ਕਾਹਲਵਾਂ ਦਾ ਸਾਥੀ ਗ੍ਰਿਫਤਾਰ

-ਪੰਜਾਬੀਲੋਕ ਬਿਊਰੋ
ਗੈਂਗਸਟਰ ਸੁੱਖਾ ਕਾਹਲਵਾਂ ਦੇ ਸਾਥੀ ਮੰਨੇ ਜਾਂਦੇ ਬ੍ਰਿਟਿਸ਼ ਨਾਗਰਿਕ ਗੈਂਗਸਟਰ ਸੰਦੀਪ ਉਰਫ਼ ਸੋਨੂੰ ਵਾਸੀ ਪਿੰਡ ਕਪੂਰ ਨੂੰ ਸੀ.ਆਈ.ਏ ਸਟਾਫ਼ ਕਪੂਰਥਲਾ ਨੇ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਉਕਤ ਗੈਂਗਸਟਰ ਵਿਰੁੱਧ ਸੰਗੀਨ ਧਾਰਾਵਾਂ ਤਹਿਤ ਵੱਖ ਵੱਖ ਥਾਣਿਆਂ ‘ਚ 7 ਮੁਕੱਦਮੇ ਦਰਜ ਹਨ। ਸੰਦੀਪ ਸੋਨੂੰ ਕਬੱਡੀ ਦਾ ਖਿਡਾਰੀ ਵੀ ਰਹਿ ਚੁੱਕਾ ਹੈ।
ਓਧਰ ਨਾਭਾ ਜੇਲ ਬਰੇਕ ਕਾਂਡ ਦੇ ਮੁੱਖ ਸਰਗਰਨਾ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਕੌੜਾ ਨੂੰ ਰਿਮਾਂਡ ਮੁੱਕਣ ਮਗਰੋਂ ਅਦਾਲਤ ‘ਚ ਪੇਸ਼ ਕੀਤਾ ਗਿਆ। ਅਿਦਾਲਤ ਨੇ ਗੋਪੀ ਨੂੰ 14 ਦਿਨਾਂ ਦੇ ਜੁਡੀਸ਼ੀਅਲ ਕਸਟਡੀ ਤਹਿਤ ਮੁੜ ਜੇਲ ‘ਚ ਭੇਜ ਦਿੱਤਾ ਹੈ।
ਇਥੇ ਪੁਲਿਸ ਨੇ ਦੱਸਿਆ ਕਿ ਹਾਂਗਕਾਂਗ ‘ਚ ਜੇਲ ਬਰੇਕ ਮਾਮਲੇ ਲਈ ਫੰਡ ਇਕੱਠੇ ਕਰਨ ਵਾਲੇ ਰਮਨਜੀਤ ਸਿੰਘ ਰੋਮੀ ਨੂੰ ਛੇਤੀ ਹੀ ਹਾਂਗਕਾਂਗ ਤੋਂ ਲਿਆਂਦਾ ਜਾਵੇਗਾ, ਜਿਸ ਦਾ ਪਰੋਸੈਸ ਚੱਲ ਰਿਹਾ ਹੈ।