ਸਕੂਲੀ ਬੱਚੇ ਦਾ ਗੇਟਕੀਪਰ ਵਲੋਂ ਜਿਸਮਾਨੀ ਸ਼ੋਸ਼ਣ

-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਰਿਸ਼ੀਨਗਰ ਵਿੱਚ ਕਿ ਨਿੱਜੀ ਸਕੂਲ ਚ ਚਾਰ ਸਾਲ ਦੇ ਬੱਚੇ ਨਾਲ 48 ਸਾਲਾ ਗੇਟਕੀਪਰ ਦੋ ਮਹੀਨਿਆਂ ਤੋਂ ਅਸ਼ਲੀਲ ਹਰਕਤਾਂ ਆ ਰਿਹਾ ਸੀ, ਬੱਚੇ ਨੂੰ ਟਾਇਲਟ ਚ ਲਿਜਾ ਕੇ ਉਸ ਨਾਲ ਕੁਕਰਮ ਕਰਦਾ ਸੀ, ਬੱਚੇ ਦੇ ਪ੍ਰਾਈਵੇਟ ਪਾਰਟ ਚ ਜ਼ਖਮ ਦੇਖ ਕੇ ਮਾਂ ਨੇ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਬੱਚੇ ਨੇ ਸਾਰੀ ਕਹਾਣੀ ਦੱਸੀ ਤੇ ਨਾਲ ਹੀ ਕਿਹਾ ਕਿ ਅੰਕਲ ਨੂੰ ਜੇ ਪੁੱਛਿਆ ਤਾਂ ਉਹ ਮੈਨੂੰ ਮਾਰ ਦੇਣਗੇ। ਪਰ ਪਰਿਵਾਰ ਨੇ ਉਸੇ ਵਕਤ ਸਕੂਲ ਸਟਾਫ ਤੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ, ਸਟਾਫ ਗੱਲ ਸੁਣਨ ਦੀ ਬਜਾਏ ਪੀੜਤ ਦੇ ਪਰਿਵਾਰ ਨਾਲ ਝਗੜਾ ਕਰਨ ਲੱਗਿਆ, ਪੀੜਤਾਂ ਨੇ ਪੁਲਿਸ ਸੱਦ ਲਈ, ਪੁਲਿਸ ਟੀਮ ਸਕੂਲ ਗਈ, ਸੀ ਸੀ ਟੀ ਵੀ ਫੁਟੇਜ ਮੰਗੀ ਤਾਂ ਸਟਾਫ ਟਾਲਮਟੋਲ ਕਰਨ ਲੱਗਿਆ, ਜਦ ਦਬਾਅ ਪਾਉਣ ‘ਤੇ ਫੁਟੇਜ ਦਿੱਤੀ ਤਾਂ ਕਾਫੀ ਹਿੱਸਾ ਡਿਲੀਟ ਕੀਤਾ ਹੋਇਆ ਸੀ, ਬੱਚੇ ਨੇ ਤਿੰਨ ਵੱਖ ਵੱਖ ਅਫਸਰਾਂ ਨੂੰ ਬਿਆਨ ਦਿੱਤਾ ਤੇ ਆਪ ਬੀਤੀ ਦੱਸੀ, ਦਰਜਨ ਲੋਕਾਂ ਵਿੱਚੋਂ ਮੁਲਜ਼ਮ ਨੂੰ ਪਛਾਣਿਆ,
ਜਦ ਪੁਲਿਸ ਨੇ ਬੱਚੇ ਦੇ ਬਿਆਨ ਦੀ ਵੀਡੀਓਗ੍ਰਾਫੀ ਕਰ ਲਈ ਤੇ ਐਫ ਆਈ ਆਰ ਦਰਜ ਹੋ ਗਈ ਤਾਂ ਸਕੂਲ ਨੇ ਬੱਚੇ ਦੇ ਮਾਪਿਆਂ ‘ਤੇ ਝਗੜਾ ਕਰਕੇ ਸਕੂਲ ਦਾ ਮਹੌਲ ਖਰਾਬ ਕਰਨ ਦਾ ਕੇਸ ਦਰਜ ਕਰਵਾ ਦਿੱਤਾ।
ਉਚ ਅਧਿਕਾਰੀ ਖੁਦ ਮਾਮਲਾ ਦੇਖ ਰਹੇ ਨੇ, ਪਰ ਵਿਦਿਆਰਥੀਆਂ ਦੇ ਮਾਪਿਆਂ ਚ ਸਹਿਮ ਹੈ।