ਜਲੰਧਰ ਚ ਇਕ ਹੋਰ ਮਹਿਲਾ ਸਰੇਰਾਹ ਸਨੈਚਿੰਗ ਦਾ ਸ਼ਿਕਾਰ

-ਪੰਜਾਬੀਲੋਕ ਬਿਊਰੋ
ਜਲੰਧਰ ਦੇ ਰੌਣਕ ਭਰੇ ਹਲਕਾ ਸੈਂਟਰਲ ਟਾਊਨ ਚ ਭਾਜਪਾ ਨੇਤਾ ਅਮਰਜੀਤ ਸਿੰਘ ਦੇ ਦਫਤਰ ਦੇ ਬਾਹਰ ਮੋਟਰਸਾਈਕਲ ਸਵਾਰ 2 ਨੌਜਵਾਨ ਇਕ ਰਿਕਸ਼ਾ ਸਵਾਰ ਮਹਿਲਾ ਦਾ ਪਰਸ ਖੋਹ ਕੇ ਰਫੂ-ਚੱਕਰ ਹੋ ਗਏ। ਪਰਸ ਚ 6 ਹਜ਼ਾਰ ਦੇ ਕਰੀਬ ਨਕਦੀ, ਆਈ ਫੋਨ ਸਮੇਤ ਹੋਰ ਜ਼ਰੂਰੀ ਸਾਮਾਨ ਸੀ। ਸਨੈਚਿੰਗ ਦੀ ਸ਼ਿਕਾਰ ਹੋਈ ਪੂਨਮ ਵਾਸੀ ਨਿਊ ਜਵਾਹਰ ਨਗਰ ਨੇ ਦੱਸਿਆ ਕਿ ਉਹ ਸੈਦਾਂ ਗੇਟ ਜਾ ਰਹੀ ਸੀ ਕਿ ਇਸੇ ਦੌਰਾਨ ਬਾਈਕ ਸਵਾਰ ਦੋ ਨੌਜਵਾਨ ਉਸ ਦਾ ਪਰਸ ਖੋਹ ਕੇ ਲੈ ਗਏ। ਉਹ ਰਿਕਸ਼ੇ ਤੋਂ ਡਿੱਗਦੀ ਹੋਈ ਵਾਲ-ਵਾਲ ਬਚੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।