ਰੇਪ ਦੀਆਂ ਇਕ ਦੋ ਘਟਨਾਵਾਂ ਦਾ ਬਤੰਗੜ ਨਾ ਬਣਾਓ-ਕੇਂਦਰੀ ਮੰਤਰੀ ਚੌਬੇ

-ਪੰਜਾਬੀਲੋਕ ਬਿਊਰੋ
ਦੇਸ਼ ਚ ਰੇਪ ਹੋ ਰਹੇ ਨੇ ਇਕ ਦੋ ਘਟਨਾਵਾਂ ਹੋ ਗਈਆਂ ਤਾਂ ਕੀ ਲੋਹੜਾ ਆ ਗਿਆ..
ਦੇਸ਼ ਦੀ ਸੱਤਾ ਸਾਂਭ ਰਹੀ ਧਿਰ ਦੇ ਲੋਕ ਕਹਿ ਰਹੇ ਨੇ। ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਬਨਾਰਸ ਵਿੱਚ ਪੱਤਰਕਾਰਾਂ ਦੇ ਸਵਾਲ ‘ਤੇ ਵਿਵਾਦਤ ਬਿਆਨ ਦਿੱਤਾ – ਅਰੇ ਭਾਈ ਇਹ ਸਭ ਕੋਈ ਨਵੀਂ ਗੱਲ ਤਾਂ ਹੈ ਨਹੀਂ, ਇਕ ਦੋ ਘਟਨਾਵਾਂ ਹੋਈਆਂ ਹੋਣਗੀਆਂ, ਉਹਨਾਂ ‘ਤੇ ਕਾਰਵਾਈ ਹੋ ਰਹੀ ਹੈ, ਉਸ ਚ ਕਿਹੜੀ ਵੱਡੀ ਗੱਲ ਹੈ। ਬਾਤ ਦਾ ਬਤੰਗੜ ਨਹੀਂ ਬਣਾਉਣਾ ਚਾਹੀਦਾ। ਦੇਖੋ ਜੀ ਪ੍ਰਧਾਨ ਮੰਤਰੀ ਜੀ ਕਿੰਨੇ ਸੰਵੇਦਨਸ਼ੀਲ ਹਨ, ਵਿਦੇਸ਼ ਤੋਂ ਆਉਂਦੇ ਸਾਰ ਹੀ ਬੱਚੀ ਦੇ ਕੁਕਰਮੀਆਂ ਲਈ ਫਾਂਸੀ ਕਨੂੰਨ ਲੈ ਆਏ, ਜਦਕਿ ਸੱਚਾਈ ਇਹ ਹੈ ਕਿ ਇਹ ਕਨੂੰਨ ਤਾਂ ਪਹਿਲਾਂ ਹੀ ਹੈ, ਬੱਸ ਜਨਤਾ ਨੂੰ ਘਚੋਲਾ ਮਾਰਿਆ ਜਾ ਰਿਹਾ ਹੈ।