ਪ੍ਰੈਸ ਫੋਟੋਗ੍ਰਾਫਰ ਲੁਟੇਰਿਆਂ ਦੇ ਹਮਲੇ ਚ ਜ਼ਖਮੀ

-ਪੰਜਾਬੀਲੋਕ ਬਿਊਰੋ

ਲੁਧਿਆਣਾ ਚ ਹਰ ਦਿਨ ਲੁੱਟ ਦੀ ਕੋਈ ਨਾ ਕੋਈ ਘਟਨਾ ਵਾਪਰਦੀ ਹੈ, ਪਰ ਪੁਲਿਸ ਫੇਰ ਵੀ ਸੁਰੱਖਿਆ ਲਈ ਪੱਕਾ ਹੱਲ ਨਹੀਂ ਕਰ ਰਹੀ। ਬੁੱਧਵਾਰ ਦੀ ਰਾਤ ਇਕ ਅੰਗਰੇਜ਼ੀ ਅਖਬਾਰ ਦੇ 64 ਸਾਲਾ ਫੋਟੋਗ੍ਰਾਫਰ ਨੂੰ ਲੁਟੇਰਿਆਂ ਨੇ ਉਸ ਵਕਤ ਘੇਰ ਲਿਆ ਜਦ ਉਹ ਸਕੂਟਰ ਤੇ ਡਿਊਟੀ ਤੋਂ ਘਰ ਵਾਪਸ ਦਾ ਰਹੇ ਸਨ, ਲੁਟੇਰਿਆਂ ਦੇ ਹਮਲੇ ਮਗਰੋਂ ਉਹ ਘਬਰਾਏ ਨਹੀਂ ਸਗੋਂ ਲੁਟੇਰਿਆਂ ਦਾ ਮੁਕਾਬਲਾ ਕੀਤਾ, ਤਾਂ ਰੌਲਾ ਸੁਣ ਕੇ ਆਲੇ ਦੁਆਲੇ ਤੋਂ ਲੋਕ ਇਕੱਠੇ ਹੋ ਗਏ, ਲੁਟੇਰੇ ਭੱਜ ਗਏ ਪਰ ਬਜ਼ੁਰਗ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਗਏ। ਲੋਕਾਂ ਚ ਦਹਿਸ਼ਤ ਪਾਈ ਜਾ ਰਹੀ ਹੈ, ਪੁਲਿਸ ਕਹਿੰਦੀ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਜਾਂਚ ਰਹੇ ਹਾਂ, ਜਲਦੀ ਹੀ ਲੁਟੇਰੇ ਕਾਬੂ ਹੋਣਗੇ।