ਸੁਨਿਆਰੇ ਦੀ ਦੁਕਾਨ ਤੋਂ 33 ਲੱਖ ਦਾ ਸੋਨਾ ਲੁੱਟਿਆ

ਗੋਲੀ ਮਾਰ ਕੇ ਕਰਿੰਦਾ ਕੀਤਾ ਜ਼ਖਮੀ
-ਪੰਜਾਬੀਲੋਕ ਬਿਊਰੋ
ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਬਜ਼ਾਰ ਚ ਸ਼ੁੱਧ ਸੋਨੇ ਦਾ ਵਪਾਰ ਕਰਨ ਵਾਲੇ ਸੁਨਿਆਰੇ ਪ੍ਰਤਾਪ ਸਿੰਘ ਮਰਾਠਾ ਦੀ ਦੁਕਾਨ ‘ਤੇ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਤਿੰਨ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ, ਗੋਲੀ ਚਲਾ ਕੇ ਇਕ ਮੁਲਾਜ਼ਮ ਨੂੰ ਜ਼ਖਮੀ ਕਰਕੇ ਦੁਕਾਨ ਚ ਪਿਆ 33 ਲੱਖ ਦਾ ਸੋਨਾ, ਚਾਂਦੀ ਤੇ 2 ਲੱਖ ਕੈਸ਼ ਲੈ ਕੇ ਭੱਜ ਗਏ। ਜਦ ਗੋਲੀ ਚੱਲੀ ਤਾਂ ਦੁਕਾਨ ਚ ਖੜੇ ਗਾਹਕ ਵੀ ਜਾਨ ਬਚਾਅ ਕੇ ਭੱਜ ਗਏ। ਲੁਟੇਰੇ ਪੈਦਲ ਆਏ ਤੇ ਪੈਦਲ ਹੀ ਫਰਾਰ ਹੋ ਗਏ।
ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੀ ਫੁਟੇਜ ਦੇ ਅਧਾਰ ‘ਤੇ ਲੁਟੇਰਿਆਂ ਨੂੰ ਲੱਭ ਲਵਾਂਗੇ।