ਸਿੰਚਾਈ ਘਪਲਾ, ਠੇਕੇਦਾਰ ਗੁਰਿੰਦਰ ਸਿੰਘ ਦਾ ਰਿਮਾਂਡ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਬਹੁਚਰਚਿਤ 1000 ਕਰੋੜ ਦੇ ਸਿੰਚਾਈ ਘਪਲੇ ਦੇ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਨੇ ਮੁਹਾਲੀ ਦੀ ਅਦਾਲਤ ਚ ਆਤਮ ਸਮਰਪਣ ਕਰ ਦਿੱਤਾ , ਜਿਸ ਮਗਰੋਂ ਅਦਾਲਤ ਨੇ ਉਸ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਵਿਜੀਲੈਂਸ ਵੱਲੋਂ ਘਪਲੇ ਦੇ ਮੁਲਜ਼ਮ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਤੇ ਠੇਕੇਦਾਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਦਰਜ ਕੇਸ ਚ ਗੁਰਿਦੰਰ ਸਿੰਘ ਨੇ ਰਾਹਤ ਲੈਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਰਾਹਤ ਨਹੀਂ ਸੀ ਮਿਲੀ।