• Home »
  • ਅਪਰਾਧ
  • ਖਬਰਾਂ
  • » ਪਤਨੀ ਨੇ ਕੈਨੇਡਾ ਜਾ ਕੇ ਦਿੱਤਾ ਧੋਖਾ, 26 ਸਾਲਾ ਗੱਭਰੂ ਨੇ ਕੀਤੀ ਖੁਦਕੁਸ਼ੀ

ਪਤਨੀ ਨੇ ਕੈਨੇਡਾ ਜਾ ਕੇ ਦਿੱਤਾ ਧੋਖਾ, 26 ਸਾਲਾ ਗੱਭਰੂ ਨੇ ਕੀਤੀ ਖੁਦਕੁਸ਼ੀ

-ਪੰਜਾਬੀਲੋਕ ਬਿਊਰੋ
ਮੋਗਾ ਜ਼ਿਲੇ ਦੇ ਪਿੰਡ ਹਰੀਏ ਵਾਲਾ ਦੇ 26 ਸਾਲਾ ਨੌਜਵਾਨ ਨੇ ਬੀਤੀ ਰਾਤ ਘਰ ਵਿਚ ਹੀ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸੁਖਦੀਪ ਸਿੰਘ ਦਾ ਵਿਆਹ ਗੁਰਮੀਤ ਕੌਰ ਸਾਹਨੇਵਾਲ ਨਾਲ ਹੋਇਆ ਸੀ। ਸੁਖਦੀਪ ਨੇ ਆਪਣੀ ਪਤਨੀ ਨੂੰ ਆਈਲੈਟਸ ਕਰਵਾ ਕੇ 15 ਲੱਖ ਰੁਪਏ ਖਰਚ ਕੇ ਕੈਨੇਡਾ ਭੇਜਿਆ ਪਰ ਕੈਨੇਡਾ ਜਾਣ ਤੋਂ ਬਾਅਦ ਗੁਰਮੀਤ ਕੌਰ ਬਦਲ ਗਈ, ਉਸ ਨੇ ਸੁਖਦੀਪ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਸੁਖਦੀਪ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੇ ਸਹੁਰੇ ਪਰਿਵਾਰ ਨੇ ਕੈਨੇਡਾ ਰਹਿ ਰਹੀ ਪਤਨੀ ‘ਤੇ ਕੇਸ ਦਰਜ ਕਰ ਲਿਆ ਹੈ। ਕੁਝ ਦਿਨ ਪਹਿਲਾਂ ਵੀ ਅਜਿਹੀ ਇਕ ਘਟਨਾ ਵਾਪਰ ਚੁੱਕੀ ਹੈ।

Tags: