ਕੰਨਿਆ ਭੋਜ ਕਰਾਓ, ਤਦ ਮਿਲੇਗਾ ਖੂਹ ਦਾ ਪਾਣੀ

ਗਊ ਦੀ ਮੌਤ ‘ਤੇ ਪੰਚਾਇਤ ਦਾ ਫੁਰਮਾਨ –
ਭਾਣਜੇ ਦੇ ਨਾਲ ਗੰਗਾ ਨਹਾਓ
ਪੇਸ਼ਕਸ਼-ਅਮਨਦੀਪ ਹਾਂਸ
ਮੱਧ ਪ੍ਰਦੇਸ਼-ਗਊ ਦੀ ਮੌਤ ਲੋਡਿੰਗ ਵਾਹਨ ਨਾਲ ਹੋਣ ‘ਤੇ ਪੰਚਾਇਤ ਨੇ ਡਰਾਈਵਰ ਨੂੰ ਗੰਗਾ ਨਹਾਉਣ, ਕੰਨਿਆ ਭੋਜ ਕਰਾਉਣ ਦਾ ਫੁਰਮਾਨ ਸੁਣਾਇਆ ਹੈ। ਇਸ ਤੋਂ ਪਹਿਲਾਂ ਉਸ ਨੂੰ ਸਜ਼ਾ ਦੇ ਤੌਰ ‘ਤੇ ਪਿੰਡ ਤੋਂ ਦੋ ਘੰਟੇ ਬਾਹਰ ਰੱਖਿਆ ਗਿਆ ਹੈ। ਇਸ ਦੌਰਾਨ ਉਸ ਦਾ ਪਰਿਵਾਰ ਦੇ ਘਰ ਵਿੱਚ ਰਹੇਗਾ। ਪਰ ਕਿਸੇ ਨਾਲ ਮਿਲ ਨਹੀਂ ਸਕੇਗਾ। ਨਾ ਹੀ ਪਿੰਡ ਦੇ ਪ੍ਰਾਚੀਨ ਖੂਹ ਤੋਂ ਪਾਣੀ ਲੈ ਸਕੇਗਾ। ਇਹ ਵਾਕਿਆ ਬੀਤੇ ਦਿਨੀਂ oakley sunglasses sale ਮੱਧ ਪ੍ਰਦੇਸ਼ ਵਿੱਚ ਗਵਾਲੀਅਰ ਦੀ ਡਬਰਾ ਨਗਰ ਪੰਚਾਇਤ ਵਿੱਚ Cheap Jordan Shoes ਸ਼ਾਮਲ ਕੀਤੇ ਗਏ ਸਿਮਰੀਆ ਤਾਲ ਪਿੰਡ ਵਿੱਚ ਪੇਸ਼ ਆਇਆ।
ਪਿੰਡ ਸਿਮਰੀਆ ਤਾਲ ਦੇ ਦੀਪਕ ਸਾਹੂ ਬੀਤੀ ਸ਼ਾਮ ਲੋਡਿੰਗ ਵਾਹਨ ਤੋਂ ਡਬਰਾ ਲਈ ਨਿਕਲਿਆ ਸੀ। ਰਸਤੇ ਵਿੱਚ ਕਾਰ ਨਾਲ ਗਊ ਟਕਰਾਈ ਤੇ ਮਰ ਗਈ। ਦੀਪਕ ਨੇ ਇਹ ਜਾਣਕਾਰੀ ਪਿਤਾ ਭੋਲਾਰਾਮ ਨੂੰ ਦਿੱਤੀ। ਉਹਨਾਂ ਨੇ ਪਿੰਡ ਦੇ ਬਜ਼ੁਰਗਾਂ ਤੋਂ ਸਲਾਹ ਲਈ, ਤਾਂ ਖ਼ਬਰ ਪਿੰਡ ਵਿੱਚ ਫੈਲ ਗਈ। ਸੋਮਵਾਰ ਸਵੇਰੇ ਪੇਂਡੂਆਂ ਨੇ ਪਰਿਵਾਰ ਨੂੰ ਪਿੰਡ ਤੋਂ ਬਾਹਰ ਜਾਣ ਦਾ ਫੁਰਮਾਨ ਸੁਣਾਇਆ। ਪੰਚਾਇਤ ਬੁਲਾਈ ਗਈ। ਢਾਈ cheap jerseys ਘੰਟੇ ਤੱਕ ਪਰਿਵਾਰ ਦੂਰ ਖੇਤ ‘ਚ ਬੈਠੇ ਰਹੇ। ਬਾਅਦ ਵਿੱਚ ਪੰਜ ਕੌਂਸਲਰਾਂ ਸਮੇਤ ਕਈ ਪੇਂਡੂਆਂ ਨੇ ਤੈਅ ਕੀਤਾ ਕਿ ਪਛਤਾਵੇ ਦੇ ਰੂਪ ਵਿੱਚ ਦੀਪਕ ਭਾਣਜੇ ਦੇ ਨਾਲ ਗੰਗਾ ਇਸ਼ਨਾਨ ਕਰਨ ਇਲਾਹਾਬਾਦ ਜਾਵੇ। ਜਾ ਕੇ ਗੰਗਾ replica oakleys ਜਲ ਲੈ ਕੇ ਆਉਣ। ਪਰਤ ਕੇ ਕੰਨਿਆ ਭੋਜ ਵੀ ਕਰਾਵੇ। ਉਦੋਂ ਤੱਕ ਪਰਿਵਾਰ ਨੂੰ ਪ੍ਰਾਚੀਨ ਖੂਹ ਤੋਂ ਪਾਣੀ ਨਹੀਂ ਮਿਲੇਗਾ।
ਖਾਰਾ ਪਾਣੀ ਹੀ ਪੀਣ ਨੂੰ ਮਿਲੇਗਾ
ਪਿੰਡ ਵਿੱਚ ਪ੍ਰਾਚੀਨ ਤੇ ਮਿੱਠੇ ਪਾਣੀ ਦਾ ਇੱਕ ਮਾਤਰ ਸੋਮਾ ਖੂਹ ਹੈ। ਜਿਸ ਤੋਂ ਸਾਰੇ ਪੇਂਡੂ ਪੀਣ ਦਾ ਪਾਣੀ ਭਰਦੇ ਹਨ। ਹਾਲਾਂਕਿ ਆਲੇ-ਦੁਆਲੇ ਹੈਂਡਪੰਪ ਵੀ ਹੈ, ਪਰ ਹੈਂਡਪੰਪ ਤੋਂ ਖਾਰਾ ਪਾਣੀ ਆਉਂਦਾ ਹੈ, ਇਸ ਲਈ ਲੋਕ ਪੀਣ ਅਤੇ ਇਸ਼ਨਾਨ ਆਦਿ ਲਈ ਹੈਂਡਪੰਪ ਦੇ ਪਾਣੀ ਦੀ ਵਰਤੋਂ ਨਹੀਂ ਕਰਦੇ। ਪਰ ਹੁਣ ਪੰਚਾਇਤ ਦੇ ਫ਼ੈਸਲੇ ਤੋਂ ਬਾਅਦ ਪੀੜਤ ਪਰਿਵਾਰ ਨੂੰ ਹੈਂਡਪੰਪ ਦੇ ਪਾਣੀ ‘ਤੇ ਨਿਰਭਰ ਹੋਣਾ ਪਵੇਗਾ।
ਗਊ ਦੀ ਮੌਤ ‘ਤੇ ਅਜਿਹਾ ਕਰਨਾ ਪੁਰਾਣੀ ਪਰੰਪਰਾ
ਸਿਮਰਿਆ ਤਾਲ ਦੇ ਇੱਕ ਬਜ਼ੁਰਗ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪਿੰਡ ਵਿੱਚ ਲੰਬੇ ਸਮੇਂ ਤੋਂ ਪਰੰਪਰਾ ਚਲੀ ਆ ਰਹੀ ਹੈ, ਜਿਸ ਅਨੁਸਾਰ ਜੇਕਰ ਕਿਸੇ ਦੇ ਹੱਥੋਂ ਗਊ ਦੀ ਮੌਤ ਹੋ ਜਾਂਦੀ ਹੈ, ਤਾਂ ਪਛਤਾਵੇ ਦੇ ਰੂਪ ਵਿੱਚ ਉਸ ਵਿਅਕਤੀ ਦੇ ਪੂਰੇ ਪਰਿਵਾਰ mean ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਜਿਸ ਵਿਅਕਤੀ cheap nfl jerseys ਦੇ ਹੱਥੋਂ ਗਊ ਦੀ ਮੌਤ ਹੋਈ ਹੈ, ਉਸ ਨੂੰ ਆਪਣੇ ਭਾਣਜੇ ਦੇ ਨਾਲ ਗੰਗਾ ਇਸ਼ਨਾਨ ਕਰਨਾ ਪੈਂਦਾ ਹੈ। ਬਾਅਦ ਵਿੱਚ ਕੰਨਿਆ ਭੋਜ ਕਰਾਉਣਾ ਹੁੰਦਾ ਹੈ।