• Home »
  • ਚਲੰਤ ਮਾਮਲੇ
  • » ਗਰੀਨ ਕਲਾਈਮੇਟ ਫੰਡ ਵਲੋਂ ਪੌਣ-ਪਾਣੀ ਦੀ ਸੰਭਾਲ ਲਈ 745 ਮਿਲੀਅਨ ਡਾਲਰਾਂ ਦੀ ਮਦਦ ਜਾਰੀ

ਗਰੀਨ ਕਲਾਈਮੇਟ ਫੰਡ ਵਲੋਂ ਪੌਣ-ਪਾਣੀ ਦੀ ਸੰਭਾਲ ਲਈ 745 ਮਿਲੀਅਨ ਡਾਲਰਾਂ ਦੀ ਮਦਦ ਜਾਰੀ

ਸਿਓਲ— ਦੱਖਣੀ ਕੋਰੀਆ ‘ਚ ਗਰੀਨ ਕਲਾਈਮੇਟ ਫੰਡ (ਜੀ. ਸੀ. ਐੱਫ) ਦੀ ਬੈਠਕ ਚੱਲ ਰਹੀ ਹੈ ਅਤੇ ਇਸ ‘ਚ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲਿਆ ਗਿਆ। ਜੀ. ਸੀ. ਐੱਫ ਨੇ 10 ਪ੍ਰਾਜੈਕਟਾਂ ਲਈ 745 ਮਿਲੀਅਨ ਡਾਲਰਾਂ ਦੀ ਮਨਜੂਰੀ ਦੇ ਦਿੱਤੀ ਹੈ। ਕਿਹਾ ਜਾ ਰਿਹਾ ਹੈ ਇਸ ਸਾਲ ਦੇ ਅਖੀਰ ਤਕ ਹੋਰ 2.5 ਬਿਲੀਅਨ ਡਾਲਰਾਂ ਦੀ ਮਨਜੂਰੀ ਵੀ ਦੇ ਦਿੱਤੀ ਜਾਵੇਗੀ। ਇਨ੍ਹਾਂ 10 ਪ੍ਰਾਜੈਕਟਾਂ ‘ਚੋਂ ਇਕ ਗਲੇਸ਼ੀਅਰ ਝੀਲਾਂ ਸੰਬੰਧੀ ਪ੍ਰਾਜੈਕਟ ਹੈ। ਕੈਰੇਬੀਅਨ ਤੋਂ ਇਲਾਵਾ ਪਾਕਿ ਨੂੰ ਵੀ ਇਸ ਦਾ ਲਾਭ ਮਿਲੇਗਾ। ਇਸ ਪ੍ਰਾਜੈਕਟ ਦਾ ਮਕਸਦ ਗਲੇਸ਼ੀਅਰ ਝੀਲਾਂ ਦੇ ਫਟਣ ਨਾਲ ਆਉਣ ਵਾਲੇ ਹੜ੍ਹ ਦਾ ਖਤਰਾ ਘੱਟ ਕਰਨਾ ਹੈ।