ਪਰਮੀਸ਼ ਨੂੰ 500 ਗੋਲ਼ੀਆਂ ਮਾਰਾਂਗੇ-ਦਿਲਪ੍ੀਤ ਨੇ ਦਿੱਤੀ ਧਮਕੀ

-ਪੰਜਾਬੀਲੋਕ ਬਿਊਰੋ

ਗਾਇਕ, ਰੰਗਕਰਮੀ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਨੇ ਫੇਸਬੁੱਕ ‘ਤੇ ਨਵੀਂ ਪੋਸਟ ਪਾਉਂਦਿਆਂ ਕਿਹਾ ਕਿ ਪਰਮੀਸ਼ ਦੇ ਹਮਲੇ ਨੂੰ ‘ਧਰਮ’ ਨਾਲ ਨਾ ਜੋੜਿਆ ਜਾਵੇ।ਦਿਲਪ੍ਰੀਤ ਨੇ ਲਿਖਿਆ ਹੈ ਕਿ ਅਸੀਂ ਚਾਰ ਲੋਕਾਂ ਨੇ ਹਮਲਾ ਕੀਤਾ ਸੀ। ਜਿਹਨਾਂ ਵਿਚ ਅਕਸ ਮਹਾਰਾਸ਼ਟਰ, ਹਰਿੰਦਰ ਸਿੰਘ ਮਹਾਰਾਸ਼ਟਰ, ਸੁਖਪ੍ਰੀਤ ਸਿੰਘ ਬੁੱਢਾ ਸ਼ਾਮਲ ਹਨ. ਦਿਲਪ੍ਰੀਤ ਨੇ ਲਿਖਿਆ ਹੈ ਕਿ ਸਾਡੀ ਕਿਸੇ ਧਰਮ ਨਾਲ ਕੋਈ ਦੁਸ਼ਮਣੀ ਨਹੀਂ।ਹਮਲੇ ਦਾ ਕਾਰਨ ਪਰਮੀਸ਼ ਮੀਡੀਆ ਵਿੱਚ ਆ ਕੇ ਖ਼ੁਦ ਹੀ ਦੱਸੇਗਾ। ਉਸ ਨੇ ਕਿਹਾ ਹੈ ਕਿ 50 ਗੋਲੀਆਂ ਤਾਂ ਟ੍ਰੇਲਰ ਸੀ ਜਦੋਂ ਮਾਰਨਾ ਹੋਇਆ 500 ਗੋਲੀਆਂ ਮਾਰ ਕਰ ਜਾਵਾਂਗੇ।ਪਰਮੀਸ਼ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਨੇ ਹਮਲੇ ਤੋਂ ਇੱਕ ਦਿਨ ਬਾਅਦ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਗੁਰੂ ਨਾਨਕ ਦੇਵ ਜੀ ਦੀ ਪ੍ਚਲਿਤ ਤਸਵੀਰ ਪੋਸਟ ਕਰਕੇ ਆਪਣੇ ਠੀਕ ਹੋਣ ਦੀ ਗੱਲ ਕਹੀ ਸੀ।