ਸ਼ੂਗਰ ਮਿੱਲ ਦੇ ਸੀਰੇ ਨੇ ਕੀਤਾ ਬਿਆਸ ਦਰਿਆ ਨੂੰ ਜ਼ਹਿਰੀ

-ਪੰਜਾਬੀਲੋਕ ਬਿਊਰੋ

ਬਿਆਸ ਦਰਿਆ ਦੇ ਪਾਣੀ ਚ ਕੀਡ਼ੀ ਅਫਗਾਨਾ ਸਥਿਤ ਚੱਢਾ ਸ਼ੂਗਰ ਮਿੱਲ ਚੋਂ ਨਿਕਲੇ ਸੀਰੇ ਨੇ ਹਜ਼ਾਰਾਂ ਮੱਛੀਆਂ ਦੀ ਜਾਨ ਲਈ ਹੈ. ਮੱਛੀਆਂ ਹੀ ਨਹੀਂ ਜੰਡਿਆਲਾ ਗੁਰੂ ਦੇ ਚਿੱਟਾ ਸ਼ੇਰ ਇਲਾਕੇ ਚ ੩੦ ਗਾਂਵਾਂ ਵੀ ਬਿਆਸ ਦੇ ਪਾਣੀ ਨਾਲ ਮਰ ਗਈਆਂ ਦੱਸੀਆਂ ਜਾ ਰਹੀਆਂ ਨੇ।ਸ਼ੀਰੇ ਦੇ ਜ਼ਹਿਰੀ ਪਾਣੀ ਨੇ ਦਰਿਆ ਦੇ ੮੩ ਕਿਲੋਮੀਟਰ ਪਾਣੀ ਨੂੰ ਪ੍ਰਭਾਵਿਤ ਕੀਤਾ ਹੈ, ਪਾਣੀ ਦਾ ਰੰਗ ਭੂਰਾ ਹੋ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਮਿੱਲ ਦਾ ਟੈਂਕ ਓਵਰਫਲੋਅ ਹੋ ਰਿਹਾ ਸੀ ਤੇ ਬੁੱਧਵਾਰ ਨੂੰ ਪਾਣੀ ਦਰਿਆ ਚ ਮਿਲ ਗਿਆ। ਵਾਤਾਵਰਨ ਮੰਤਰੀ ਓਪੀ ਸੋਨੀ ਨੇ ਜਾਂਚ ਹੋਣ ਤੱਕ ਮਿੱਲ ਬੰਦ ਕਰਵਾ ਦਿੱਤੀ ਹੈ, ਇਹੀ ਪਾਣੀ ਅੱਗੇ ਰਾਜਸਥਾਨ ਫੀਡਰ ਤੇ ਫਿਰੋਜ਼ਪੁਰ ਫੀਡਰ ਨੂੰ ਜਾਂਦਾ ਹੈ। ਦਰਿਆ ਚੋਂ ਸ਼ੀਰੇ ਦਾ ਅਸਰ ਘੱਟ ਕਰਨ ਲਈ ਪੌਂਗ ਡੈਮ ਚੋਂ ੧੦੦੦ ਕਿਊਸਿਕ ਪਾਣੀ ਹੋਰ ਛੱਡਿਆ ਗਿਆ ਹੈ।

ਪ੍ਰਸ਼ਾਸਨ ਨੇ ਦਰਿਆ ਚੋਂ ਮੱਛੀਆਂ ਫਡ਼ ਕੇ ਖਾਣ ਤੇ ਰੋਕ ਲਾਈ ਹੈ।