• Home »
  • ਅਪਰਾਧ
  • ਖਬਰਾਂ
  • » ਸਿੱਖ ਨੌਜਵਾਨ ਅੱਗ ਚ ਮੱਚਦਾ ਰਿਹਾ, ਲੋਕ ਵੀਡੀਓ ਬਣਾਉਂਦੇ ਰਹੇ

ਸਿੱਖ ਨੌਜਵਾਨ ਅੱਗ ਚ ਮੱਚਦਾ ਰਿਹਾ, ਲੋਕ ਵੀਡੀਓ ਬਣਾਉਂਦੇ ਰਹੇ

-ਪੰਜਾਬੀਲੋਕ ਬਿਊਰੋ
ਭਾਰਤੀਆਂ ਵਿਚੋਂ ਇਨਸਾਨੀਅਤ ਮਰ ਚੁੱਕੀ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ, ਦਿੱਲੀ ਦੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ ‘ਤੇ ਸਿੱਖ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਾ ਲਈ। ਸਟੇਸ਼ਨ ‘ਤੇ ਰੇਲਵੇ ਪੁਲਿਸ ਦੇ ਮੁਲਾਜ਼ਮਾਂ ਸਮੇਤ ਹੋਰ ਵੀ ਅਨੇਕਾਂ ਲੋਕ ਹਾਜ਼ਰ ਸਨ ਪਰ ਕਿਸੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਇਸ ਦੁਰਘਟਨਾ ਨੂੰ ਆਪਣੇ ਮੋਬਾਈਲਾਂ ਵਿੱਚ ਕੈਦ ਕਰਨ ਵਿੱਚ ਰੁੱਝ ਗਏ।
ਘਟਨਾ ਬੀਤੇ ਸ਼ਨੀਵਾਰ ਦੀ ਸ਼ਾਮ ਤਕਰੀਬਨ 6 ਵਜੇ ਦੀ ਹੈ, ਜਦ ਇੱਕ ਅਣਪਛਾਤਾ ਸਿੱਖ ਨੌਜਵਾਨ ਖ਼ੁਦ ਨੂੰ ਅੱਗ ਲਾਉਣ ਤੋਂ ਬਾਅਦ ਰੇਲਵੇ ਲਾਈਨ ਕੋਲ਼ ਪਿਆ 10 ਮਿੰਟ ਤੱਕ ਤੜਫਦਾ ਰਿਹਾ ਤੇ ਚੀਕਦਾ ਰਿਹਾ, ਪਰ ਕਿਸੇ ਨੇ ਉਸ ਨੂੰ ਰਾਹਤ ਦੇਣ ਲਈ ਕੁਝ ਨਾ ਕੀਤਾ ਤੇ ਉਹ ਨੌਜਵਾਨ ਓਥੇ ਹੀ ਦਮ ਤੋੜ ਗਿਆ। ਇਸ ਤੋਂ ਬਾਅਦ ਦਿੱਲੀ ਪੁਲਿਸ ਤੇ ਰੇਲਵੇ ਪੁਲਿਸ ਵਿਚਕਾਰ ਵਿਵਾਦ ਛਿੜ ਗਿਆ ਕਿ ਕਿਸ ਦੇ ਅਧਿਕਾਰ ਖੇਤਰ ਹੇਠ ਇਹ ਮਾਮਲਾ ਆਉਂਦਾ ਹੈ। ਉੱਤਰ-ਪੱਛਮੀ ਦਿੱਲੀ ਦੇ ਉਪ ਪੁਲਿਸ ਕਮਿਸ਼ਨਰ ਅਸਲਮ ਖ਼ਾਨ ਦਾ ਕਹਿਣਾ ਹੈ ਕਿ ਘਟਨਾ ਰੇਲਵੇ ਪਟੜੀਆਂ ‘ਤੇ ਵਾਪਰੀ ਹੈ ਤਾਂ ਇਸ ਕਰਕੇ ਮਾਮਲਾ ਜੀ.ਆਰ.ਪੀ. ਦਾ ਬਣਦਾ ਹੈ। ਉਨਾਂ ਦੇ ਉਲਟ ਡੀ.ਸੀ.ਪੀ. ਰੇਲਵੇ ਪਰਵੇਜ਼ ਅਹਿਮਦ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਨੂੰ ਰੇਲਵੇ ਲਾਈਨਾਂ ਤੋਂ ਬਰਾਮਦ ਨਹੀਂ ਕੀਤਾ ਗਿਆ ਤਾਂ ਕਰਕੇ ਇਹ ਮਾਮਲਾ ਉਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਹਾਲੇ ਤੱਕ ਲਾਸ਼ ਦੀ ਸ਼ਨਾਖ਼ਤ ਨਹੀਂ ਹੋਈ।

Tags: