• Home »
  • ਅਪਰਾਧ
  • ਖਬਰਾਂ
  • » ਗੈਂਗਸਟਰ ਜਟਾਣਾ ਸਾਥੀਆਂ ਸਣੇ ਕਾਬੂ, ਆਰਮੀ ਵਾਲੇ ਹਥਿਆਰ ਬਰਾਮਦ

ਗੈਂਗਸਟਰ ਜਟਾਣਾ ਸਾਥੀਆਂ ਸਣੇ ਕਾਬੂ, ਆਰਮੀ ਵਾਲੇ ਹਥਿਆਰ ਬਰਾਮਦ

-ਪੰਜਾਬੀਲੋਕ ਬਿਊਰੋ
ਮਾਨਸਾ ਵਿੱਚ 20 ਮਈ ਨੂੰ ਕਾਂਗਰਸ ਦੇ ਨੌਜਵਾਨ ਨੇਤਾ ਸੁਖਵਿੰਦਰ ਸਿੰਘ ਬੱਗੀ ਦਾ ਕਤਲ ਕਰਨ ਦੀ ਜ਼ਿਮੇਵਾਰੀ ਲੈਣ ਵਾਲੇ ਗੈਂਗਸਟਰ ਨਿੱਕਾ ਜਟਾਣਾ ਨੂੰ ਤਿੰਨ ਸਾਥੀਆਂ ਸਣੇ ਕੱਲ ਰਾਜਸਥਾਨ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ, ਇਹ ਸਾਰੇ ਅਜਮੇਰ ਤੋਂ ਹਥਿਆਰ ਖਰੀਦਣ ਗਏ ਸਨ ਤੇ ਮੋਗਾ ਦਾ ਇਕ ਕੌਂਸਲਰ ਇਹਨਾਂ ਦੇ ਨਿਸ਼ਾਨੇ ਤੇ ਸੀ, ਵਾਪਸੀ ‘ਤੇ ਇਕ ਪੈਟਰੋਲ ਪੰਪ ਲੁੱਟਣ ਦੇ ਚੱਕਰ ਚ ਸਾਰੇ ਫੜੇ ਗਏ।
ਇਹ ਦਵਿੰਦਰ ਬੰਬੀਹਾ ਗਰੁੱਪ ਦੇ ਦੱਸੇ ਜਾ ਰਹੇ ਨੇ। ਇਹਨਾਂ ਕੋਲੋਂ ਜੋ ਹਥਿਆਰ ਬਰਾਮਦ ਹੋਏ ਹਨ, ਉਹ ਅਮਰੀਕਾ ਦੀ ਸਰਵੀਆ ਕੰਪਨੀ ਦੇ ਹਨ, ਜੋ ਸਿਰਫ ਆਰਮੀ ਤੇ ਪੁਲਿਸ ਨੂੰ ਹਥਿਆਰ ਸਪਲਾਈ ਕਰਦੀ ਹੈ।