ਜ਼ਮੀਨੀ ਵਿਵਾਦ ਚ ਦਾਦੇ ਤੇ ਚਚੇਰੇ ਭਰਾ ਦਾ ਕਤਲ

-ਪੰਜਾਬੀਲੋਕ ਬਿਊਰੋ

ਸੰਵੇਦਨਹੀਣ ਹੁੰਦੇ ਜਾ ਰਹੇ ਪੰਜਾਬ ਚੋਂ ਆਏ ਦਿਨ ਖੂਨ ਦੇ ਰਿਸ਼ਤਿਆਂ ਦੇ ਡੋਲੇ ਜਾ ਰਹੇ ਖੂਨ ਦੇ ਮਾਮਲੇ ਨਸ਼ਰ ਹੁੰਦੇ ਨੇ.. ਲੰਘੇ ਦਿਨ ਸ਼ਾਮ ਚੌਰਾਸੀ ਕੋਲ ਪੈਂਦੇ ਪਿੰਡ ਲੰਮਾ ਚ 7 ਏਕਡ਼ ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਪੋਤੇ ਨੇ 85 ਸਾਲਾ ਦਾਦੇ ਦੀ ਤੇ 35 ਸਾਲਾ ਚਚੇਰੇ ਭਰਾ ਦੀ ਹੱਤਿਆ ਕਰ ਦਿੱਤੀ, ਇਕ ਘਿਨਾਉਣੇ ਕਾਰੇ ਚ ਉਸ ਦੇ ਬਾਪ ਤੇ ਇਕ ਹੋਰ ਜਾਣਕਾਰ ਨੇ ਵੀ ਸਾਥ ਦਿੱਤਾ ਤੇ 35 ਸਾਲਾ ਹਰਮੀਤ ਨੂੰ ਪਹਿਲਾਂ ਗੋਲ਼ੀ ਮਾਰੀ ਗਈ, ਫੇਰ ਉਸ ਦਾ ਗਲ਼ ਵੱਢ ਦਿੱਤਾ ਗਿਆ, ਐਨੀ ਬੇਰਹਿਮੀ ਦਿਖਾਈ ਕਿ ਮਾਲਕ ਦਾ ਬਚਾਅ ਕਰਨ ਆਏ ਪਾਲਤੂ ਕੁੱਤੇ ਨੂੰ ਵੀ ਹਮਲਾਵਰਾਂ ਨੇ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਝਗਡ਼ਾ ਐਸ ਕਰਕੇ ਹੁੰਦਾ ਆ ਰਿਹਾ ਸੀ ਕਿ ਦਾਦੇ ਨੇ ਆਪਣੇ ਦੂਜੇ ਪੁੱਤ ਦੇ ਪਰਿਵਾਰ ਨੂੰ ਆਪਣੇ ਹਿੱਸੇ ਦੀ ਜ਼ਮੀਨ ਵੀ ਦਿੱਤੀ ਹੋਈ ਸੀ, ਪਰ ਮੁਲਜ਼ਮ ਸਾਰੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸੀ।ਮੁਲਜ਼ਮ ਪਿਓ ਪੁੱਤ ਨੂੰ ਪੁਲਿਸ ਨੇ ਹਥਿਆਰਾਂ ਸਣੇ ਗ੍ਰਿਫਤਾਰ ਕਰ ਲਿਆ ਹੈ, ਤੀਜਾ ਫਰਾਰ ਹੈ।