੍ਰੰਤੂ ਹਰ ਸੱਚਾ ਪੰਜਾਬੀ ਇਹ ਉਮੀਦ ਤਾਂ ਕਰਦਾ ਹੀ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਮੂੰਹ ਤੇ ਪਾਣੀਆਂ ਦੇ ਮੁੱਦੇ ਤੇ ਖ਼ਰੀਆਂ-ਖ਼ਰੀਆਂ ਸੁਣਾਈਆਂ ਜਾਂਦੀਆਂ।  ਉਸਨੂੰ ਪੁੱਛਿਆ ਤਾਂ ਜਾਂਦਾ ਕਿ ਕੇਂਦਰ ਨੇ ਕਿਸ ਅਧਾਰ ‘ਤੇ ਹਰਿਆਣੇ ਦੇ ਦਾਅਵੇ ਦੀ ਪਿੱਠ Cheap Jerseys From China ਠੋਕੀ ਹੈ।  ਕੀ ਹਰਿਆਣਾ ਪੰਜਾਬ ਦੇ ਪਾਣੀਆਂ ਦੇ ਮਾਮਲੇ ‘ਚ ਰਿਪੇਰੀਅਨ ਰਾਜ ਹੈ? ਅਮਿਤਸ਼ਾਹ  ਨੂੰ ਇਹ ਵੀ ਪੁੱਛਿਆ ਜਾਂਦਾ ਕਿ ਥੋਡੇ ਤੇ ਭਜਨ ਲਾਲ ‘ਚ ਕੀ ਫ਼ਰਕ ਹੈ? 1982 ਦੀਆਂ ਏਸ਼ੀਅਨ ਖੇਡਾਂ ਵੇਲੇ, ਉਸਨੇ ਸਿੱਖਾਂ ਦਾ ਹਰਿਆਣੇ ‘ਚੋਂ ਲੰਘਣਾ ਬੰਦ ਕਰ ਦਿੱਤਾ ਸੀ।  ਹੁਣ ਥੋਡੇ ਰਾਜ ‘ਚ ਫ਼ਿਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇ ਹਰਿਆਣੇ ਨੂੰ ਹੋਰ ਪਾਣੀ ਨਾ ਦਿੱਤਾ ਗਿਆ ਤਾਂ ਸਿੱਖਾਂ ਦਾ ਹਰਿਆਣੇ ‘ਚ ਦਾਖ਼ਲਾ ਬੰਦ ਕਰ ਦਿੱਤਾ ਜਾਵੇਗਾ।
ਇਕ ਪਾਸੇ ਹਰਿਆਣੇ ਨੂੰ ਪੰਜਾਬ ਦਾ ਛੋਟਾ ਭਰਾ ਦੱਸ ਕੇ ਉਸਦਾ 40 ਫ਼ੀਸਦੀ ਹਿੱਸਾ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਛੋਟਾ ਭਰਾ, ਵੱਡੇ ਭਰਾ ਨੂੰ ਘਰ ‘ਚ ਪੈਰ ਨਾ ਰੱਖਣ ਦੀਆਂ ਧਮਕੀਆਂ ray ban sunglasses sale ਦੇ ਰਿਹਾ ਹੈ।
ਕਿਉਂ?
ਸਾਨੂੰ ਇਹਨਾਂ ਸੁਆਲਾਂ ਦੇ ਜਵਾਬ ਭਾਜਪਾ ਪ੍ਰਧਾਨ ਤੋਂ ਲੈਣੇ ਚਾਹੀਦੇ ਸਨ।  ਪ੍ਰੰਤੂ ਜਿਸ ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ‘ਤੇ ਵੀ ਭਾਜਪਾ ਦੀ ਨਿਸ਼ਾਨ ਪੱਟੀ ਆਪਣੇ ਗਲ ‘ਚ ਪੁਆ ਲਈ, ਉਸ ਤੋਂ ਅਜ਼ਾਦ ਸੋਚ ਦੀ ਕੀ ਆਸ ਕੀਤੀ ਜਾ ਸਕਦੀ ਹੈ?
ਖੈਰ! ਸਾਡਾ ਅੱਜ ਦਾ ਵਿਸ਼ਾ ਪਾਣੀਆਂ ਦੇ ਰਾਖ਼ੇ ਬਣਨ ਲਈ ਸਿਰਫ਼ ray ban outlet ਅਖ਼ਬਾਰੀ ਇਸ਼ਤਿਹਾਰ ਜਾਂ ਕੰਧਾਂ ਤੇ ਬੋਰਡ ਲਾਉਣ ਨਾਲ ਕੁਝ ਨਹੀਂ Fake Ray Bans ਬਣਨਾ, ਇਸ ਬਾਰੇ ਹੈ।  ਨਿਬੇੜੇ ਅਮਲਾਂ ਨਾਲ ਹੁੰਦੇ ਹਨ।  ਚੀਚੀ ਨੂੰ ਖੂਨ ਲਾ ਕੇ ਕਦੇ ਕੋਈ ਸ਼ਹੀਦ ਨਹੀਂ ਅਖਵਾਇਆ।  ਸ਼ਹੀਦ ਅਖਵਾਉਣ ਲਈ ਸਿਰ ਦੇਣਾ ਹੀ ਪੈਂਦਾ ਹੈ।  ਹੁਣ ਉਹ ਸਮਾਂ ਬਹੁਤ ਪਿੱਛੇ ਲੰਘ ਗਿਆ।  ਜਦੋਂ ਭੋਲੇ-ਭਾਲੇ ਸਿੱਖ ਬਹੁਰੂਪੀਆਂ ਨੂੰ ਹੀ ”ਪੰਥ” ਮੰਨ ਕੇ ਪੂਜੀ ਗਏ।
ਅੱਜ ਸ਼ੋਸ਼ਲ ਮੀਡੀਏ ਦਾ ਯੁੱਗ ਹੈ, ਜਿਹੜਾ ਵਾਲ ਦੀ ਖੱਲ ਲਾਹੁੰਣ ਤੱਕ ਜਾਂਦਾ ਹੈ।  ਅਮਿਤ ਸ਼ਾਹ ਸਾਹਮਣੇ, ਸੁਖਬੀਰ ਦੀ ਵੀ ਪਾਣੀਆਂ ਦੇ ਮੁੱਦੇ ਤੇ ਬੰਦ ਹੋਈ ਬੋਲਤੀ ਬਹੁਤ ਸਾਰੇ ਸੁਆਲ ਖੜੇ ਕਰ ਗਈ।  ਉਹਨਾਂ ਦੇ ਜਵਾਬ ਸੁਣੇ ਬਿਨਾਂ ਕਿਸੇ ਪੰਜਾਬੀ ਦੀ ਤਸੱਲੀ ਨਹੀਂ ਹੋਣੀ।  ਪੰਜਾਬ ‘ਚ ਹੋਰ ਤੇ ਭਾਜਪਾ ਦੇ ਦਰਬਾਰ ‘ਚ ਹੋਰ ਬੋਲੀ, ਬੋਲ ਕੇ ਪੰਜਾਬ ਦੇ ਪਾਣੀਆਂ ਦੇ ਰਾਖ਼ੇ ਨਹੀਂ ਬਣਿਆ ਜਾਣਾ।  ਆਖ਼ਰ ਵੱਡੀਆਂ ਫੜਾਂ ਮਾਰਨ ਵਾਲੇ ਸੁਖਬੀਰ ਦੇ ਮੂੰਹੋਂ ਅਮਿਤ ਸ਼ਾਹ ਦੀ ਹਾਜ਼ਰੀ ‘ਚ ਇਕ ਵੀ ਸ਼ਬਦ ਕਿਉਂ ਨਹੀਂ ਬੋਲਿਆ ਗਿਆ?
ਕੁੱਤੀ, ਚੋਰਾਂ ਨਾਲ ਰਲੀ ਹੋਈ ਹੈ, ਇਹ ਸਿੱਟਾ ਹਰ ਸਿਆਣਾ ਪੰਜਾਬੀ ਆਪੇ ਕੱਢੀ ਬੈਠਾ ਹੈ, ਜਿਸਦਾ ਪ੍ਰਗਟਾਵਾ ਉਹ 2017 ‘ਚ ਵੋਟ ਮਸ਼ੀਨ ਦਾ ਬਟਨ ਦੱਬਣ ਸਮੇਂ ਜ਼ਰੂਰ ਕਰੇਗਾ।