• Home »
  • ਅਪਰਾਧ
  • ਖਬਰਾਂ
  • » ਮੈਕਸ ਹਸਪਤਾਲ ਮਾਮਲੇ ਚ ਕੇਜਰੀਵਾਲ ਸਰਕਾਰ ਨੂੰ ਝਟਕਾ, ਨਹੀਂ ਰੱਦ ਹੋਵੇਗਾ ਲਸੰਸ

ਮੈਕਸ ਹਸਪਤਾਲ ਮਾਮਲੇ ਚ ਕੇਜਰੀਵਾਲ ਸਰਕਾਰ ਨੂੰ ਝਟਕਾ, ਨਹੀਂ ਰੱਦ ਹੋਵੇਗਾ ਲਸੰਸ

-ਪੰਜਾਬੀਲੋਕ ਬਿਊਰੋ
ਨਵਜਾਤ ਜਿਉਂਦੇ ਬੱਚੇ ਨੂੰ ਮੁਰਦਾ ਦੱਸਣ ਦੇ ਮਾਮਲੇ ਮਗਰੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਤਿਹਾਸਕ ਫੈਸਲਾ ਲੈਂਦਿਆਂ ਲਾਪਰਵਾਹ ਮੈਕਸ ਹਸਪਤਾਲ ਦਾ ਲਸੰਸ ਰੱਦ ਕਰਨ ਦਾ ਫੈਸਲਾ ਦਿੱਤਾ ਸੀ ਪਰ ਇਸ ਫੈਸਲੇ ‘ਤੇ ਦਿੱਲੀ ਦੇ ਫਾਈਨਾਂਸ ਕਮਿਸ਼ਨਰ ਨੇ ਰੋਕ ਲਾ ਦਿੱਤੀ ਹੈ। ਇਸ ਫੈਸਲੇ ਮਗਰੋਂ ਹਸਪਤਾਲ ਵਿੱਚ ਨਵੇਂ ਮਰੀਜ਼ ਦਾਖਲ ਕੀਤੇ ਗਏ। ਕੇਜਰੀਵਾਲ ਸਰਕਾਰ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।