ਨਸ਼ੇਡ਼ੀ ਨੇ ਭੈਣ ਨੂੰ ਨਹਿਰ ਚ ਸੁੱਟਿਆ

-ਪੰਜਾਬੀਲੋਕ ਬਿਊਰੋ

ਪਟਿਆਲਾ ਚ 19 ਸਾਲਾ ਪ੍ਰੀਤੀ ਨੂੰ ਉਸ ਦੇ ਨਸ਼ੇਡ਼ੀ ਭਰਾ ਨੇ ਨਹਿਰ ਚ ਸੁੱਕੇ ਕਤਲ ਕਰ ਦਿੱਤਾ, ਨਸ਼ੇਡ਼ੀ ਭਰਾ ਇਸ ਗੱਲੋਂ ਨਰਾਜ਼ ਸੀ ਕਿ ਪ੍ਰੀਤੀ ਆਪਣੇ ਮੰਗੇਤਰ ਨਾਲ ਫੋਨ ਤੇ ਗੱਲ ਕਿਉਂ ਕਰਦੀ ਹੈ, ਬੁੱਧਵਾਰ ਦੀ ਰਾਤ ਨੂੰ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ, ਘਰੋਂ ੨੦੦ ਮੀਟਰ ਦੂਰ ਨਹਿਰ ਤੱਕ ਉਹ ਭੈਣ ਨੂੰ ਕਿਵੇਂ ਲੈ ਕੇ ਗਿਆ, ਜਾਂ ਘਰੇ ਹੀ ਉਸ ਦਾ ਕਤਲ ਕਰਕੇ ਲਾਸ਼ ਲੈ ਕੇ ਗਿਆ, ਹਾਲੇ ਤੱਕ ਇਸ ਦਾ ਪਤਾ ਨਹੀਂ ਲੱਗ ਰਿਹਾ, ਪਰ ਮਾਂ ਨੇ ਨਸ਼ੇਡ਼ੀ ਪੁੱਤ ਨੂੰ ਆਪ ਪੁਲਿਸ ਹਵਾਲੇ ਕੀਤਾ ਹੈ,ਉਸ ਨੇ ਭੈਣ ਨੂੰ ਨਹਿਰ ਚ ਸੁੱਟ ਕੇ ਮਾਰਨ ਦੀ ਗੱਲ ਕਬੂਲੀ ਹੈ।